ਕਿਸਾਨ ਵਿਰੋਧੀ ਆਰਡੀਨੈਸ ਲਿਆਉਣ ਦੇ ਖਿਲਾਫ ਕੇਂਦਰ ਸਰਕਾਰ ਦਾ ਫੂਕਿਆ ਪੁਤਲਾ

ਕਿਸਾਨ ਵਿਰੋਧੀ ਆਰਡੀਨੈਸ ਲਿਆਉਣ ਦੇ ਖਿਲਾਫ ਕੇਂਦਰ ਸਰਕਾਰ ਦਾ ਫੂਕਿਆ ਪੁਤਲਾ

ਗੜਦੀਵਾਲਾ 1 ਜੁਲਾਈ ( ਲਾਲਜੀ ਚੌਧਰੀ /ਯੋਗੇਸ਼ ਗੁਪਤਾ ) ਇਤਿਹਾਸਿਕ ਪਿੰਡ ਧੂਤਕਲਾਂ ਵਿਖੇ ਕੇਦਰੀ ਕਮੇਟੀ ਦੇ ਸੱਦੇ ਤੇ ਹਿੰਦ ਕਮਿਉਨਿਸਟ ਪਾਰਟੀ (ਮਾਰਕਾਵਾਦੀ ) ਤਹਿਸੀਲ ਦਸੂਹਾ ਵਲੋਂ ਕਾਮਰੇਡ ਗੁਰਮੇਸ਼ ਸਿੰਘ ਦੀ ਅਗਵਾਈ ਹੇਠ ਕੇਦਰ ਸਰਕਾਰ ਦਾ ਪੁਤਲਾ ਫੂਕਿਆ।ਅੱਜ ਏਥੇ ਇਕੱਠ ਨੂੰ ਸੰਬੋਧਨ ਕਰਦਿਆਂ ਉਨਾਂ ਕਿਹਾ ਕਿ ਇਸ ਕੋਵਿਡ ਦੇ ਦੌਰ ਚ ਕੇਦਰ ਸਰਕਾਰ ਕਿਸਾਨ ਵਿਰੋਧੀ ਆਰਡੀਨੈਸ ਲਿਆ ਕੇ ਲੋਕਾਂ ਦਾ ਕਚੂੰਵਰ ਕੱਡਣ ਜਾ ਰਹੀ ਹੈ।ਇਹ ਕੇਂਦਰ ਸਰਕਾਰ ਸੰਘੀ ਢਾਂਚੇ ਨੂੰ ਖਤਮ ਕਰਕੇ ਸਾਰੀਆਂ ਸ਼ਕਤੀਆਂ ਆਪਣੇ ਹੱਥ ਚ ਲੈ ਕੇ ਜਮਹੂਰੀਅਤ ਦਾ ਗਲਾ ਘੂੱਟ ਰਹੀ ਹੈ।ਨਿੱਤ ਤੇਲ ਦੀਆਂ ਕੀਮਤਾਂ ਵਧਾ ਕੇ ਲੋਕ ਇਸ ਕੋਵਿਡ ,ਕਾਲ ਡਾਉਣ ਸਮੇਂ ਤਰਾ੍ਹ ਤਰਾ੍ਹ ਕਰ ਰਹੇ ਹਨ।

ਉਨਾਂ ਕਿਹਾ ਕਿ ਸਰਕਾਰ ਤਿੰਨੇ ਆਰਡੀਨੈਸ ਵਾਪਿਸ ਲਵੇ,ਤੇਲ ਦੀਆਂ ਕੀਮਤਾਂ ਘਟਾਵੇ ਤੇ ਹਰੇਕ ਪਰਿਵਾਰ ਜੋ ਇੰਨਕਮਟੈਕਸ ਦੇ ਦਾਇਰੇ ਚ ਨਹੀਂ ਆਉਂਦਾ। ਉਸ ਦੇ ਖਾਤੇ ਚ ਸਰਕਾਰ 7500 ਰੁਪਏ 6 ਮਹੀਨੇ ਤੱਕ ਲਗਾਤਾਰ ਪਾਵੇ ।ਅੱਜ ਦੇ ਇਕੱਠ ਚ ਚਰਨਜੀਤ ਸਿੰਘ ਚਠਿਆਲ,ਹਰਬੰਸ ਸਿੰਘ ਧੂਤ,ਚਰਨ ਸਿੰਘ,ਰਣਜੀਤ ਸਿੰਘ ਚੌਹਾਨ,ਪ੍ਰੀਤਮ ਚੰਦ,ਕਮਲੇਸ ਕੌਰ ,ਸਤਿਆ ਦੇਵੀ,ਗੁਮੀਤ ਕੌਰ,ਰਾਜ ਰਾਨੀ ,ਕੁਲਬੰਤ ਸਿੰਘ,ਮਨਜੀਤ ਸਿੰਘ,ਤੀਰਥ ਰਾਮ,ਬਲਬਿੰਦਰ ਸਿੰਘ,ਸੰਤੋਖ ਸਿੰਘ ਰਾਣਾ ,ਹਰਭਜਨ ਸਿੰਘ ਧੂਤ ਆਦਿ ਹਾਜਿਰ ਸਨ ।

Related posts

Leave a Reply