ਸ.ਸੰਜੀਵ ਸਿੰਘ ਕੋਈ ਦਾ ਕੰਡੀ ਖੇਤਰ ਸਰਕਲ ਪ੍ਰਧਾਨ ਬਣਨ ਤੇ ਕੀਤਾ ਸਨਮਾਨ

ਸ.ਸੰਜੀਵ ਸਿੰਘ ਕੋਈ ਦਾ ਕੰਡੀ ਖੇਤਰ ਸਰਕਲ ਪ੍ਰਧਾਨ ਬਣਨ ਤੇ ਕੀਤਾ ਸਨਮਾਨ 

ਗੜਦੀਵਾਲਾ 1 ਜੁਲਾਈ ( ਲਾਲਜੀ ਚੌਧਰੀ /ਯੋਗੇਸ਼ ਗੁਪਤਾ ) :  ਸ਼੍ਰੋਮਣੀ ਅਕਾਲੀ ਦਲ ਹਲਕਾ ਟਾਂਡਾ ਉੜਮੁੜ ਦੇ ਇੰਚਾਰਜ ਸਰਦਾਰ ਅਰਵਿੰਦਰ ਸਿੰਘ ਰਸੂਲਪੁਰ ਵੱਲੋਂ ਸਰਦਾਰ ਸੰਜੀਵ ਸਿੰਘ ਕੋਈ ਦਾ ਸਰਕਲ ਪ੍ਰਧਾਨ ਕੰਡੀ ਖੇਤਰ ਦਾ ਬਣਨ ਤੇ ਸਨਮਾਨ ਕੀਤਾ ਗਿਆ। ਉਹਨਾਂ ਨੇ ਦੱਸਿਆ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਵੱਲੋਂ ਹਲਕਾ ਟਾਂਡਾ ਉੜਮੁੜ ਦੇ 9 ਸਰਕਲ ਵਿੱਚ ਵੰਡਿਆ ਗਿਆ ਹੈ।ਜਿਸਦੇ ਕੰਡੀ ਖੇਤਰ ਤੋਂ ਸਰਕਲ ਪ੍ਰਧਾਨ ਸਰਦਾਰ ਸੰਜੀਵ ਸਿੰਘ ਨੂੰ ਬਣਾਇਆ ਗਿਆ ਹੈ।

ਇਸ ਮੌਕੇ ਨਵ ਨਿਯੁਕਤ ਸਰਕਲ ਪ੍ਰਧਾਨ ਸਰਦਾਰ ਸੰਜੀਵ ਸਿੰਘ ਕੋਈ ਨੇ ਕਿਹਾ ਕਿ ਉਹ ਪਾਰਟੀ ਲਈ ਆਪਣੀਆਂ ਸੇਵਾਵਾਂ ਤਨਦੇਹੀ ਨਾਲ ਨਿਭਾਉਣਗੇ। ਪਾਰਟੀ ਨੇ ਪਾਰਟੀ ਪ੍ਰਤੀ ਉਹਨਾਂ ਦੀਆਂ ਲਗਾਤਾਰ ਸੇਵਾਵਾਂ ਸਦਕਾ ਉਹਨਾਂ ਨੂੰ ਇਹ ਅਹੁਦਾ ਸੌਂਪਿਆ ਹੈ।ਇਸ ਮੌਕੇ ਸਰਕਲ ਪ੍ਰਧਾਨ ਗੁਰਦੀਪ ਸਿੰਘ ਦਾਰਾਪੁਰ, ਜਿਲਾ ਪ੍ਰਧਾਨ ਕਿਸਾਨ ਵਿੰਗ ਇਕਬਾਲ ਸਿੰਘ ਜੌਹਲ,ਇਕਬਾਲ ਸਿੰਘ ਢਡਿਆਲਾਸਰਕਲ ਪ੍ਰਧਾਨ ਗੁਰਦੀਪ ਸਿੰਘ ਦਾਰਾਪੁਰ,ਸਰਕਲ ਪ੍ਰਧਾਨ ਗੜ੍ਹਦੀਵਾਲ ਕੁਲਦੀਪ ਸਿੰਘ ਲਾਡੀ ਬੁੱਟਰ, ਸੁਰਜੀਤ ਸਿੰਘ ਲਿੱਟਾਂ,ਡਾ ਸੁਖਦੇਵ ਸਿੰਘ,ਮੰਡਲ ਪ੍ਰਧਾਨ ਕੈਪਟਨ ਗੁਰਵਿੰਦਰ ਸਿੰਘ,ਸ਼ੁਭਮ ਸਹੋਤਾ, ਸ਼ਿੰਕੀ ਕਲਿਆਣ,ਲੱਕੀ ਰਾਏ,ਇਕਬਾਲ ਸਿੰਘ ਸੰਦਲ,ਰਾਜੂ ਗੁਪਤਾ,ਗੋਪਾਲ ਐਰੀ, ਸੋਨੂੰ ਡੱਫਰ,ਕੁਲਵੀਰ ਡੱਫਰ,ਬੀਬੀ ਇੰਦਰਜੀਤ ਕੌਰ ਬੁੱਟਰ,ਬੀਬੀ ਰਾਜਵਿੰਦਰ ਕੌਰ ਸੰਧਲ ਸਹਿਤ ਭਾਰੀ ਸੰਖਿਆ ਵਿੱਚ ਪਾਰਟੀ ਵਰਕਰ ਹਾਜ਼ਰ ਸਨ। 

Related posts

Leave a Reply