ਬਾਬਾ ਦੀਪ ਸਿੰਘ ਸੇਵਾ ਸੁਸਾਇਟੀ ਨੇ ਲੋੜਵੰਦ ਲੜਕੀ ਦੇ ਵਿਆਹ ‘ਤੇ ਫਰਿੱਜ,ਸਿਲਾਈ ਮਸ਼ੀਨ ਅਤੇ ਪੱਖਾ ਕੀਤਾ ਭੇਂਟ

(ਪ੍ਰਧਾਨ ਮਨਜੋਤ ਸਿੰਘ ਤਲਵੰਡੀ ਅਤੇ ਹੋਰ ਲੋੜਵੰਦ ਲੜਕੀ ਦੇ ਵਿਆਹ ‘ਤੇ ਫਰਿੱਜ, ਮੈਚ ਮਸ਼ੀਨ ਅਤੇ ਪੱਖਾ ਭੇਟ ਕਰਦੇ ਹੋਏ)

ਬਾਬਾ ਦੀਪ ਸਿੰਘ ਸੇਵਾ ਸੁਸਾਇਟੀ ਨੇ ਲੋੜਵੰਦ ਲੜਕੀ ਦੇ ਵਿਆਹ ‘ਤੇ ਫਰਿੱਜ, ਸਿਲਾਈ ਮਸ਼ੀਨ ਅਤੇ ਪੱਖਾ ਕੀਤਾ ਭੇਂਟ

ਗੜ੍ਹਦੀਵਾਲਾ 2 ਜੁਲਾਈ (ਲਾਲਜੀ ਚੌਧਰੀ / ਯੋਗੇਸ਼ ਗੁਪਤਾ) : ਅੱਜ ਬਾਬਾ ਦੀਪ ਸਿੰਘ ਸੇਵਾ ਦਲ ਅਤੇ ਵੈਲਫੇਅਰ ਸੁਸਾਇਟੀ ਗੜ੍ਹਦੀਵਾਲਾ ਵਲੋਂ ਗੁਰਬਚਨ ਸਿੰਘ ਪੁੱਤਰ ਸੰਤੋਖ ਸਿੰਘ ਨਿਵਾਸੀ ਪਿੰਡ ਸਰਹਾਲਾ ਦੀ ਲੜਕੀ ਦੇ ਵਿਆਹ ‘ਤੇ ਫਰਿੱਜ, ਸਿਲਾਈ ਮਸ਼ੀਨ ਅਤੇ ਪੱਖਾ ਦਿੱਤਾ ਹੈ। ਇਸ ਮੌਕੇ ਸੁਸਾਇਟੀ ਦੇ ਮੁਖੀ ਮਨਜੋਤ ਸਿੰਘ ਤਲਵੰਡੀ ਨੇ ਕਿਹਾ ਕਿ ਗੁਰਬਚਨ ਸਿੰਘ ਆਰਥਿਕ ਪੱਖੋਂ ਬਹੁਤ ਕਮਜ਼ੋਰ ਹਨ।

ਅੱਜ ਹਰਪ੍ਰੀਤ ਸਿੰਘ ਯੂਐਸਏ ਨਿਵਾਸੀ ਸਰਹਾਲਾ ਦੇ ਸਹਿਯੋਗ ਨਾਲ ਸੁਸਾਇਟੀ ਵੱਲੋਂ ਲੜਕੀ ਦਾ ਕੰਨਿਆ ਨੂੰ ਮੁੁੱ ਰਖਦੇ ਹੋਏ ਇਹ ਸਾਮਾਨ ਭੇਂਟ ਕੀਤਾ ਗਿਆ ਹੈ ਤਾਂ ਲੜਕੀ ਸੁਹਰੇ ਪਰਿਵਾਰ ਚ ਆਪਣੀਆਂ ਲੋੜਾਂ ਪੂਰੀਆਂ ਕਰਦਿਆਂ ਖੁਸ਼ਹਾਲ ਜ਼ਿੰਦਗੀ ਜੀ ਸਕੇ।

ਇਸ ਮੌਕੇ ਸਰਦਾਰ ਮਨਜੋਤ ਸਿੰਘ ਤਲਵੰਡੀ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਮਿਲ ਕੇ ਅਜਿਹੇ ਕੰਮਾਂ ਵਿੱਚ ਸਹਿਯੋਗ ਕਰਨਾ ਚਾਹੀਦਾ ਹੈ।ਇਸ ਮੌਕੇ ਸੁਸਾਇਟੀ ਦੇ ਮੁੱਖ ਸੇਵਾਦਾਰ ਮਨਜੋਤ ਸਿੰਘ ਤਲਵੰਡੀ, ਖਜ਼ਾਨਚੀ ਪਰਸ਼ੋਤਮ ਸਿੰਘ ਬਹਾਗਾ, ਜਨਰਲ ਸੱਕਤਰ ਮਨਿੰਦਰ ਸਿੰਘ, ਬਲਜੀਤ ਸਿੰਘ, ਐਪਲਪ੍ਰੀਤ ਸਿੰਘ ਅਤੇ ਸੁਸਾਇਟੀ ਦੇ ਹੋਰ ਮੈਂਬਰ ਮੌਜੂਦ ਸਨ।

Related posts

Leave a Comment