ਮੀਰੀ ਪੀਰੀ ਸੇਵਾ ਸੋਸਾਇਟੀ ਵੱਲੋਂ ਬੱਚੇ ਦੇ ਇਲਾਜ ਲਈ ਦਿੱਤੀ 10 ਹਜਾਰ ਰੁ. ਦੀ ਮਾਲੀ ਮਦਦ

ਮੀਰੀ ਪੀਰੀ ਸੇਵਾ ਸੋਸਾਇਟੀ ਵੱਲੋਂ ਬੱਚੇ ਦੇ ਇਲਾਜ ਲਈ ਦਿੱਤੀ 10 ਹਜਾਰ ਰੁ. ਦੀ ਮਾਲੀ ਮਦਦ

ਸੁਸਾਇਟੀ ਨੇ ਹੋਰ ਸਮਾਜ ਸੇਵੀ ਸੰਸਥਾਵਾਂ ਨੂੰ ਵੀ ਬੱਚੇ ਦੀ ਮਦਦ ਲਈ ਕੀਤੀ ਅਪੀਲ

ਗੜ੍ਹਦੀਵਾਲਾ 4 ਜੁਲਾਈ (ਚੌਧਰੀ / ਯੋਗੇਸ਼ ਗੁਪਤਾ) : ਮੀਰੀ ਪੀਰੀ ਸੇਵਾ ਸੁਸਾਇਟੀ ਬੋਦਲ ਗਰਨਾ ਸਾਹਿਬ ਵਲੋਂ ਪਿੰਡ ਬੱਸੀ ਹਰਤ ਖਾਂ ਦੇ ਇਕ ਨੌਜਵਾਨ ਜੋ ਕਿ (ਬ੍ਰੇਨ ਟਿਊਮਰ) ਤੋਂ ਪੀੜਤ ਹੈ ਤੇ ਜਿਸਦਾ ਜਲੰਧਰ ਦੇ ਸੈਕਰੇਡ ਹਾਰਟ ਹਸਪਤਾਲ ਵਿਖੇ  ਇਲਾਜ਼ ਚੱਲ ਰਿਹਾ ਹੈ,ਉਹਨਾਂ ਦੇ ਪਰਿਵਾਰ ਦੀ ਆਰਥਿਕ ਹਾਲਤ ਬਹੁਤ ਮਾੜੀ ਹੈ। ਜਿਸਨੂੰ ਦੇਖਦੇ ਹੋਏ ਮੀਰੀ ਪੀਰੀ ਸੇਵਾ ਸੁਸਾਇਟੀ ਵੱਲੋਂ 10 ਹਜ਼ਾਰ ਰੁਪਏ ਦੀ ਸਹਾਇਤਾ ਕੀਤੀ ਗਈ ਹੈ।ਇਸ ਮੌਕੇ ਜਾਣਕਾਰੀ ਦਿੰਦੇ ਹੋਏ ਮਨਦੀਪ ਸਿੰਘ ਢੀਂਡਸਾ ਨੇ ਦੱਸਿਆਕਿ ਇਹ ਨੌਜਵਾਨ ਜਿਸਦੀ ਉਮਰ ਤਕਰੀਬਨ 15 ਕੁ ਸਾਲ ਹੈ।ਇਸ ਖ਼ਤਰਨਾਕ ਬਿਮਾਰੀ ਦੀ ਚਪੇਟ ਵਿੱਚ ਆ ਗਿਆ ਹੈ ਤੇ ਜਿਸਦੇ ਇਲਾਜ਼ ਤੇ ਲੱਖਾਂ ਰੁਪਏ ਖਰਚਾ ਆ ਰਿਹਾ ਹੈ ਪ੍ਰੰਤੂ ਪਰਿਵਾਰ ਇਹਨਾਂ ਖ਼ਰਚਾ ਕਰਨ ਦੇ ਸਮਰੱਥ ਨਹੀਂ ਹੈ।

ਉਹਨਾਂ ਦੱਸਿਆ ਕਿ ਸੁਸਾਇਟੀ ਮੈਂਬਰਾਂ ਵੱਲੋਂ ਸੇਵਾ ਪਰਿਵਾਰ ਤੱਕ ਪਹੁੰਚਾ ਦਿੱਤੀ ਗਈ ਹੈ।ਇਸ ਸੇਵਾ ਲਈ ਸਹਿਯੋਗ ਦੇਣ ਵਾਲੇ ਦਾਨੀ ਸੱਜਣਾਂ ਅਤੇ ਸਹਿਯੋਗੀਆਂ ਦਾ ਉਹਨਾਂ ਵੱਲੋਂ ਬਹੁਤ ਬਹੁਤ ਧੰਨਵਾਦ ਕੀਤਾ ਗਿਆ।ਉਹਨਾਂ ਨੇ ਹੋਰ ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਇਸ ਬੱਚੇ ਦੀ ਵੱਧ ਤੋਂ ਵੱਧ ਮੱਦਦ ਕੀਤੀ ਜਾਵੇ।ਇਸ ਮੌਕੇ ਮਨਜਿੰਦਰ ਸਿੰਘ ਬੋਦਲ,ਸਰਪੰਚ ਦਲਜੀਤ ਸਿੰਘ ਪਵੇ,ਸੁਖਜਿੰਦਰ ਸਿੰਘ ਸੁੱਖਾਂ ਦਸੂਹਾ,ਪਰਮਜੀਤ ਸਿੰਘ ਘੁੰਮਣ, ਜੁਗਰਾਜ ਸਿੰਘ ਚੀਮਾ ਆਦਿ ਹਾਜਰ ਸਨ।

Related posts

Leave a Comment