ਸੈਲਾ ਖੁਰਦ ਲਾਗਲੇ ਪਿੰਡਾਂ ‘ਚ ਮਿਸ਼ਨ ਫਤਿਹ ਤਹਿਤ ਲੋਕਾਂ ਨੂੰ ਕੀਤਾ ਜਾਗਰੂਕ

ਸੈਲਾ ਖੁਰਦ ਲਾਗਲੇ ਪਿੰਡਾਂ ‘ਚ ਮਿਸ਼ਨ ਫਤਿਹ ਤਹਿਤ ਲੋਕਾਂ ਨੂੰ ਕੀਤਾ ਜਾਗਰੂਕ

ਗੜ੍ਹਸ਼ੰਕਰ 4 ਜੁਲਾਈ (ਅਸ਼ਵਨੀ ਸ਼ਰਮਾ) : ਪੰਜਾਬ ਸਰਕਾਰ ਵਲੋ ਕੋਵਿਡ-19 ਤਹਿਤ ਲੋਕਾ ਨੂੰ ਜਾਗਰੂਕ ਕਰਨ ਲਈ ਚਲਾਏ “ਮਿਸ਼ਨ ਫਤਿਹ” ਤਹਿਤ ਸੈਲਾ ਖੁਰਦ ਨਜਦੀਕ ਪਿੰਡਾ ‘ਚ ਸ਼ਰਿਤਾ ਸ਼ਰਮਾ ਕੋਆਡੀਨੇਟਰ ਜਿਲਾ ਹੁਸ਼ਿਆਰਪੁਰ ਦੀ ਅਗਵਾਈ ‘ਚ ਘਰ-ਘਰ ਜਾ ਕੇ ਲੋਕਾ ਨੂੰ ਜਾਗਰੂਕ ਕੀਤਾ ਗਿਆ। ਸ਼ਰਿਤਾ ਸ਼ਰਮਾ ਮੈਬਰ ਪ੍ਰਦੇਸ਼ ਕਾਗਰਸ ਕਮੇਟੀ ਨੇ ਦੱਸਿਆ ਕਿ ਇਸ ਕਰੋਨਾ ਵਾਇਰਸ ਤੋ ਬਚਣ ਲਈ ਵਾਰ-ਵਾਰ ਸਾਬਣ ਨਾਲ ਹੱਥ ਧੋਵੋ, ਇੱਕ ਦੂਜੇ ਤੋ ਦੂਰੀ ਬਣਾਕੇ ਰੱਖੋ, ਕੰਨ, ਨੱਕ ਅਤੇ ਮੂੰਹ ਨੂੰ ਹੱਥ ਨਾ ਲਗਾਓ ਅਤੇ ਰੋਜਾਨਾ ਇੱਕ ਨਿੰਬੂ ਦਾ ਸੇਵਨ ਜਰੂਰ ਕਰੋ।ਜਿਸ ਨਾਲ ਕਿ ਕੋਈ ਵੀ ਬਿਮਾਰੀ ਆਪ ਦੇ ਨਜਦੀਕ ਵੀ ਨਹੀ ਆ ਸਕਦੀ । ਜਰੂਰੀ ਕੰਮ ਲਈ ਹੀ ਆਪਣੇ ਘਰਾ ਤੋ ਬਾਹਰ ਨਿਕਲੋ। ਇਸ ਮੌਕੇ ਕਾਗਰਸ ਦੇ ਜਿਲਾ ਉਪ ਪ੍ਰਧਾਨ ਕੁਲਵਿੰਦਰ ਬਿੱਟੂ, ਸਰਪੰਚ ਕੁਲਦੀਪ ਬੋੜਾ, ਸਾਹਬੀ, ਕਰਨੈਲ ਸਿੰਘ, ਸ਼ੰਭੂ ਕੁਮਾਰ,ਪਰਮਿਲਾ ਦੇਵੀ,ਸਵੀਟੀ ਠਾਕੁਰ, ਰਜਿੰਦਰ ਕੁਮਾਰ, ਗੁਰਸ਼ਿੰਦਰ ਸਿੰਘ ਬੇਦੀ, ਵਿਜੇ ਕੁਮਾਰ, ਜੀ.ਉ.ਜੀ ਵਿੰਗ ਦੀ ਟੀਮ ਹਾਜਰ ਸੀ।

Related posts

Leave a Comment