ਹੱਕੀ ਮੰਗਾਂ ਮਨਵਾਉਣ ਲਈ ਡੀ.ਐਮ.ਐਫ.ਪੰਜਾਬ ਵੱਲੋਂ 6,7 ਅਤੇ 8 ਨੂੰ ਪੰਜਾਬ ਸਰਕਾਰ ਦੀਆਂ ਅਰਥੀਆਂ ਫੂਕਣ ਦਾ ਐਲਾਨ

ਹੱਕੀ ਮੰਗਾਂ ਮਨਵਾਉਣ ਲਈ ਡੀ.ਐਮ.ਐਫ.ਪੰਜਾਬ ਵੱਲੋਂ 6,7 ਅਤੇ 8 ਨੂੰ ਪੰਜਾਬ ਸਰਕਾਰ ਦੀਆਂ ਅਰਥੀਆਂ ਫੂਕਣ ਦਾ ਐਲਾਨ

ਗੁਰਦਾਸਪੁਰ,ਬਟਾਲਾ ਅਤੇ ਕਲਾਨੌਰ ਵਿਖੇ ਹੋਣਗੇ ਰੋਸ ਪ੍ਰਦਰਸ਼ਨ

ਗੁਰਦਾਸਪੁਰ 4 ਜੁਲਾਈ ( ਅਸ਼ਵਨੀ ) : ਡੈਮੋਕਰੇਟਿਕ ਮੁਲਾਜ਼ਮ ਫੈਡਰੇਸ਼ਨ (ਡੀ.ਐਮ.ਐਫ.) ਪੰਜਾਬ ਨੇ ਪੰਜਾਬ ਸਰਕਾਰ ਵੱਲੋਂ ਛੇਵੇਂ ਪੰਜਾਬ ਤਨਖਾਹ ਕਮਿਸ਼ਨ ਦੀ ਰਿਪੋਰਟ ਨਾ ਜਾਰੀ ਕਰਨ, ਮਹਿੰਗਾਈ ਭੱਤਾ ਜਾਮ ਕਰਨ, ਕੱਚੇ ਮੁਲਾਜ਼ਮਾਂ ਨੂੰ ਪੱਕਾ ਨਾ ਕਰਨ, ਮਾਣਭੱਤਾ ਵਰਕਰਾਂ ‘ਤੇ ਘੱਟੋ ਘੱਟ ਉਜਰਤਾਂ ਨਾ ਲਾਗੂ ਕਰਨ ਅਤੇ ਜਨਵਰੀ 2004 ਤੋਂ ਬਾਅਦ ਭਰਤੀ ਮੁਲਾਜ਼ਮਾਂ ‘ਤੇ ਪੁਰਾਣੀ ਪੈਨਸ਼ਨ ਪ੍ਰਣਾਲੀ ਬਹਾਲ ਨਾ ਕਰਨ ਦੇ ਰੋਸ ਵਜ਼ੋ 6, 7 ਅਤੇ 8 ਜੁਲਾਈ ਨੂੰ ਪੰਜਾਬ ਸਰਕਾਰ ਦੀਆਂ ਅਰਥੀਆਂ ਫੂਕਣ ਦਾ ਐਲਾਨ ਕੀਤਾ ਹੈ।

ਡੀ.ਐਮ.ਐਫ. ਦੇ ਜਿਲਾ ਪ੍ਰਧਾਨ ਹਰਜਿੰਦਰ ਸਿੰਘ ਵਡਾਲਾ ਬਾਂਗਰ ਅਤੇ ਜਨਰਲ ਸਕੱਤਰ ਅਮਰਜੀਤ ਸ਼ਾਸਤਰੀ ਨੇ ਕਿਹਾ ਕਿ ‘ਕਰੋਨਾ ਸੰਕਟ’ ਦੀ ਆੜ ਹੇਠ ਕੇਂਦਰ ਦੀ ਮੋਦੀ ਸਰਕਾਰ ਦੇ ਨਾਲ ਨਾਲ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਜਨਤਕ ਅਦਾਰਿਆਂ ਨੂੰ ਸਰਮਾਏਦਾਰਾਂ ਕੋਲ ਕੌਡੀਆਂ ਦੇ ਭਾਅ ਵੇਚ ਕੇ ਨਿੱਜੀਕਰਨ ਲਾਗੂ ਕੀਤਾ ਜਾ ਰਿਹਾ ਹੈ, ਜਿਸ ਤਹਿਤ ਸੂਬਾਈ ਮੁਲਾਜ਼ਮਾਂ ਦਾ ਪੇਅ ਕਮਿਸ਼ਨ 31 ਦਸੰਬਰ 2020 ਤੱਕ ਅੱਗੇ ਪਾ ਦਿੱਤਾ ਗਿਆ ਹੈ।ਜਨਵਰੀ 2018 ਤੋਂ ਡੀ.ਏ. ਜਾਮ ਹੈ ਅਤੇ 158 ਮਹੀਨਿਆਂ ਦਾ ਬਕਾੲਇਆ ਦੱਬਿਆ ਹੋਇਆ ਹੈ, ਮਜ਼ਦੂਰਾਂ ਦੀ ਘੱਟੋ ਘੱਟ ਉਦਰਤਾਂ ਵਿੱਚ 01-03-2020 ਤੋਂ ਵਾਧਾ ਕਰਨ ਵਾਲੇ ਕਿਰਤ ਵਿਭਾਗ ਦੇ ਪੱਤਰ ਨੂੰ ਰੱਦ ਕਰਕੇ ਪੰਜਾਬ ਸਰਕਾਰ ਨੇ ਮਜ਼ਦੂਰ ਵਿਰੋਧੀ ਨੀਤੀ ਨੂੰ ਜੱਗ ਜਾਹਿਰ ਕਰ ਦਿੱਤਾ ਹੈ।

ਇਸ ਤਰ੍ਹਾਂ ਹਜ਼ਾਰਾਂ ਕੱਚੇ, ਕੰਟਰੈਕਟ ਅਤੇ ਸੁਸਾਇਟੀਆਂ ਦੇ ਮੁਲਾਜ਼ਮਾਂ ਨੂੰ ਪੱਕਾ ਨਹੀਂ ਕੀਤਾ ਜਾ ਰਿਹਾ, ਜਿਨ੍ਹਾਂ ਵਿੱਚ ਕਈ ਕਿਸਮਾਂ ਦੇ ਅਧਿਆਪਕ, ਨਾਨ ਟੀਚਿੰਗ ਅਮਲਾ,ਜੰਗਲਾਤ ਵਰਕਰ, ਕੰਟਰੈਕਟ ਫੀਮੇਲ ਹੈਲਥ ਵਰਕਰ ਅਤੇ ਜਲ ਸਪਲਾਈ ਕਾਮੇ ਆਦਿ ਸ਼ਾਮਿਲ ਹਨ। ਮਿਡ ਡੇ ਮੀਲ ਅਤੇ ਆਸ਼ਾ ਵਰਕਰਾਂ ਕੋਲੋਂ ਨਿਗੂਣੇ ਭੱਤਿਆਂ ‘ਤੇ ਕੰਮ ਕਰਵਾੲਇਆ ਜਾ ਰਿਹਾ ਹੈ, ਐਨ.ਪੀ.ਐਸ. ਲਾਗੂ ਕਰਕੇ ਜਨਵਰੀ 2004 ਤੋਂ ਬਾਅਦ ਵਾਲੇ ਮੁਲਾਜ਼ਮਾਂ ਦੀ ਪੈਨਸ਼ਨ ਖੋਹੀ ਜਾ ਚੁੱਕੀ ਹੈ ਅਤੇ ਗੁਰੂ ਨਾਨਕ ਥਰਮਲ ਪਲਾਂਟ ਬਠਿੰਡਾ ਵਰਗੇ ਜਨਤਕ ਅਦਾਰੇ ਧੜਾ ਧੜ ਵੇਚੇ ਜਾ ਰਹੇ ਹਨ। ਜੰਗਲਾਤ ਵਰਕਰਾਂ ਅਤੇ ਮਿਡ ਡੇ ਮੀਲ ਕੁੱਕ ਵਰਕਰਾਂ ਨੂੰ ਪਿਛਲੇ ਤਿੰਨ ਮਹੀਨਿਆਂ ਤੋਂ ਤਨਖਾਹਾਂ ਨਹੀਂ ਦਿਤੀਆਂ ਗਈਆਂ ਹਨ।


ਇਸ ਮੌਕੇ ਡੀ.ਐਮ.ਐਫ.ਦੀ ਜਿਲਾ ਕਮੇਟੀ ਮੈਂਬਰ ਉਪਕਾਰ ਸਿੰਘ ਵਡਾਲਾ ਬਾਂਗਰ ਦਵਿੰਦਰ ਸਿੰਘ ਕਾਦੀਆਂ  ਹਰਦੇਵ ਸਿੰਘ ਬਟਾਲਾ ਰਾਜਵਿੰਦਰ ਕੌਰ ਬਲਵਿੰਦਰ ਕੌਰ ਅਲੀ ਸ਼ੇਰ ਗੁਰਦਿਆਲ ਚੰਦ ਅਮਰਜੀਤ ਕੌਰ ਗੁਰਦਾਸਪੁਰ ਅਮਰਜੀਤ ਸਿੰਘ ਮਨੀ ਅਨੇਕ ਚੰਦ ਪਾਹੜਾ ਅਸ਼ਵਨੀ ਕੁਮਾਰ ਕਲਾਨੌਰ ਨੇ ਕਿਹਾ ਕਿ 6, 7 ਅਤੇ 8 ਜੁਲਾਈ 2020 ਨੂੰ ਕਲਾਨੌਰ ਬਟਾਲਾ ਗੁਰਦਾਸਪੁਰ  ਤਹਿਸੀਲਾਂ ਅੰਦਰ ਆਪਣੇ ਝੰਡੇ, ਤਖ਼ਤੀਆਂ ਅਤੇ ਮਾਟੋ ਲੈ ਕੇ ਮੁਜ਼ਾਹਰੇ ਕਰਨ ੳੁਪਰੰਤ ਪੰਜਾਬ ਸਰਕਾਰ ਦੀਆਂ ਅਰਥੀਆਂ ਸਾੜੀਆਂ ਜਾਣਗੀਆਂ।

Related posts

Leave a Reply