ਕੁੱਝ ਗਰਮ ਖਿਆਲੀ ਅੱਤਵਾਦੀ ਸੰਗਠਨ ਅਮਨ ਸ਼ਾਂਤੀ ਨੂੰ ਫਿਰ ਤੋਂ ਭੰਗ ਕਰਨ ਦੀਆਂ ਕੋਸ਼ਿਸਾਂ ਚ : ਅਜੈ ਸੇਠ,ਅੰਕਿਤ ਅਗਰਵਾਲ

ਕੁੱਝ ਗਰਮ ਖਿਆਲੀ ਅੱਤਵਾਦੀ ਸੰਗਠਨ ਅਮਨ ਸ਼ਾਂਤੀ ਨੂੰ ਫਿਰ ਤੋਂ ਭੰਗ ਕਰਨ ਦੀਆਂ ਕੋਸ਼ਿਸਾਂ ਚ : ਅਜੈ ਸੇਠ,ਅੰਕਿਤ ਅਗਰਵਾਲ

ਗੁਰਪਤਵੰਤ ਸਿੰਘ ਪਨੂੰ ਅਤੇ ਬੱਬਰ ਖਾਲਸਾ ਦੇ ਵਾਧਵਾ ਸਮੇਤ 9 ਖਾਲਿਸਤਾਨੀ ਅੱਤਵਾਦੀ ਐਲਾਨ ਕਰਨ ‘ਤੇ ਕੇਂਦਰ ਸਰਕਾਰ ਦੇ ਫੈਸਲੇ ਦਾ ਸਵਾਗਤ

ਬਟਾਲਾ, 4 ਜੁਲਾਈ (ਸੰਜੀਵ ਨਈਅਰ, ਅਵਿਨਾਸ਼) : ਸ਼ਿਵਸੈਨਾ ਭਾਰਤੀਅ ਦੇ ਰਾਸ਼ਟਰੀ ਪ੍ਰਮੁੱਖ ਅਜੈ ਸੇਠ, ਪੰਜਾਬ ਪ੍ਰਮੁੱਖ ਅੰਕਿਤ ਅਗਰਵਾਲ ਨੇ ਜਾਰੀ ਪ੍ਰੈ੍ਰਸ ਨੋਟ ਦੌਰਾਨ ਸਿੱਖ ਫਾਰ ਜਸਟਿਸ ਦੇ ਗੁਰਪਗਵੰਤ ਸਿੰਘ ਪਨੂੰ ਅਤੇ ਬੱਬਰ ਖਾਲਸਾ ਦੇ ਵਾਧਵਾ ਸਮੇਤ 9 ਖਾਲਿਸਤਾਨੀ ਅੱਤਵਾਦੀ ਐਲਾਨ ਕਰਨ ‘ਤੇ ਕੇਂਦਰ ਸਰਕਾਰ ਦੇ ਫੈਸਲੇ ਦਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਸ਼ਿਵਸੈਨਾ ਭਾਰਤੀਅ ਲੰਬੇ ਸਮੇਂ ਤੋਂ ਅੱਤਵਾਦ ਦੇ ਖਿਲਾਫ ਲੜਾਈ ਲੜ ਰਹੀ ਹੈ। ਆਏ ਦਿਨ ਪੰਜਾਬ ‘ਚ ਪਾਕਿਸ਼ਤਾਨ ਅੱਤਵਾਦੀਆ ਦਾ ਅਤੇ ਖਾਲਿਸਤਾਨੀ ਅੱਤਵਾਦੀਆ ਦਾ ਫੜਿਆ ਜਾਣਾ ਗੰਭੀਰ ਵਿਸ਼ਾ ਹੈ। ਸਮੇਂ ਸਮੇਂ ਸਾਡੇ ਬਹਾਦਰ ਪੰਜਾਬ ਦੇ ਮਾਨਯੋਗ ਡੀ.ਜੀ.ਪੀ ਦਿਨਕਰ ਗੁਪਤਾ ਵੱਲੋਂ ਇਨ੍ਹਾਂ ਅੱਤਵਾਦੀਆਂ ਨੂੰ ਦਿਨ ਰਾਤ ਦੀ ਮਿਹਨਤ ਕਰਨ ਤੋਂ ਬਾਅਦ ਵੱਡੀ ਕਾਮਯਾਬੀ ਮਿਲੀ। ਅੱਜ ਕੁੱਝ ਗਰਮ ਖਿਆਲੀ ਅੱਤਵਾਦੀ ਸੰਗਠਨ ਪੰਜਾਬ ਦੀ ਅਮਨ ਸ਼ਾਂਤੀ ਨੂੰ ਫਿਰ ਤੋਂ ਭੰਗ ਕਰਨ ਦੀਆਂ ਕੋਸ਼ਿਸਾਂ ਵਿੱਚ ਹਨ।

ਉਨ੍ਹਾਂ ਕਿਹਾ ਕਿ ਵਾਧਵਾ ਸਿੰਘ ਬੱਬਰ ਖਾਲਸਾ ਇੰਟਰਨੈਸ਼ਨਲ, ਲਖਬੀਰ ਸਿੰਘ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸਨ, ਰੰਜੀਤ ਸਿੰਘ ਖਾਲੀਸਤਾਨ ਜਿੰਦਾਬਾਦ ਫੋਰਸ, ਪਰਮਜੀਤ ਸਿੰਘ ਖਾਲੀਸਤਾਨ ਕਮਾਂਡੋਂ  ਫੋਰਸ ਪਾਕਿਸਤਾਨੀ ਸੰਗਠਨ, ਭੁਪਿੰਦਰ ਸਿੰਘ ਭਿੰਦਾ, ਗੁਰਮੀਤ ਸਿੰਘ ਬੱਗਾ ਜਰਮਨ ਦੇ ਖਾਲਿਸਤਾਨ ਜਿੰਦਾਬਾਦ ਫੋਰਸ ਸੰਗਠਨ,  ਗੁਰਪਤਵੰਤ ਸਿੰਘ ਪੰਨੂੰ ਅਮਰੀਕਾ ਗੈਰ ਕਾਨੂੰਨੀ ਐਸ਼ੋਸ਼ੀਏਸ਼ਨ ਸਿੱਖ ਫਾਰ ਜਸਟਿਸ ਦਾ ਪ੍ਰਮੁੱਖ ਹਰਦੀਪ ਸਿੰਘ ਨਿੱਜਰ, ਟਾਈਗਰ ਫੋਰਸ ਕਨਾਡਾ, ਪਰਮਜੀਤ ਸਿੰਘ, ਬ੍ਰਿਟੇਨ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਪ੍ਰਮੁੱਖ ਨੂੰ ਕੇਂਦਰ ਸਰਕਾਰ ਜਲਦ ਗਿਰਫਤਾਰ ਕਰਕੇ ਭਾਰਤ ਲਿਆਵੇ। ਇਨ੍ਹਾਂ ਅੱਤਵਾਦੀਆਂ ਨੂੰ ਭਾਰਤ ਲਿਆ ਕੇ ਜਲਦ ਫਾਂਸੀ ਦਿੱਤੀ ਜਾਣੀ ਚਾਹੀਦੀ ਹੈ।

Related posts

Leave a Comment