ਕੇਂਦਰੀ ਟਰੇਡ ਯੂਨੀਅਨਾਂ ਅਤੇ ਮੁਲਾਜ਼ਮ ਫੈਡਰੇਸ਼ਨਾ ਵੱਲੋਂ ਸਾਂਝੇ ਤੋਰ ਮੋਦੀ ਸਰਕਾਰ ਦੀਆਂ ਨੀਤੀਆਂ ਖਿਲਾਫ ਰੈਲੀ

ਕੇਂਦਰੀ ਟਰੇਡ ਯੂਨੀਅਨਾਂ ਅਤੇ ਮੁਲਾਜ਼ਮ ਫੈਡਰੇਸ਼ਨਾ ਵੱਲੋਂ ਸਾਂਝੇ ਤੋਰ ਮੋਦੀ ਸਰਕਾਰ ਦੀਆਂ ਨੀਤੀਆਂ ਖਿਲਾਫ ਰੈਲੀ

ਗੁਰਦਾਸਪੁਰ 4 ਜੁਲਾਈ ( ਅਸ਼ਵਨੀ ) : ਸਥਾਨਕ ਗੁਰੂ ਨਾਨਕ ਪਾਰਕ ਵਿੱਖੇ ਕੇਂਦਰੀ ਟਰੇਡ ਯੂਨੀਅਨਾਂ ਅਤੇ ਮੁਲਾਜ਼ਮ ਫੈਡਰੇਸ਼ਨਾ ਵੱਲੋਂ ਸਾਂਝੇ ਤੋਰ ਤੇ ਕੇਂਦਰ ਦੀ ਮੋਦੀ ਸਰਕਾਰ ਦਾ ਪੁਤਲਾ ਸਾੜਿਆ ਗਿਆ।ਜਿਸ ਵਿੱਚ ਸੀ ਆਈ ਟੀ ਯੂ,ਸੀਟੂ ਪੰਜਾਬ,ਏਟਕ,ਏਕਟੁ ਤੇ ਮੁਲਾਜ਼ਮ ਫੈਡਰੇਸ਼ਨਾਂ ਦੇ ਆਗੁਆ ਸਥਾਨਕ ਗੁਰੂ ਨਾਨਕ ਪਾਰਕ ਵਿਖੇ ਕੇਂਦਰੀ ਟਰੇਡ ਯੂਨੀਅਨਾਂ ਅਤੇ ਮੁਲਾਜ਼ਮ ਫੈਡਰੇਸ਼ਨਾਂ ਦੇ ਸੱਦੇ ਤੇ ਇੱਕਠੇ ਹੋ ਕੇ ਜਿਸ ਦੀ ਪ੍ਰਧਾਨਗੀ ਕਾਮਰੇਡ ਜਸਵੰਤ ਸਿੰਘ ਬੁਟਰ,ਫ਼ਤਿਹ ਚੰਦ, ਕਾਮਰੇਡ ਅਸ਼ਵਨੀ ਕੁਮਾਰ ਅਤੇ ਗੁਰਦਿਆਲ ਸਿੰਘ ਸੋਹਲ ਨੇ ਸਾਂਝੇ ਤੋਰ ਤੇ ਕੀਤੀ।


 ਰੈਲੀ ਨੂੰ ਸੰਬੋਧਨ ਕਰਦਿਆ ਬੁਲਾਰਿਆਂ ਨੇ ਕੇਂਦਰ ਦੀ ਮੋਦੀ ਸਰਕਾਰ ਜੋ ਕਿ ਕੋਵਿਡ 19 ਮਹਾਂਮਾਰੀ ਦਾ ਟਾਕਰਾ ਕਰਨ ਵਿੱਚ ਹੋ ਰਹੀਆ ਅਸਫਲਤਾਵਾਂ ਨੂੰ ਨਜੀਠਣ ਅਤੇ ਇਸ ਦੇ ਵਧੇਰੇ ਸ਼ਿਕਾਰ ਹੋ ਰਹੇ ਪਰਵਾਸੀ ਮਜ਼ਦੂਰਾਂ ਨੂੰ ਫੋਰੀ ਰਾਹਤ ਪੁਹਚਾਉਣ ਲਈ ਮੇਚਵੇ ਪ੍ਰਬੰਧ ਕਰਨ ਦੀ ਥਾਂ ਇਸ ਮਹਾਂਮਾਰੀ ਦੀ ਆੜ ਲੈ ਕੇ ਨਵ ਉਦਾਰਵਾਦੀ ਆਰਥਕ ਤੇ ਸਮਾਜਿਕ ਨਿਤੀਗਤ ਚੋਖਟੇ ਨੂੰ ਹੋਰ ਵਧੇਰੇ ਤੇਜ਼ੀ ਨਾਲ ਲਾਗੂ ਕਰ ਰਹੀ ਹੈ ਹੁਣ ਕਿਰਤੀਆਂ ਤੋਂ 8 ਦੀ ਥਾਂ ਤੇ 12 ਘੰਟੇ ਕੰਮ ਲਿਆ ਜਾ ਸਕੇਗਾ ਭਾਵ ਹਫ਼ਤੇ ਵਿਚ 48 ਘੰਟੇ ਦੀ ਥਾਂ ਤੇ 72 ਘੰਟੇ ਕੰਮ ਕਰਨਾ ਪਵੇਗਾ,ਸਨਅਤੀ ਝਗੜਿਆਂ ਦੇ ਨਿਪਟਾਰੇ ਕਿੱਤਾ ਰਾਖੀ ਸੁਰਖਿਆ,ਕਿਰਤੀਆਂ ਦੀ ਸਿਹਤ ਤੇ ਕੰਮ ਹਾਲਤਾਂ ਬਾਰੇ ਸਭ ਕਾਨੂੰਨ ਲਾਗੂ ਨਹੀਂ ਹੋਣਗੇ ਯੂਨੀਅਨਾਂ ਦੀ ਮਾਨਤਾ ਵੀ ਖਤਮ ਹੋ ਜਾਵੇਗੀ।

ਇਸ ਤਰਾਂ ਹੁਣ ਯੂਨੀਅਨਾਂ ਰਾਹੀਂ ਕਿਰਤੀਆ ਨੂੰ ਮਿਲੱਣ ਵਾਲੀ ਮਦਦ ਖ਼ਾਸ ਕਰਕੇ ਸਮੂਹਿਕ ਸੋਦੇਬਾਜੀ ਦੇ ਅਧਿਕਾਰ ਤੋਂ ਉਹ ਵਾਂਝੇ ਹੋ ਜਾਣਗੇ ਅੋਰਤਾ ਤੋਂ ਪਹਿਲਾ ਰਾਤ ਦੀਆ ਿਸ਼ਫਟਾ ਵਿੱਚ ਕੰਮ ਨਹੀਂ ਲਿਆ ਜਾਂਦਾ ਸੀ ਪਰ ਹੁਣ ਰਾਤ 8 ਵਜੇ ਤੋਂ ਸਵੇਰੇ 6 ਵਜੇ ਤੱਕ ਉਹਨਾ ਤੋਂ ਵੀ ਕੰਮ ਲਿਆ ਜਾ ਸਕੇਗਾ ਦੇਸ਼ ਦੀ ਆਰਥਿਕਤਾ ਬੁਰੀ ਤਰਾਂ ਚਰਮਰਾ ਗਈ ਹੈ ਜਿਸ ਦਾ ਸਭ ਤੋ ਵੱਧ ਅਸਰ ਤੇ ਪ੍ਰਭਾਵ ਮਜਦੂਰ ਜਮਾਤ ਤੇ ਹਾਸ਼ੀਏ ਤੇ ਪਏ ਲੋਕਾਂ ਤੇ ਪਵੇਗਾ ਅਨੁਮਾਨ ਹੈ ਕਿ ਲਾਕਡਾੳਨ ਨਾਲ 12 ਕਰੌੜ ਤੋ ਵੱਧ ਲੋਕਾ ਦੀਆਂ ਨੋਕਰੀਆਂ ਖੁਸ ਗਇਆਂ ਹਨ ਟਰੇਡ ਯੂਨੀਅਨ ਆਗੁਆਂ ਮੰਗ ਕੀਤੀ ਕਿ ਜਿਹੜੇ ਲੋਕ ਇਨਕਮ ਟੈਕਸ ਨਹੀ ਦਿੰਦੇ ਉਨਾਂ ਦੇ ਖਾਤਿਆਂ ਵਿੱਚ 75 ਸੌ ਰੁਪਏ ਨਕਦ ਪ੍ਰਤੀ ਮਹੀਨਾ ਪਾਇਆ ਜਾਵੇ।

ਯੂਨੀਅਨ ਨੇ ਸਾਰੇ ਕੰਮ ਕਾਜੀ ਲੋਕਾ ਨੂੰ 6 ਮਹੀਨੇ ਮੁਫਤ ਰਾਸ਼ਨ ਦੀ ਮੰਗ ਕੀਤੀ ਮਨਰੇਗਾ ਨੂੰ ਮਜਬੂਤੀ ਦੇ ਨਾਲ ਲਾਗੁ ਕਰਨ ਹਰ ਪ੍ਰਕਾਰ ਦੀ ਛੱਟਣੀ ਬੰਦ ਕੀਤੀ ਜਾਵੇ ਸਰਕਾਰੀ ਮੁਲਾਜਮਾਂ ਦੀ ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ ਮੁਲਾਜਮਾ ਤੇ ਪੈਨਸ਼ਨਰਾ ਦਾ ਜਾਮ ਕੀਤਾ ਡੀ ਏ ਬਹਾਲ ਕੀਤਾ ਜਾਵੇ ਜੋਿਕ ਬੰਦ ਕਰ ਦਿੱਤਾ ਗਿਆ ਹੈ। ਪੰਜਾਬ ਸਰਕਾਰ ਨੇ ਡੀ ਏ ਦੀਆਂ ਚਾਰ ਕਿਸ਼ਤਾ ਤੇ 142 ਮਹੀਨਿਆਂ ਦਾ ਬਕਾੲਇਆ ਨਹੀ ਦਿੱਤਾ ਜਾ ਰਿਹਾ ਦਿੱਤਾ ਜਾਵੇ ਅਤੇ ਆਸ਼ਾ ਵਰਕਰ ਮਿਡ ਡੇ ਮੀਲ ਵਰਕਰ ਤੇ ਆਂਗਨਵਾੜੀ ਵਰਕਰ ਰੈਗੁਲਰ ਕੀਤੀਆਂ ਜਾਣ। ਇਸ ਰੈਲੀ ਵਿੱਚ ਹੋਰਨਾਂ ਤੋ ਇਲਾਵਾ ਰੂਪ ਸਿੰਘ ਪੱਡਾ,ਗੁਲਜਾਰ ਸਿੰਘ,ਜੋਗਿੰਦਰ ਲੇਹਲ,ਅਮਰਜੀਤ ਸੈਣੀ,ਧਿਆਨ ਸਿੰਘ ਠਾਕੁਰ,ਮੱਖਨ ਸਿੰਘ ਕੋਹਾੜ,ਰਾਜਬੀਰ ਕੋਰ ਮਾਨ,ਗੁਰਦਿਆਲ ਸਿੰਘ,ਅਨਿਲ ਕੁਮਾਰ,ਨਵਤੇਜ ਸਿੰਘ,ਆਦਿ ਨੇ ਸੰਬੋਧਨ ਕੀਤਾ ਅਤੇ ਮਾਰਚ ਕਰਨ ਉਪਰਾਂਤ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੂੰ ਮੰਗ ਪੱਤਰ ਦਿੱਤਾ ਗਿਆ।

Related posts

Leave a Comment