ਘਰ ਦੇ ਬਾਹਰ ਖੜ੍ਹਾ ਮੋਟਰ ਸਾਈਕਲ ਲੈ ਉੱਡੇ ਚੋਰ

ਘਰ ਦੇ ਬਾਹਰ ਖੜ੍ਹਾ ਮੋਟਰ ਸਾਈਕਲ ਲੈ ਉੱਡੇ ਚੋਰ

ਗੁਰਦਾਸਪੁਰ 5 ਜੁਲਾਈ ( ਅਸ਼ਵਨੀ ) : ਘਰ ਦੇ ਬਾਹਰ ਖੜ੍ਹਾ ਮੋਟਰ ਸਾਈਕਲ ਚੋਰੀ ਹੋ ਜਾਣ ਬਾਰੇ ਜਾਣਕਾਰੀ ਹਾਸਲ ਹੋਈ ਹੈ। ਨਤੀਸ਼ ਕੁਮਾਰ ਪੁੱਤਰ ਜੈ ਚੰਦ ਵਾਸੀ ਨੇੜੇ ਗੀਤਾ ਭਵਨ ਮੰਦਿਰ ਗੁਰਦਾਸਪੁਰ ਨੇ ਦਸਿਆ ਕਿ ਬੀਤੀ ਰਾਤ ਕਰੀਬ 8 ਵਜੇ ਉਸ ਨੇ ਆਪਣਾ ਸਪਲੈਂਡਰ ਮੋਟਰ ਸਾਈਕਲ ਨੰਬਰ ਪੀ ਬੀ 06 ਯੂ 9828 ਆਪਣੇ ਘਰ ਦੇ ਬਾਹਰ ਤਾਲਾ ਲੱਗਾ ਕੇ ਖੜਾ ਕੀਤਾ ਸੀ ਕੁਝ ਸਮੇਂ ਬਾਅਦ ਜਦੋਂ ਬਾਹਰ ਆ ਕੇ ਵੇਖਿਆ ਤਾਂ ਮੋਟਰ ਸਾਈਕਲ ਉਥੇ ਨਹੀਂ ਸੀ ਜੋਕਿ ਕੋਈ ਨਾ ਮਾਲੁਮ ਵਿਅਕਤੀ ਚੋਰੀ ਕਰ ਕੇ ਲੈ ਗਿਆ ਹੈ।ਸਬ ਇੰਸਪੈਕਟਰ ਭੱਪੀ ਮਸੀਹ ਨੇ ਦਸਿਆ ਕਿ ਪੁਲਿਸ ਸਟੇਸ਼ਨ ਸਿਟੀ ਗੁਰਦਾਸਪੁਰ ਵਿਖੇ ਇਸ ਸੰਬੰਧੀ ਮਾਮਲਾ ਦਰਜ ਕੀਤਾ ਗਿਆ ਹੈ।

Related posts

Leave a Comment