ਹਰੀਸ਼ ਰਾਬਤ ਦਾ ਪੰਜਾਬ ਦਾ ਇੰਚਾਰਜ ਬਣਨ ਤੇ ਗੜ੍ਹਸ਼ੰਕਰ ‘ਚ ਖੁਸ਼ੀ ਦੀ ਲਹਿਰ


ਗੜ੍ਹਸ਼ੰਕਰ (ਅਸ਼ਵਨੀ ਸ਼ਰਮਾ) ਉਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਹਰੀਸ਼ ਰਾਬਤ ਨੂੰ ਪੰਜਾਬ ਕਾਾਂਗਰਸ ਦਾ ਇੰਚਾਰਜ ਬਣਨ ਤੇ ਹਲਕਾ ਗੜ੍ਹਸ਼ੰਕਰ ‘ਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।ਪੰਜਾਬ ਪ੍ਰਦੇਸ਼ ਕਾਗਰਸ ਕਮੇਟੀ ਦੀ ਮੈਬਰ ਸ਼ਰਿਤਾ ਸ਼ਰਮਾ ਨੇ ਦੱਸਿਆ ਕਿ ਮੈਨੂੰ ਉਤਰਾਖੰਡ ‘ਚ ਸ਼੍ਰੀ ਰਾਵਤ ਜੀ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਜਦੋ ਹਾਈ ਕਮਾਡ ਨੇ ਮੈਨੂੰ  ਉਤਰਾਖੰਡ ‘ਚ ਡੀਆਰਓ ਦੀ ਜਿੰਮੇਵਾਰੀ ਦਿਤੀ ਸੀ ਉਦੋ ਹਰੀਸ਼ ਰਾਬਤ ਜਮੀਨੀ ਕੰਮ ਕਰਨ ਵਾਲੇ ਵਰਕਰਾ ਪ੍ਰਤੀ ਕਿੰਨਾ ਪਿਆਰ ਅਤੇ ਸਤਿਕਾਰ ਉਹਨਾ ਦੇ ਦਿਲ ‘ਚ ਮੈਂ ਖੁਦ ਮਹਿਸੂਸ ਕੀਤਾ। ਹਰੀਸ਼ ਰਾਬਤ ਜੀ ਵਰਕਰ ਤੋ ਸ਼ੁਰੂ ਹੋ ਕੇ ਅੱਜ ਇਸ ਮੁਕਾਮ ਤੇ ਪੁੱਜੇ ਹਨ ਅਤੇ ਸ਼੍ਰੀਮਤੀ ਸੋਨੀਆ ਗਾਧੀ ਅਤੇ ਰਾਹੁਲ ਗਾਧੀ ਨੇ ਉਹਨਾ ਨੂੰ ਬਹੁਤ ਵੱਡੀਆਂ -ਵੱਡੀਆਂ ਜਿੰਮੇਵਾਰੀਆਂ ਦਿਤੀਆਂ ਹਨ ਅਤੇ ਹੁਣ ਉਹਨਾ ਦੇ ਤਜਰਬੇ ਕਾਰਨ ਉਹਨਾ ਨੂੰ ਪੰਜਾਬ ਦੀ ਅਹਿਮ ਜਿੰਮੇਵਾਰੀ ਦਿਤੀ ਗਈ ਹੈ।

ਪੰਜਾਬ ਦੀ ਜਿੰਮੇਵਾਰੀ ਹਰੀਸ਼ ਰਾਬਤ ਨੂੰ ਮਿਲਣ ਤੋ ਬਾਅਦ ਸੂਬੇ ਅੰਦਰ ਖੁਸ਼ੀ ਦੀ ਲਹਿਰ ਫੈਲ ਗਈ ਅਤੇ ਕਾਗਰਸੀ ਵਰਕਰਾ ‘ਚ ਜੋਸ਼ ਭਰ ਗਿਆ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਹਰੀਸ਼ ਰਾਬਤ ਜੀ ਦਾ ਸਾਥ  2022 ‘ਚ ਫਿਰ ਇਤਿਹਾਸ ਰਚੇਗਾ ਅਤੇ ਪੰਜਾਬ ‘ਚ ਮੁੜ ਕਾਗਰਸ ਦੀ ਸਰਕਾਰ ਬਣੇਗੀ। ਅੱਜ ਗੜਸ਼ੰਕਰ ‘ਚ ਇਸ ਖੁਸ਼ੀ ਮੌਕੇ ਸ਼ਰਿਤਾ ਸ਼ਰਮਾ ਦੀ ਅਗਵਾਈ ‘ਚ ਲੱਡੂ ਵੰਡੇ ਗਏ। ਇਸ ਮੌਕੇ ਕਾਗਰਸ ਦੇ ਜਿਲਾ ਉਪ ਪ੍ਰਧਾਨ ਕੁਲਵਿੰਦਰ ਬਿੱਟੂ,ਪਵਨ ਕਟਾਰੀਆ ਜਿਲਾ ਪ੍ਰੀਸ਼ਦਮੈਬਰ,ਬੀਨਾ ਕੁਮਾਰੀ ਸੰਮਤੀ ਮੈਂਬਰ,ਕੁਲਦੀਪ ਕੁਮਾਰ ਸਰਪੰਚ ਬੋੜਾ, ਗੁਰਸੁਰਿੰਦਰ ਬੇਦੀ,ਰਜਿੰਦਰ ਕੁਮਾਰ, ਸਤਪਾਲ ਦਦਿਆਲ, ਜਸਵੀਰ ਹਾਜੀਪੁਰ,ਅਵਿਨਾਸ਼ ਚੰਦਰ ਸਰਪੰਚ ਸੈਲਾ, ਪ੍ਰਮਿਲਾ ਦੇਵੀ ਅਤੇ ਹੋਰ ਕਾਂਗਰਸੀ ਵਰਕਰ ਹਾਜਰ ਸਨ।

Related posts

Leave a Comment