ਪੇਂਡੂ ਹੈਲਥ ਫਾਰਮਾਸਿਸਟਾਂ ਦੀ ਹੜਤਾਲ ਨੂੰ 9 ਵੇਂ ਦਿਨ ਮਿਲਿਆ ਸਿਹਤ ਵਿਭਾਗ ਦੇ ਫਾਰਮਾਸਿਸਟਾਂ ਦਾ ਸਮਰਥਨ

ਹੁਸ਼ਿਅਰਪੁਰ,28 ਜੂਨ (ਚੌਧਰੀ ) : ਰੂਰਲ ਹੈਲਥ ਫਾਰਮੇਸੀ ਅਫਸਰ ਐਸੋਸੀਏਸ਼ਨ ਹੁਸ਼ਿਆਰਪੁਰ ਵੱਲੋਂ ਆਪਣੀਆਂ ਸੇਵਾਵਾਂ ਨੂੰ ਰੈਗੂਲਰ ਕਰਨ ਲਈ ਕੀਤੀ ਜਾ ਰਹੀ ਹੜਤਾਲ ਨੂੰ 9 ਵੇਂ ਦਿਨ ਉਸ ਵੇਲੇ ਭਾਰੀ ਬੱਲ ਮਿਲਿਆ ਜਦੋਂ ਸਿਹਤ ਵਿਭਾਗ ਵਿਚ ਕੰਮ ਕਰਦੇ ਹੈਂਲਥ ਫਾਰਮਾਸਿਸਟਾਂ ਵੱਲੋਂ ਧਰਨਾ ਦਾ ਸਮਰਧਨ ਕੀਤਾ ਗਿਆ ਹੈ।ਇਸ ਮੌਕੇ ਵਿਸ਼ੇਸ਼ ਤੌਰਤੇ ਪਹੁੰਚੇ ਪੰਜਾਬ ਫਾਰਮੇਸੀ ਆਫਸਰਜ ਐਸੋਈਏਸ਼ਨ ਹੁਸ਼ਿਆਰਪੁਰ ਦੇ ਪ੍ਰਧਾਨ ਪਰਮਿੰਦਰ ਸਿੰਘ,ਜਨਰਲ ਸਕੱਤਰ ਇੰਦਰਜੀਤ ਵਿਰਦੀ ਅਤੇ ਵਿੱਤ ਸਕੱਤਰ ਰਘਵੀਰ ਸਿੰਘ ਨੇ ਕਿਹਾ ਕਿ ਪੇਂਡੂ ਡਿਸਪੈਸਰੀਆਂ ਵਿਚ ਪਿਛਲੇ 14 ਸਾਲ ਤੋਂ ਜਿਆਦਾ ਸਮੇਂ ਤੋਂ ਕੰਮ ਕਰਦੇ ਪੇਂਡੂ ਫਾਰਮਾਸਿਸਟਾਂ ਦੀਆਂ ਨਿਸ਼ਕਾਮ ਸੇਵਾਵਾਂ ਨੂੰ ਦੇਖਦੇ ਹੋਏ ਰੈਗੂਲਰ ਕਰਨਾ ਚਾਹੀਦਾ ਹੈ।

ਉਨਾਂ ਕਿਹਾ ਕਿ ਇਸ ਸਮੇਂ ਸਿਹਤ ਵਿਭਾਗ ਵਿਚ ਫਾਰਮਾਸਿਸਟਾਂ ਦੀਆਂ ਬਹੁਤ ਸਾਰੀਆਂ ਪੋਸਟਾਂ ਖਾਲੀ ਹਨ ,ਜੇਕਰ ਸਰਕਾਰ ਪੇਂਡੂ ਫਾਰਮਾਸਿਸਟਾਂ ਨੂੰ ਰੈਗੂਲਰ ਕਰ ਦਿੰਦੀ ਹੈ ਤਾਂਂ ਸਿਹਤ ਵਿਭਾਗ ਵਿਚ ਫਾਰਮਾਸਿਸਟਾਂ ਦੀ ਕਮੀ ਕਾਫੀ ਹੱਦ ਤੱਕ ਦੂਰ ਹੋ ਸਕਦੀ ਹੈ।ਇਸ ਮੌਕੇ ਜ਼ਿਲ੍ਹਾ ਪ੍ਰਧਾਨ ਅਜੇ ਸ਼ਰਮਾ ਅਤੇ ਸਕੱਤਰ ਹਰਪਾਲ ਸਿੰਘ,ਮੀਤ ਪ੍ਰਧਾਨ ਦਵਿੰਦਰ ਕੌਰ ਨੇ ਕਿਹਾ ਕੇ ਸਾਡੇ ਮੁਲਾਜਮ 14 ਸਾਲਾਂ ਤੋਂ ਨਿਗੂਣੀਆਂ ਤਨਖਾਹਾਂ ਤੇ ਪੇਂਡੂ ਡਿਸਪੈਸਰੀਆਂ ਵਿਚ ਠੇਕੇ ਦੀ ਮਾਰ ਝੱਲ ਰਹੇ ਹਨ ਪਰ ਸਮੇ ਦੀਆਂ ਸਰਕਾਰਾਂ ਵੱਲੋਂ ਨਾ ਤਾਂ ਯੋਗ ਤਨਖਾਹ ਦਿਤੀ ਜਾ ਰਹੀ ਹੈ ਅਤੇ ਨਾ ਹੀ ਸੇਵਾਵਾਂ ਨੂੰ ਨਿਯਮਤ ਕੀਤਾ ਜਾ ਰਿਹਾ ਹੈ।

ਉਨਾਂ ਕਿਹਾ ਕੇ ਕੈਪਟਨ ਸਰਕਾਰ ਨੇ ਹੀ ਸਾਲ ੨੦੦੬ ਦੌਰਾਨ ਠੇਕੇ ਤੇ ਭਰਤੀ ਕੀਤਾ ਸੀ ਅਤੇ ਪਿਛਲੀਆਂ ਵਿਧਾਨ ਸਭਾ ਚੋਣਾ ਤੋਂ ਪਹਿਲਾਂ ਸਰਕਾਰ ਬਣਨ ਉਪਰੰਤ ਪਹਿਲ ਦੇ ਅਧਾਰ ਤੇ ਪੱਕਾ ਕੀਤੇ ਜਾਣ ਦਾ ਵਾਅਦਾ ਕੀਤਾ ਸੀਂ ਹੁਣ ੩ ਸਾਲ ਤੋਂ ਉਪਰ ਦਾ ਸਮਾਂ ਗੁਜਰ ਜਾਣ ਤੇ ਵੀ ਫਾਰਮਾਸਿਸਟਾਂ ਦੀ ਸਾਰ ਨਹੀਂ ਲਈ ਜਾ ਰਹੀ।ਜਿਸ ਕਰਕੇ ਸਾਡੇ ਮੁਲਾਜਮਾਂ ਵਿਚ ਭਾਰ ਰੋਸ ਪਾਇਆ ਜਾ ਰਿਹਾ ਹੈ।ਉਨਾਂ ਕਿਹਾ ਕਿ ਜੇਕਰ ਸਰਕਾਰ ਨੇ ਸਾਡੀਆਂ ਸੇਵਾਵਾਂ ਨੂੰ ਰੈਗੂਲਰ ਨਹੀਂ ਕੀਤਾ ਗਿਆ ਤਾਂ ਸਰਕਾਰ ਖਿਲਾਫ ਸੰਘਰਸ਼ ਨੂੰ ਹੋਰ ਤੇਜ ਕੀਤਾ ਜਾਵੇਗਾ।ਇਸ ਮੌਕੇ ਪ੍ਰਬੰਧਕ ਸਕੱਤਰ ਗੁਰਮੁੱਖ ਸਿੰਘ,ਰਾਜਵਿੰਦਰ ਸਿੰਘ,ਨਰਿੰਦਰ ਸਿੰਘ,ਊਸ਼ਾ ਭਾਰਦਵਾਜ,ਬਰਜਿੰਦਰ ਕੌਰ,ਅਮਿਤਾ,ਰਾਹੁਲ ਭਾਰਗਵ ,ਰਵਿੰਦਰ ਸਿੰਘ,ਬਲਕਾਰ ਸਿੰਘ,ਗਗਨਦੀਪ ,ਰਿੱਕੀਸ਼ਰਮਾ, ਰਮਨ ਕੌਸ਼ਲ, ਮਨਦੀਪ ਕੌਰ, ਸਮੇਤ ਅਨੇਕਾ ਮੁਲਾਜਮ ਹਾਜਰ ਸਨ।

Related posts

Leave a Reply