30 ਸਤੰਬਰ ਤੱਕ ਭਰੇ ਜਾ ਸਕਦੇ ਹਨ ਪੰਜਾਬੀ ਸ਼ਾਰਟਹੈਂਡ ਸਬੰਧੀ ਫਾਰਮ

30 ਸਤੰਬਰ ਤੱਕ ਭਰੇ ਜਾ ਸਕਦੇ ਹਨ ਪੰਜਾਬੀ ਸ਼ਾਰਟਹੈਂਡ ਸਬੰਧੀ ਫਾਰਮ
ਹੁਸ਼ਿਆਰਪੁਰ, 15 ਸਤੰਬਰ (Adesh)
ਜ਼ਿਲ੍ਹਾ ਭਾਸ਼ਾ ਅਫ਼ਸਰ ਅਵਿਨਾਸ਼ ਕੌਰ ਨੇ ਦੱਸਿਆ ਕਿ ਜ਼ਿਲ੍ਹਾ ਭਾਸ਼ਾ ਦਫ਼ਤਰ ਹੁਸ਼ਿਆਰਪੁਰ ਵਿਖੇ ਪੰਜਾਬੀ ਸ਼ਾਰਟਹੈਂਡ ਜਨਰਲ ਸ਼ੇ੍ਰਣੀ ਅਤੇ ਤੇਜਗਤੀ ਸ਼ੇ੍ਰਣੀ ਦੀ ਮੁਫ਼ਤ ਸਿਖਲਾਈ ਲਈ 2020-21 ਸ਼ੈਸਨ ਲਈ ਦਾਖਲੇ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਚਾਹਵਾਨ ਵਿਦਿਆਰਥੀ ਮਿਤੀ 30 ਸਤੰਬਰ 2020 ਤੱਕ ਦਾਖਲਾ ਫਾਰਮ ਜੋ ਕਿ ਵਸਟਐਪ ਨੰ: 94631-19135 ਅਤੇ 97803-00172 ਤੋਂ ਮੰਗਵਾ ਕੇ ਭਰ ਸਕਦੇ ਹਨ। ਦਾਖਲਾ ਫਾਰਮ ਭਰਨ ਉਪਰੰਤ ਇਸ ਦਫ਼ਤਰ ਦੀ ਈਮੇਲ  [email protected]  ’ਤੇ ਅਪਲੋਡ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦੋਹਾਂ ਸ਼ੇ੍ਰਣੀਆਂ ਲਈ ਵਿਦਿਅਕ ਯੋਗਤਾ ਗ੍ਰੈਜੂਏਸ਼ਨ ਹੈ ਅਤੇ ਤੇਜ਼ ਗਤੀ ਸ਼ੇ੍ਰਣੀ ਲਈ ਉਮੀਦਵਾਰ ਨੂੰ 80 ਸ਼ਬਦ ਪ੍ਰਤੀ ਮਿੰਟ ਦੀ ਸਪੀਡ ਤੇ ਪੰਜਾਬੀ ਸ਼ਾਰਟਹੈਂਡ ਟੈਸਟ ਪਾਸ ਕਰਨਾ ਲਾਜ਼ਮੀ ਹੋਵੇਗਾ।
ਉਨ੍ਹਾਂ ਦੱਸਿਆ ਕਿ ਇੰਟਰਵਿਊ ਦੀ ਮਿਤੀ ਅਤੇ ਤੇਜ਼ ਗਤੀ ਸ਼ੇ੍ਰਣੀ ਲਈ ਪੰਜਾਬੀ ਸ਼ਾਰਟਹੈਂਡ ਟੈਸਟ ਦੀ ਮਿਤੀ ਕੋਵਿਡ-19 ਨੂੰ ਧਿਆਨ ਵਿੱਚ ਰੱਖ ਕੇ ਬਾਅਦ ਵਿੱਚ ਦਸੀ ਜਾਵੇਗੀ। ਪੰਜਾਬੀ ਸ਼ਾਰਟਹੈਂਡ ਦੀ ਸਿਖਲਾਈ ਲਈ ਦਾਖਲਾ ਫਾਰਮ ਅਪਲੋਡ ਕਰਨ ਸਬੰਧੀ ਜੇਕਰ ਕੋਈ ਤਕਨੀਕੀ ਖਰਾਬੀ ਆਉਂਦੀ ਹੈ, ਤਾਂ ਉਮੀਦਵਾਰ ਦਾਖਲਾ ਫਾਰਮ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ ਹੁਸ਼ਿਆਰਪੁਰ ਦੇ ਕਮਰਾ ਨੰ: 308-309, ਤੀਜੀ ਮੰਜ਼ਿਲ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਹੁਸ਼ਿਆਰਪੁਰ ਵਿਖੇ ਦਸਤੀ ਜਮ੍ਹਾਂ ਕਰਵਾ ਸਕਦੇ ਹਨ। 

Related posts

Leave a Comment