ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਨੇ ਜਾਰੀ ਕੀਤਾ ਸਾਈਕਲ ਗੀਤ ਦਾ ਪੋਸਟਰ

ਗੁਰਦਾਸਪੁਰ,24 ਸਤੰਬਰ (ਅਸ਼ਵਨੀ) : ਯੁਵਕ ਸੇਵਾਵਾਂ ਵਿਭਾਗ ਗੁਰਦਾਸਪੁਰ ਦੇ ਸਹਾਇਕ ਡਾਇਰੈਕਟਰ ਸ੍ਰੀ ਰਵੀ ਦਾਰਾ ਅਕਸਰ ਹੀ ਆਪਣੇ ਗੀਤਾਂ ਦੁਆਰਾ ਨੌਜਵਾਨਾਂ ਨੂੰ ਜਾਗਰੂਕ ਕਰਦੇ ਨਜ਼ਰ ਆਉਂਦੇ ਹਨ ਚਾਹੇ ਸ਼ੋਸਲ ਮੀਡੀਆ ਹੋਏ ਜਾਂ ਕੋਈ ਸਕੂਲ ਜਾਂ ਕਾਲਜ ਦਾ ਮੰਚ ਉਹ ਅਕਸਰ ਨੌਜਵਾਨਾਂ ਨੂੰ ਨਸ਼ੇ ਦੇ ਮਾਰੂ ਪ੍ਰਭਾਵਾਂ ਬਾਰੇ, ਨਾਰੀ ਸ਼ਕਤੀਕਰਨ ਅਤੇ ਹੋਰ ਬਹੁਤ ਸਾਰੇ ਵਿਸ਼ਿਆਂ ਉਪਰ ਆਪਣੇ ਲੈਕਚਰ ਅਤੇ ਗੀਤਾਂ ਦੁਆਰਾ ਜਾਗਰੂਕ ਕਰਨ ਲਈ ਲਗਾਤਾਰ ਗਤੀਸ਼ੀਲ ਰਹਿੰਦੇ ਹਨ।

Read More

ਪੰਜਾਬ ਪ੍ਰਾਪਤੀ ਸਰਵੇਖਣ ਦੇ ਚੰਗੇ ਨਤੀਜਿਆਂ ਲਈ ਸਿੱਖਿਆ ਅਧਿਕਾਰੀ ਤੇ ਅਧਿਆਪਕ ਕਰ ਰਹੇ ਹਨ ਅਣਥੱਕ ਮਿਹਨਤ

ਗੁਰਦਾਸਪੁਰ,24 ਸਤੰਬਰ (ਅਸ਼ਵਨੀ): ਸਕੂਲ ਸਿੱਖਿਆ ਵਿਭਾਗ ਪੰਜਾਬ ਸਰਕਾਰ ਅਤੇ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੀ ਯੋਗ ਅਗਵਾਈ ਅਧੀਨ ਸਕੂਲੀ ਸਿੱਖਿਆ ਦੇ ਵਿਕਾਸ ਲਈ ਨਿਰੰਤਰ ਯਤਨਸ਼ੀਲ ਹੈ।ਕੋਰੋਨਾ ਮਹਾਂਮਾਰੀ ਦੇ ਮਾੜੇ ਦੌਰ ਕਾਰਨ ਜਿੱਥੇ ਸਕੂਲ ਬੰਦ ਹਨ ਉੱਥੇ ਵਿਭਾਗ ਨੇ ਵਿਦਿਆਰਥੀਆਂ ਦੀ ਪੜਾਈ ਨੂੰ ਤਾਲਾਬੰਦੀ ਦੇ ਸਮੇਂ ਤੋਂ ਹੀ ਜਾਰੀ ਰੱਖਿਆ ਹੋਇਆ ਹੈ।

Read More

ਅੱਜ ਦੇ ਧਰਨੇ ਮੁਜਾਹਰੇ ਵਿੱਚ ਹਲਕਾ ਕਾਦੀਆਂ ਤੋਂ ਸ਼੍ਰੋਮਣੀ ਅਕਾਲੀ ਦਲ ਕਰੇਗਾ ਵੱਡੀ ਗਿਣਤੀ ਵਿੱਚ ਸ਼ਮੂਲੀਅਤ : ਗੁਰਇਕਬਾਲ ਸਿੰਘ ਮਾਹਲ

ਕਾਦੀਆਂ 24 ਸਤੰਬਰ (ਅਸ਼ੋਕ ‌ਨਈਅਰ/ ਅਵਿਨਾਸ਼ ) : ਵਿਧਾਨ ਸਭਾ ਹਲਕਾ ਕਾਦੀਆਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਜਥੇਬੰਦਕ ਸਕੱਤਰ ਗੁਰਇਕਬਾਲ ਸਿੰਘ ਮਾਹਲ ਦੇ ਵੱਲੋਂ ਅੱਜ ਵਿਧਾਨ ਸਭਾ ਹਲਕਾ ਕਾਦੀਆਂ ਦੇ ਵੱਖ ਵੱਖ ਪਿੰਡ ਠੱਕਰ ਸੰਧੂ,ਦੀਪੇਵਾਲ ,ਦੇਵੀਦਾਸਪੁਰ ,ਅਤੇ ਹੋਰਨਾਂ ਪਿੰਡਾਂ ਦੇ ਵਿੱਚ ਜਾ ਕੇ ਅਕਾਲੀ ਦਲ ਦੇ ਆਗੂਆਂ ਤੇ ਵਰਕਰਾਂ ਦੇ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ ਜਿਸ ਵਿੱਚ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕੌਮੀ ਜਥੇਬੰਧਕ ਸਕੱਤਰ ਗੁਰਇਕਬਾਲ ਸਿੰਘ ਮਾਹਲ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਦੇ ਵੱਲੋਂ ਜੋ ਬੰਦ ਦਾ ਸੱਦਾ ਦਿੱਤਾ ਗਿਆ ਉਸ ਵਿਚ ਸ਼੍ਰੋਮਣੀ ਅਕਾਲੀ ਦਲ ਆਪਣਾ ਅਹਿਮ ਯੋਗਦਾਨ ਪਵੇਗਾ।

Read More

BREAKING..ਬੀਤੇ ਦਿਨ ਕਰੋਨਾ ਕਾਰਨ 9 ਹੋਰ ਲੋਕਾਂ ਦੀ ਹੈਈ ਮੌਤ,ਜਿਲੇ ਚ 150 ਲੋਕ ਹੋਰ ਆਏ ਕੋਰੋਨਾ ਦੀ ਚਪੇਟ ‘ਚ

ਗੁਰਦਾਸਪੁਰ 24 ਸਤੰਬਰ ( ਅਸ਼ਵਨੀ ) :- ਬੀਤੇ ਦਿਨ ਕਰੋਨਾ ਕਾਰਨ 9 ਹੋਰ ਲੋਕਾਂ ਦੀ ਮੋਤ ਹੋ ਜਾਣ ਕਾਰਨ ਮਰਨ ਵਾਲ਼ਿਆਂ ਦੀ ਗਿਣਤੀ 122 ਹੋ ਗਈ ਇਸੇ ਤਰਾਂ ਬੀਤੇ ਦਿਨ ਜਿਲੇ ਵਿਚ 150 ਲੋਕਾਂ ਦੀ ਰਿਪੋਟ ਕੋਰੋਨਾ ਪਾਜੀਟਿਵ ਆਈ ਹੈ।ਕਰੋਨਾ ਨਾਲ ਮਰਨ ਵਾਲ਼ਿਆਂ ਵਿਚ ਕਲਾਨੋਰ ਨਾਲ ਸੰਬੰਧਿਤ 60 ਸਾਲ ਦਾ ਇਕ ਵਿਅਕਤੀ ਵੀ ਸ਼ਾਮਿਲ ਸੀ ਜੋਕਿ 15 ਸਤੰਬਰ ਤੋਂ ਹੱਸਪਤਾਲ ਵਿਚ ਜੇਰੇ ਇਲਾਜ ਸੀ ਇਸ ਨੂੰ ਅਨੀਮੀਆ ਸਮੇਤ ਹੋਰ ਕਈ ਬਿਮਾਰੀਆ ਸਨ । ਇਸੇ ਤਰਾਂ ਸ਼ਕਤੀ ਮੁਹੱਲਾ ਗੁਰਦਾਸਪੁਰ ਦੇ 55 ਸਾਲ ਦੇ ਆਦਮੀ ਦੀ ਕਰੋਨਾ ਵਾਇਰਸ ਕਾਰਨ ਮੋਤ ਹੋ ਗਈ । ਇਹ ਵਿਅਕਤੀ ਅਮਿ੍ਤਸਰ ਦੇ ਇਕ ਹੱਸਪਤਾਲ ਵਿਚ ਦਾਖਲ ਸੀ । ਇਹ ਆਦਮੀ ਸ਼ੁਗਰ ਸਮੇਤ ਹੋਰ ਕਈ ਬਿਮਾਰੀਆਂ ਤੋਂ ਪੀੜਤ ਸੀ।ਨੌਸ਼ਿਹਰਾ ਮੱਝਾਂ ਸਿੰਘ ਦੇ ਇਲਾਕੇ ਦੀ 60 ਸਾਲ ਦੀ ਇਕ ਅੋਰਤ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ ਇਸ ਔਰਤ ਨੂੰ ਸ਼ੁਗਰ ,ਬੱਲਡ ਪ੍ਰੈਸ਼ਰ ਸਮੇਤ ਹੋਰ ਬਿਮਾਰੀਆਂ ਵੀ ਸਨ । ਚੌਥੀ ਮਰੀਜ ਗੁਰਦਾਸਪੁਰ ਦੀ 32 ਸਾਲ ਦੀ ਅੋਰਤ ਜੋ ਪੇਟ ਦੀ ਬਿਮਾਰੀ ਤੇ ਨਿਮੋਨੀਆ ਕਾਰਨ ਅਮਿ੍ਤਸਰ ਦੇ ਇਕ ਹੱਸਪਤਾਲ ਵਿਚ ਇਲਾਜ ਕਰਵਾ ਰਹੀ ਸੀ।ਪੰਜਵਾਂ ਮ੍ਰਿਤਕ ਗਾਂਧੀ ਨਗਰ ਬਟਾਲਾ ਦਾ ਰਹਿਣ ਵਾਲਾ ਸੀ 45 ਸਾਲ ਦਾ ਆਦਮੀ ਸੀ ਅਤੇ ਦੇਰ ਰਾਤ ਮਰਣ ਵਾਲ਼ਿਆਂ ਵਿਚ ਵਸਨੀਕ 4 ਹੋਰ ਵਸਨੀਕ ਸ਼ਾਮਿਲ ਸਨ ।

Read More

ਕੋਰੋਨਾ ਵਾਇਰਸ ਤੋਂ ਬਚਣ ਲਈ ਮਾਸਕ ਵੈਕਸੀਨ ਦੇ ਤੌਰ ‘ਤੇ ਕਰਦਾ ਹੈ ਕੰਮ : ਡਿਪਟੀ ਕਮਿਸ਼ਨਰ

ਗੁਰਦਾਸਪੁਰ,23 ਸਤੰਬਰ (ਅਸ਼ਵਨੀ) : ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਨੇ ਦੱਸਿਆ ਕਿ ਕੋਰੋਨਾ ਵਾਇਰਸ ਤੋਂ ਬਚਣ ਲਈ ਮਾਸਕ, ਵੈਕਸੀਨ ਦੇ ਤੋਰ ਤੇ ਕੰਮ ਕਰਦਾ ਹੈ।ਮਾਸਕ ਪਾਉਣ ਵਾਲੇ ਵਿਅਕਤੀ,ਜੇਕਰ ਕੋਰੋਨਾ ਪੀੜਤ ਦੇ ਸੰਪਰਕ ਵਿਚ ਆ ਵੀ ਜਾਂਦੇ ਹਨ,ਤਾਂ ਮਾਸਕ ਪਾਇਆ ਹੋਣ ਕਾਰਨ ਉਹ ਕੋਰੋਨਾ ਤੋਂ ਕਾਫੀ ਹੱਦ ਤਕ ਬੱਚ ਸਕਦੇ ਹਨ,ਜਾਂ ਉਨਾਂ ਵਿਚ ਬਹੁਤ ਹੀ ਘੱਟ ਮਾਤਰਾ ਵਿਚ ਇੰਨਫੈਕਸ਼ਨ ਫੈਲਦੀ ਹੈ ਤੇ ਉਹ ਜਲਦ ਠੀਕ ਹੋ ਜਾਂਦੇ ਹਨ।

Read More

ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਵਲੋਂ ਅਰਬਨ ਅਸਟੇਟ-2 ਗੁਰਦਾਸਪੁਰ ਦੇ ਵਿਕਾਸ ਕਾਰਜਾਂ ਦਾ ਰੱਖਿਆ ਨੀਂਹ ਪੱਥਰ

ਗੁਰਦਾਸਪੁਰ,23 ਸਤੰਬਰ (ਅਸ਼ਵਨੀ) : ਸ. ਬਰਿੰਦਰਮੀਤ ਸਿੰਘ ਪਾਹੜਾ ਹਲਕਾ ਵਿਧਾਇਕ ਗੁਰਦਾਸਪੁਰ ਵਲੋਂ ਅਰਬਨ ਅਸਟੇਟ-2 ਗੁਰਦਾਸਪੁਰ ਦੇ ਵੱਖਵੱਖ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖਿਆ ਗਿਆ। ਇਸ ਮੌਕੇ ਸ੍ਰੀ ਵਾਸੂਦੇਵ ਐਕਸੀਅਨ (ਇਲੈਕਟ੍ਰੀਕਲ),ਸ. ਚਰਨਜੀਤ ਸਿੰਘ ਐਕਸੀਅਨ (ਸਿਵਲ), ਦਵਿੰਦਰ ਸੈਣੀ ਐਸ.ਡੀ.ਓ (ਸਿਵਲ), ਗੁਰਜੇਪਾਲ ਸਿੰਘ ਐਸ.ਡੀ.ਓ (ਹਾਰਟੀਕਲਚਰ), ਪੰਕਜ ਪਾਬੋਰੀਆ ਜੀਏ ਤੇ ਦਾਨਿਸ਼ ਜੇਈ ਆਦਿ ਮੋਜੂਦ ਸਨ।

Read More

ਜਮਹੂਰੀ ਅਧਿਕਾਰ ਸਭਾ ਵੱਲੋਂ ਕਿਸਾਨ ਸੰਘਰਸ਼ ਦਾ ਡੱਟਕੇ ਸਾਥ ਦੇਣ ਦੀ ਅਪੀਲ

ਗੁਰਦਾਸਪੁਰ 23 ਸਤੰਬਰ ( ਅਸ਼ਵਨੀ ) : ਜਮਹੂਰੀ ਅਧਿਕਾਰ ਸਭਾ ਪੰਜਾਬ ਨੇ ਆਰ.ਐੱਸ.ਐੱਸ.-ਭਾਜਪਾ ਦੇ ਤਾਨਾਸ਼ਾਹ ਰਾਜ ਵਿਰੁੱਧ ਕਿਸਾਨ ਸੰਘਰਸ਼ ਦੀ ਹਮਾਇਤ ਕਰਦਿਆਂ ਆਪਣੇ ਸਮੂਹ ਮੈਂਬਰਾਂ ਅਤੇ ਆਮ ਲੋਕਾਂ ਨੂੰ ਇਸ ਸੰਘਰਸ਼ ਦਾ ਵੱਧ-ਚੜ੍ਹ ਕੇ ਸਾਥ ਦੇਣ ਅਤੇ 25 ਸਤੰਬਰ ਦੇ ਬੰਦ ਵਿਚ ਵੱਧ-ਚੜ੍ਹ ਕੇ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ। ਸਭਾ ਦੇ ਆਗੂਆਂ ਨੇ ਕਿਹਾ ਕਿ ਆਰ.ਐੱਸ.ਐੱਸ.-ਭਾਜਪਾ ਦੀ ਸਰਕਾਰ ਵਿਦੇਸ਼ੀ ਅਤੇ ਦੇਸੀ ਕਾਰਪੋਰੇਟ ਸਰਮਾਏਦਾਰੀ ਦੇ ਵਿਤੀ ਗ਼ਲਬੇ ਨੂੰ ਮਜ਼ਬੂਤ ਬਣਾਉਣ ਦਾ ਸੰਦ ਬਣ ਗਈ ਹੈ ਅਤੇ ਇਸ ਦੇ ਹਮਲਿਆਂ ਨੂੰ ਪਛਾੜਣ ਲਈ ਲੋਕ ਏਕਤਾ ਤੇ ਸੰਘਰਸ਼ਾਂ ਨੂੰ ਹੋਰ ਵੀ ਵਿਸ਼ਾਲ ਅਤੇ ਮਜ਼ਬੂਤ ਕਰਨਾ ਅੱਜ ਸਮੇਂ ਦਾ ਸਭ ਤੋਂ ਮਹੱਤਵਪੂਰਨ ਤਕਾਜ਼ਾ ਹੈ।

Read More

ਜਿਲਾ ਗੁਰਦਾਸਪੁਰ ਦੀ ਹੱਦ ਅੰਦਰ ਝੋਨੇ ਦੀ ਰਹਿੰਦ ਖੂੰਦ/ਪਰਾਲੀ/ਨਾੜ ਨੂੰ ਅੱਗ ਲਗਾਉਣ ਤੇ ਪਾਬੰਦੀ ਲਗਾਉਣ ਦੇ ਹੁਕਮ ਜਾਰੀ

ਗੁਰਦਾਸਪੁਰ,23 ਸਤੰਬਰ (ਅਸ਼ਵਨੀ) : ਸ. ਤੇਜਿੰਦਰਪਾਲ ਸਿੰਘ ਸੰਧੂ ਵਧੀਕ ਜਿਲਾ ਮੈਜਿਸਟਰੇਟ , ਗੁਰਦਾਸਪੁਰ ਫੌਜਦਾਰੀ ਜਾਬਤਾ ਸੰਘਤਾ 1973 ਦੀ ਧਾਰਾ 144 ਦੇ ਤਹਿਤ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋ ਕਰਦੇ ਹੋਏ ਜਿਲਾ ਗੁਰਦਾਸਪੁਰ ਦੀ ਹੱਦ ਅੰਦਰ ਝੋਨੇ ਦੀ ਰਹਿੰਦ ਖੂੰਦ/ ਪਰਾਲੀ/ ਨਾੜ ਨੂੰ ਅੱਗ ਲਗਾਉਣ ਤੇ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ ।

Read More

ਸੇਵਾ ਹਫ਼ਤਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮਦਿਨ ਵਜੋਂ ਮਨਾਇਆ

ਬਟਾਲਾ,23 ਸਤੰਬਰ (ਸੰਜੀਵ ਨਈਅਰ/ਅਵਿਨਾਸ਼ ਸ਼ਰਮਾ ) : ਸੇਵਾ ਹਫ਼ਤਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮਦਿਨ ਵਜੋਂ ਮਨਾਇਆ ਗਿਆ। ਬਟਾਲਾ ਵਿਖੇ ਸਾਬਕਾ ਸਿਟੀ ਕੌਂਸਲ ਦੇ ਪ੍ਰਧਾਨ ਨਰੇਸ਼ ਮਹਾਜਨ ਨੇ ਬਟਾਲਾ ਵਿਖੇ ਆਪਣੇ ਕੌਂਸਲਰ ਅਤੇ ਸਾਥੀ ਸਫ਼ਾਈ ਸੇਵਕਾਂ ਅਤੇ ਸ਼ਹਿਰ ਵਾਸੀਆਂ ਨੂੰ ਪੰਜਾਬ ਪ੍ਰਦੇਸ਼ ਦੀ ਅਸਿੱਧੇ ਭਾਰਤੀ ਜਨਤਾ ਪਾਰਟੀ ਅਸ਼ਵਨੀ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ‘ਤੇ ਮਖੌਟਾ ਵੰਡੇ ਅਤੇ ਲੋਕਾਂ ਨੂੰ ਕੋਵਿਡ -19 ਤੋਂ ਬਚਾਅ ਲਈ ਜਾਗਰੂਕ ਕੀਤਾ।

Read More

ਪੰਜਾਬ ਭਾਜਪਾ ਦੇ ਸੀਨੀਅਰ ਲੀਡਰ ਯਾਦਵਿੰਦਰ ਸਿੰਘ ਬੁੱਟਰ ਦੇ ਘਰ ਦੇ ਬਾਹਰ ਮੋਦੀ ਦਾ ਸਾੜਿਆ ਪੁਤਲਾ ਕੇਂਦਰ ਤੇ ਪੰਜਾਬ ਸਰਕਾਰ ਵਿਰੁੱਧ ਕਿਸਾਨਾਂ ਨੇ ਕੀਤੀ ਨਾਅਰੇਬਾਜ਼ੀ

ਕਾਦੀਆਂ 23 ਸਤੰਬਰ ( ਅਸ਼ੋਕ ‌ਨਈਅਰ/ ਅਵਿਨਾਸ਼ ) : ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਕਿਸਾਨਾਂ ਵੱਲੋਂ ਅੱਜ ਵਿਧਾਨ ਸਭਾ ਹਲਕਾ ਬਟਾਲਾ ਦੇ ਅਧੀਨ ਪੈਂਦੇ ਪਿੰਡ ਬੁੱਟਰ ਕਲਾਂ ਦੇ ਵਿੱਚ ਭਾਜਪਾ ਦੇ ਸੀਨੀਅਰ ਲੀਡਰ ਯਾਦਵਿੰਦਰ ਸਿੰਘ ਬੁੱਟਰ ਦੇ ਘਰ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਨਾਲ ਹੀ ਕਿਸਾਨਾਂ ਦੇ ਵੱਲੋਂ ਮੋਦੀ ਸਰਕਾਰ ਦਾ ਪੁਤਲਾ ਸਾੜਿਆ ਗਿਆ ਅਤੇ ਕਾਂਗਰਸ ਸਰਕਾਰ ਦੇ ਵਿਰੁੱਧ ਜੰਮ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ।ਇਸ ਮੌਕੇ ਕਿਸਾਨਾਂ ਨੇ ਦੱਸਿਆ ਕਿ ਕਿਸਾਨ ਵਿਰੋਧੀ ਬਿੱਲ ਕੇਂਦਰ ਦੀ ਸਰਕਾਰ ਵੱਲੋਂ ਜੋ ਪਾਸ ਕੀਤੇ ਗਏ ਹਨ ਇਹ ਕਿਸਾਨਾਂ ਲਈ ਬਹੁਤ ਹੀ ਮਾਰੂ ਫ਼ੈਸਲਾ ਹੈ।

Read More

24 ਤੋਂ 26 ਸਤੰਬਰ ਤੱਕ ਪੰਜ ਜਾਂ ਪੰਜ ਤੋਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ,ਜਲੂਸ ਕੱਢਣ ਅਤੇ ਰੈਲੀਆਂ ਆਦਿ ਕਰਨ ਤੇ ਪਾਬੰਦੀ ਦੇ ਹੁਕਮ ਲਾਗੂ

ਗੁਰਦਾਸਪੁਰ,23 ਸਤੰਬਰ (ਅਸ਼ਵਨੀ ) ਸ. ਤੇਜਿੰਦਰਪਾਲ ਸਿੰਘ ਸੰਧੂਵਧੀਕ ਜ਼ਿਲਾ ਮੈਜਿਸਟਰੇਟ,ਗੁਰਦਾਸਪੁਰ ਨੇ ਜ਼ਾਬਤਾ ਫੌਜਦਾਰੀ 1973 ਦੀ ਦਾਰਾ 144 ਅਧੀਨ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲਾ ਗੁਰਦਾਸਪੁਰ ਵਿਚ ਸਮੂਹ ਸਧਾਰਨ ਜਨਤਾ ਨੂੰ ਜਾਂ ਇਸ ਦੇ ਕਿਸੇ ਮੈਂਬਰ (ਪੱਗੜੀ ਸੰਭਾਲ ਜੱਟਾਂ ਲਹਿਰ ਅਤੇ ਵੱਖਵੱਖ ਕਿਸਾਨ ਜਥੇਬੰਦੀਆਂ) ਨੂੰ ਕਿਸੇ ਪਬਲਿਕ ਥਾਂ ਪੰਜ ਜਾਂ ਪੰਜ ਤੋਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ, ਜਲੂਸ ਕੱਢਣ ਅਤੇ ਰੈਲੀਆਂ ਆਦਿ ਕਰਨ ਤੋਂ ਇਲਾਵਾ ਹਰ ਤਰਾਂ ਦੇ ਮਾਰੂ ਹਥਿਆਰਾਂ ਨੂੰ ਨਾਲ ਲੈ ਕੇ ਜਾਣ ਤੇ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ।

Read More

ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ, ਗੁਰਦਾਸਪੁਰ ਵਿੱਚ ਗੈਸ ਫੈਕਿਲਟੀ,ਫਿਟਰ ਇੰਸਟਰਕਟਰ,ਵੈਲਡਰ ਇੰਸਟਰਕਟਰ ਆਦਿ ਅਸਾਮੀਆਂ ਲਈ ਚਾਹਵਾਨ ਪ੍ਰਾਰਥੀ 28 ਸਤੰਬਰ ਤਕ ਬਿਨੈਪੱਤਰ ਕਰਨ

ਗੁਰਦਾਸਪੁਰ,22 ਸਤੰਬਰ (ਅਸ਼ਵਨੀ ) : ਪਰਸ਼ੋਤਮ ਸਿੰਘ ਜ਼ਿਲਾ ਰੋਜ਼ਗਾਰ ਅਫਸਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਕੋਰੋਨਾ ਮਹਾਂਮਾਰੀ ਨਾਲ ਨਜਿੱਠਣ ਦੇ ਨਾਲ-ਨਾਲ ਘਰ-ਘਰ ਰੋਜ਼ਗਾਰ ਸਕੀਮ ਤਹਿਤ ਬੇਰੁਜ਼ਗਾਰ ਪ੍ਰਾਰਥੀਆ ਨੂੰ ਰੋਜਗਾਰ ਮੁਹਈਆ ਕਰਵਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਉਨਾਂ ਦੱਸਿਆ ਕਿ ਜਿਲਾ ਗੁਰਦਾਸਪੁਰ ਵਿਖੇ 24 ਸਤੰਬਰ ਤੋਂ 30 ਸਤੰਬਰ ਤੱਕ ਰਾਜ ਪੱਧਰੀ ਰੋਜਗਾਰ ਮੇਲੇ ਲਗਾਏ ਜਾ ਰਹੇ ਹਨ ।

Read More

ਪੌਦੇ ਮਨੁੱਖ ਦੇ ਮਰਨ ਤੇ ਵੀ ਸਾਥ ਨਿਭਾਉਂਦੇ ਹਨ : ਇੰਜੀ.ਨਾਨੋਵਾਲੀਆ

ਗੁਰਦਾਸਪੁਰ 22 ਸਤੰਬਰ ( ਅਸ਼ਵਨੀ ) : ਅੱਜ ਦੇ ਪਦਾਰਥਵਾਦੀ ਸਮੇਂ ਦੋਰਾਨ ਬਹੁ ਗਿਣਤੀ ਲੋਕ ਜਿਉਦਿਆਂ ਹੀ ਮਨੁੱਖ ਦਾ ਸਾਥ ਛੱਡ ਕੇ ਲੋੜ ਪੈਣ ਤੇ ਕਿਨਾਰਾ ਕਰ ਜਾਂਦੇ ਹਨ ਪਰ ਪੌਦੇ ਮਨੁੱਖ ਦੇ ਮਰਣ ਤੇ ਵੀ ਸਾਥ ਨਿਭਾਉਂਦੇ ਹਨ।ਇਹਨਾ ਵਿਚਾਰਾ ਦਾ ਪ੍ਰਗਟਾਵਾ ਅੱਜ ਵੱਖ ਵੱਖ ਪਿੰਡਾਂ ਵਿਚ ਫਲਦਾਰ ਅਤੇ ਛਾਂਦਾਰ 67 ਪੌਦੇ ਲਗਾੳੇਣ ਉਪਰਾਂਤ ਸ਼ੋਸ਼ਲ ਵੈਲਫੇਅਰ ਸੋਸਾਇਟੀ ਦੇ ਮੁਖੀ ਇੰਜੀ. ਜੋਗਿੰਦਰ ਸਿੰਘ ਨਾਨੋਵਾਲੀਆ ਨੇ ਕੀਤਾ।

Read More

ਪਿੰਡ ਸੰਘਰ ਤੋਂ ਕਾਂਗਰਸੀ ਆਗੂ ਤੇ ਵਰਕਰ ਗੁਰਇਕਬਾਲ ਸਿੰਘ ਮਾਹਲ ਦੀ ਅਗਵਾਈ ਚ ਸ਼੍ਰੋਮਣੀ ਅਕਾਲੀ ਦਲ ਚ ਸ਼ਾਮਲ

ਕਾਦੀਆਂ 22 ਸਤੰਬਰ ( ਅਸ਼ੋਕ ‌ਨਈਅਰ / ਅਵਿਨਾਸ਼ ) : ਵਿਧਾਨ ਸਭਾ ਹਲਕਾ ਕਾਦੀਆਂ ਦੇ ਪਿੰਡ ਸੰਘਰ ਦੇ ਵਿੱਚ ਕਾਂਗਰਸ ਪਾਰਟੀ ਨੂੰ ਉਸ ਵੇਲੇ ਵੱਡਾ ਝਟਕਾ ਲੱਗਾ ਜਦੋਂ ਸੂਬਾ ਸਿੰਘ ਸੰਘਰ ਅਤੇ ਅਜੀਤਪਾਲ ਸਿੰਘ ਮਿੰਟਾ ਸੰਗਰ ਦੇ ਯਤਨਾਂ ਸਦਕਾ ਅਨੇਕਾਂ ਪਰਿਵਾਰ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਜਥੇਬੰਦਕ ਸਕੱਤਰ ਗੁਰਇਕਬਾਲ ਸਿੰਘ ਮਾਹਲ ਦੀ ਅਗਵਾਈ ਵਿੱਚ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਏ ।ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਏ ਕਾਂਗਰਸੀ ਵਰਕਰਾਂ ਤੇ ਆਗੂਆਂ ਦਾ ਪਾਰਟੀ ਵਿੱਚ ਸ਼ਾਮਲ ਹੋਣ ਤੇ ਗੁਰਇਕਬਾਲ ਸਿੰਘ ਮਾਹਲ ਨੇ ਉਨ੍ਹਾਂ ਨੂੰ ਹਾਰ ਪਾ ਕੇ ਉਨ੍ਹਾਂ ਦਾ ਸਵਾਗਤ ਕੀਤਾ।

Read More

ਕੋਵਿਡ ਸੰਕਟ ਦੇ ਮੱਦੇਨਜਰ ਪਰਾਲੀ ਨੂੰ ਬਿਨਾਂ ਸਾੜੇ ਇਸਦੀ ਸੰਭਾਲ ਸਬੰਧੀ ਕਿਸਾਨਾਂ ਨੂੰ ਅਪੀਲ

ਬਟਾਲਾ, 21 ਸਤੰਬਰ ( ਅਵਿਨਾਸ਼ ਸ਼ਰਮਾ,ਸੰਜੀਵ ਨਈਅਰ ) : ਜ਼ਿਲ੍ਹਾ ਪ੍ਰਸ਼ਾਸਨ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਕੋਵਿਡ ਸੰਕਟ ਵਿਚ ਪਰਾਲੀ ਨੂੰ ਬਿਨਾਂ ਸਾੜੇ ਇਸ ਦਾ ਪ੍ਰਬੰਧਨ ਕਰਨ ਤਾਂ ਜੋ ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਇਆ ਜਾ ਸਕੇ। ਕਿਸਾਨਾਂ ਨੂੰ ਅਪੀਲ ਕਰਦਿਆਂ ਐੱਸ.ਡੀ.ਐੱਮ. ਬਟਾਲਾ ਸ. ਬਲਵਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਰਾਲੀ ਪ੍ਰਬੰਧਨ ਲਈ ਲੋੜੀਂਦੇ ਖੇਤੀ ਸੰਦਾਂ ਤੇ ਸਬਸਿਡੀ ਦਿੱਤੀ ਜਾ ਰਹੀ ਹੈ ਅਤੇ ਕਿਸਾਨਾਂ ਨੂੰ ਇਸਦਾ ਲਾਭ ਉਠਾਉਣਾ ਚਾਹੀਦਾ ਹੈ। ਉਨਾਂ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਦੀ ਸੰਭਾਲ ਸਬੰਧੀ ਪੂਰੀ ਤਕਨੀਕੀ ਜਾਣਕਾਰੀ ਦੇਣ ਲਈ ਵੱਧ ਤੋਂ ਵੱਧ ਉਪਰਾਲੇ ਕੀਤੇ ਜਾਣ ਤਾਂ ਜੋ ਕਿਸਾਨਾਂ ਨੂੰ ਕਿਸੇ ਕਿਸਮ ਦੀ ਔਂਕੜ ਦਾ ਸਾਹਮਣਾ ਨਾ ਕਰਨਾ ਪਵੇ।

Read More

ਇਸਤਰੀ ਅਕਾਲੀ ਦਲ ਦੇ ਸੀਨੀਅਰ ਆਗੂ ਬੀਬੀ ਪੁਸ਼ਪਿੰਦਰ ਕੌਰ ਦਾ ਦਿਹਾਂਤ

ਗੁਰਦਾਸਪੁਰ 21 ਸਤੰਬਰ ( ਅਸ਼ਵਨੀ ) : ਅੱਜ ਇਸਤਰੀ ਅਕਾਲੀ ਦਲ ਦੇ ਸੀਨੀਅਰ ਆਗੂ, ਬੀਬੀ ਪੁਸ਼ਪਿੰਦਰ ਕੌਰ ਜੀ ਦੇ ਦਿਹਾਂਤ ‘ਤੇ ਸਮੁੱਚਾ ਸ਼੍ਰੋਮਣੀ ਅਕਾਲੀ ਦਲ ਗਹਿਰਾ ਦੁੱਖ ਵਿਅਕਤ ਕਰਦਾ ਹੈ। ਅਕਾਲ ਪੁਰਖ ਵਿਛੜੀ ਰੂਹ ਨੂੰ ਆਪਣੇ ਚਰਨਾਂ ‘ਚ ਸਦੀਵੀਂ ਨਿਵਾਸ ਬਖ਼ਸ਼ਿਸ਼ ਕਰਨ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ

Read More

ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਵੱਲੋਂ ਪੰਜਾਬ ਦੀਆਂ 31 ਕਿਸਾਨ ਜਥੇਬੰਦੀਆਂ ਦੇ 25 ਸਤੰਬਰ ਦੇ ਪੰਜਾਬ ਬੰਦ ਦਾ ਸਮਰਥਨ

ਗੁਰਦਾਸਪੁਰ 21ਸਤੰਬਰ ( ਅਸ਼ਵਨੀ ) : ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਪੰਜਾਬ ਵਲੋਂ ਪੰਜਾਬ ਦੀਆਂ 31 ਕਿਸਾਨ ਜਥੇਬੰਦੀਆਂ ਦੇ 25 ਸਤੰਬਰ ਦੇ ਪੰਜਾਬ ਬੰਦ ਦਾ ਸਮਰਥਨ ਕੀਤਾ ਹੈਅਤੇ ਸੂਬੇ ਦੇ ਮੁਲਾਜ਼ਮਾਂ ਅਤੇ ਵਰਕਰਾਂ ਨੂੰ 25 ਸਤੰਬਰ ਦੇ ਕਿਸਾਨ ਅੰਦੋਲਨ ਵਿੱਚ ਸ਼ਾਮਿਲ ਹੋਣ ਦੀ ਅਪੀਲ ਕੀਤੀ ਹੈ।

Read More

जिला गुरदासपुर में एक अन्य संक्रमित की मौत, 103 लोग पाए गए संक्रमित

गुरदासपुर 20 सितंबर ( अश्वनी ) : रविवार को जिले में एक और कोरोना संक्रमित मरीज की मौत हो गई। जबकि 103 लोग कोरोना संक्रमित पाए गए है। हालांकि राहत की बात यह है कि आज 157 लोगों ने कोरोना को मात दी है।

Read More

शहीद मनिंदर जैसे जांबाजों के अमिट बलिदानों का राष्ट्र रहेगा सदैव ऋणी-अरुणा चौधरी

गुरदासपुर 20 सितंबर (अश्वनी ) :- पुलवामा हमले में शहादत का जाम पीने वाले कांस्टेबल मनिंदर सिंह के बलिदान को शाश्वत रखने के लिए पंजाब सरकार के दिशा-निर्देशों पर कैबिनेट मंत्री अरुणा चौधरी द्वारा स्थानीय सरकारी माडल सीनियर सेकेंडरी स्कूल (लडक़े) का नाम दीनानगर के शहीद मनिंदर सिंह के नाम को समर्पित किया गया। इस दौरान कैबिनेट मंत्री अरुणा चौधरी ने रिबन काटकर व स्कूल प्रिंसिपल के दफ्तर में शहीद मनिंदर के चित्र को सुशोभित कर इस नामकरण की रस्म को निभाया।

Read More

विधायक पाहड़ा ने ओपन जिम व पार्क का किया उद्घाटन

गुरदासपुर 20 सितंबर ( अश्वनी ) :- इंप्रूवमंट ट्रस्ट की स्कीम नंबर- 1 में विधायक बरिंदरमीत सिंह पाहड़ा द्वारा बच्चों के लिए पार्क व ओपन जिम का उद्घाटन किया गया। वहीं विधायक द्वारा पार्क के नवीनीकरण का काम भी शुरु करवा दिया गया।

Read More

ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫ਼ਾਕ ਦੀ ਨਵੀਂ ਪਹਿਲ

ਬਟਾਲਾ, 20 ਸਤੰਬਰ ( ਸੰਜੀਵ ,ਅਵਿਨਾਸ ) : ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫ਼ਾਕ ਵਲੋਂ ਬਟਾਲਾ ਸ਼ਹਿਰ ਦੀਆਂ ਮੁਸ਼ਕਲਾਂ ਸੁਣਨ ਲਈ ਸ਼ੁਰੂ ਕੀਤਾ ਗਿਆ ਆਨ-ਲਾਈਨ ਮੀਟਿੰਗਾਂ ਦਾ ਸਿਲਸਲਾ ਬਟਾਲਵੀਆਂ ਲਈ ਵਰਦਾਨ ਸਾਬਤ ਹੋ ਰਿਹਾ ਹੈ। ਅੱਜ ਹੋਈ ਆਨ-ਲਾਈਨ ਮੀਟਿੰਗ ਵਿੱਚ ਸ਼ਹਿਰ ਦੀ ਸਫ਼ਾਈ, ਸੜਕਾਂ ਦੀ ਮੁਰੰਮਤ, ਕੋਵਿਡ-19 ਟੈਸਟਿੰਗ, ਡੇਂਗੂ ਦੀ ਰੋਕਥਾਮ, ਗੈਰ ਕਾਨੂੰਨੀ ਸ਼ਰਾਬ ਦੀ ਵਿਕਰੀ ਅਤੇ ਸ਼ਹਿਰ ਦੀਆਂ ਹੋਰ ਸਮੱਸਿਆਂ ਦੇ ਹੱਲ ਉੱਪਰ ਵਿਚਾਰ ਕੀਤੀ ਗਈ।

Read More

ਮਾਸਕ ਦੀ ਵਰਤੋਂ ਨਾਲ ਹੀ ਪਾਈ ਜਾ ਸਕਦੀ ਹੈ ਕੋਰੋਨਾ ’ਤੇ ਜਿੱਤ : ਸੀ.ਡੀ.ਪੀ.ਓ

ਬਟਾਲਾ, 20 ਸਤੰਬਰ ( ਅਵਿਨਾਸ਼ ਸ਼ਰਮਾ,ਸੰਜੀਵ ਨਈਅਰ ) – ਪੰਜਾਬ ਸਰਕਾਰ ਵਲੋਂ ਕੋਵਿਡ 19 ਦੇ ਮੁਫ਼ਤ ਟੈਸਟ ਕੀਤੇ ਜਾ ਰਹੇ ਹਨ ਅਤੇ ਹਰੇਕ ਮੁਹੱਲੇ ਵਿੱਚ ਮੋਬਾਇਲ ਟੈਸਟਿੰਗ ਵੈਨਾਂ ਜਾ ਕੇ ਲੋਕਾਂ ਦੇ ਟੈਸਟ ਕਰ ਰਹੀਆਂ ਹਨ। ਲੋਕਾਂ ਨੂੰ ਵੀ ਚਾਹੀਦਾ ਹੈ ਕਿ ਉਹ ਟੈਸਟ ਕਰਵਾਉਣ ਲਈ ਅੱਗੇ ਆਉਣ ਜਿਸ ਨਾਲ ਉਹ ਆਪਣੇ ਆਪ ਨੂੰ ਅਤੇ ਆਪਣੇ ਪਰਿਵਾਰ ਨੂੰ ਸੁਰੱਖਿਅਤ ਰੱਖ ਸਕਦੇ ਹਨ।

Read More

ਕਰਜਾ ਮਾਫੀ ਲਈ ਚਲ ਰਹੇ ਸਘੰਰਸ਼ ਨੂੰ ਸੀਪੀਆਈ ਐਮ ਐਲ ਲਿਬਰੇਸ਼ਨ ਅਤੇ ਮਜਦੂਰ ਮੁਕਤੀ ਮੋਰਚਾ ਦੇ ਆਗੂ ਕਾਮਰੇਡ ਮਨਜੀਤ ਰਾਜ ਨੇ ਦਰਜਨਾ ਪਿੰਡਾਂ ਰੈਲੀਆਂ ਮੀਟਿੰਗਾਂ ਕੀਤੀਆਂ

ਬਟਾਲਾ 20ਸਤੰਬਰ ( ਸੰਜੀਵ ਨਈਅਰ ,ਅਵਿਨਾਸ਼ ) : ਜਿਸ ਨੂੰ ਸਬੋਧਨ ਕਰਦਿਆ ਲਿਬਰੇਸ਼ਨ ਦੇ ਆਗੂ ਕਾਮਰੇਡ ਮਨਜੀਤ ਰਾਜ ਬਟਾਲਾ ਨੇ ਕਿਹਾ ਕਿ ਕਰੋਨਾ ਵਾਇਰਸ ਦੇ ਚਲਿਆ ਸੁਪਰੀਮ ਕੋਰਟ ਨੇ ਹਰ ਪ੍ਰਕਾਰ ਦੇ ਕਰਜੇ ਉਪਰ ਕਿਸਤਾ ਲੈਣ ਉਤੇ ਰੋਕ ਲਾਈ ਰੱਖੀ ਹੈ ਪਰ ਕੁਝ ਫਾਇਨਾਂਸ ਕੰਪਨੀਆ ਪਿੰਡਾ ਵਿੱਚ ਲਏ ਜਬਰੀ ਕਿਸਤਾ ਦੀ ਅਗਰਾਹੀ ਕਰ ਰਹੀਆ ਹਨ

Read More

ਪਿੰਡ ਚੀਮਾ ਖੁੱਡੀ ‘ਚ ਭਰਾ ਨੇ ਹੀ ਆਪਣੇ ਭਰਾ ਘਰ ਚੋਰੀ ਨੂੰ ਦਿੱਤਾ ਅੰਜਾਮ, ਪੁਲਸ ਕਰ ਰਹੀ ਹੈ ਮਾਮਲੇ ਦੀ ਜਾਂਚ

ਬਟਾਲਾ / ਕਾਦੀਆਂ 20 ਸਤੰਬਰ(ਅਸ਼ੋਕ,ਅਵਿਨਾਸ ) ਪਿਤਾ ਦੀ ਮੌਤ ਤੋਂ ਬਾਅਦ ਭਰਾ ਮਨਪ੍ਰੀਤ ਸਿੰਘ ਰਾਜੂ ਰਹਿ ਰਿਹਾ ਸੀ ਕੁਝ ਮਹੀਨਿਆਂ ਤੋਂ ਆਪਣੇ ਤਾਏ ਦੇ ਘਰ ਉਸ ਨੇ ਆਪਣੇ ਸਕੇ ਭਰਾ ਪ੍ਰਭਜੋਤ ਤੇ ਕਈ ਵਾਰ ਆਪਣੇ ਤਾਏ ਨੂੰ ਅਤੇ ਅਣਪਛਾਤੇ ਵਿਅਕਤੀ ਲੈ ਕੇ ਘਰ ਆ ਕੇ ਹਮਲਾ ਵੀ ਕੀਤਾ ਅਤੇ ਇਸ ਸਬੰਧ ਵਿੱਚ ਪ੍ਰਭਜੋਤ ਸਿੰਘ ਨੇ ਲਿਖਤੀ ਦਰਖਾਸਤ ਪੁਲਸ ਨੂੰ ਵੀ ਦਿੱਤੀ ਸੀ

Read More

ਤ੍ਰਿਪਤ ਬਾਜਵਾ ਵਲੋਂ ਬਟਾਲਾ ਸ਼ਹਿਰ ਦੇ ਗੇਟਾਂ ਦੀ ਵਿਰਾਸਤੀ ਦਿੱਖ ਨੂੰ ਬਹਾਲ ਕਰਨ ਦੇ ਨਿਰਦੇਸ਼

ਬਟਾਲਾ, 19 ਸਤੰਬਰ (ਅਵਿਨਾਸ਼ ਸ਼ਰਮਾ /ਸੰਜੀਵ ਨਈਅਰ ) : ਪੰਜਾਬ ਦੇ ਕੈਬਨਿਟ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਮਿਸ਼ਨਰ ਨਗਰ ਨਿਗਮ ਬਟਾਲਾ ਨੂੰ ਹਦਾਇਤ ਕੀਤੀ ਹੈ ਕਿ ਸ਼ੇਰਾਂ ਵਾਲੇ ਦਰਵਾਜ਼ੇ ਸਮੇਤ ਬਟਾਲਾ ਸ਼ਹਿਰ ਦੇ ਜਿਨ੍ਹੇ ਵੀ ਇਤਿਹਾਸਕ ਦਰਵਾਜ਼ੇ ਹਨ ਉਨ੍ਹਾਂ ਦੀ ਵਿਰਾਸਤੀ ਦਿੱਖ ਨੂੰ ਬਹਾਲ ਕੀਤਾ ਜਾਵੇ। ਸ. ਬਾਜਵਾ ਬੀਤੀ ਸ਼ਾਮ ਚੱਕਰੀ ਬਜ਼ਾਰ ਵਿੱਚ ਦੁਕਾਨਦਾਰਾਂ ਦੀਆਂ ਬਜ਼ਾਰ ਸਬੰਧੀ ਮੁਸ਼ਕਲਾਂ ਨੂੰ ਸੁਣਨ ਲਈ ਓਥੇ ਪਹੁੰਚੇ ਹੋਏ ਸਨ।

Read More

ਸਿਹਤ ਵਿਭਾਗ ਕਾਦੀਆਂ ਨੇ ਝੁੱਗੀਆਂ ਝੌਪੜੀਆਂ ਅਤੇ ਭੱਠਿਆਂ ਦੀ ਲੇਬਰ ਦੇ ਬੱਚਿਆਂ ਨੂੰ ਪਿਲਾਈਆਂ ਪੋਲੀਓ ਬੂੰਦਾਂ

ਬਟਾਲਾ /ਕਾਦੀਆਂ 20 ਸਤੰਬਰ (ਅਵਿਨਾਸ ,ਅਸ਼ੋਕ ) : ਡਿਪਟੀ ਕਮਿਸ਼ਨਰ ਗੁਰਦਾਸਪੁਰ ਦੀਆਂ ਸਖ਼ਤ ਹਦਾਇਤਾਂ ਤੇ ਚੱਲਦਿਆਂ ਸਿਵਲ ਸਰਜਨ ਗੁਰਦਾਸਪੁਰ ਡਾ ਕਿਸ਼ਨ ਚੰਦ ਦੇ ਦਿਸ਼ਾ ਨਿਰਦੇਸ਼ ਹੇਠ ਐਸਐਮਓ ਕਾਦੀਆਂ ਡਾ ਨਿਰੰਕਾਰ ਸਿੰਘ ਦੀ ਅਗਵਾਈ ਹੇਠ ਹੈਲਥ ਇੰਸਪੈਕਟਰ ਕੁਲਬੀਰ ਸਿੰਘ ਅਤੇ ਉਨ੍ਹਾਂ ਦੀ ਟੀਮ ਵੱਲੋਂ ਅੱਜ ਕਾਦੀਆਂ ਸ਼ਹਿਰ ਦੇ ਵੱਖ ਵੱਖ ਥਾਵਾਂ ਤੇ ਕਿਹਾ ਕਿ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਈਆਂ ਗਈਆਂ ਇਸ ਸਬੰਧੀ ਗੱਲਬਾਤ ਕਰਦੇ ਹੋਏ ਹੈਲਥ ਇੰਸਪੈਕਟਰ ਕੁਲਬੀਰ ਸਿੰਘ ਨੇ ਦੱਸਿਆ ਕਿ ਕਾਦੀਆਂ ਦੇ ਆਸ ਪਾਸ ਝੁੱਗੀਆਂ ਝੋਪੜੀਆਂ ਅਤੇ ਭੱਠਿਆਂ ਦੇ ਕੰਮ ਕਰਨ ਵਾਲੇ ਮਜ਼ਦੂਰਾਂ ਦੇ ਬੱਚਿਆਂ ਨੂੰ ਮਾਈਗ੍ਰੇਟ ਪਲਸ ਪੋਲੀਓ ਬੂੰਦਾਂ ਪਿਲਾਈਆਂ ਗਈਆਂ ਹਨ

Read More

ਕਾਦੀਆਂ ਹਲਕੇ ਦੇ ਵੱਖ ਵੱਖ ਪਿੰਡਾਂ ਵਿੱਚ ਅਜ਼ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ ਜਾਵੇਗਾ : ਵਿੱਟੀ ਭਗਤੂਪੁਰ

ਬਟਾਲਾ /ਸ੍ਰੀ ਹਰਗੋਬਿੰਦਪੁਰ (ਸੰਜੀਵ ਨਈਅਰ/ ਅਵੀਨਾਸ਼ ):
ਮਾਨਯੋਗ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਹਲਕਾ ਵਿਧਾਇਕ ਕਾਦੀਆਂ ਸਰਦਾਰ ਫਤਹਿ ਜੰਗ ਸਿੰਘ ਬਾਜਵਾ ਜੀ ਦੀ ਰਹਿਨਮਈ ਹੇਠ ਕਾਦੀਆਂ ਹਲਕੇ ਦੇ ਵੱਖ ਵੱਖ ਪਿੰਡਾਂ ਵਿੱਚ ਅਜ਼ ਕੇਂਦਰ ਸਰਕਾਰ ਦੀਆਂ ਮਾਰੂ ਨੀਤੀਆਂ ਕਾਰਨ ਕਿਸਾਨ ਮਾਰੂ ਆਰਡੀਨੈਂਸ ਵਿਰੁੱਧ ਵਿਰੋਧ ਪ੍ਰਦਰਸ਼ਨ ਕਰਕੇ ਵੱਖ ਵੱਖ ਪਿੰਡਾਂ ਵਿੱਚ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ ਜਾਵੇਗਾ।

Read More

ਹਿਮਾਲਿਆ ਕਲਾ ਮੰਚ ਸਮਾਜ ਸੇਵੀ ਸੰਸਥਾ ਵਲੋਂ ਮਹੀਨਾਵਾਰ ਆਟਾ ਵੰਡ ਸਮਾਗਮ ਦਾ ਆਯੋਜਨ

ਬਟਾਲਾ (ਸੰਜੀਵ ਨਈਅਰ,ਅਵਿਨਾਸ ਸਰਮਾ ) : ਹਿਮਾਲਿਆ ਕਲਾ ਮੰਚ ਬਟਾਲਾ ਦੀ ਪ੍ਰਸਿੱਧ ਸਮਾਜ ਸੇਵੀ ਸੰਸਥਾ ਹਿਮਾਲਿਆ ਕਲਾ ਮੰਚ ਨੇ ਆਪਣਾ ਮਹੀਨਾਵਾਰ ਆਟਾ ਵੰਡ ਸਮਾਗਮ ਸੰਸਥਾ ਦੇ ਦਫਤਰ ਹਾਥੀ ਗੇਟ ਵਿਖੇ ਚੇਅਰਮੈਨ ਅਨੀਸ ਅਗਰਵਾਲ ਦੀ ਅਗਵਾਈ ਵਿਚ ਕੀਤਾ।ਇਸ ਆਟਾ ਵੰਡ ਸਮਾਗਮ ਦੀ ਵਿਚ ਕੋਵਿਡ 19 ਨੂੰ ਲੈ ਕੇ ਸਰਕਾਰੀ ਹਦਾਇਤਾਂ ਦਾ ਖਾਸ ਧਿਆਨ ਰੱਖਿਆ ਗਿਆ।ਇਸ ਮੌਕੇ 328 ਬਹੁਤ ਹੀ ਜ਼ਰੂਰਤਮੰਦ ਪਰਿਵਾਰਾਂ ਨੂੰ ਆਟਾ ਵੰਡਿਆ ਗਿਆ। ਪ੍ਰੋਗਰਾਮ ਵਿਚ ਨਿਰਮਾਣ ਗਰੁੱਪ ਨੇ ਸਹਿਯੋਗ ਕੀਤਾ। ਆਪਣੇ ਸੰਬੋਧਨ ਵਿਚ ਚੇਅਰਮੈਨ ਅਨੀਸ ਅਗਰਵਾਲ ਨੇ ਕਿਹਾ ਕਿ ਹਿਮਾਲਿਆ ਕਲਾ ਮੰਚ ਸੰਸਥਾ ਹਮੇਸ਼ਾ ਸਮਾਜ ਸੇਵਾ ਨੂੰ ਸਮਰਪਿਤ ਹੈ।ਇਸ ਮੌਕੇ ਲਾਲੀ ਕੰਸਰਾਜ,ਅਨੂੰ ਅਗਰਵਾਲ,ਡਾ.ਕਪਿਲ,ਅਨੂਪ,ਸੰਨੀ ,ਪਿ੍ੰਸ, ਪੰਕਜ,ਨੇਹਾ,ਰਿਤੂ, ਸੋਨੀਆ,ਸੁਮਨ ਅਹੂਜਾ,ਰਿਤੀ ਆਦਿ ਹਾਜ਼ਰ ਸਨ।

Read More

ਵੱਡੀ ਖਬਰ…ਪੁਲਿਸ ਨੇ 3 ਅੰਤਰਰਾਸ਼ਟਰੀ ਸਮੱਗਲਰਾਂ ਕੋਲੋਂ 6 ਕਿਲੋ 557 ਗ੍ਰਾਮ ਹੈਰੋਇਨ ਕੀਤੀ ਬਰਾਮਦ

ਬਟਾਲਾ,17 ਸਤੰਬਰ (ਸੰਜੀਵ ਨਈਅਰ / ਅਵਿਨਾਸ਼ ਸ਼ਰਮਾ ) – ਪੰਜਾਬ ਸਰਕਾਰ ਵਲੋਂ ਨਸ਼ਿਆਂ ਖਿਲਾਫ ਚਲਾਈ ਜਾ ਰਹੀ ਮੁਹਿੰਮ ਤਹਿਤ ਬਟਾਲਾ ਪੁਲਿਸ ਨੇ 3 ਅੰਤਰਰਾਸ਼ਟਰੀ ਸਮੱਗਲਰਾਂ ਕੋਲੋਂ 6 ਕਿਲੋ 557 ਗ੍ਰਾਮ ਹੈਰੋਇਨ ਬ੍ਰਾਂਮਦ ਕਰਨ ਵਿੱਚ ਵੱਡੀ ਸਫ਼ਲਤਾ ਹਾਸਲ ਕੀਤੀ ਹੈ।

Read More

ਡੀਪੂ ਹੋਲਡਰ ਗਰੀਬ ਲੋਕਾਂ ਨਾਲ ਕਰ ਰਹੇ ਹਨ ਸ਼ਰੇਆਮ ਧੱਕਾ : ਰਮੇਸ਼ ਨਈਅਰ

‌ਬਟਾਲਾ (ਸੰਜੀਵ /ਅਵਿਨਾਸ਼) : ਸ਼ਿਵ ਸੈਨਾ ਬਾਲ ਠਾਕਰੇ ਦੀ ਇਕ ਹੰਗਾਮੀ ਮੀਟਿੰਗ ਪੰਜਾਬ ਉਪ ਪ੍ਰਧਾਨ ਰਮੇਸ਼ ਨਈਅਰ ਦੀ ਅਗਵਾਈ ਵਿਚ ਸਥਾਨਕ ਸਿਨੇਮਾ ਰੋਡ ਬਟਾਲਾ ਵਿਖੇ ਹੋਈ।ਜਿਸ ਨੂੰ ਸੰਬੋਧਨ ਕਰਦਿਆਂ ਰਮੇਸ਼ ਨਈਅਰ ਨੇ ਕਿਹਾ ਕਿ ਡੀਪੂ ਹੋਲਡਰ ਜਰੂਰਤ ਮੰਦ ਅਤੇ ਗਰੀਬ ਜਨਤਾ ਨਾਲ ਸ਼ਰੇਆਮ ਧੱਕਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਇਕ ਤਰ੍ਹਾਂ ਦਾ ਡੀਪੂ ਮਾਫੀਆ ਬਣ ਚੁੱਕਾ ਹੈ ਅਤੇ ਜਿੰਨਾ ਪਰਿਵਾਰਾਂ ਦੀ 5 ਤੌੜੇ ਕਣਕ ਆਉਂਦੀ ਹੈ ਉਨ੍ਹਾਂ ਨੂੰ ਸਿਰਫ 3 ਤੌੜੇ ਦਿੱਤੀ ਜਾਂਦੀ ਹੈ ਜਦਕਿ ਤੋਲ ਵਿਚ ਵੀ ਇਹ ਤੌੜੇ ਘੱਟ ਹੁੰਦੇ ਹਨ।

Read More