ਸਿੰਘਲੈਂਡ ਸੰਸਥਾ ਵਲੋਂ ਕੈਂਸਰ ਪੀੜਤ ਬੁਜਰਗ ਦੇ ਇਲਾਜ਼ ਲਈ 20 ਹਜਾਰ ਰੁਪਏ ਦਿੱਤੀ ਆਰਥਿਕ ਮਦਦ

ਗੜ੍ਹਦੀਵਾਲਾ 25 ਸਤੰਬਰ (ਚੌਧਰੀ) : ਪ੍ਰਧਾਨ ਅਮ੍ਰਿਤਪਾਲ ਸਿੰਘ ਢਿੱਲੋਂ ਦੀ ਅਗਵਾਈ ਵਿੱਚ ਚਲਾਈ ਜਾ ਰਹੀ ਸਿੰਘਲੈਂਡ ਯੂ ਐਸ ਏ ਸੰਸਥਾ ਵਲੋਂ ਭਾਈ ਭੁਪਿੰਦਰ ਸਿੰਘ (ਬਿਜਲੀ) ਨਿਵਾਸੀ ਗੜ੍ਹਦੀਵਾਲਾ
ਦੇ ਇਲਾਜ ਲਈ 20 ਹਜਾਰ ਰੁਪਏ ਦੀ ਆਰਥਿਕ ਮੱਦਦ ਦਿੱਤੀ ਹੈ। ਸੁਸਾਇਟੀ ਮੈਂਬਰਾਂ ਨੇ ਦੱਸਿਆ ਕਿ ਭਾਈ ਭੁਪਿੰਦਰ ਸਿੰਘ (ਬਿਜਲੀ) ਇਲਾਕੇ ਦੇ ਨਾਮਵਰ ਕੀਰਤਨੀਏ ਹਨ। ਪਿਛਲੇ ਕੁੱਝ ਸਮੇਂ ਤੋਂ ਉਨਾਂ ਦੀ ਸੇਹਤ ਠੀਕ ਨਹੀਂ ਹੈ।

Read More

ਕੇਂਦਰ ਸਰਕਾਰ ਵਲੋਂ ਪਾਰਿਤ ਤਿੰਨ ਆਰਡੀਨੈਂਸਾਂ ਦੇ ਵਿਰੋਧ ‘ਚ ਕਿਸਾਨਾਂ ਨੇ ਲਗਾਏ ਰੋਸ ਧਰਨੇ

ਗੜ੍ਹਦੀਵਾਲਾ 25 ਸਤੰਬਰ (ਚੌਧਰੀ) : ਅੱਜ ਗੜ੍ਹਦੀਵਾਲਾ ਸਰਹਾਲਾ ਰੋਡ ਤੇ ਕਿਸਾਨ ਮਜ਼ਦੂਰ ਯੂਨੀਅਨ ਅਤੇ ਇਲਾਕੇ ਦੀਆਂ ਵੱਖ ਵੱਖ ਜਥੇਬੰਦੀਆਂ ਵੱਲੋਂ ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਗਏ ਅਤੇ ਆਰਡੀਨੈਂਸਾਂ ਦੇ ਵਿਰੋਧ ਵਿੱਚ ਰੋਸ ਧਰਨੇ ਲਗਾਏ ਗਏ। ਇਸ ਧਰਨੇ ਦੀ ਅਗਵਾਈ ਸਰਦਾਰ ਜੁਝਾਰ ਸਿੰਘ ਕੇਸੋਪੁਰ, ਸਰਦਾਰ ਪ੍ਰੀਤ ਮੋਹਨ ਸਿੰਘ ਹੈਪੀ, ਸਰਪੰਚ ਚੈਂਚਲ ਸਿੰਘ ਬਾਹਗਾ ਅਤੇ ਜਥੇਦਾਰ ਗੁਰਦੀਪ ਸਿੰਘ ਦੀ ਅਗਵਾਈ ਵਿੱਚ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਲਿਆਂਦੇ ਗਏ ਤਿੰਨ ਖੇਤੀ ਬਿੱਲ ਕਿਸਾਨ ਮਜ਼ਦੂਰਾਂ ਦੇ ਵਿਰੁੱਧ ਅਤੇ ਬਿਜਲੀ ਸੋਧ ਬਿਲ ਦੇ ਵਿਰੋਧ ਵਿੱਚ ਗੜ੍ਹਦੀਵਾਲਾ ਵਿਖੇ ਲਗਾਇਆ ਗਿਆ।

Read More

ਕਿਸਾਨ ਖੇਤੀ ਬਿੱਲਾਂ ਦੇ ਵਿਰੋਧ ਵਿਚ ਕਿਸਾਨਾਂ ਦੇ ਸਮਰਥਨ ‘ਚ ਸੜਕਾਂ ਤੇ ਨਿੱਤਰੇ ਯੂਥ ਕਾਂਗਰਸੀ ਵਰਕਰ

ਗੜ੍ਹਦੀਵਾਲਾ 25 ਸਤੰਬਰ (ਚੌਧਰੀ) : ਗੜ੍ਹਦੀਵਾਲਾ ਵਿਖੇ ਅੱਜ ਸਵੇਰੇ ਯੂਥ ਕਾਂਗਰਸ ਵਰਕਰ ਬਲਾਕ ਪ੍ਰਧਾਨ ਅਚਿਨ ਸ਼ਰਮਾ ਦੀ ਅਗਵਾਈ ਹੇਠ ਖੇਤੀ ਆਰਡੀਨੈਂਸ ਬਿੱਲਾਂ ਖਿਲਾਫ਼ ਕਿਸਾਨਾਂ ਵੱਲੋਂ ਵਿਆਪਕ ਪੱਧਰ ’ਤੇ ਪੂਰੇ ਭਾਰਤ ਵਿਚ ਬੰਦ ਦਾ ਸਮਰਥਨ ਵਿਚ ਖੁਲ ਕੇ ਨਿੱਤਰੇ ।ਜਿਸ ਦੇ ਮੱਦੇਨਜ਼ਰ ਗੜ੍ਹਦੀਵਾਲਾ ਦੇ ਹੁਸ਼ਿਆਰਪੁਰ ਦਸੂਹਾ ਰਾਸ਼ਟਰੀ ਰਾਜ ਮਾਰਗ ਟਾਂਡਾ ਰੋਡ ਤੇ ਟੈਂਟ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ।

Read More

ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਨੇ ਜਾਰੀ ਕੀਤਾ ਸਾਈਕਲ ਗੀਤ ਦਾ ਪੋਸਟਰ

ਗੁਰਦਾਸਪੁਰ,24 ਸਤੰਬਰ (ਅਸ਼ਵਨੀ) : ਯੁਵਕ ਸੇਵਾਵਾਂ ਵਿਭਾਗ ਗੁਰਦਾਸਪੁਰ ਦੇ ਸਹਾਇਕ ਡਾਇਰੈਕਟਰ ਸ੍ਰੀ ਰਵੀ ਦਾਰਾ ਅਕਸਰ ਹੀ ਆਪਣੇ ਗੀਤਾਂ ਦੁਆਰਾ ਨੌਜਵਾਨਾਂ ਨੂੰ ਜਾਗਰੂਕ ਕਰਦੇ ਨਜ਼ਰ ਆਉਂਦੇ ਹਨ ਚਾਹੇ ਸ਼ੋਸਲ ਮੀਡੀਆ ਹੋਏ ਜਾਂ ਕੋਈ ਸਕੂਲ ਜਾਂ ਕਾਲਜ ਦਾ ਮੰਚ ਉਹ ਅਕਸਰ ਨੌਜਵਾਨਾਂ ਨੂੰ ਨਸ਼ੇ ਦੇ ਮਾਰੂ ਪ੍ਰਭਾਵਾਂ ਬਾਰੇ, ਨਾਰੀ ਸ਼ਕਤੀਕਰਨ ਅਤੇ ਹੋਰ ਬਹੁਤ ਸਾਰੇ ਵਿਸ਼ਿਆਂ ਉਪਰ ਆਪਣੇ ਲੈਕਚਰ ਅਤੇ ਗੀਤਾਂ ਦੁਆਰਾ ਜਾਗਰੂਕ ਕਰਨ ਲਈ ਲਗਾਤਾਰ ਗਤੀਸ਼ੀਲ ਰਹਿੰਦੇ ਹਨ।

Read More

ਪੰਜਾਬ ਪ੍ਰਾਪਤੀ ਸਰਵੇਖਣ ਦੇ ਚੰਗੇ ਨਤੀਜਿਆਂ ਲਈ ਸਿੱਖਿਆ ਅਧਿਕਾਰੀ ਤੇ ਅਧਿਆਪਕ ਕਰ ਰਹੇ ਹਨ ਅਣਥੱਕ ਮਿਹਨਤ

ਗੁਰਦਾਸਪੁਰ,24 ਸਤੰਬਰ (ਅਸ਼ਵਨੀ): ਸਕੂਲ ਸਿੱਖਿਆ ਵਿਭਾਗ ਪੰਜਾਬ ਸਰਕਾਰ ਅਤੇ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੀ ਯੋਗ ਅਗਵਾਈ ਅਧੀਨ ਸਕੂਲੀ ਸਿੱਖਿਆ ਦੇ ਵਿਕਾਸ ਲਈ ਨਿਰੰਤਰ ਯਤਨਸ਼ੀਲ ਹੈ।ਕੋਰੋਨਾ ਮਹਾਂਮਾਰੀ ਦੇ ਮਾੜੇ ਦੌਰ ਕਾਰਨ ਜਿੱਥੇ ਸਕੂਲ ਬੰਦ ਹਨ ਉੱਥੇ ਵਿਭਾਗ ਨੇ ਵਿਦਿਆਰਥੀਆਂ ਦੀ ਪੜਾਈ ਨੂੰ ਤਾਲਾਬੰਦੀ ਦੇ ਸਮੇਂ ਤੋਂ ਹੀ ਜਾਰੀ ਰੱਖਿਆ ਹੋਇਆ ਹੈ।

Read More

ਅਚਾਰੀਆ ਚੇਤਨਾ ਨੰਦ ਭੂਰੀਵਾਲਿਆਂ ਨੇ ਜਨਹਿੱਤ ਮੰਗਾਂ ਲਈ ਮੁੱਖ ਮੰਤਰੀ ਜੈ ਰਾਮ ਠਾਕੁਰ ਹਿ.ਪ੍ਰਦੇਸ਼ ਨਾਲ ਕੀਤੀ ਮੁਲਾਕਾਤ

ਗੜਸ਼ੰਕਰ 24 ਸਤੰਬਰ(ਅਸ਼ਵਨੀ ਸ਼ਰਮਾ) : ਸਤਿਗੁਰੂ ਬ੍ਰਹਮਾ ਨੰਦ ਚੇਤਨਾ ਨੰਦ ਭੂਰੀਵਾਲੇ ਗਰੀਬਦਾਸੀ ਚੈਰੀਟੇਬਲ ਟਰੱਸਟ ਬੀਟਣ ਦੇ ਸਰਪ੍ਰਸਤ, ਭੂਰੀਵਾਲੇ ਗੁਰਗੱਦੀ ਪਰੰਪਰਾ (ਗਰੀਬਦਾਸ ਸੰਪਰਦਾਇ) ਦੇ ਮੌਜੂਦਾ ਗੱਦੀਨਸ਼ੀਨ ਵੇਦਾਂਤ ਅਚਾਰੀਆ ਸਵਾਮੀ ਸ੍ਰੀ ਚੇਤਨਾ ਨੰਦ ਮਹਾਰਾਜ ਭੂਰੀਵਾਲਿਆਂ ਨੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈ ਰਾਮ ਠਾਕੁਰ ਅਤੇ ਉਨ੍ਹਾਂ ਦੀ ਵਜ਼ਾਰਤ ਦੇ ਮੰਤਰੀਆਂ ਦਾ ਬੀਟਣ ਸਥਿਤ ਸ੍ਰੀ ਲਾਲ ਪੁਰੀ ਵਿਸ਼ਣੂ ਧਾਮ ਵਿਖੇ ਜਨਹਿੱਤ ਵਿਚ ਰੱਖੀਆਂ ਚਾਰ ਮੰਗਾਂ ਨੂੰ ਪੂਰਣ ਕਰਨ ਤੇ ਮੁੱਖ ਮੰਤਰੀ ਹਿਮਾਚਲ ਪ੍ਰਦੇਸ਼ ਨੂੰ ਵਿਸ਼ੇਸ਼ ਤੌਰ ਤੇ ਮਿਲਕੇ ਧੰਨਵਾਦ ਕੀਤਾ ਅਤੇ ਸਮਾਜ ਦੇ ਭਲੇ ਲਈ ਹੋਰ ਸੇਵਾ ਕਾਰਜ਼ਾਂ, ਜਨਤਾ ਦੀਆਂ ਲੋੜਾਂ ਲਈ ਚਰਚਾ ਵੀ ਕੀਤੀ।

Read More

ਪਿੰਡ ਸਮਾਨਚਾ ਲਾਹੜੀ ਕਰੋਨਾ ਸੈਂਪਲਿੰਗ ਲਈ ਜਾਂਚ ਕੈਂਪ ਲਗਾਇਆ

ਸੁਜਾਨਪੁਰ 24 ਸਤੰਬਰ( ਰਜਿੰਦਰ ਸਿੰਘ ਰਾਜਨ /ਅਵਿਨਾਸ਼ ਸ਼ਰਮਾ ) : ਸੁਜਾਨਪੁਰ ਦੇ ਨੇੜਲੇ ਪਿੰਡ ਸਮਾਨਚਾ ਲਾਹੜੀ ਵਿਖੇ ਕਰੋਨਾ ਨਮੂਨੇ ਲਈ ਇੱਕ ਕੈਂਪ ਲਗਾਇਆ ਗਿਆ। ਐਸ ਐਮ ਓ ਡਾ ਬਿੰਦੂ ਗੁਪਤਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾ: ਸੰਜੇ, ਡਾ ਦੀਪਾਲੀ, ਡਾ ਪ੍ਰੀਤੀ ਦੀ ਟੀਮ ਵੱਲੋਂ 47 ਵਿਅਕਤੀਆਂ ਦੇ ਸੈਂਪਲ ਲਏ ਗਏ। ਲੋਕਾਂ ਨੂੰ ਕੋਰੋਨਾ ਮਹਾਂਮਾਰੀ ਨਾਲ ਜੁੜੀ ਵਿਸ਼ੇਸ਼ ਜਾਣਕਾਰੀ ਦਿੱਤੀ ਗਈ।ਉਨ੍ਹਾਂ ਨੇ ਲੋਕਾਂ ਨੂੰ ਇਸ ਬਿਮਾਰੀ ਤੋਂ ਬਚਾਅ ਲਈ ਸਮਾਜਕ ਦੂਰੀ ਦੇ ਨਿਯਮਾਂ ਦੀ ਪਾਲਣਾ ਕਰਨ ਲਈ ਕਿਹਾ। ਭੀੜ ਵਾਲੀ ਜਗ੍ਹਾ ਤੇ ਜਾਣ ਲਈ ਬਚੇ ਹੋਏ ਮਾਸਕ ਦੀ ਵਰਤੋਂ ਕਰੋ ਅਤੇ ਬੱਚਿਆਂ ਅਤੇ ਬਜ਼ੁਰਗਾਂ ਦੀ ਵਿਸ਼ੇਸ਼ ਦੇਖਭਾਲ ਕਰੋ। ਆਪਣੇ ਆਪ ਨੂੰ ਕਿਸੇ ਵੀ ਕਿਸਮ ਦੇ ਲੱਛਣਾਂ ਦੀ ਜਾਂਚ ਕਰਨਾ ਅਤੇ ਲੋਕਾਂ ਨੂੰ ਜਾਗਰੂਕ ਕਰਨਾ ਵੀ ਯਕੀਨੀ ਬਣਾਓ ਇਸ ਮੌਕੇ ਫਾਰਮੇਸੀ ਅਧਿਕਾਰੀ ਰਾਜੇਸ਼ ਕੁਮਾਰ, ਮਮਤਾ, ਸਿਹਤ ਇੰਸਪੈਕਟਰ ਗੁਰਮੁਖ ਸਿੰਘ, ਮੁਕੇਸ਼, ਸੰਦੀਪ ਕੌਰ, ਆਦਿ ਹਾਜ਼ਰ ਸਨ।

Read More

ਅੱਜ ਦੇ ਧਰਨੇ ਮੁਜਾਹਰੇ ਵਿੱਚ ਹਲਕਾ ਕਾਦੀਆਂ ਤੋਂ ਸ਼੍ਰੋਮਣੀ ਅਕਾਲੀ ਦਲ ਕਰੇਗਾ ਵੱਡੀ ਗਿਣਤੀ ਵਿੱਚ ਸ਼ਮੂਲੀਅਤ : ਗੁਰਇਕਬਾਲ ਸਿੰਘ ਮਾਹਲ

ਕਾਦੀਆਂ 24 ਸਤੰਬਰ (ਅਸ਼ੋਕ ‌ਨਈਅਰ/ ਅਵਿਨਾਸ਼ ) : ਵਿਧਾਨ ਸਭਾ ਹਲਕਾ ਕਾਦੀਆਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਜਥੇਬੰਦਕ ਸਕੱਤਰ ਗੁਰਇਕਬਾਲ ਸਿੰਘ ਮਾਹਲ ਦੇ ਵੱਲੋਂ ਅੱਜ ਵਿਧਾਨ ਸਭਾ ਹਲਕਾ ਕਾਦੀਆਂ ਦੇ ਵੱਖ ਵੱਖ ਪਿੰਡ ਠੱਕਰ ਸੰਧੂ,ਦੀਪੇਵਾਲ ,ਦੇਵੀਦਾਸਪੁਰ ,ਅਤੇ ਹੋਰਨਾਂ ਪਿੰਡਾਂ ਦੇ ਵਿੱਚ ਜਾ ਕੇ ਅਕਾਲੀ ਦਲ ਦੇ ਆਗੂਆਂ ਤੇ ਵਰਕਰਾਂ ਦੇ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ ਜਿਸ ਵਿੱਚ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕੌਮੀ ਜਥੇਬੰਧਕ ਸਕੱਤਰ ਗੁਰਇਕਬਾਲ ਸਿੰਘ ਮਾਹਲ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਦੇ ਵੱਲੋਂ ਜੋ ਬੰਦ ਦਾ ਸੱਦਾ ਦਿੱਤਾ ਗਿਆ ਉਸ ਵਿਚ ਸ਼੍ਰੋਮਣੀ ਅਕਾਲੀ ਦਲ ਆਪਣਾ ਅਹਿਮ ਯੋਗਦਾਨ ਪਵੇਗਾ।

Read More

ਲੋਕ ਕਰੋਨਾ ਸਬੰਧੀ ਝੂਠੀਆਂ ਅਫਵਾਹਾਂ ਵੱਲ ਧਿਆਨ ਨਾ ਦੇਣ : ਡਾ.ਨਿਸ਼ਾ ਜੋਤੀ

ਪਠਾਨਕੋਟ 24 ਸਤੰਬਰ( ਰਜਿੰਦਰ ਰਾਜਨ/ ਅਵਿਨਾਸ਼) : ਅੱਜ ਨੋਡਲ ਅਫ਼ਸਰ ਆਈ ਡੀ ਐੱਸ ਪੀ ਡਾ: ਨਿਸ਼ਾ ਜੋਤੀ ਦੀ ਅਗਵਾਈ ਵਿੱਚ ਇੱਕ ਮੀਟਿੰਗ ਸਿਵਲ ਹਸਪਤਾਲ ਪਠਾਨਕੋਟ ਦੀ ਅਨੈਕਸੀ ਵਿੱਚ ਹੋਈ ।ਜਿਸ ਵਿਚ ਪਠਾਨਕੋਟ ਸ਼ਹਿਰ ਵਿੱਚ ਕੰਮ ਕਰਦੀਆਂ ਮਲਟੀਪਰਪਜ਼ ਹੈਲਥ ਵਰਕਰ ਫੀਮੇਲ ਅਤੇ ਆਸ਼ਾ ਵਰਕਰਾਂ ਨੇ ਹਿੱਸਾ ਲਿਆ ।

Read More

ਜਿਲ੍ਹਾ ਮੈਜਿਸਟਰੇਟ ਵੱਲੋਂ ਜਿਲ੍ਹੇ ਦੀ ਹੱਦ ਅੰਦਰ ਝੋਨੇ ਦੀ ਰਹਿੰਦ ਖ਼ੂੰਹਦ ਪਰਾਲੀ/ ਨਾੜ ਨੂੰ ਅੱਗ ਲਗਾਉਣ ਤੇ ਪਾਬੰਦੀ ਦੇ ਹੁਕਮ ਜਾਰੀ

ਪਠਾਨਕੋਟ,24 ਸਤੰਬਰ (ਰਜਿੰਦਰ ਸਿੰਘ ਰਾਜਨ ਬਿਊਰੋ ਚੀਫ ) : ਸ੍ਰੀ ਸੰਯਮ ਅਗਰਵਾਲ ਜਿਲ੍ਹਾ ਮੈਜਿਸਟਰੇਟ ਪਠਾਨਕੋਟ ਵੱਲੋਂ ਧਾਰਾ 144 ਅਧੀਨ ਜ਼ਿਲ੍ਹਾ ਪਠਾਨਕੋਟ ਦੀ ਹੱਦ ਅੰਦਰ ਝੋਨੇ ਦੀ ਰਹਿੰਦ ਖ਼ੂੰਹਦ, ਪਰਾਲੀ, ਨਾੜ ਨੂੰ ਅੱਗ ਲਗਾਉਣ ਤੇ ਪੂਰਨ ਪਾਬੰਦੀ ਲਗਾ ਦਿੱਤੀ ਹੈ।

Read More

ਯੂਥ ਕਾਂਗਰਸ ਹਲਕਾ ਗੜਸ਼ੰਕਰ ਵਲੋਂ ਕਿਸਾਨਾਂ ਦੇ ਹਕ ਚ ਕੱਢਿਆ ਕੈਡਲ ਮਾਰਚ

ਗੜਸ਼ੰਕਰ (ਅਸ਼ਵਨੀ ਸ਼ਰਮਾ) : ਸ ਬਰਿੰਦਰ ਸਿੰਘ ਢਿੱਲੋਂ ਪ੍ਰਧਾਨ ਪੰਜਾਬ ਯੂਥ ਕਾਂਗਰਸ ਜੀ ਦੀ ਅਗਵਾਈ ਵਿਚ ਯੂਥ ਕਾਂਗਰਸ ਹਲਕਾ ਗੜ੍ਹਸ਼ੰਕਰ ਵਲੋ ਕਿਸਾਨਾਂ ਦੇ ਹੱਕ ਵਿਚ ਮੋਮਬੱਤੀਆਂ ਜਗਾ ਕੇ ਮਾਰਚ ਕੱਢਿਆ ਗਿਆਂ ਅਤੇ ਲੋਕਾਂ ਨੂੰ ਅਪੀਲ ਕੀਤੀ ਅੰਨਦਾਤੇ ਦੀ ਲੜਾਈ ਵਿਚ ਆਪਣਾ ਯੋਗਦਾਨ ਪਾਓ ਕੱਲ ਜੋ ਕਿਸਾਨ ਜੱਥੇਬੰਦੀਆਂ ਨੇ ਭਾਰਤ ਬੰਦ ਦਾ ਐਲਾਨ ਕੀਤਾ ਹੈ ਉਸਨੂੰ ਸਹਿਯੋਗ ਕਰੋ ਕਿਸਾਨਾਂ ਦਾ ਸਾਥ ਦਿਓ ਕੇਂਦਰ ਦਾ ਭਾਜਪਾ ਮੋਦੀ ਸਰਕਾਰ ਨੂੰ ਜਗਾਉਣ ਲਈ ਇਕ ਜੁੱਟ ਹੋ ਪਾਰਟੀ ਬਾਜੀ ਤੋ ਉਪਰ ਉਠ ਕੇ ਕਿਸਾਨਾਂ ਦਾ ਸਾਥ ਦਓ।

Read More

ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾਂ ਪ੍ਰਕਾਸ ਪੁਰਬ ਨੂੰ ਸਮਰਪਿਤ ਸਾਜ ਵਾਦਨ ਪ੍ਰਤਿਯੋਗਿਤਾ ਦੇ ਜਿਲ੍ਹਾ ਪੱਧਰੀ ਨਤੀਜਿਆਂ ਦਾ ਐਲਾਨ

ਪਠਾਨਕੋਟ, 24 ਸਤੰਬਰ (ਰਜਿੰਦਰ ਸਿੰਘ ਰਾਜਨ ਬਿਊਰੋ ਚੀਫ) : ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੁੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਦੀ ਲੜੀ ‘ਚ ਸਕੂਲ ਸਿੱਖਿਆ ਵਿਭਾਗ ਵੱਲੋਂ ਸਿੱਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਦੀ ਅਗਵਾਈ ‘ਚ ਕਰਵਾਏ ਜਾ ਰਹੇ ਆਨਲਾਈਨ ਵਿਦਿਅਕ ਪ੍ਰਤੀਯੋਗਿਤਾਵਾਂ ਦੀ ਸਾਜ ਵਾਦਨ ਪ੍ਰਤੀਯੋਗਤਾ ਦੇ ਜਿਲ੍ਹਾ ਪੱਧਰ ਦੇ ਨਤੀਜੇ ਐਲਾਨ ਦਿੱਤੇ ਗਏ ਹਨ।

Read More

ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਨੇ ਵੀ 25 ਦੇ ਬੰਦ ਦਾ ਕੀਤਾ ਸਮਰਥਨ

ਗੜਸ਼ੰਕਰ (ਅਸ਼ਵਨੀ ਸ਼ਰਮਾ) : ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ (ਰਜਿ) ਪੰਜਾਬ ਦੇ ਸੰਸਥਾਪਕ ਪ੍ਰਧਾਨ ਸਤੀਸ਼ ਕੁਮਾਰ ਸੋਨੀ ਨੇ ਖੇਤੀ ਆਰਡੀਨੈਂਸ ਵਿਰੁੱਧ ਪੰਜਾਬ ਕਿਸਾਨ ਮਜ਼ਦੂਰ ਯੂਨੀਅਨ ਵਲੋਂ ਕੀਤੇ ਜਾ ਰਹੇ ਸੰਘਰਸ਼ ਦਾ ਸਮਰਥਨ ਕਰਦੇ ਹੋਏ ਕਿਹਾ ਕਿ ਕਿਸਾਨਾਂ ਅਤੇ ਮਜ਼ਦੂਰ ਵਰਗ ਦਾ ਕਿਸੇ ਵੀ ਦੇਸ਼ ਦੇ ਵਿਕਾਸ਼ ਵਿਚ ਬਹੁਤ ਹੀ ਵੱਡਮੁੱਲਾ ਯੋਗਦਾਨ ਹੁੰਦਾ ਹੈ l ਜਿਸ ਦੇਸ਼ ਦਾ ਕਿਸਾਨ ਦੁਖੀ ਹੈl ਉਹ ਕਦੇ ਵੀ ਤਰੱਕੀ ਨਹੀਂ ਕਰ ਸਕਦਾ, ਸਾਰੀਆਂ ਸਿਆਸੀ ਪਾਰਟੀਆਂ ਅਤੇ ਮੌਜੂਦਾ ਕੇਂਦਰ ਅਤੇ ਸੂਬਾ ਸਰਕਾਰਾਂ ਨੂੰ ਰਾਜਨੀਤੀ ਤੋਂ ਉਪਰ ਉਠ ਕੇ ਇਸ ਖੇਤੀ ਆਰਡੀਨੈਂਸ ਵਾਰੇ ਲਏ ਗਏ ਫੈਸਲੇ ਤੇ ਮੁੜ ਵਿਚਾਰ ਕਰਨਾ ਚਾਹੀਦਾ ਹੈ ਇਸ ਵਿਚ ਦੁਬਾਰਾ ਸੋਧ ਕਰਕੇ ਕਿਸਾਨਾਂ ਦੀਆ ਸਮਸਿਆਵਾਂ ਨੂੰ ਦੇਖਦੇ ਹੋਏ ਸੋਚ ਵਿਚਾਰ ਕਰਨੀ ਚਾਹੀਦੀ ਹੈ l ਪ੍ਰੈਸ ਨਾਲ ਗੱਲਬਾਤ ਕਰਦਿਆਂ ਸੋਨੀ ਨੇ ਕਿਹਾ ਕਿ ਜੇਕਰ ਸਾਡਾ ਕਿਸਾਨ ਹੀ ਦੁਖੀ ਹੈ ਤਾਂ ਹੋਰ ਕੋਈ ਵੀ ਵਰਗ ਹੋਵੇ ਉਹ ਕਿਵੇਂ ਸੁਖੀ ਹੋ ਸਕਦਾ ਹੈ l ਜਦੋਂ ਕਿਸਾਨਾਂ ਦੀਆਂ ਸਮੱਸਿਆਵਾਂ ਸਾਡੀਆਂ ਸਭ ਦੀਆਂ ਸਮੱਸਿਆਵਾਂ ਹਨ ਤਾਂ ਸਾਨੂੰ ਸਭ ਨੂੰ ਰਲ ਮਿਲ ਕੇ ਉਸਦਾ ਹੱਲ ਕਰਨਾ ਚਾਹੀਦਾ ਹੈ l ਰਾਜਨੀਤਿਕ ਰੋਟੀਆਂ ਸੇਕ ਕੇ ਕਿਸੇ ਵੀ ਸਮਸਿਆ ਦਾ ਹੱਲ ਨਹੀਂ ਹੋਇਆ l

Read More

BREAKING..ਬੀਤੇ ਦਿਨ ਕਰੋਨਾ ਕਾਰਨ 9 ਹੋਰ ਲੋਕਾਂ ਦੀ ਹੈਈ ਮੌਤ,ਜਿਲੇ ਚ 150 ਲੋਕ ਹੋਰ ਆਏ ਕੋਰੋਨਾ ਦੀ ਚਪੇਟ ‘ਚ

ਗੁਰਦਾਸਪੁਰ 24 ਸਤੰਬਰ ( ਅਸ਼ਵਨੀ ) :- ਬੀਤੇ ਦਿਨ ਕਰੋਨਾ ਕਾਰਨ 9 ਹੋਰ ਲੋਕਾਂ ਦੀ ਮੋਤ ਹੋ ਜਾਣ ਕਾਰਨ ਮਰਨ ਵਾਲ਼ਿਆਂ ਦੀ ਗਿਣਤੀ 122 ਹੋ ਗਈ ਇਸੇ ਤਰਾਂ ਬੀਤੇ ਦਿਨ ਜਿਲੇ ਵਿਚ 150 ਲੋਕਾਂ ਦੀ ਰਿਪੋਟ ਕੋਰੋਨਾ ਪਾਜੀਟਿਵ ਆਈ ਹੈ।ਕਰੋਨਾ ਨਾਲ ਮਰਨ ਵਾਲ਼ਿਆਂ ਵਿਚ ਕਲਾਨੋਰ ਨਾਲ ਸੰਬੰਧਿਤ 60 ਸਾਲ ਦਾ ਇਕ ਵਿਅਕਤੀ ਵੀ ਸ਼ਾਮਿਲ ਸੀ ਜੋਕਿ 15 ਸਤੰਬਰ ਤੋਂ ਹੱਸਪਤਾਲ ਵਿਚ ਜੇਰੇ ਇਲਾਜ ਸੀ ਇਸ ਨੂੰ ਅਨੀਮੀਆ ਸਮੇਤ ਹੋਰ ਕਈ ਬਿਮਾਰੀਆ ਸਨ । ਇਸੇ ਤਰਾਂ ਸ਼ਕਤੀ ਮੁਹੱਲਾ ਗੁਰਦਾਸਪੁਰ ਦੇ 55 ਸਾਲ ਦੇ ਆਦਮੀ ਦੀ ਕਰੋਨਾ ਵਾਇਰਸ ਕਾਰਨ ਮੋਤ ਹੋ ਗਈ । ਇਹ ਵਿਅਕਤੀ ਅਮਿ੍ਤਸਰ ਦੇ ਇਕ ਹੱਸਪਤਾਲ ਵਿਚ ਦਾਖਲ ਸੀ । ਇਹ ਆਦਮੀ ਸ਼ੁਗਰ ਸਮੇਤ ਹੋਰ ਕਈ ਬਿਮਾਰੀਆਂ ਤੋਂ ਪੀੜਤ ਸੀ।ਨੌਸ਼ਿਹਰਾ ਮੱਝਾਂ ਸਿੰਘ ਦੇ ਇਲਾਕੇ ਦੀ 60 ਸਾਲ ਦੀ ਇਕ ਅੋਰਤ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ ਇਸ ਔਰਤ ਨੂੰ ਸ਼ੁਗਰ ,ਬੱਲਡ ਪ੍ਰੈਸ਼ਰ ਸਮੇਤ ਹੋਰ ਬਿਮਾਰੀਆਂ ਵੀ ਸਨ । ਚੌਥੀ ਮਰੀਜ ਗੁਰਦਾਸਪੁਰ ਦੀ 32 ਸਾਲ ਦੀ ਅੋਰਤ ਜੋ ਪੇਟ ਦੀ ਬਿਮਾਰੀ ਤੇ ਨਿਮੋਨੀਆ ਕਾਰਨ ਅਮਿ੍ਤਸਰ ਦੇ ਇਕ ਹੱਸਪਤਾਲ ਵਿਚ ਇਲਾਜ ਕਰਵਾ ਰਹੀ ਸੀ।ਪੰਜਵਾਂ ਮ੍ਰਿਤਕ ਗਾਂਧੀ ਨਗਰ ਬਟਾਲਾ ਦਾ ਰਹਿਣ ਵਾਲਾ ਸੀ 45 ਸਾਲ ਦਾ ਆਦਮੀ ਸੀ ਅਤੇ ਦੇਰ ਰਾਤ ਮਰਣ ਵਾਲ਼ਿਆਂ ਵਿਚ ਵਸਨੀਕ 4 ਹੋਰ ਵਸਨੀਕ ਸ਼ਾਮਿਲ ਸਨ ।

Read More

ਖੇਤੀ ਵਿਰੋਧੀ ਕਾਲੇ ਕਾਨੂੰਨਾਂ ਖ਼ਿਲਾਫ਼ ‘ਆਪ’ ਨੇ ਕੀਤਾ ਰੋਸ ਪ੍ਰਦਰਸ਼ਨ

ਗੜਸ਼ੰਕਰ, 24 ਸਤੰਬਰ , (ਅਸ਼ਵਨੀ ਸ਼ਰਮਾ) : ਕੇਂਦਰ ਦੀ ਨਰਿੰਦਰ ਮੋਦੀ ਸਰਕਾਰਾਂ ਵੱਲੋਂ ਤਾਨਾਸ਼ਾਹੀ ਤਰੀਕੇ ਨਾਲ ਖੇਤੀ ਸੰਬੰਧੀ ਕਾਲੇ ਕਾਨੂੰਨਾਂ ਦੇ ਵਿਰੋਧ ‘ਚ ਅੱਜ ਆਮ ਆਦਮੀ ਪਾਰਟੀ (ਆਪ) ਨੇ ਰੋਸ ਪ੍ਰਦਰਸ਼ਨ ਕਰਕੇ ਇਨ੍ਹਾਂ ਤਿੰਨਾਂ ਮਾਰੂ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਕੀਤੀ।

Read More

ਵਿਦਿਆਰਥੀਆਂ ਨੂੰ ਸਮਾਰਟ ਫੋਨ ਮਿਲਣ ‘ਤੇ ਆਨ ਲਾਈਨ ਸਿੱਖਿਆ ਦੀ ਮਿਲੇਗੀ ਸਹੂਲਤ : ਠਾਕੁਰ ਅਮਿਤ ਸਿੰਘ

ਸੁਜਾਨਪੁਰ 24 ਸਤੰਬਰ ( ਰਜਿੰਦਰ ਸਿੰਘ ਰਾਜਨ ਬਿਊਰੋ ਚੀਫ,ਅਵਿਨਾਸ਼ ਚੀਫ ਰਿਪੋਰਟਰ) : ਸ਼ਹੀਦ ਅਰੁਣ ਸਿੰਘ ਜਸਰੋਟਿਆ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਨਿਆ ਸੁਜਾਨਪੁਰ ਦਾ ਆਯੋਜਨ ਪ੍ਰਿੰਸੀਪਲ ਜਸਵੰਤ ਸਿੰਘ ਦੀ ਪ੍ਰਧਾਨਗੀ ਹੇਠ ਕੀਤਾ ਗਿਆ ਜਿਸ ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਸਕੱਤਰ ਠਾਕੁਰ ਅਮਿਤ ਸਿੰਘ ਮੰਟੂ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਇਸ ਮੌਕੇ ਠਾਕੁਰ ਅਮਿਤ ਸਿੰਘ ਮੰਟੂ ਨੇ ਪੰਜਾਬ ਸਰਕਾਰ ਦੀ ਤਰਫੋਂ 156 ਵਿਦਿਆਰਥੀਆਂ ਨੂੰ ਸਮਾਰਟਫੋਨ ਵੰਡੇ।ਇਸ ਮੌਕੇ ਤੇ ਠਾਕੁਰ ਅਮਿਤ ਸਿੰਘ ਮੰਟੂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਅੱਜ ਵਿਦਿਆਰਥੀਆਂ ਨੂੰ ਸਮਾਰਟ ਫੋਨ ਵੰਡੇ ਜਾਣਗੇ।

Read More

ਕੱਲ ਪੰਜਾਬ ਬੰਦ ਦੇ ਸਮਰਥਨ ‘ਚ ਯੂਥ ਕਾਂਗਰਸ ਦੇਸ਼ ਦੇ ਅੰਨਦਾਤਾ ਨਾਲ ਚਟਾਨ ਵਾਂਗ ਖੜੇਗਾ : ਅਚਿਨ ਸ਼ਰਮਾ

ਗੜ੍ਹਦੀਵਾਲਾ 24 ਸਤੰਬਰ(ਚੌਧਰੀ) : ਸਰਕਾਰ ਵੱਲੋਂ ਪਾਸ ਕੀਤੇ ਖੇਤ ਕਿਸਾਨ ਵਿਰੋਧੀ ਆਰਡੀਨੈਂਸ ਤੋਂ ਖਫਾ ਕਿਸਾਨਾਂ ਵਲੋਂ ਰੋਸ ਜਾਹਿਰ ਕਰਨ ਲਈ ਕੱਲ ਨੂੰ ਪੰਜਾਬ ਬੰਦ ਦੇ ਦਿੱਤੇ ਸੱਦੇ ਦਾ ਖੁਲ ਕੇ ਸਮਰਥਨ ਕਰਦਿਆਂ ਕਾਂਗਰਸ ਯੂਥ ਬਲਾਕ ਪ੍ਰਧਾਨ ਅਚਿਨ ਸ਼ਰਮਾ ਨੇ ਕਿਹਾ ਕਿ ਪੰਜਾਬ ਯੂਥ ਕਾਂਗਰਸ ਕਿਸਾਨਾਂ ਨਾਲ ਚਟਾਨ ਵਾਂਗ ਡੱਟ ਕੇ ਖੜੀ ਹੈ ਜੋ ਸੂਬਾ ਪ੍ਰਧਾਨ ਵਰਿੰਦਰ ਸਿੰਘ ਢਿੱਲੋਂ ਦੀ ਅਗਵਾਈ ਹੇਠ ਕਿਸਾਨਾਂ ਦੇ ਹਰ ਸੰਘਰਸ਼ ਵਿੱਚ ਡਟਵਾਂ ਸਮਰਥਨ ਦਵੇਗੀ।

Read More

ਸ਼ਹੀਦ ਭਗਤ ਸਿੰਘ ਸਪੋਰਟਸ ਵੈਲਫੇਅਰ ਕਲੱਬ ਗੜ੍ਹਦੀਵਾਲਾ ਕੱਲ ਕਿਸਾਨਾਂ ਵਲੋਂ ਪੰਜਾਬ ਬੰਦ ਦੇ ਸੱਦੇ ਤੇ ਸਮਰਥਨ ‘ਚ ਉਤਰੇਗਾ : ਤੀਰਥ ਸਿੰਘ ਦਾਤਾ

ਗੜ੍ਹਦੀਵਾਲਾ 24 ਸਤੰਬਰ (ਚੌਧਰੀ) : ਪ੍ਰੈਸ ਨੂੰ ਜਾਣਕਾਰੀ ਦਿੰਦਿਆ ਇਕਬਾਲ ਸਿੰਘ ਕੋਕਲਾ ਜਨਰਲ ਸਕੱਤਰ ਤੀਰਥ ਸਿੰਘ ਦਾਤਾ ਪ੍ਰਧਾਨ ਸ਼ਹੀਦ ਭਗਤ ਸਿੰਘ ਸਪੋਰਟਸ / ਵੈਲਫੇਅਰ ਕਲੱਬ ਰਜਿ ਨੰ: 152 ਗੜਦੀਵਾਲਾ ਨੇ ਦੱਸਿਆ ਕਿ ਭਾਰਤੀ ਜਨਤਾ ਪਾਰਟੀ ਦੀ ਮੋਦੀ ਸਰਕਾਰ ਨੇ ਜੋ ਤਿੰਨ ਨੂੰ ਕਿਸਾਨ ਵਿਰੋਧੀ ਬਿੱਲ ਪਾਸ ਕੀਤੇ ਹਨ ਉਹ ਗੈਰਸੰਵਿਧਾਨਕ ਅਤੇ ਕਿਸਾਨ ਮਜਦੂਰ ਵਿਰੋਧੀ ਹਨ।

Read More

BREAKING.. ਗੜ੍ਹਦੀਵਾਲਾ ਖੇਤਰ ਚ ਕੋਰੋਨਾ ਨਾਲ 1 ਦੀ ਮੌਤ, ਖੇਤਰ ਵਿਚ 3 ਅਤੇ ਭੂੰਗਾ ਖੇਤਰ ‘ਚ ਇਕ ਵਿਅਕਤੀ ਆਇਆ ਕਰੋਨਾ ਦੀ ਮਾਰ ਹੇਠ

ਗੜ੍ਹਦੀਵਾਲਾ 24 ਸਤੰਬਰ (ਚੌਧਰੀ) : ਪੰਜਾਬ ਸਰਕਾਰ ਤੇ ਸਿਹਤ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਤੇ ਸਿਵਲ ਸਰਜਨ ਹੁਸ਼ਿਆਰਪੁਰ ਦੀ ਅਗਵਾਈ ਤੇ ਐੱਸਐੱਮਓ ਭੂੰਗਾ ਡਾ.ਮਨੋਹਰ ਲਾਲ ਦੀ ਦੇਖ ਰੇਖ ਵਿਚ ਸੀਐਚਸੀ ਭੂੰਗਾ ‘ਚ ਕਰੋਨਾ ਦੀ ਰੈਪਿਡ ਐਂਟੀਜਨ ਟੈਸਟ ਕੀਤੇ ਜਾ ਰਹੇ ਹਨ। ਇਸ ਸਬੰਧੀ ਉਨ੍ਹਾਂ ਨੇ ਦੱਸਿਆ ਕਿ ਅੱਜ ਗੜ੍ਹਦੀਵਾਲਾ ਅਤੇ ਪੀ ਐਚ ਸੀ ਭੂੰਗਾ ਵਿਖੇ ਕੋਵਿਡ-19 ਟੀਮ ਨੇ ਕੁੱਲ 83 ਲੋਕਾਂ ਦੇ ਟੈਸਟ ਕੀਤੇ ਸਨ।ਜਿਨ੍ਹਾਂ ਵਿੱਚੋਂ ਗੜ੍ਹਦੀਵਾਲਾ ਇਲਾਕੇ ਦੇ 3 ਵਿਅਕਤੀਆਂ ਅਤੇ ਭੂੰਗਾ ਇਲਾਕੇ ਦਾ 1 ਵਿਅਕਤੀ ਦੀ ਰਿਪੋਰਟ ਕੋਰੋਨਾ ਪਾਜੀਟਿਵ ਆਈ ਹੈ।

Read More

ਯੂ.ਜੀ.ਸੀ ਵਲੋਂ ਸਕਿੱਲ ਡਿਵੈਲਪਮੈਂਟ ਪ੍ਰੋਗਰਾਮ ਤਹਿਤ ਖ਼ਾਲਸਾ ਕਾਲਜ ਗੜ੍ਹਦੀਵਾਲਾ ਨੂੰ ਦਿੱਤੇ ਤਿੰਨ ਨਵੇਂ ਕੋਰਸ

ਗੜ੍ਹਦੀਵਾਲਾ 24 ਸਤੰਬਰ (ਚੌਧਰੀ) : ਭਾਰਤ ਸਰਕਾਰ ਦੀ ਵਿੱਦਿਆ ਨਾਲ ਸਬੰਧਿਤ ਉੱਚ ਸੰਸਥਾ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਵਲੋਂ ਭਾਰਤ ਵਿੱਚ ਸਕਿੱਲ (ਕਿੱਤਾ ਮੁੱਖੀ) ਵਿਦਿਆਰਥੀਆਂ ਨੂੰ ਉਤਸਾਹਿਤ ਕਰਨ ਲਈ ਅਤੇ ਵਿਦਿਆਰਥੀਆਂ ਨੂੰ ਰੋਜ਼ਗਾਰ ਦੇ ਮਕਸਦ ਲਈ ਸਮੁੱਚੇ ਭਾਰਤ ਵਿੱਚ ਸਕਿਲ ਡਿਵੈਲਪਮੈਂਟ (ਸ਼ਕਲਿਲ ਡਿਪੈਲਵਮੈਂਟ) ਉੱਪਰ ਮੌਜੂਦਾ ਸਮੇਂ ਬਹੁਤ ਜ਼ੋਰ ਦਿੱਤਾ ਜਾ ਰਿਹਾ ਹੈ। ਇਸ ਸਕੀਮ ਦੇ ਤਹਿਤ ਯੂ.ਜੀ.ਸੀ. ਵਲੋਂ ਖ਼ਾਲਸਾ ਕਾਲਜ ਗੜ੍ਹਦੀਵਾਲਾ ਦੇ ਅਦਾਰੇ ਨੂੰ ਤਿੰਨ ਨਵੇਂ ਕੋਰਸ ਇਸ ਵਿਦਿਅਕ ਵਰ੍ਹੇ (2020-21) ਲਈ ਦਿੱਤੇ ਗਏ ਹਨ।

Read More

ਕੋਰੋਨਾ ਵਾਇਰਸ ਤੋਂ ਬਚਣ ਲਈ ਮਾਸਕ ਵੈਕਸੀਨ ਦੇ ਤੌਰ ‘ਤੇ ਕਰਦਾ ਹੈ ਕੰਮ : ਡਿਪਟੀ ਕਮਿਸ਼ਨਰ

ਗੁਰਦਾਸਪੁਰ,23 ਸਤੰਬਰ (ਅਸ਼ਵਨੀ) : ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਨੇ ਦੱਸਿਆ ਕਿ ਕੋਰੋਨਾ ਵਾਇਰਸ ਤੋਂ ਬਚਣ ਲਈ ਮਾਸਕ, ਵੈਕਸੀਨ ਦੇ ਤੋਰ ਤੇ ਕੰਮ ਕਰਦਾ ਹੈ।ਮਾਸਕ ਪਾਉਣ ਵਾਲੇ ਵਿਅਕਤੀ,ਜੇਕਰ ਕੋਰੋਨਾ ਪੀੜਤ ਦੇ ਸੰਪਰਕ ਵਿਚ ਆ ਵੀ ਜਾਂਦੇ ਹਨ,ਤਾਂ ਮਾਸਕ ਪਾਇਆ ਹੋਣ ਕਾਰਨ ਉਹ ਕੋਰੋਨਾ ਤੋਂ ਕਾਫੀ ਹੱਦ ਤਕ ਬੱਚ ਸਕਦੇ ਹਨ,ਜਾਂ ਉਨਾਂ ਵਿਚ ਬਹੁਤ ਹੀ ਘੱਟ ਮਾਤਰਾ ਵਿਚ ਇੰਨਫੈਕਸ਼ਨ ਫੈਲਦੀ ਹੈ ਤੇ ਉਹ ਜਲਦ ਠੀਕ ਹੋ ਜਾਂਦੇ ਹਨ।

Read More

ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਵਲੋਂ ਅਰਬਨ ਅਸਟੇਟ-2 ਗੁਰਦਾਸਪੁਰ ਦੇ ਵਿਕਾਸ ਕਾਰਜਾਂ ਦਾ ਰੱਖਿਆ ਨੀਂਹ ਪੱਥਰ

ਗੁਰਦਾਸਪੁਰ,23 ਸਤੰਬਰ (ਅਸ਼ਵਨੀ) : ਸ. ਬਰਿੰਦਰਮੀਤ ਸਿੰਘ ਪਾਹੜਾ ਹਲਕਾ ਵਿਧਾਇਕ ਗੁਰਦਾਸਪੁਰ ਵਲੋਂ ਅਰਬਨ ਅਸਟੇਟ-2 ਗੁਰਦਾਸਪੁਰ ਦੇ ਵੱਖਵੱਖ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖਿਆ ਗਿਆ। ਇਸ ਮੌਕੇ ਸ੍ਰੀ ਵਾਸੂਦੇਵ ਐਕਸੀਅਨ (ਇਲੈਕਟ੍ਰੀਕਲ),ਸ. ਚਰਨਜੀਤ ਸਿੰਘ ਐਕਸੀਅਨ (ਸਿਵਲ), ਦਵਿੰਦਰ ਸੈਣੀ ਐਸ.ਡੀ.ਓ (ਸਿਵਲ), ਗੁਰਜੇਪਾਲ ਸਿੰਘ ਐਸ.ਡੀ.ਓ (ਹਾਰਟੀਕਲਚਰ), ਪੰਕਜ ਪਾਬੋਰੀਆ ਜੀਏ ਤੇ ਦਾਨਿਸ਼ ਜੇਈ ਆਦਿ ਮੋਜੂਦ ਸਨ।

Read More

ਜਮਹੂਰੀ ਅਧਿਕਾਰ ਸਭਾ ਵੱਲੋਂ ਕਿਸਾਨ ਸੰਘਰਸ਼ ਦਾ ਡੱਟਕੇ ਸਾਥ ਦੇਣ ਦੀ ਅਪੀਲ

ਗੁਰਦਾਸਪੁਰ 23 ਸਤੰਬਰ ( ਅਸ਼ਵਨੀ ) : ਜਮਹੂਰੀ ਅਧਿਕਾਰ ਸਭਾ ਪੰਜਾਬ ਨੇ ਆਰ.ਐੱਸ.ਐੱਸ.-ਭਾਜਪਾ ਦੇ ਤਾਨਾਸ਼ਾਹ ਰਾਜ ਵਿਰੁੱਧ ਕਿਸਾਨ ਸੰਘਰਸ਼ ਦੀ ਹਮਾਇਤ ਕਰਦਿਆਂ ਆਪਣੇ ਸਮੂਹ ਮੈਂਬਰਾਂ ਅਤੇ ਆਮ ਲੋਕਾਂ ਨੂੰ ਇਸ ਸੰਘਰਸ਼ ਦਾ ਵੱਧ-ਚੜ੍ਹ ਕੇ ਸਾਥ ਦੇਣ ਅਤੇ 25 ਸਤੰਬਰ ਦੇ ਬੰਦ ਵਿਚ ਵੱਧ-ਚੜ੍ਹ ਕੇ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ। ਸਭਾ ਦੇ ਆਗੂਆਂ ਨੇ ਕਿਹਾ ਕਿ ਆਰ.ਐੱਸ.ਐੱਸ.-ਭਾਜਪਾ ਦੀ ਸਰਕਾਰ ਵਿਦੇਸ਼ੀ ਅਤੇ ਦੇਸੀ ਕਾਰਪੋਰੇਟ ਸਰਮਾਏਦਾਰੀ ਦੇ ਵਿਤੀ ਗ਼ਲਬੇ ਨੂੰ ਮਜ਼ਬੂਤ ਬਣਾਉਣ ਦਾ ਸੰਦ ਬਣ ਗਈ ਹੈ ਅਤੇ ਇਸ ਦੇ ਹਮਲਿਆਂ ਨੂੰ ਪਛਾੜਣ ਲਈ ਲੋਕ ਏਕਤਾ ਤੇ ਸੰਘਰਸ਼ਾਂ ਨੂੰ ਹੋਰ ਵੀ ਵਿਸ਼ਾਲ ਅਤੇ ਮਜ਼ਬੂਤ ਕਰਨਾ ਅੱਜ ਸਮੇਂ ਦਾ ਸਭ ਤੋਂ ਮਹੱਤਵਪੂਰਨ ਤਕਾਜ਼ਾ ਹੈ।

Read More

ਜਿਲਾ ਗੁਰਦਾਸਪੁਰ ਦੀ ਹੱਦ ਅੰਦਰ ਝੋਨੇ ਦੀ ਰਹਿੰਦ ਖੂੰਦ/ਪਰਾਲੀ/ਨਾੜ ਨੂੰ ਅੱਗ ਲਗਾਉਣ ਤੇ ਪਾਬੰਦੀ ਲਗਾਉਣ ਦੇ ਹੁਕਮ ਜਾਰੀ

ਗੁਰਦਾਸਪੁਰ,23 ਸਤੰਬਰ (ਅਸ਼ਵਨੀ) : ਸ. ਤੇਜਿੰਦਰਪਾਲ ਸਿੰਘ ਸੰਧੂ ਵਧੀਕ ਜਿਲਾ ਮੈਜਿਸਟਰੇਟ , ਗੁਰਦਾਸਪੁਰ ਫੌਜਦਾਰੀ ਜਾਬਤਾ ਸੰਘਤਾ 1973 ਦੀ ਧਾਰਾ 144 ਦੇ ਤਹਿਤ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋ ਕਰਦੇ ਹੋਏ ਜਿਲਾ ਗੁਰਦਾਸਪੁਰ ਦੀ ਹੱਦ ਅੰਦਰ ਝੋਨੇ ਦੀ ਰਹਿੰਦ ਖੂੰਦ/ ਪਰਾਲੀ/ ਨਾੜ ਨੂੰ ਅੱਗ ਲਗਾਉਣ ਤੇ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ ।

Read More

ਦਲਿਤ ਵਿਰੋਧੀ ਡੀ.ਸੀ ਸ਼ੇਨਾ ਅਗਰਵਾਲ ਦੀ ਪਿੰਡ ਡਘਾਮ,ਪਿੰਡ ਕੁਪਾਵਲੀ ਵਿਚ ਫੂਕੀ ਅਰਥੀ

ਗੜਸ਼ੰਕਰ (ਅਸ਼ਵਨੀ ਸ਼ਰਮਾ) : ਪੰਜਾਬ ਸਟੂਡੈਂਟਸ ਯੂਨੀਅਨ ਦੇ ਜਿਲ੍ਹਾ ਮੀਤ ਪ੍ਰਧਾਨ ਕਮਲਦੀਪ ਮੱਲੂਪੋਤਾ, ਜਿਲ੍ਹਾ ਆਗੂ ਰੋਹਿਤ ਚੌਹਾਨ ਨੇ ਕਿਹਾ ਕਿ 7 ਸਤੰਬਰ 2020 ਨੂੰ ਨਵਾਸ਼ਹਿਰ ਦੀ ਡੀ.ਸੀ ਸ਼ੇਨਾ ਅਗਰਵਾਲ ਦੀ ਅਗਵਾਈ ਹੇਠ ਕਾਲਜ ਮੈਨਜਮੈਟਾਂ ਤੇ ਪੀ.ਐੱਸ.ਯੂ ਦੇ ਮੈਬਰਾਂ ਸਮੇਤ ਕਾਲਜ ਦੇ ਵਿਦਿਆਰਥੀਆਂ ਦੀ ਹਾਜਰੀ ਵਿਚ ਫੈਸਲਾ ਹੋਇਆ ਸੀ, ਕਿ ਬੰਗਾ ਤੇ ਨਵਾਸ਼ਹਿਰ ਦੇ ਕਾਲਜਾਂ ਵਿਚ ਐੱਸ.ਸੀ ਵਿਦਿਆਰਥੀ ਤੋਂ ਇਕ ਸਮੈਸਟਰ ਦਾ ਸਿਰਫ 2500 ਰੁਪਿਆ ਲਿਆ ਜਾਵੇਗਾ ਤੇ ਇਕ ਸਾਲ ਦੀ ਕੁੱਲ ਰਕਮ 5000 ਰੁਪਏ ਬਣਦੀ, ਪਰ ਕਾਲਜਾਂ ਦੇ ਪ੍ਰਿੰਸੀਪਲਾਂ ਨੇ ਇਸ ਸਮਝੋਤੇ ਦੀ ਉਲੰਘਣਾ ਕਰਕੇ ਐੱਸ.ਸੀ ਵਿਦਿਆਰਥੀਆਂ ਤੋਂ ਪੂਰੀ ਫੀਸ ਵਸੂਲਣ ਦਾ ਹੁਕਮ ਚਾੜ ਦਿੱਤਾ ਤੇ ਜਿਹੜਾ ਵਿਦਿਆਰਥੀ ਪੂਰੀ ਫੀਸ ਨਹੀਂ ਦੇ ਸਕਦਾ,ਕਾਲਜ ਵਿੱਚ ਉਸ ਦੇ ਦਾਖਲੇ ਉੱਤੇ ਪਾਬੰਦੀ ਲਗਾ ਦਿੱਤੀ ।

Read More

ਜੰਮੂ-ਕਸ਼ਮੀਰ ‘ਚ ਲੋਕ ਵਿਰੋਧੀ,ਗ਼ੈਰ-ਲੋਕਤਾਂਤ੍ਰਿਕ ਅਤੇ ਗ਼ੈਰ-ਵਿਗਿਆਨਕ ਫ਼ੈਸਲਾ ਰੱਦ ਕਰਕੇ ਪੰਜਾਬੀ ਭਾਸ਼ਾ ਦਾ ਮੌਜੂਦਾ ਤੇ ਸੰਵਿਧਾਨਕ ਹੱਕ ਬਹਾਲ ਕੀਤਾ ਜਾਵੇ : ਕੇਂਦਰੀ ਪੰਜਾਬੀ ਲੇਖਕ ਸਭਾ

ਚੰਡੀਗੜ੍ਹ / ਹੁਸਿਆਰਪੁਰ 23 ਸਤੰਬਰ (ਚੌਧਰੀ) : ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਕਰੋਨਾ ਮਹਾਂਮਾਰੀ ਦੇ ਇਸ ਦੌਰ ਵਿੱਚ ਦੇਸ਼ ਦੀ ਆਰਥਿਕ, ਸਮਾਜਿਕ ਅਤੇ ਰਾਜਸੀ ਸਥਿਤੀ ਨੂੰ ਦਰਪੇਸ਼ ਗੰਭੀਰ ਸੰਕਟਾਂ ਬਾਰੇ ਆਪਣੀ ਫ਼ਿਕਰਮੰਦੀ ਜ਼ਾਹਰ ਕਰਦੀ ਹੈ। ਕੇਂਦਰ ਸਰਕਾਰ ਨੇ ਨਵੇਂ ਬਣੇ ਕੇਂਦਰੀ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ ਵਿੱਚ ਪੰਜਾਬੀ ਭਾਸ਼ਾ ਨੂੰ ਸਰਕਾਰੀ ਭਾਸ਼ਾਵਾਂ ਦੀ ਸੂਚੀ ਵਿੱਚੋਂ ਬਾਹਰ ਕਰ ਦਿੱਤਾ ਹੈ। ਜੰਮੂ ਖਿੱਤੇ ਦੀ ਵਸੋਂ ਦਾ ਵੱਡਾ ਹਿੱਸਾ ਪੰਜਾਬੀ ਭਾਸ਼ੀ ਹੈ। ਇਸ ਖਿੱਤੇ ਵਿੱਚ ਪੰਜਾਬੀ ਭਾਸ਼ਾ ਦੀਆਂ ਉਪ-ਭਾਸ਼ਾਵਾਂ ਤੇ ਬੋਲੀਆਂ,ਸਥਾਨਕ ਵਸੋਂ ਵੱਲੋਂ ਬੋਲੀਆਂ ਜਾਂਦੀਆਂ ਹਨ।

Read More

25 ਸਤੰਬਰ ਦੇ ਪੰਜਾਬ ਬੰਦ ਦਾ ਗੜਸ਼ੰਕਰ ਯੂਥ ਕਾਂਗਰਸ ਕਰੇਗੀ ਸਮਰਥਨ : ਕਟਾਰੀਆ

ਗੜਸ਼ੰਕਰ (ਅਸ਼ਵਨੀ ਸ਼ਰਮਾ) : ਯੂਥ ਕਾਂਗਰਸ ਹਲਕਾ ਗੜ੍ਹਸ਼ੰਕਰ ਵਲੋ 25 ਨੂੰ ਕਿਸਾਨੀ ਬਚਾਉਣ ਲਈ ਭਾਰਤ ਬੰਦ ਕਰਨ ਦਾ ਕਿਸਾਨ ਜੱਥੇਬੰਦੀਆਂ ਦਾ ਸਮਰਥਨ ਕੀਤਾ ਜਾਂਦਾ ਹੈ ਅਸੀਂ ਯੂਥ ਕਾਂਗਰਸ ਹਲਕਾ ਗੜ੍ਹਸ਼ੰਕਰ ਦੀ ਸਾਰੀ ਟੀਮ ਸ ਬਰਿੰਦਰ ਸਿੰਘ ਢਿੱਲੋਂ ਪ੍ਰਧਾਨ ਪੰਜਾਬ ਯੂਥ ਕਾਂਗਰਸ ਜੀ ਦੀ ਅਗਵਾਈ ਵਿਚ ਕਿਸਾਨਾਂ ਨਾਲ ਖੜੇ ਹਾਂ ਜੋ ਵੀ ਸਾਨੂੰ ਕਿਸਾਨ ਭਾਈਚਾਰਾ ਹੁਕਮ ਲਗਾਵੇਂਗਾ ਅਸੀਂ ਪੰਜਾਬ ਦੀ ਕਿਸਾਨੀ ਬਚਾਉਣ ਲਈ ਹਰ ਕੁਰਬਾਨੀ ਦੇਣ ਲਈ ਤਿਆਰ ਹਾਂ ਅਤੇ ਪੁਰਣ ਤੌਰ ਤੇ 25 ਤਰੀਕ ਦੇ ਬੰਦ ਦਾ ਸਮਰਥਨ ਕਰਦੇ ਹਾਂ ਕਮਲ ਕਟਾਰੀਆ ਪ੍ਰਧਾਨ ਯੂਥ ਕਾਂਗਰਸ ਹਲਕਾ ਗੜ੍ਹਸ਼ੰਕਰ, ਚੰਦਨ ਸਰਮਾ ਉਪ ਪ੍ਰਧਾਨ ਹਲਕਾ ਗੜ੍ਹਸ਼ੰਕਰ, ਮਨਪ੍ਰੀਤ ਮੰਨੀ ਕੋਆਰਡੀਨੇਟਰ ਯੂਥ ਕਾਂਗਰਸ ਸੋਸਲ ਮੀਡੀਆ ਹਲਕਾ ਗੜ੍ਹਸ਼ੰਕਰ,ਰਣਜੀਤ ਸਿੰਘ,ਵਿਕਾਸ ਅਗਨੀਹੋਤਰੀ,ਲਾਡੀ ਗਿੱਲ,ਸਚਿਨ ਧੀਮਾਨ,ਜੀਵਨ ਲਾਲ,ਮਨੋਹਰ ਲਾਲ ਲੀਡਰ ਕਟਾਰੀਆ, ਗੁਰਚਰਨ ਖੇਪੜ, ਪਰਥ, ਅਮਰਜੀਤ ਭਾਟੀਆ, ਬਲਵਿੰਦਰ ਸਿੰਘ ਆਦਿ

Read More

ਸੇਵਾ ਹਫ਼ਤਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮਦਿਨ ਵਜੋਂ ਮਨਾਇਆ

ਬਟਾਲਾ,23 ਸਤੰਬਰ (ਸੰਜੀਵ ਨਈਅਰ/ਅਵਿਨਾਸ਼ ਸ਼ਰਮਾ ) : ਸੇਵਾ ਹਫ਼ਤਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮਦਿਨ ਵਜੋਂ ਮਨਾਇਆ ਗਿਆ। ਬਟਾਲਾ ਵਿਖੇ ਸਾਬਕਾ ਸਿਟੀ ਕੌਂਸਲ ਦੇ ਪ੍ਰਧਾਨ ਨਰੇਸ਼ ਮਹਾਜਨ ਨੇ ਬਟਾਲਾ ਵਿਖੇ ਆਪਣੇ ਕੌਂਸਲਰ ਅਤੇ ਸਾਥੀ ਸਫ਼ਾਈ ਸੇਵਕਾਂ ਅਤੇ ਸ਼ਹਿਰ ਵਾਸੀਆਂ ਨੂੰ ਪੰਜਾਬ ਪ੍ਰਦੇਸ਼ ਦੀ ਅਸਿੱਧੇ ਭਾਰਤੀ ਜਨਤਾ ਪਾਰਟੀ ਅਸ਼ਵਨੀ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ‘ਤੇ ਮਖੌਟਾ ਵੰਡੇ ਅਤੇ ਲੋਕਾਂ ਨੂੰ ਕੋਵਿਡ -19 ਤੋਂ ਬਚਾਅ ਲਈ ਜਾਗਰੂਕ ਕੀਤਾ।

Read More

ਪੰਜਾਬ ਭਾਜਪਾ ਦੇ ਸੀਨੀਅਰ ਲੀਡਰ ਯਾਦਵਿੰਦਰ ਸਿੰਘ ਬੁੱਟਰ ਦੇ ਘਰ ਦੇ ਬਾਹਰ ਮੋਦੀ ਦਾ ਸਾੜਿਆ ਪੁਤਲਾ ਕੇਂਦਰ ਤੇ ਪੰਜਾਬ ਸਰਕਾਰ ਵਿਰੁੱਧ ਕਿਸਾਨਾਂ ਨੇ ਕੀਤੀ ਨਾਅਰੇਬਾਜ਼ੀ

ਕਾਦੀਆਂ 23 ਸਤੰਬਰ ( ਅਸ਼ੋਕ ‌ਨਈਅਰ/ ਅਵਿਨਾਸ਼ ) : ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਕਿਸਾਨਾਂ ਵੱਲੋਂ ਅੱਜ ਵਿਧਾਨ ਸਭਾ ਹਲਕਾ ਬਟਾਲਾ ਦੇ ਅਧੀਨ ਪੈਂਦੇ ਪਿੰਡ ਬੁੱਟਰ ਕਲਾਂ ਦੇ ਵਿੱਚ ਭਾਜਪਾ ਦੇ ਸੀਨੀਅਰ ਲੀਡਰ ਯਾਦਵਿੰਦਰ ਸਿੰਘ ਬੁੱਟਰ ਦੇ ਘਰ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਨਾਲ ਹੀ ਕਿਸਾਨਾਂ ਦੇ ਵੱਲੋਂ ਮੋਦੀ ਸਰਕਾਰ ਦਾ ਪੁਤਲਾ ਸਾੜਿਆ ਗਿਆ ਅਤੇ ਕਾਂਗਰਸ ਸਰਕਾਰ ਦੇ ਵਿਰੁੱਧ ਜੰਮ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ।ਇਸ ਮੌਕੇ ਕਿਸਾਨਾਂ ਨੇ ਦੱਸਿਆ ਕਿ ਕਿਸਾਨ ਵਿਰੋਧੀ ਬਿੱਲ ਕੇਂਦਰ ਦੀ ਸਰਕਾਰ ਵੱਲੋਂ ਜੋ ਪਾਸ ਕੀਤੇ ਗਏ ਹਨ ਇਹ ਕਿਸਾਨਾਂ ਲਈ ਬਹੁਤ ਹੀ ਮਾਰੂ ਫ਼ੈਸਲਾ ਹੈ।

Read More

ਪੰਜਾਬ ਬੰਦ ਹੋਣ ਕਾਰਨ 25 ਸਤੰਬਰ ਨੂੰ ਲੱਗਣ ਵਾਲਾ ਮੈਗਾ ਰੋਜ਼ਗਾਰ ਮੇਲਾ 30 ਸਤੰਬਰ ਨੂੰ ਤਵੀ ਗਰੁੱਪ ਆਫ ਕਾਲਜ ਸ਼ਾਹਪੁਰ ਕੰਡੀ ਵਿਖੇ ਲੱਗੇਗਾ

ਪਠਾਨਕੋਟ ,23 ਸਤੰਬਰ( ਰਜਿੰਦਰ ਸਿੰਘ ਰਾਜਨ ਬਿਊਰੋ ਚੀਫ ) : ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਬਲਰਾਜ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਘਰ-ਘਰ ਰੋਜਗਾਰ ਮਿਸ਼ਨ ਅਧੀਨ ਜਿਲ੍ਹਾ ਪਠਾਨਕੋਟ ਵਿੱਚ 24 ਤੋਂ 30 ਸਤੰਬਰ ਤੱਕ ਰਾਜ ਪੱਧਰੀ ਰੋਜਗਾਰ ਮੇਲੇ ਆਯੋਜਿਤ ਕੀਤੇ ਜਾ ਰਹੇ ਹਨ । ਉਹਨਾਂ ਦੱਸਿਆ ਕਿ 25 ਸਤੰਬਰ 2020 ਨੂੰ ਜੋ ਮੈਗਾ ਰੋਜ਼ਗਾਰ ਮੇਲਾ ਤਵੀ ਗਰੁੱਪ ਆਫ ਕਾਲਜ ਸ਼ਾਹਪੁਰ ਕੰਡੀ ਵਿਖੇ ਲਗਾਇਆ ਜਾਣਾ ਸੀ ।ਉਹ ਰੋਜ਼ਗਾਰ ਮੇਲਾ ਕਿਸਾਨਾਂ ਦੇ ਮੁੱਦਿਆਂ ਕਾਰਨ ਪੰਜਾਬ ਬੰਦ ਹੋਣ ਕਾਰਨ ਮਿਤੀ 30 ਸਤੰਬਰ 2020 ਨੂੰ ਲਗਾਇਆ ਜਾਵੇਗਾ।

Read More