ਇਪਟਾ ਵਲੋਂ ਆਰਮੀ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ

ਗੁਰਦਾਸਪੁਰ 19 ਜੂਨ ( ਅਸ਼ਵਨੀ ) : ਭਾਰਤ ਚੀਨ ਸਰਹੱਦ ,ਤੇ ਪੈਦਾ ਹੋਏ ਤਨਾਅ ਅਤੇ ਉਸ ਤੋਂ ਉਪਜੀ ਮੰਦ ਭਾਗੀ ਝੜਪ ,ਚ ਸ਼ਹੀਦ ਹੋੋਏ ਭਾਰਤੀ ਫ਼ੌਜੀਆਂ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਅੱਜ ਇੰਡੀਅਨ ਪੀਪਲਜ ਥੀਏਟਰ ਰ ਐਸੋਸੀਏਸ਼ਨ (ਇਪਟਾ ) ਦੇ ਗੁਰਦਾਸਪੁਰ ਯੂਨਿਟ ਵੱਲੋਂ ਆਯੋਜਿਤ ਇਕ ਵਿਸ਼ੇਸ਼ ਆਨਲਾਈਨ ਮੀਟਿੰਗ ਜਿਸ ਵਿੱਚ ਸ੍ਰਪ੍ਰਸਤ ਅਮਰਜੀਤ ਗੁਰਦਾਸਪੁਰੀ, ਜੀ ਐਸ ਪਾਹੜਾ ਪ੍ਰਧਾਨ, ਬੂਟਾ ਰਾਮ ਆਜ਼ਾਦ, ਨਰੇਸ਼ ਚੰਦਰ ਜੱਟੂਵਾਲ, ਬਲਜਿੰਦਰ ਸਿੰਘ, ਨਵਰਾਜ ਸਿੰਘ ਸੰਧੂ, ਰੰਜਨ ਵਫ਼ਾ ਪ੍ਰਧਾਨ ਇੰਟਰਨੈਸ਼ਨਲ ਹਿਊਮਨ ਰਾਇਟਸ ਐਸੋਸੀਏਸ਼ਨ ਪੰਜਾਬ, ਮਨਮੋਹਨ ਸਿੰਘ ਛੀਨਾ, ਪ੍ਰਧਾਨ ਸੇਵਾ ਤੇ ਸਿਖਿਆ ਸੋਸਾਇਟੀ ਗੁਰਦਾਸਪੁਰ, ਜੇ ਪੀ ਸਿੰਘ ਖਰਲਾਂਵਾਲਾ ਪ੍ਰਧਾਨ ਸਾਹਿਤ ਸਭਾ,ਜਨਕ ਰਾਜ ਰਠੌਰ, ਰਜਿੰਦਰ ਸਿੰਘ,ਵਰਿੰਦਰ ਸਿੰਘ ਸੈਣੀ,ਅਮਰੀਕ ਸਿੰਘ ਮਾਨ,ਗੁਰਪ੍ਰੀਤ ਸਿੰਘ ਘੁੰਮਣ, ਬਲਦੇਵ ਸਿੰਘ ਰੰਧਾਵਾ,ਜਨਕ ਰਾਜ ਰਠੌਰ,ਰਛਪਾਲ ਸਿੰਘ ਘੁੰਮਣ, ਜਨਰਲ ਸਕੱਤਰ ਨਟਾਲੀ ਰੰਗਮੰਚ, ਜੋਧ ਸਿੰਘ, ਸੁਸ਼ੀਲ ਬਰਨਾਲਾ, ਸੁਰਿੰਦਰ ਸਿੰਘ ਪੱਡਾ ਵਿਜੇ ਬੱਧਣ ਤੇ ਬਲਜਿੰਦਰ ਸਿੰਘ ਸਭਰਵਾਲ ਨੇ ਸ਼ਮੂਲੀਅਤ ਕੀਤੀ।

Read More

ਪੁਲਿਸ ਨੇ ਵੱਖ ਵੱਖ ਥਾਵਾਂ ਤੋਂ ਨਾਜਾਇਜ਼ ਸ਼ਰਾਬ ਕੀਤੀ ਬਰਾਮਦ

ਦੀਨਾਨਗਰ 11 ਜੂਨ ( ਬਲਵਿੰਦਰ ਸਿੰਘ ਬਿੱਲਾ ) : ਦੀਨਾਨਗਰ ਥਾਣੇ ਦੀ ਪੁਲਿਸ ਨੇ ਵੱਖ-ਵੱਖ ਥਾਵਾਂ ‘ਤੇ ਛਾਪੇ ਮਾਰ ਕੇ ਇਕ ਲੱਖ 13 ਹਜ਼ਾਰ 250 ਮਿਲੀਲੀਟਰ ਨਜਾਇਜ਼ ਸ਼ਰਾਬ ਬਰਾਮਦ ਕੀਤੀ ਹੈ। ਜਦਕਿ ਸਾਰੇ ਦੋਸ਼ੀ ਮੌਕੇ ਤੋਂ ਫਰਾਰ ਹੋ ਗਏ।ਸੀ ਆਈ ਏ ਸਟਾਫ ਦੇ ਏਐਸਆਈ ਜਗਤਾਰ ਸਿੰਘ ਨੇ ਦੱਸਿਆ ਕਿ ਦੱਤਾ ਪੈਲੇਸ ਦੀਨਾਨਗਰ ਨੇੜੇ 69750 ਐਮਐਲ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਗਈ। ਜਦੋਂ ਕਿ ਸਕੂਟਰ ਚਾਲਕ ਸਕੂਟਰ ਛੱਡ ਕੇ ਫਰਾਰ ਹੋਣ ਵਿੱਚ ਕਾਮਯਾਬ ਹੋ ਗਿਆ

Read More

ਕੈਪਟਨ ਅਮਰਿੰਦਰ ਸਿੰਘ ਵੱਲੋਂ ਕੇਂਦਰ ਦੇ ਖੇਤੀ ਸੁਧਾਰਾਂ ਦੀ ਮੁਖਾਲਫ਼ਤ, ਆਰਡੀਨੈਂਸ ਨੂੰ ਕੌਮੀ ਸੰਘੀ ਢਾਂਚੇ ’ਤੇ ਹਮਲਾ ਕਰਾਰ ਦਿੱਤਾ

ਘੱਟੋ-ਘੱਟ ਸਮਰਥਨ ਮੁੱਲ ਅਤੇ ਫਸਲੀ ਖਰੀਦ ਵਿਵਸਥਾ ਨੂੰ ਖਤਮ ਕਰਨ ਵਾਲੇ ਹਰੇਕ ਕਦਮ ਵਿਰੁੱਧ ਚੇਤਾਵਨੀ, ਕੌਮੀ ਅੰਨ ਸੁਰੱਖਿਆ ਖਤਰੇ ਵਿੱਚ ਪਵੇਗੀ 
ਚੰਡੀਗੜ, 5 ਜੂਨ-
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਵੱਲੋਂ ਖੇਤੀ ਖੇਤਰ ਲਈ ਐਲਾਨੇ ਅਖੌਤੀ ਸੁਧਾਰਾਂ ਨੂੰ ਮੁਲਕ ਦੇ ਸੰਘੀ ਢਾਂਚੇ ਨੂੰ ਖੋਰਾ ਲਾਉਣ ਅਤੇ ਅਸਥਿਰ ਕਰਨ ਲਈ ਢੀਠਤਾ ਵਾਲਾ ਇਕ ਹੋਰ ਯਤਨ ਆਖਦਿਆਂ ਰੱਦ ਕੀਤਾ। ਮੁੱਖ ਮੰਤਰੀ ਨੇ ਚੇਤਾਵਨੀ ਦਿੱਤੀ ਕਿ ਇਸ ਨਾਲ ਫਸਲਾਂ ਦੇ ਘੱਟੋ ਘੱਟ ਸਮਰਥਨ ਮੁੱਲ ਅਤੇ ਖ੍ਰੀਦ ਵਿਵਸਥਾ ਦੇ ਖਾਤਮੇਂ ਦਾ ਮੁੱਢ ਬੱਝੇਗਾ ਅਤੇ ਸੂਬੇ ਦੇ ਕਿਸਾਨਾਂ ਅੰਦਰ ਬੇਚੈਨੀ ਪੈਦਾ ਹੋਵੇਗੀ।

Read More

BREAKING : ਪੰਜਾਬ ਵਿੱਚ ਅੱਜ ਕੋਰੋਨਾ ਕਾਰਨ ਦੋ ਮਰੀਜ਼ਾਂ ਦੀ ਮੌਤ

ਚੰਡੀਗੜ੍ਹ: ਪੰਜਾਬ ਵਿੱਚ ਅੱਜ ਕੋਰੋਨਾ ਦੀ ਲਾਗ ਕਾਰਨ ਦੋ ਮਰੀਜ਼ਾਂ ਦੀ ਮੌਤ ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ ਵਿੱਚ ਹੋਈ। ਇਸਦੇ ਨਾਲ ਹੀ ਰਾਜ ਵਿੱਚ ਹੁਣ ਤੱਕ ਮਰਨ ਵਾਲਿਆਂ ਦੀ ਗਿਣਤੀ 49 ਹੋ ਗਈ ਹੈ।

Read More

ਰਜਿੰਦਰ ਸਿੰਘ ਸੋਹਲ ਨੇ ਐਸ.ਐਸ ਪੀ ਗੁਰਦਾਸਪੁਰ ਦਾ ਅਹੁਦਾ ਸੰਭਾਲਿਆ

ਗੁਰਦਾਸਪੁਰ,4 ਜੂਨ ( ਅਸ਼ਵਨੀ ) :ਸ੍ਰੀ ਰਜਿੰਦਰ ਸਿੰਘ ਸੋਹਲ ਪੀ.ਪੀ.ਐਸ, ਸੀਨੀਅਰ ਪੁਲਿਸ ਅਧਿਕਾਰੀ ਨੇ ਅੱਜ ਐਸ.ਐਸ.ਪੀ ਗੁਰਦਾਸਪੁਰ ਦਾ ਅਹੁੱਦਾ ਸੰਭਾਲ ਲਿਆ ਹੈ,ਐਸ.ਐਸ.ਪੀ ਦਾ ਅਹੁੱਦਾ ਸੰਭਾਲਣ ਤੋਂ ਪਹਿਲਾਂ ਸ੍ਰੀ ਰਜਿੰਦਰ ਸਿੰਘ ਸੋਹਲ, ਏ.ਆਈ.ਜੀ ਕਾਊਂਟਰ ਇੰਟੈਲੀਜੈਂਸ ਵਜੋਂ ਸੇਵਾਵਾਂ ਨਿਭਾਅ ਰਹੇ ਸਨ,ਦੱਸਣਯੋਗ ਹੈ ਕਿ ਇਨਾਂ ਤੋਂ ਪਹਿਲਾਂ ਸ੍ਰੀ ਸਵਰਨਦੀਪ ਸਿੰਘ ਜ਼ਿਲਾ ਗੁਰਦਾਸਪੁਰ ਵਿਖੇ ਸੇਵਾਵਾਂ ਨਿਭਾ ਰਹੇ ਸਨ ਅਤੇ ਉਹ ਗੁਰਦਾਸਪੁਰ ਤੋਂ ਬਦਲ ਕੇ ਐਸ.ਐਸ.ਪੀ ਫਰੀਦਕੋਟ ਵਜੋਂ ਤਾਇਨਾਤ ਹੋਏ ਹਨ।

Read More

ਡਿਪਟੀ ਕਮਿਸ਼ਨਰ ਪਠਾਨਕੋਟ ਨੇ ਰੇਹੜੀ ਜੋਨ ਗਾਂਧੀ ਚੋਕ ਮਾਰਕਿਟ ਦਾ ਕੀਤਾ ਦੌਰਾ

ਡਿਪਟੀ ਕਮਿਸ਼ਨਰ ਪਠਾਨਕੋਟ ਨੇ ਰੇਹੜੀ ਜੋਨ ਗਾਂਧੀ ਚੋਕ  ਮਾਰਕਿਟ ਦਾ ਕੀਤਾ ਦੌਰਾ  ਪਠਾਨਕੋਟ, 4 ਜੂਨ  ( ਰਾਜਿੰਦਰ ਸਿੰਘ ਰਾਜਨ ਬਿਊਰੋ ਚੀਫ)  : ਅੱਜ ਸ. ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਪਠਾਨਕੋਟ ਵੱਲੋਂ ਪਠਾਨਕੋਟ ਵਿਖੇ ਰੇਹੜੀ ਜੋਨ ਗਾਂਧੀ ਚੋਕ ਮਾਰਕਿਟ ਦਾ ਅਚਨਚੇਤ ਵਿਸੇਸ ਦੋਰਾ ਕੀਤਾ ਜਾ ਰਿਹਾ ਹੈ, ਉਨਾਂ ਦੁਕਾਨਦਾਰਾਂ ਨਾਲ ਗੱਲਬਾਤ ਕੀਤੀ ਅਤੇ ਜਿਲਾ ਪ੍ਰਸਾਸਨ ਵੱਲੋਂ ਦਿੱਤੀਆਂ ਗਈਆਂ ਹਦਾਇਤਾਂ ਸਬੰਧੀ ਦਿਸਾ ਨਿਰਦੇਸ ਵੀ ਦਿੱਤੇ,ਉਨਾਂ ਕਿਹਾ ਕਿ ਸਾਡਾ ਫਰਜ ਬਣਦਾ ਹੈ ਕਿ ਅਸੀਂ ਅਪਣਾ ਅਤੇ ਅਪਣੇ ਪਰਿਵਾਰ ਦਾ ਧਿਆਨ ਰੱਖੀਏ। ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮਿਸ਼ਨ ਫਤਿਹ ਚਲਾਉਂਣ ਦਾ ਵੀ ਇਹ ਹੀ ਉਦੇਸ ਹੈ ਕਿ ਲੋਕਾਂ ਨੂੰ ਜਾਗਰੁਕ ਕੀਤਾ ਜਾਵੇ ਅਤੇ ਪੰਜਾਬ ਨੂੰ ਕਰੋਨਾ ਮੁਕਤ ਬਣਾਇਆ ਜਾਵੇ,ਉਨਾਂ ਕਿਹਾ ਕਿ ਮਿਸ਼ਨ ਫਤਿਹ ਨੂੰ ਸਫਲ ਕਰਨਾ ਸਾਡੀ ਸਾਰਿਆਂ ਦੀ ਜਿਮੇਦਾਰੀ ਹੈ,ਉਨਾਂ ਕਿਹਾ ਕਿ ਅਪਣੇ ਜਿਲੇ ਨੂੰ ਕਰੋਨਾ ਮੁਕਤ ਕਰਨ ਲਈ ਮਿਸ਼ਨ ਫਤਿਹ ਦੇ ਭਾਗੀਦਾਰ ਬਣੀਏ।           ਇਸ ਮੋਕੇ ਤੇ ਜਾਣਕਾਰੀ ਦਿੰਦਿਆਂ ਸ. ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਦੱਸਿਆ ਕਿ ਕਰਫਿਓ ਖੁੱਲਣ ਤੋਂ ਬਾਅਦ ਸਮੇਂ ਸਮੇਂ ਤੇ ਜਿਲਾ ਪ੍ਰਸਾਸਨ ਵੱਲੋਂ ਨਵੇਂ ਆਡਰਾਂ ਵਿੱਚ ਸਾਰੀਆਂ ਦੁਕਾਨਾਂ ਆਦਿ ਖੋਲੀਆਂ ਗਈਆਂ ਹਨ ਅਤੇ ਜੋ ਦੁਕਾਨਾਂ ਖੋਲੀਆਂ ਗਈਆਂ ਹਨ ਉਨਾਂ ਦੇ ਬਾਹਰ ਸੋਸਲ ਡਿਸਟੈਂਸ ਬਣਾਈ ਰੱਖਣ ਲਈ ਵੀ ਸਖਤੀ ਨਾਲ ਹਦਾਇਤਾਂ ਦਿੱਤੀਆਂ ਗਈਆਂ ਹਨ,ਉਨਾਂ ਕਿਹਾ ਕਿ ਨਵੇਂ ਹੁਕਮਾਂ ਵਿੱਚ ਇਸ ਗੱਲ ਤੇ ਜੋਰ ਦਿੱਤਾ ਗਿਆ ਹੈ ਕਿ ਕੋਈ ਵੀ ਦੁਕਾਨਦਾਰ ਦੁਕਾਨਾਂ ਦੇ ਬਾਹਰ ਆਪਣਾ ਵਾਹਨ ਪਾਰਕ ਨਹੀਂ ਕਰੇਗਾ ਅਤੇ ਇਹ ਜਰੂਰੀ ਬਣਾਇਆ ਜਾਵੇ ਕਿ ਉਨਾਂ ਦਾ ਕੋਈ ਵੀ ਪਰਿਵਾਰਿਕ ਮੈਂਬਰ ਜੋ ਸਵੇਰੇ ਉਨਾਂ ਨੂੰ ਆਪਣੇ ਵਾਹਨ ਤੇ ਦੁਕਾਨ ਤੇ ਛੱਡ ਜਾਵੇ ਅਤੇ ਸਾਮ ਨੂੰ ਆ ਕੇ ਦੁਕਾਨਦਾਰ ਨੂੰ ਘਰ ਲੈ ਜਾਵੇ ਪਰ ਦੁਕਾਨਦਾਰ ਆਪਣਾ ਵਾਹਨ ਦੁਕਾਨਾਂ ਦੇ ਬਾਹਰ ਪਾਰਕ ਨਹੀਂ ਕਰਨਗੇ। ਉਨਾਂ ਕਿਹਾ ਕਿ ਅਗਰ ਅਤਿ ਜਰੂਰੀ ਹੈ ਕਿ ਦੁਕਾਨਦਾਰ ਨੂੰ ਵਾਹਨ ਲੈ ਕੇ ਆਉਂਣਾ ਪੈਂਦਾ ਹੈ ਤਾਂ ਦੁਕਾਨਦਾਰ ਵੱਲੋਂ ਆਪਣਾ ਵਾਹਨ ਸਰਕਾਰੀ ਪਾਰਕਿੰਗ ਵਿੱਚ ਪਾਰਕ ਕੀਤਾ ਜਾਵੇਗਾ ਜੋ ਸਾਮ ਨੂੰ ਜਾਣ ਲੱਗਿਆਂ ਆਪਣਾ ਵਾਹਨ ਉੱਥੋਂ ਲੈ ਸਕਦਾ ਹੈ।  ਉਨਾ ਕਿਹਾ ਕਿ ਦੁਕਾਨਾਂ ਦੇ ਬਾਹਰ ਖਾਲੀ ਸਪੇਸ ਨੂੰ ਸੋਸਲ ਡਿਸਟੈਂਸ ਲਈ ਵਰਤਿਆਂ ਜਾਵੇ, ਤਾਂ ਜੋ ਦੁਕਾਨਾਂ ਤੇ ਆਉਂਣ ਵਾਲੇ ਗ੍ਰਾਹਕਾਂ ਨੂੰ ਖੜੇ ਹੋਣ ਲਈ ਜਗਾ ਮਿਲ ਸਕੇ,ਉਨਾਂ ਕਿਹਾ ਕਿ ਦੇਖਣ ਵਿੱਚ ਆਇਆ ਹੈ ਕਿ ਰੇਹੜੀ ਜੋਨ ਵਿੱਚ ਜਰੂਰਤ ਤੋਂ ਜਿਆਦਾ ਰੇਹੜੀਆਂ ਨੂੰ ਲਗਾਇਆ ਗਿਆ ਹੈ ਅਗਰ ਇੱਕ ਰੇਹੜੀ ਤੇ ਕੰਮ ਕੀਤਾ ਜਾ ਸਕਦਾ ਹੈ ਤਾਂ ਉਸ ਨਾਲ ਦੋ ਜਾਂ ਤਿੰਨ ਰੇਹੜੀਆਂ ਲਗਾਉਂਣ ਦੀ ਜਰੂਰਤ ਨਹੀਂ ਹੈ,ਉਨਾਂ ਕਿਹਾ ਕਿ ਜਿਲਾ ਪ੍ਰਸਾਸਨ ਵੱਲੋਂ ਜਲਦੀ ਹੀ ਰੇਹੜੀਆਂ ਆਦਿ ਨੂੰ ਲਗਾਉਂਣ ਲਈ ਇੱਕ ਯੋਜਨਾ ਤਿਆਰ ਕੀਤੀ ਜਾਵੇਗੀ,ਜਿਸ ਅਧੀਨ ਜਿਨਾਂ ਰੇਹੜੀਆਂ ਦੀ ਮਾਰਕਿਟ ਵਿੱਚ ਲੋੜ ਹੈ ਉਨੀਆਂ ਹੀ ਰੇਹੜੀਆਂ ਲਗਾਈਆਂ ਜਾਣਗੀਆਂ ਅਤੇ ਲੋਕਾਂ ਦੇ ਖੜੇ ਹੋਣ ਲਈ ਖਾਲੀ ਸਥਾਨ ਵੀ ਛੱਡਿਆ ਜਾਵੇਗਾ ਤਾਂ ਜੋ ਰੇਹੜੀਆਂ ਦੇ ਅੱਗੇ 6 ਤੋਂ 7 ਫੁੱਟ ਦੀ ਦੂਰੀ ਬਣਾ ਕੇ ਰੱਖੀ ਜਾ ਸਕੇ।  ਉਨਾ ਕਿਹਾ ਕਿ ਜਿਲਾ ਪ੍ਰਸਾਸਨ ਵੱਲੋਂ ਕੂਝ ਅਧਿਕਾਰੀਆਂ ਦੀ ਵੀ ਡਿਊਟੀ ਲਗਾਈ ਗਈ ਹੈ ਕਿ ਵੱਖ ਵੱਖ ਸਥਾਨਾਂ ਤੇ ਚੈਕਿੰਗ ਕੀਤੀ ਜਾਵੇ ਅਤੇ ਦੇਖਿਆ ਜਾਵੇ ਕਿ ਕਿਸੇ ਤਰਾਂ ਦੀ ਨਿਯਮਾਂ ਦੀ ਉਲੰਘਣਾ ਤਾ ਨਹੀਂ ਕੀਤੀ ਜਾ ਰਹੀ,ਉਨਾਂ ਦੱਸਿਆ ਕਿ ਜਿਲਾ ਪ੍ਰਸਾਸਨ ਵੱਲੋਂ ਮਾਸਕ ਸਾਰਿਆ ਨੂੰ ਜਰੂਰੀ ਕੀਤਾ ਗਿਆ ਹੈ, ਮਾਸਕ ਚਾਹੇ ਕਪੜੇ ਦਾ ਹੋਵੇ, ਪਰਨਾ ਜਾਂ ਮਹਿਲਾਵਾਂ ਚੁੰਨੀ ਦਾ ਵੀ ਪ੍ਰਯੋਗ ਕਰ ਸਕਦੀਆਂ ਹਨ ਬੱਸ ਜਰੂਰੀ ਹੈ ਕਿ ਤੁਹਾਡੇ ਮੁੰਹ ਚੋਂ ਨਿਕਲਣ ਵਾਲਾ ਥੁੱਕ ਆਦਿ ਦੂਸਰੇ ਵਿਅਕਤੀ ਤੇ ਨਾ ਪਵੇ,ਉਨਾਂ ਕਿਹਾ ਕਿ ਇਹ ਜਰੂਰ ਧਿਆਨ ਰੱਖਿਆ ਜਾਵੇ ਕਿ ਪਬਲਿਕ ਦੇ ਵਿੱਚ ਆਉਂਦੇ ਸਮੇਂ ਆਪਣਾ ਅਤੇ ਲੋਕਾਂ ਦਾ ਖਿਆਲ ਰੱਖਣਾ ਪਵੇਗਾ,ਹੁਣ ਪੰਜਾਬ ਸਰਕਾਰ ਦੇ ਆਦੇਸਾਂ ਅਨੁਸਾਰ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਲੋਕਾਂ ਦੇ ਚਲਾਨ ਵੀ ਕੱਟੇ ਜਾ ਰਹੇ ਹਨ।

Read More