ਪਿੰਡ ਚੀਮਾ ਖੁੱਡੀ ‘ਚ ਭਰਾ ਨੇ ਹੀ ਆਪਣੇ ਭਰਾ ਘਰ ਚੋਰੀ ਨੂੰ ਦਿੱਤਾ ਅੰਜਾਮ, ਪੁਲਸ ਕਰ ਰਹੀ ਹੈ ਮਾਮਲੇ ਦੀ ਜਾਂਚ

(ਚੋਰੀ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਭਜੋਤ ਸਿੰਘ ਅਤੇ ਪਰਿਵਾਰਕ ਮੈਂਬਰ)

ਬਟਾਲਾ / ਕਾਦੀਆਂ 20 ਸਤੰਬਰ(ਅਸ਼ੋਕ,ਅਵਿਨਾਸ  ) ਪਿਤਾ ਦੀ ਮੌਤ ਤੋਂ ਬਾਅਦ ਭਰਾ ਮਨਪ੍ਰੀਤ ਸਿੰਘ ਰਾਜੂ ਰਹਿ ਰਿਹਾ ਸੀ ਕੁਝ ਮਹੀਨਿਆਂ ਤੋਂ ਆਪਣੇ ਤਾਏ ਦੇ ਘਰ ਉਸ ਨੇ ਆਪਣੇ ਸਕੇ ਭਰਾ ਪ੍ਰਭਜੋਤ ਤੇ ਕਈ ਵਾਰ ਆਪਣੇ ਤਾਏ ਨੂੰ ਅਤੇ ਅਣਪਛਾਤੇ ਵਿਅਕਤੀ ਲੈ ਕੇ ਘਰ ਆ ਕੇ ਹਮਲਾ ਵੀ ਕੀਤਾ ਅਤੇ ਇਸ ਸਬੰਧ ਵਿੱਚ ਪ੍ਰਭਜੋਤ ਸਿੰਘ ਨੇ ਲਿਖਤੀ ਦਰਖਾਸਤ ਪੁਲਸ ਨੂੰ ਵੀ ਦਿੱਤੀ ਸੀ ਇਸ ਤੋਂ ਬਾਅਦ ਉਸ ਨੇ ਆਪਣੇ ਘਰ ਸੀ,ਸੀ,ਟੀ,ਵੀ ਕੈਮਰੇ ਲਗਵਾਏ ਅਤੇ ਪ੍ਰਭਜੋਤ ਨੇ ਦੱਸਿਆ ਕਿ ਮਿਤੀ 19 ਸਤੰਬਰ ਉਹ ਅੱਜ ਦਵਾਈ ਲੈਣ ਲਈ ਆਪਣੀ ਪਤਨੀ ਅਤੇ ਬੱਚੇ ਨਾਲ ਘਰੋਂ ਬਾਹਰ ਗਿਆ ਤੇ ਉਸ ਨੇ ਸੀਸੀਟੀਵੀ ਆਨਲਾਈਨ ਵਿੱਚ ਦੇਖਿਆ ਕਿ ਉਸ ਦਾ ਭਰਾ ਮਨਪ੍ਰੀਤ ਸਿੰਘ ਰਾਜੂ ਘਰ ਵਿੱਚ ਦਾਖਲ ਹੋ ਗਿਆ ਹੈ।

ਉਸ ਨੇ ਤੁਰੰਤ ਆਪਣੇ ਘਰ ਆ ਕੇ ਦੇਖਿਆ ਕਿ ਘਰ ਦੀ ਅਲਮਾਰੀ ਤੋੜ ਕੇ ਦੋ ਛਾਪਾਂ 1500 ਰੁਪਈਆ ਅਤੇ ਇੱਕ ਫੋਨ ਲੈ ਗਿਆ। ਜਿਸ ਦੀ ਇਤਲਾਹ ਉਸ ਨੇ ਤੁਰੰਤ ਪੁਲਸ ਨੂੰ ਦਿੱਤੀ ਅਤੇ ਡੇਢ ਘੰਟਾ ਬੀਤ ਜਾਣ ਮਗਰੋਂ ਬਾਰ ਬਾਰ ਫੋਨ ਕਰਨ ਤੇ ਪੁਲਿਸ ਪਹੁੰਚੀ ਅਤੇ ਮੌਕੇ ਤੇ ਪਹੁੰਚੇ ਐੱਸ,ਆਈ ਸਵੰਬਰਜੀਤ ਸਿੰਘ ਥਾਣਾ ਸ੍ਰੀ ਹਰਗੋਬਿੰਦਪੁਰ  ਨੂੰ ਜਦੋਂ ਇਸ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਮੈਂ ਬਟਾਲੇ ਕਿਸੇ ਕੰਮ ਗਿਆ ਸੀ ਇਸ ਲਈ ਲੇਟ ਹੋ ਗਿਆ ਉਨ੍ਹਾਂ ਨੇ ਕਿਹਾ ਕਿ ਮੈਂ ਮੌਕਾ ਦੇਖ ਲਿਆ ਹੈ ਜਲਦ ਤੋਂ ਜਲਦ ਅਗਲੀ ਕਾਰਵਾਈ ਕੀਤੀ ਜਾਵੇਗੀ।

Related posts

Leave a Comment