LATEST : ਅੰਗਹੀਣ ਸਰਟੀਫਿਕੇਟ ਕੈਂਪ ਵਿੱਚ 117 ਵਿਅਕਤੀਆਂ ਦੇ ਯੂ.ਡੀ.ਆਈ.ਡੀ ਅਧੀਨ ਅੰਗਹੀਣ ਸਰਟੀਫਿਕੇਟ ਬਣਾਏ

ਪਠਾਨਕੋਟ 23 ਜਨਵਰੀ 2020  ( RAJINDER RAJAN BUREAU CHIEF ) ਸਿਵਲ ਸਰਜਨ ਡਾ. ਵਿਨੋਦ ਸਰੀਨ ਦੀ ਪ੍ਰਧਾਨਗੀ ਹੇਠ ਸਿਵਲ ਹਸਪਤਾਲ ਪਠਾਨਕੋਟ ਵਿਖੇ ਅੰਗਹੀਣ ਸਰਟੀਫਿਕੇਟ ਕੈਂਪ ਲਗਾਇਆ ਗਿਆ। ਜ਼ਿਲ•ਾ ਸਮਾਜਿਕ ਸੁਰੱਖਿਆ ਅਫਸਰ ਸ. ਅਸ਼ੀਸ਼ ਇੰਦਰ ਸਿੰਘ  ਨੇ ਦੱਸਿਆ ਕਿ ਯੂ.ਡੀ.ਆਈ.ਡੀ ਅਧੀਨ ਲੋਕਾਂ ਦੇ ਅੰਗਹੀਣ ਸਰਟੀਫਿਕੇਟ ਬਣਾਏ ਗਏ ਹਨ।

 

ਜਿਨ•ਾਂ ਵਿਅਕਤੀਆਂ ਨੇ ਸਰਟੀਫਿਕੇਟ ਬਣਾਉਣੇ ਹਨ ਉਨ•ਾਂ ਤੋਂ ਜ਼ਰੂਰੀ ਦਸਤਾਵੇਜ਼ ਪ੍ਰਾਪਤ ਕੀਤੇ ਗਏ। ਸਹਾਇਕ ਸਿਵਲ ਸਰਜਨ ਡਾ. ਅਦਿੱਤੀ ਸਲਾਰੀਆ ਨੇ ਦੱਸਿਆ ਕਿ ਸਿਵਲ ਹਸਪਤਾਲ ਦੇ ਮਾਹਿਰ ਡਾਕਟਰਾਂ ਵੱਲੋਂ ਚੈੱਕਅਪ ਕਰਨ ਤੋਂ ਬਾਦ ਅੰਗਹੀਣਾਂ ਦੇ ਸਰਟੀਫਿਕੇਟ ਬਣਾਏ ਗਏ ਹਨ। ਮੈਡੀਕਲ ਅਫਸਰ ਡਾ. ਸੁਨੀਲ ਚੰਦ ਨੇ ਦੱਸਿਆ ਕਿ 117 ਵਿਅਕਤੀਆਂ ਦੇ ਯੂ.ਡੀ.ਆਈ.ਡੀ ਅਧੀਨ ਅੰਗਹੀਣ ਸਰਟੀਫਿਕੇਟ ਬਣਾਏ ਗਏ ਹਨ। ਇਸ ਮੌਕੇ ਜਿਲ•ਾ ਪਰਿਵਾਰ ਭਲਾਈ ਅਫਸਰ ਡਾ. ਕੇਸ਼ਵ ਪਾਲ , ਡਾ. ਪ੍ਰਿਯੰਕਾ, ਮਾਸ ਮੀਡੀਆ ਅਫਸਰ ਗੁਰਿੰਦਰ ਕੌਰ ਕਲੇਰ, ਸਤੀਸ਼ ਕੁਮਾਰ, ਰਵੀ ਕੁਮਾਰ, ਅਜੀਤ, ਤਿਲਕ ਰਾਜ, ਨਿੱਕੂ ਆਦਿ ਸ਼ਾਮਲ ਸਨ।

Related posts

Leave a Comment