ਜਲੰਧਰ
: ਭੋਗਪੁਰ ਦੇ ਇਕ ਗੁਰਮੱਤ ਪ੍ਰਚਾਰ ਸਭਾ ਗੁਰੂ ਨਾਨਕ ਨਗਰ ਭੋਗਪੁਰ ਜਲੰਧਰ ਵਿਖੇ ਲੰਗਰ ਹਾਲ ‘ਚ ਦੋ ਧਿਰਾਂ ਵਿਚਾਲੇ ਝੜਪ ਹੋ ਗਈ। ਇਸ ਦੌਰਾਨ ਕਈ ਲੋਕਾਂ ਦੀਆਂ ਪੱਗਾਂ ਤਕ ਲੱਥ ਗਈਆਂ। ਹੈੱਡ ਗ੍ਰੰਥੀ ਗੁਰਪ੍ਰੀਤ ਸਿੰਘ ਦੀ ਕਮੇਟੀ ਮੈਂਬਰਾਂ ਨਾਲ ਝੜਪ ਹੋਈ ਜਿਸ ਵਿਚ ਕਈ ਲੋਕ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਕਾਲਾ ਬਕਰਾ ਹਸਪਤਾਲ ‘ਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਹੈ।
ਮਾਮਲਾ ਗੁਰਦੁਆਰਾ ਪ੍ਰਬੰਧਕ ਦੇ ਹੈਡ ਗ੍ਰੰਥੀ ਨੂੰ ਬਦਲਣ ਦਾ ਹੈ ਕਿਉਂਕਿ ਇਹ ਵਿਵਾਦ ਦੋਨਾਂ ਧਿਰਾਂ ‘ਚ ਕਈ ਦਿਨਾਂ ਦਾ ਚੱਲ ਰਿਹਾ ਸੀ ਜਿਸ ਦੌਰਾਨ ਗੁਰਦੁਆਰਾ ਸਾਹਿਬ ਵਿਖੇ ਖ਼ੂਨੀ ਝੜਪ ਹੋ ਗਈ। ਹੈੱਡ ਗ੍ਰੰਥੀ ਸਿੰਘ ਦੀ ਦਸਤਾਰ ਵੀ ਲੱਥ ਗਈ ਤੇ ਕੇਸਾਂ ਨੂੰ ਵੀ ਪੁੱਟਿਆ ਗਿਆ।
ਦੂਜੀ ਧਿਰ ਦੇ ਸਿਰ ‘ਤੇ ਵੀ ਸੱਟਾਂ ਲੱਗੀਆਂ ਹਨ। ਹੈੱਡ ਗ੍ਰੰਥੀ ਗੁਰਪ੍ਰੀਤ ਸਿੰਘ ਨੇ ਦੂਜੀ ਧਿਰ ‘ਤੇ ਇਲਜ਼ਾਮ ਲਗਾਉਂਦੀਆਂ ਕਿਹਾ ਕਿ 2 ਮਹੀਨੇ ਦੀ ਤਨਖਾਹ ਅਜੇ ਨਹੀਂ ਦਿੱਤੀ ਗਈ ਤੇ ਗੁਰਦੁਆਰਾ ਸਾਹਿਬ ‘ਚ ਬਾਹਰ ਲੰਗਰ ਹਾਲ ਚ ਕੁੱਟਿਆ ਤੇ ਕੇਸਾਂ ਨੂੰ ਪੁੱਟਿਆ ਅਤੇ ਦਸਤਾਰ ਦੀ ਬੇਅਦਬੀ ਕੀਤੀ ਹੈ। ਉਨ੍ਹਾਂ ਕਿਹਾ ਕਿ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।
ਦੂਜੇ ਪਾਸੇ ਹੰਸ ਰਾਜ ਨੇ ਦੱਸਿਆ ਕਿ ਅੱਜ ਜਦੋਂ ਪਿਛਲੇ ਮਹੀਨੇ ਦਾ ਹਿਸਾਬ ਮੰਗਿਆ ਤਾਂ ਗ੍ਰੰਥੀ ਨੇ ਹਿਸਾਬ ਨਹੀਂ ਦਿੱਤਾ। ਗ੍ਰੰਥੀ ਸਿੰਘ ਵਲੋਂ ਸਾਡੇ ਨਾਲ ਕੁੱਟਮਾਰ ਕੀਤੀ ਗਈ ਤੇ ਸਿਰ ‘ਤੇ ਸੱਟ ਮਾਰੀ ਗਈ। ਸਾਡੇ ਕੁਝ ਹੋਰ ਵਿਅਕਤੀ ਵੀ ਜ਼ਖ਼ਮੀ ਹੋ ਗਏ ਹਨ। ਉਨ੍ਹਾਂ ਗ੍ਰੰਥੀ ਸਿੰਘ ਖਿਲਾਫ ਕਾਰਵਾਈ ਦੀ ਮੰਗ ਕੀਤੀ ਤੇ ਉਸ ਨੂੰ ਬਦਲਣ ਦੀ ਅਪੀਲ ਕੀਤੀ।
News
- UPDATED : ਚੋਣ ਡਿਊਟੀ ‘ਤੇ ਤਾਇਨਾਤ ਸਟਾਫ਼ ਦੇ ਤਬਾਦਲਿਆਂ ‘ਤੇ ਰੋਕ, ਵਿਭਾਗ ਵੱਲੋਂ ਵੱਡਾ ਫੈਸਲਾ
- ਹਰਮੇਸ਼ ਮਸੀਹ ਏ ਜੇ ਈ ਗੜਦੀਵਾਲਾ ਸਬ ਡਿਵੀਜ਼ਨ ਤੋਂ ਸੇਵਾ ਮੁਕਤ, ਸਬ ਡਵੀਅਨ ਗੜ੍ਹਦੀਵਾਲਾ ਦੁਆਰਾ ਵਿਦਾਇਗੀ ਪਾਰਟੀ ਦਿੱਤੀ ਗਈ
- ਕਮਲ ਪਾਲ ਨੇ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਵਜੋਂ ਅਹੁਦਾ ਸੰਭਾਲਿਆ
- P.M Modi recently attended the 2nd WHO Global Summit on Traditional Medicine
- ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਨੇ ਕੰਢੀ ਖੇਤਰ ‘ਚ ਮੋਬਾਇਲ ਨੈੱਟਵਰਕ ਸਮੱਸਿਆਵਾਂ ਨੂੰ ਹੱਲ ਕਰਨ ਲਈ ਜਾਰੀ ਕੀਤੀਆਂ ਸਖ਼ਤ ਹਦਾਇਤਾਂ
- UPDATED #GARHDIWALA_PSPCL : ਸੀਨੀਅਰ ਕਾਰਜਕਾਰੀ ਇਜੀਨੀਅਰ ਸਿਟੀ ਡਵੀਜਨ PSPCL Hoshiarpur ਕੁਲਦੀਪ ਸਿੰਘ ਠਾਕੁਰ ਨੇ ਡਿਊਟੀ ਜੁਆਇਨ ਕੀਤੀ

EDITOR
CANADIAN DOABA TIMES
Email: editor@doabatimes.com
Mob:. 98146-40032 whtsapp
