ਸਟਾਫ ਨਰਸਾ ਵੱਲੋ ਕਾਲੇ ਬਿੱਲੇ ਲਗਾਕੇ ਰੋਸ ਪ੍ਰਦਰਸ਼ਨ
ਹੁਸ਼ਿਆਰਪੁਰ : ਸਿਵਲ ਹਸਪਤਾਲ ਨਰਸਿੰਗ ਐਸੋਸੀਏਸ਼ਨ ਵੱਲੋ ਅੱਜ ਸਿਵਲ ਹਸਪਤਾਲ ਵਿਖੇ ਬੀਤੇ ਦਿਨੇ ਮੁਹਾਲੀ ਦੇ ਹਸਪਤਾਲ ਵਿੱਚ ਡਾਇਰੈਕਟਰ ਸਿਹਤ ਵੱਲੋ ਇਕ ਸਟਾਫ ਨਰਸ ਨਾਲ ਬਦਸੂਲੁਕੀ ਕਰਨ ਕਰਕੇ ਕਾਲੇ ਬਿੱਲੇ ਲਾ ਕੇ ਰੋਸ ਵੱਜੋ ਪ੍ਰਦਰਸ਼ਨ ਕੀਤਾ ਗਿਆ ।
ਇਸ ਮੋਕੇ ਸਟਾਫ ਨਰਸ ਗੁਰਜੀਤ ਕੋਰ , ਸਤਨਾਮ ਕੋਰ , ਪਰਮਜੀਤ ਕੋਰ ਹਹਸ ਪ੍ਰਭਾ , ਸਰਬਜੀਤ ਕੋਰ , ਹਰਪ੍ਰੀਤ ਕੋਰ , ਮਨਦੀਪ ਸਿੰਘ ਸੁਰਿੰਦਰ ਕੋਰ ,ਤੇ ਸੁਨੀਤਾ ਰਾਣੀ ਨੇ ਦੱਸਿਆ ਕਿ ਡਾਇਰੈਕਟਰ ਅਦਰਸ਼ ਪਾਲ ਕੋਰ ਵੱਲੋ ਸਿਵਲ ਹਸਪਤਾਲ ਮੁਹਾਲੀ ਵਿਖੇ ਇਕ ਸਟਾਫ ਨਰਸ਼ ਨਾਲ ਬਦ ਸਲੂਕੀ ਕੀਤੀ ਗਈ ।
ਇਸ ਰੋਸ ਵੱਜੋ ਪੂਰੇ ਪੰਜਾਬ ਦੀਆ ਵੱਖ ਵੱਖ ਮੁਲਾਜਮਾ ਜਥੇਬੰਦੀਆ ਵੱਲੋ ਤੇ ਸਮੂਹ ਸਟਾਫ ਨਰਸਿੰਗ ਵੱਲੋ ਅੱਜ ਕਾਲੇ ਬਿਲੇ ਲਾ ਡਿਉਟੀ ਨਿਭਾ ਰਹੀਆ ਹਨ । ਉਹਨਾਂ ਇਹ ਵੀ ਕਿਹਾ ਕਿ ਪੰਜਾਬ ਦੇ ਸਿਹਤ ਵਿਭਾਗ ਵਿੱਚ ਪੈਰਾ ਮੈਡੀਕਲ ਸਟਾਫ ਦੀ ਬਹੁਤ ਜਿਆਦਾ ਕਮੀ ਹੈ ਫਿਰ ਵੀ ਸਿਹਤ ਵਿਭਾਗ ਦੀ ਰੀੜ ਦੀ ਹੱਡੀ ਕਹੀ ਜਾਣ ਵਾਲੀਆ ਸਟਾਫ ਨਰਸਾ ਪੂਰੀ ਤਨਦੇਹੀ ਨਾਲ ਆਪਣੀ ਡਿਊਟੀ ਨਿਭਾ ਰਹੀਆ ਹਨ ਤੇ ਡਾਇਰੈਕਟ ਸਾਹਿਬ ਵੱਲੋ ਇਹ ਕਹੇ ਜਾਣਾ ਤੁਸੀ ਚਪੇੜਾ ਖਾਣੀਆ ਇਹ ਬਹੁਤ ਹੀ ਮਾੜੀ ਗੱਲ ਹੈ।
ਉਹਨਾਂ ਕਿਹਾ ਕਿ ਜਦੋ ਤੱਕ ਡਾਇਰੈਕਟਰ ਸਾਹਿਬ ਇਸ ਉਤੇ ਐਸੋਸੀਏਸ਼ਨ ਕੋਲੋ ਮਾਫੀ ਨਹੀ ਮੰਗ ਉਦੋ ਤੱਕ ਸੰਘਰਸ਼ ਜਾਰੀ ਰਹੇਗਾ । ਜੋ ਵੀ ਸੂਬਾ ਕਮੇਟੀ ਵੱਲੋ ਕਾਲ ਆਵੇਗੀ ਉਸ ਨੂੰ ਇਨ ਬਿੰਨ ਲਾਗੂ ਕੀਤਾ ਜਾਵੇਗਾ । ਜੇਕਰ ਡਾਇਰੈਕਟਰ ਸਾਹਿਬ ਮਾਫੀ ਨਹੀ ਮੰਗਦੇ ਤਾ ਸੰਘਰਸ਼ ਹੋਰ ਵੀ ਤੇਜ ਕੀਤਾ ਜਾਵੇਗਾ ਜਿਸ ਜਿਮੇਵਾਰੀ ਪੰਜਾਬ ਸਰਕਾਰ ਤੇ ਸਿਹਤ ਵਿਭਾਗ ਦੇ ਆਲਾ ਅਧਿਕਾਰੀਆਂ ਦੀ ਹੋਵੇਗੀ ।
- P.M Modi recently attended the 2nd WHO Global Summit on Traditional Medicine
- ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਨੇ ਕੰਢੀ ਖੇਤਰ ‘ਚ ਮੋਬਾਇਲ ਨੈੱਟਵਰਕ ਸਮੱਸਿਆਵਾਂ ਨੂੰ ਹੱਲ ਕਰਨ ਲਈ ਜਾਰੀ ਕੀਤੀਆਂ ਸਖ਼ਤ ਹਦਾਇਤਾਂ
- UPDATED #GARHDIWALA_PSPCL : ਸੀਨੀਅਰ ਕਾਰਜਕਾਰੀ ਇਜੀਨੀਅਰ ਸਿਟੀ ਡਵੀਜਨ PSPCL Hoshiarpur ਕੁਲਦੀਪ ਸਿੰਘ ਠਾਕੁਰ ਨੇ ਡਿਊਟੀ ਜੁਆਇਨ ਕੀਤੀ
- ਮੰਡਿਆਲਾ (ਹੁਸ਼ਿਆਰਪੁਰ) :: ਐਲ.ਪੀ.ਜੀ ਧਮਾਕਾ : ਮੌਤਾਂ ਦੀ ਗਿਣਤੀ 7 ਹੋਈ, ਮੈਜਿਸਟ੍ਰੇਟ ਜਾਂਚ ਦੇ ਹੁਕਮ
- Gas tanker catches fire in Mandiala, MP Dr. Raj expressed sorrow
- ਮੁੱਖ ਮੰਤਰੀ ਵੱਲੋਂ ਹੁਸ਼ਿਆਰਪੁਰ ਦੇ ਪਿੰਡ ਮੰਡਿਆਲਾ ਵਿੱਚ ਵਾਪਰੇ ਭਿਆਨਕ ਹਾਦਸੇ ’ਤੇ ਗਹਿਰੇ ਦੁੱਖ ਦਾ ਪ੍ਰਗਟਾਵਾ, ਦੋ-ਦੋ ਲੱਖ ਰੁਪਏ ਦੀ ਵਿੱਤੀ ਸਹਾਇਤਾ ਅਤੇ ਜ਼ਖਮੀਆਂ ਦੇ ਮੁਫਤ ਇਲਾਜ ਦਾ ਐਲਾਨ

EDITOR
CANADIAN DOABA TIMES
Email: editor@doabatimes.com
Mob:. 98146-40032 whtsapp
