LATEST: BREAKING -ਹੁਸ਼ਿਆਰਪੁਰ ‘ਚ ਹੋਮਗਾਰਡ ਦੇ ਦੋ ਜਵਾਨਾਂ ਨੇ 16 ਸਾਲਾਂ ਦੀ ਲੜਕੀ ਨਾਲ ਕੀਤਾ ਬਲਾਤਕਾਰ

ਪੁਲਿਸ ਨੂੰ ਲੋਕਾਂ ਦੀ ਸੁਰੱਖਿਆ ਲਈ ਤਾਇਨਾਤ ਕੀਤਾ ਜਾਂਦਾ ਹੈ ਪਰ ਹੁਸ਼ਿਆਰਪੁਰ ਵਿੱਚ ਪੁਲਿਸ ਦੇ ਜਵਾਨਾਂ ਨੇ ਹੀ 16 ਸਾਲਾਂ ਦੀ ਨਾਬਾਲਗ ਬੱਚੀ ਦੀ ਪੱਤ ਰੋਲ ਦਿੱਤੀ।

HOSHIARPUR (CHOLANG) , (SUKHWINDER, SATWINDER ) :-ਮਾਮਲਾ ਟਾਂਡਾ ਉੜਮੁੜ ਅਧੀਨ ਪੈਂਦੇ ਰੇਲਵੇ ਸਟੇਸ਼ਨ ਚੋਲਾਂਗ ਦਾ ਹੈ। ਇੱਥੇ ਪੰਜਾਬ ਹੋਮਗਾਰਡ ਦੇ ਦੋ ਜਵਾਨਾਂ ਨੇ 16 ਸਾਲਾਂ ਦੀ ਲੜਕੀ ਨਾਲ ਬਲਾਤਕਾਰ ਕੀਤਾ। ਮੌਕੇ ‘ਤੇ ਪਹੁੰਚੀ ਟਾਂਡਾ ਪੁਲਿਸ ਤੇ ਜਲੰਧਰ ਤੋਂ ਆਈ ਜੀਆਰਪੀ ਪੁਲਿਸ ਨੇ ਮੁਲਜ਼ਮ ਪੁਲਿਸ ਮੁਲਾਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੀੜਤਾ ਦੇ ਬਿਆਨਾਂ ‘ਤੇ ਮਾਮਲਾ ਦਰਜ ਕਰਨ ਦੀ ਗੱਲ ਕਹੀ ਜਾ ਰਹੀ ਹੈ।

ਘਟਨਾ ਸਵੇਰੇ ਕਰੀਬ 7 ਵਜੇ ਵਾਪਰੀ। ਦੋਵੇਂ ਪੁਲਿਸ ਜਵਾਨ ਰੇਲਵੇ ਵਿੱਚ ਡਿਊਟੀ ‘ਤੇ ਤਾਇਨਾਤ ਸਨ। ਪੀੜਤੀ ਲੜਕੀ ਨੇ ਦੱਸਿਆ ਕਿ ਉਹ ਕੱਲ੍ਹ ਸ਼ਾਮ ਨੂੰ ਆਪਣੀ ਬਿਮਾਰ ਦਾਦੀ ਦਾ ਹਾਲ-ਚਾਲ ਪੁੱਛਣ ਲਈ ਚੋਲੰਗ ਦੇ ਪਿੰਡ ਮੋਕਲਾ ਤੋਂ ਆਈ ਸੀ। ਰਾਤ ਦਾਦੀ ਕੋਲ ਰੁਕਣ ਬਾਅਦ ਅੱਜ ਸਵੇਰੇ ਰੇਲ ਰਾਹੀਂ ਉਸ ਨੇ ਮੁਕੇਰੀਆਂ ਨੇੜੇ ਆਪਣੇ ਪਿੰਡ ਜਾਣਾ ਸੀ।
ਉਸ ਨੂੰ ਇਕੱਲੀ ਵੇਖ ਦੋਵੇਂ ਮੁਲਾਜ਼ਮਾਂ ਨੇ ਜਾਂਚ ਲਈ ਉਸ ਦੀ ਪੁੱਛਗਿੱਛ ਕਰਨੀ ਸ਼ੁਰੂ ਕਰ ਦਿੱਤੀ। ਇਸ ਪਿੱਛੋਂ ਦੋਵੇਂ ਮੁਲਾਜ਼ਮ ਉਸ ਨੂੰ ਰੇਲਵੇ ਦੇ ਸਰਕਾਰੀ ਕਵਾਟਰ ਵਿੱਚ ਲੈ ਗਏ ਜਿੱਥੇ ਦੋਵਾਂ ਨੇ ਉਸ ਨਾਲ ਸਮੂਹਿਕ ਬਲਾਤਕਾਰ ਕੀਤਾ। ਪੀੜਤ ਲੜਕੀ ਦਾ ਚਾਚਾ ਉਸ ਨੂੰ ਰੇਲਵੇ ਸਟੇਸ਼ਨ ‘ਤੇ ਛੱਡਣ ਆਇਆ ਸੀ, ਲੜਕੀ ਨੇ ਆਪਣੇ ਚਾਚੇ ਨੂੰ ਸਾਰੀ ਘਟਨਾ ਦੱਸੀ। ਇਸ ਮਗਰੋਂ ਸਥਾਨਕ ਲੋਕਾਂ ਨੇ ਦੋਵਾਂ ਪੁਲਿਸ ਮੁਲਾਜ਼ਮਾਂ ਨੂੰ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ। ਦੋਵਾਂ ਨੇ ਮੀਡੀਆ ਸਾਹਮਣੇ ਆਪਣਾ ਗੁਨਾਹ ਕਬੂਲ ਲਿਆ ਹੈ।

Related posts

Leave a Reply