ਸੁਜਾਨਪੁਰ (ਪਠਾਨਕੋਟ) /ਰਾਜਿੰਦਰ ਸਿੰਘ ਰਾਜਨ, ਅਵਿਨਾਸ਼ :
ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਸਾਂਝੇ ਉਮੀਦਵਾਰ ਰਾਜ ਕੁਮਾਰ ਗੁਪਤਾ (ਬਿੱਟੂ ਪ੍ਰਧਾਨ) ਦੀ ਅਗਵਾਈ ਹੇਠ ਪਿੰਡ ਕੈਲਾਸ਼ਪੁਰ ਵਿੱਖੇ ਗੁੱਜਰ ਭਾਈਚਾਰੇ ਦੇ ਵਿਸ਼ੇਸ਼ ਸੱਦੇ ਤੇ, ਲਾਲ ਹੁਸੈਨ ਗੁੱਜਰ ਦੇ ਘਰ ਇੱਕ ਵਿਸ਼ੇਸ਼ ਮੀਟਿੰਗ ਹੋਈ, ਜਿਸ ਵਿਚ ਗੁੱਜਰ ਭਾਈਚਾਰੇ ਵਿੱਚ ਭਾਰੀ ਉਤਸ਼ਾਹ ਪਾਇਆ ਗਿਆ। ਇਸ ਮੌਕੇ ਗੁੱਜਰ ਭਾਈਚਾਰੇ ਦੇ 25 ਪ੍ਰੀਵਾਰਾਂ ਨੇ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਫੜਿਆ।
ਇਸ ਸਮੇ ਰਾਜ ਕੁਮਾਰ ਗੁਪਤਾ ਨੇ ਕਿਹਾ ਕਿ ਇਨ੍ਹਾਂ ਪਰਿਵਾਰਾਂ ਨੂੰ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਰਕਾਰ ਬਣਨ ਤੇ ਪੂਰਾ ਮਾਣ ਸਤਿਕਾਰ ਦਿੱਤਾ ਜਾਵੇਗਾ ਅਤੇ ਇਸ ਭਾਈਚਾਰੇ ਦੀਆਂ ਦਰਪੇਸ਼ ਸਮੱਸਿਆਵਾਂ ਨੂੰ ਸਰਕਾਰ ਬਣਦੇ ਹੀ ਪਹਿਲ ਦੇ ਅਧਾਰ ‘ਤੇ ਹੱਲ ਕੀਤਾ ਜਾਵੇਗਾ। ਇਸ ਮੌਕੇ ਰੋਸ਼ਾਂਦੀਨ, ਹਨੀਫ, ਗੁਲਾਮ ਰਸੂਲ, ਅਲਫਾਦੀਨ, ਦਲਵੀਰ ਮੁਹੰਮਦ, ਹਨੀਫ ਮੁਹੰਮਦ, ਬਰਕਤ ਅਲੀ, ਮੁਰਿਦ ਮੁਹੰਮਦ, ਸ਼ਫੀ ਮੁਹੰਮਦ, ਤਾਲਿਬ ਦੀਨ, ਆਸ਼ਿਕ ਅਲੀ, ਮੀਰ ਮੁਹੰਮਦ, ਮੀਰ ਅਲੀ, ਰੁਲਦੂ, ਨੂਰ ਦੀਨ, ਯਾਕੂਬ ਮੁਹੰਮਦ, ਹਸਨ ਦੀਨ, ਸ਼ਫੀ ਮੁਹੰਮਦ, ਲਿਆਕਤ ਅਲੀ , ਇਮਰਾਨ ਅਲੀ, ਸ਼ਰੀਫ ਮੁਹੰਮਦ, ਇਸਮਾਈਲ, ਮੀਰ ਮੁਹੰਮਦ, ਸ਼ੇਰ ਅਲੀ, ਅਸਵਰ ਦੀਨ, ਕਾਲੂ, ਯੂਸਫ ਦੀਨ, ਮਨੋਹਰ ਲਾਲ ਅਕਾਲੀ ਦਲ ਦੇ ਨੇਤਾ, ਬੋਧ ਰਾਜ, ਲਾਟੂ ਮਹਾਜਨ, ਪੱਲਵ ਸੋਨੀ, ਬਾਬਾ ਬਲਵੀਰ ਸਿੰਘ, ਪ੍ਰੇਮ ਸਿੰਘ ਆਦਿ ਹਾਜ਼ਰ ਸਨ।

EDITOR
CANADIAN DOABA TIMES
Email: editor@doabatimes.com
Mob:. 98146-40032 whtsapp