LATEST NEWS : : ਐਸਪੀ ਰਵਿੰਦਰਪਾਲ ਸਿੰਘ ਸੰਧੂ ਨੇ ਮੋਹਾਲੀ ਚ ਅੱਜ ਬਾਅਦ ਦੁਪਹਿਰ ਅਹੁਦਾ ਸੰਭਾਲਿਆ October 30, 2021October 30, 2021 Adesh Parminder Singh ਐਸਪੀ ਰਵਿੰਦਰਪਾਲ ਸਿੰਘ ਸੰਧੂ ਨੇ ਮੋਹਾਲੀ ਚ ਅੱਜ ਬਾਅਦ ਦੁਪਹਿਰ ਅਹੁਦਾ ਸੰਭਾਲਿਆਮੋਹਾਲੀ / ਹੁਸ਼ਿਆਰਪੁਰ : (ਆਦੇਸ਼, ਹਰਦੇਵ ਮਾਨ, ਜੋਸ਼ੀ ) ਐਸਪੀ ਰਵਿੰਦਰਪਾਲ ਸਿੰਘ ਸੰਧੂ ਨੇ ਅੱਜ ਬਾਅਦ ਦੁਪਹਿਰ ਮੋਹਾਲੀ ਵਿਖੇ ਆਪਣਾ ਅਹੁਦਾ ਸੰਭਾਲ ਲਿਆ ਹੈ । ਐਸਪੀ ਰਵਿੰਦਰਪਾਲ ਸਿੰਘ ਸੰਧੂ ਹੁਣ ਮੋਹਾਲੀ ਵਿਖੇ ਸੇਵਾਵਾੰ ਨਿਭਾਣਗੇ । ਇਸ ਤੋਂ ਪਹਿਲਾਂ ਉਹ ਜਲੰਧਰ ਅਤੇ ਫਿਰ ਹੁਸ਼ਿਆਰਪੁਰ ਸੇਵਾ ਨਿਭਾ ਰਹੇ ਸਨ । ਰੋਟੀਨ ਦੇ ਤਬਾਦਲਿਆਂ ਦੇ ਦੌਰ ਚ ਓਹਨਾ ਦਾ ਤਬਾਦਲਾ ਹੋਇਆ ਹੈ। ਐਸਪੀ ਰਵਿੰਦਰਪਾਲ ਸਿੰਘ ਸੰਧੂ ਹੁਸ਼ਿਆਰਪੁਰ ਚ ਨਿਰੰਤਰ ਵਾਪਰ ਰਹੀਆਂ ਚੋਰੀਆਂ, ਲੁੱਟਾਂ ਖੋਹਾਂ , ਅਗਵਾ ਵਰਗੀਆਂ ਅਨੇਕਾਂ ਘਟਨਾਵਾਂ ਨੂੰ ਆਪਣੇ ਥੋੜੇ ਜਿਹੇ ਕਾਰਜਕਾਲ ਚ ਹੀ ਨੱਥ ਪਾ ਲਈ ਸੀ ਅਤੇ ਅਨੇਕ ਅਣ -ਸੁਲਝੇ ਕੇਸ ਓਹਨਾ ਸੁਲਝਾ ਲਏ ਸਨ । ਐਸਪੀ ਰਵਿੰਦਰਪਾਲ ਸਿੰਘ ਸੰਧੂ ਹੁਸ਼ਿਆਰਪੁਰ ਦੇ ਫਲ ਵਪਾਰੀ ਦੇ ਬੇਟੇ ਨੂੰ ਅਗਵਾਕਾਰਾਂ ਦੇ ਚੁੰਗਲ ਚੋਂ ਬਚਾਣਾ ਓਹਨਾ ਦੀ ਇਕ ਵੱਡੀ ਉਪਲਭਦੀ ਸੀ। ਇਸੇ ਕੇਸ ਨੂੰ ਸੁਲਝਾਣ ਲਈ ਇਕ ਰਾਤ ਤਾਂ ਉਹ ਸੁੱਤੇ ਵੀ ਨਹੀਂ ਸੀ ਅਜਿਹਾ ਓਹਨਾ ਦੇ ਸਾਥੀ ਪੁਲਿਸ ਅਫਸਰਾਂ ਦਾ ਮੰਨਣਾ ਸੀ। ਪੁਲਿਸ ਟੀਮ ਨਾਲ ਸਹਿਯੋਗ ਕਰਨਾ ਤੇ ਪੱਤਰਕਾਰਾਂ ਨਾਲ ਰਾਬਤਾ ਬਣਾਈ ਰੱਖਣ ਦੀ ਕਲਾ ਚ ਉਹ ਮਾਹਿਰ ਹਨ । (File Photo)ਸ਼ਾਇਦ ਕਾਮਯਾਬੀ ਵੀ ਓਹਨਾ ਦੇ ਮਗਰ -ਮਗਰ ਇਸੇ ਲਈ ਤੁਰੀ ਫਿਰਦੀ ਸੀ। ਕਰੋਨਾ ਵਾਇਰਸ ਜਦੋਂ ਹੁਸ਼ਿਆਰਪੁਰ ਚ ਆਪਣੇ ਸਿਖਰਾਂ ਤੇ ਸੀ ਉਸ ਵੇਲੇ ਵੀ ਉਸ ਸਮੇਂ ਦੇ ਐਸਐਸਪੀ ਨਵਜੋਤ ਸਿੰਘ ਮਾਹਲ ਨਾਲ ਮਿਲਕੇ ਓਹਨਾ ਨੇ ਜਲੰਧਰ ਅਤੇ ਫੇਰ ਹੁਸ਼ਿਆਰਪੁਰ ਚ ਸਰਗਰਮ, ਮਹੱਤਵਪੂਰਨ ਭੂਮਿਕਾ ਨਿਭਾਈ ਸੀ. ਸਬੱਬ ਨਾਲ ਉਹ ਵੀ ਹੁਣ ਮੋਹਾਲੀ ਚ ਐਸਐਸਪੀ ਨਵਜੋਤ ਸਿੰਘ ਮਾਹਲ ਨਾਲ ਹੀ ਡਿਊਟੀ ਨਿਭਾਣਗੇ। ਇਸ ਦੌਰਾਨ ਓਹਨਾ ਜ਼ਿਲਾ ਨਿਵਾਸੀਆਂ ਅਤੇ ਸਮੂਹ ਪੱਤਰਕਾਰਾਂ ਵਲੋਂ ਦਿਤੇ ਸਹਿਯੋਗ ਦਾ ਵੀ ਧੰਨਵਾਦ ਕੀਤਾ ਹੈ। Adesh Parminder SinghEDITOR CANADIAN DOABA TIMES Email: editor@doabatimes.com Mob:. 98146-40032 whtsapp www.doabatimes.comShare this: Click to share on Facebook (Opens in new window) Facebook Click to share on Telegram (Opens in new window) Telegram Click to share on WhatsApp (Opens in new window) WhatsApp Click to print (Opens in new window) Print Click to share on X (Opens in new window) X Like this:Like Loading...