- #DC_HOSHIARPUR : ਜ਼ਿਲ੍ਹਾ ਹੁਸ਼ਿਆਰਪੁਰ ’ਚ ਸ਼ਾਮ 7 ਵਜੇ ਤੋਂ ਸਵੇਰੇ 9 ਵਜੇ ਤੱਕ ਕੰਬਾਇਨਾਂ ਨਾਲ ਕਣਕ ਕੱਟਣ ’ਤੇ ਪਾਬੰਦੀ
- #sdm.hoshiarpur/dpr.hsp/cdt.news : 26 ਅਪ੍ਰੈਲ ਤੋਂ 5 ਮਈ ਮਈ ਤੱਕ ਕੋਈ ਵੀ ਵਾਹਨ ਤਹਿਸੀਲ ਕੰਪਲੈਕਸ ਦੇ ਅੰਦਰ ਨਹੀਂ ਜਾਵੇਗਾ
- ਪੰਜਾਬ ਬਾਲ ਅਧਿਕਾਰ ਰੱਖਿਆ ਕਮਿਸ਼ਨ ਦੇ ਚੇਅਰਮੈਨ ਵੱਲੋਂ ਸਖਤ ਨਿਰਦੇਸ਼ ਜਾਰੀ,
- ਪਹਿਲਗਾਮ ‘ਚ ਅੱਤਵਾਦੀ ਘਟਨਾ ਦੇਸ਼ ਦੀ ਏਕਤਾ ਤੇ ਅਖੰਡਤਾ ‘ਤੇ ਹੋਇਆ ਹਮਲਾ : ਕਰਮਜੀਤ ਕੌਰ
- #Aman_Arora strongly condemns Pahalgam terror attack
- ਵਿਧਾਇਕ ਬ੍ਰਮ ਸ਼ੰਕਰ ਜਿੰਪਾ ਨੇ ਸਰਕਾਰੀ ਸਕੂਲ ਘੰਟਾ ਘਰ ਅਤੇ ਨਵੀਂ ਆਬਾਦੀ ਸਕੂਲ ਵਿੱਚ ਕਰਵਾਏ ਵਿਕਾਸ ਕਾਰਜਾਂ ਦਾ ਕੀਤਾ ਉਦਘਾਟਨ
ਅਮਿਟ ਯਾਦਾਂ ਛੱਡ ਗਿਆ ਸਰਕਾਰੀ ਪ੍ਰਾਇਮਰੀ ਸਕੂਲ ਬਹਿਦੋਚੱਕ ਬਲਾਕ ਨਰੋਟ ਜੈਮਲ ਸਿੰਘ ਦਾ ਸਲਾਨਾ ਸਮਾਰੋਹ
ਵਿਦਿਆਰਥੀਆਂ ਨੇ ਰੰਗਾਂ ਰੰਗ ਪ੍ਰੋਗਰਾਮ, ਗਿੱਧੇ, ਭੰਗੜੇ ਅਤੇ ਕੋਰਿਓਗ੍ਰਾਫੀਆਂ ਨਾਲ ਲੁੱਟੀ ਵਾਹ ਵਾਹ
ਅਧਿਆਪਕਾਂ ਦਾ ਕੰਮ ਬੱਚੇ ਦੀ ਪ੍ਰਤਿਭਾ ਨੂੰ ਪਛਾਣ ਕੇ ਤਰਾਸ਼ਣਾ ਹੈ :- ਰਿਸ਼ਮਾਂ ਦੇਵੀ
ਪਠਾਨਕੋਟ : ਸਰਕਾਰੀ ਪ੍ਰਾਇਮਰੀ ਸਕੂਲ ਬਹਿਦੋਚੱਕ ਬਲਾਕ ਨਰੋਟ ਜੈਮਲ ਸਿੰਘ ਦਾ ਸਲਾਨਾ ਸਮਾਰੋਹ ਆਪਣੀਆਂ ਅਮਿੱਟ ਪੈੜਾਂ ਛੱਡਦਾ ਹੋਇਆ ਯਾਦਗਾਰੀ ਹੋ ਨਿੱਬੜਿਆ। ਸਮਾਰੋਹ ਦੌਰਾਨ ਵਿਦਿਆਰਥੀਆਂ ਨੇ ਰੰਗਾਂ ਰੰਗ ਪ੍ਰੋਗਰਾਮ, ਗਿੱਧੇ, ਭੰਗੜੇ ਅਤੇ ਕੋਰਿਓਗ੍ਰਾਫੀਆਂ ਨਾਲ ਮਾਪਿਆਂ ਅਤੇ ਪਤਵੰਤੇ ਸੱਜਣ ਨੂੰ ਪ੍ਰਭਾਵਿਤ ਕਰ ਵਾਹ ਵਾਹ ਲੁੱਟੀ। ਸਕੂਲ ਮੁਖੀ ਜੋਤੀ ਬਾਲਾ ਦੀ ਅਗਵਾਈ ਅਤੇ ਸਕੂਲ ਸਟਾਫ਼ ਦੇ ਸਹਿਯੋਗ ਨਾਲ ਆਯੋਜਿਤ ਇਸ ਸਲਾਨਾ ਸਮਾਰੋਹ ਦੌਰਾਨ ਬੀਪੀਈਓ ਨਰੋਟ ਜੈਮਲ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਦਕਿ ਸੈਂਟਰ ਹੈਡ ਟੀਚਰ ਅੰਜੂ ਬਾਲਾ, ਐਚਟੀ ਪਿਆਰੀ ਦੇਵੀ ਅਤੇ ਸਰਪੰਚ ਬੋਧ ਰਾਜ ਨੇ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋ ਕੇ ਬੱਚਿਆਂ ਦਾ ਹੌਂਸਲਾ ਵਧਾਇਆ। ਸਮਰੋਹ ਦੌਰਾਨ ਪ੍ਰੀ- ਪ੍ਰਾਇਮਰੀ ਗਰੁੱਪ ਡਾਂਸ, ਨੰਨ੍ਹੇ ਮੁੰਨੇ ਬੱਚਿਆਂ ਵੱਲੋਂ ਕਵਿਤਾਵਾਂ ਦੀ ਪੇਸ਼ਕਾਰੀ, ਪਾਪਾ ਮੇਰੇ ਪਾਪਾ ਗੀਤ ਤੇ ਕੋਰਿਓਗ੍ਰਾਫੀ, ਨੰਨ੍ਹੇ ਮੁੰਨਿਆਂ ਦਾ ਪੰਜਾਬੀ ਡਾਂਸ, ਸੋਸ਼ਲ ਮੀਡੀਆ ਤੇ ਸਪੀਚ ਹਰਿਆਣਵੀ, ਪੰਜਾਬੀ ਅਤੇ ਹਿਮਾਚਲੀ ਡਾਂਸ ਅਤੇ ਭੰਗੜੇ ਨੇ ਮਾਪਿਆਂ ਦੇ ਮਨਾਂ ਨੂੰ ਮੋਹ ਲਿਆ। ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਬੀਪੀਈਓ ਰਿਸ਼ਮਾਂ ਦੇਵੀ ਨੇ ਕਿਹਾ ਕਿ ਅਧਿਆਪਕ ਦਾ ਕਿਰਦਾਰ ਉੱਚਾ ਹੋਣਾ ਚਾਹੀਦਾ ਹੈ। ਅਧਿਆਪਕ ਦੀ ਜ਼ਿੰਮੇਵਾਰੀ ਇਕੱਲਾ ਬੱਚਿਆਂ ਨੂੰ ਪੜ੍ਹਾਉਣਾ ਹੀ ਨਹੀਂ ਹੁੰਦਾ ਸਗੋਂ ਬੱਚਿਆਂ ਦੀ ਪ੍ਰਤਿਭਾ ਦੀ ਪਛਾਣ ਕਰਕੇ ਉਸਨੂੰ ਤਰਾਸ਼ਣਾ ਹੁੰਦਾ ਹੈ, ਤਾਂ ਜ਼ੋ ਬੱਚਾ ਜਿਸ ਖੇਤਰ ਵਿੱਚ ਅੱਗੇ ਜਾ ਸਕਦਾ ਹੋਵੇ ਉਸਨੂੰ ਉਸ ਖੇਤਰ ਵਿੱਚ ਅੱਗੇ ਲੈਕੇ ਜਾਇਆ ਜਾ ਸਕੇ। ਉਨ੍ਹਾਂ ਸਕੂਲ ਅਧਿਆਪਕਾਂ ਦੇ ਕੀਤੇ ਕੰਮਾਂ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਨੂੰ ਹੋਰ ਵਧੀਆ ਤੇ ਮਿਹਨਤ ਨਾਲ ਕੰਮ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਖੇਡਾਂ ਅਤੇ ਕਲਚਰਲ ਪ੍ਰੋਗਰਾਮਾਂ ਵਿੱਚ ਵੀ ਇਸ ਸਕੂਲ ਦੀ ਪਰਫਾਰਮੈਂਸ ਬਹੁਤ ਕਾਬਿਲੇ ਤਾਰੀਫ਼ ਰਹੀ ਹੈ। ਅਤੇ ਇਹ ਸਭ ਸਟਾਫ਼ ਦੇ ਤੇ ਪਿੰਡ ਦੇ ਆਪਸੀ ਸਹਿਯੋਗ ਕਰਕੇ ਹੀ ਸੰਭਵ ਹੋਇਆ ਹੈ। ਉਨ੍ਹਾਂ ਮਾਪਿਆਂ ਨੂੰ ਸਕੂਲ ਦੀਆਂ ਉਪਲੱਬਧੀਆਂ ਦੇਖਦੇ ਹੋਏ ਆਪਣੇ ਅਤੇ ਆਪਣੇ ਆਲੇ ਦੁਆਲੇ ਦੇ ਬੱਚਿਆਂ ਨੂੰ ਇਸ ਸਕੂਲ ਵਿੱਚ ਦਾਖਲ ਕਰਵਾਉਣ ਲਈ ਪ੍ਰੇਰਿਤ ਕੀਤਾ। ਪ੍ਰੋਗਰਾਮ ਦੇ ਅੰਤ ਵਿੱਚ ਸਕੂਲ ਅਧਿਆਪਕ ਜੋਤੀ ਬਾਲਾ ਨੇ ਆਏ ਹੋਏ ਸਾਰੇ ਮਹਿਮਾਨਾਂ ਅਤੇ ਮਾਪਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਆਂਗਣਵਾੜੀ ਵਰਕਰ ਨਰਿੰਦਰ ਕੌਰ ਆਦਿ ਹਾਜ਼ਰ ਸਨ।

EDITOR
CANADIAN DOABA TIMES
Email: editor@doabatimes.com
Mob:. 98146-40032 whtsapp