ਲਉ ਜੀ.. ਦੇਖੋ ਥੁਕ ਨਾਲ ਪੱਕ ਰਹੇ ਨੇ ਪਕੌੜੇ,ਰੋਹਨ ਰਾਜਦੀਪ ਕੰਪਨੀ ਵਲੋਂ ਪੁਲੀ ਦੀ ਦੀਵਾਰ ਤੇ ਪੁਰਾਣੇ ਰੋੜੇ ਇੱਟਾ ਲਗਾ ਕੇ ਹੋ ਰਹੀ ਉਸਾਰੀ

Spread the love


ਗੜਦੀਵਾਲਾ 23 ਨਬੰਵਰ(CDT) : ਬਲਾਚੌਰ ਤੋ ਦਸੂਹਾ ਮੇਨ ਰੋਡ ਨੂੰ ਬਣਾਉਣ ਦਾ ਠੇਕਾ ਰੋਹਨ ਰਾਜਦੀਪ ਕੰਪਨੀ ਵਲੋਂ ਕਈ ਸਾਲ ਪਹਿਲਾਂ ਲਿਆ ਗਿਆ ਸੀ। ਇਸ ਸੜਕ ਬਣਾਉਣ ਦੇ ਇਵਜ ‘ਚ ਉਨਾਾਂ ਵਲੋਂ ਥਾਂ ਥਾਂ ਟੋਲ ਪਲਾਜ਼ਾ ਲਗਾਏ ਗਏ ਹਨ। ਸੜਕ ਦੀ ਸਾਭ ਸੰਭਾਲ ਦਾ ਕੰਮ ਇਸੇ ਕੰਪਨੀ ਦੇ ਜਿੰਮੇ ਹੈ। ਜਦੋਂ ਕੋਈ ਕੰਪਨੀ ਸਰਕਾਰ ਤੋਂ ਸੜਕ ਬਣਾਉਣ ਦਾ ਠੇਕਾ ਲੈਂਦੀ ਹੈ ਤਾਂ ਸਰਕਾਰ ਦੀਆਂ ਸਾਰੀਆਂ ਸ਼ਰਤਾਂ ਨਾਲ ਸਹਿਮਤ ਹੁੰਦੀ ਹੈ ਅਤੇ ਸੜਕ ਕਿਸ ਤਰਾਂ ਦੀ ਹੋਵੇਗੀ ਉਸਦਾ ਇੱਕ ਨਕਸ਼ਾ ਬਣਾ ਕੇੇ ਸਰਕਾਰ ਅਤੇ ਸਬੰਧਤ ਵਿਭਾਗ ਨੂੰ ਮੋਹ ਲੈਂਦੀ ਹੈ ਅਤੇ ਸੜਕ ਨੂੰ ਬਣਾਉਣ ਦਾ ਠੇਕਾਾ ਹਥਿਆ ਲੈਂਦੀ ਹੈ ਅਤੇ ਬਾਾ ਵਿੱਚ ਸ਼ਰਤਾਂ ਠੱਠੇ ਖੁਹ ਵਿਚ ਸੁੱਟ ਕੇ ਆਪਣੀਆਂ ਮਨਮਰਜ਼ੀਆਂ ਤੇ ਉੱਤਰ ਆਉਂਦੀ ਹੈ। ਇਸ ਦਾ ਇੱਕ ਨਮੂਨਾ ਵੇਖਣ ਨੂੰ ਮਿਲਿਆ ਹੈ ਇਸ ਕੰਪਨੀ ਵਲੋਂ ਟੁੱਟੀਆ ਹੋਈਆਂ ਪੁਲੀਆਂ ਤੇ ਰਿਪੇਅਰ ਦਾ ਕੰਮ ਚਲ ਰਿਹਾ ਹੈ,ਇਕ ਪੁਲੀ ਧੂਤਕਲਾਂ ਦੋਸੜਕਾ ਦੇ ਲਾਗੇ ਪੰਡੋਰੀ ਸੁਮਲਾ ਮੋੜ ਤੇ ਪੂਲੀ ਦੀ ਦੀਵਾਰ ਦੀ ਉਸਾਰੀ ਕੰਪਨੀ ਵਲੋਂ ਕਰਵਾਈ ਜਾ ਰਹੀ ਹੈ।

(ਪਿੱੱਲੇ ਅਤੇ ਰੋੜੀਆਂ ਨਾਲ ਬਣਾਈ ਜਾਾ ਰਹੀ ਪੁਲੀ ਦੀ ਕੰਥ)

ਜਿਸ ਵਿਚ ਨਵੀਂਆਂ ਇੱਟਾਂ ਦੀ ਜਗਾ ਪੁਰਾਣੇ ਰੋੜੇ ਲਗਾ ਕੇ ਦੀਵਾਰ ਦੀ ਉਸਾਰੀ ਕੀਤੀ ਜਾ ਰਹੀ ਹੈ,ਥੱਲੇ ਦੀਵਾਰ 13 ਇੰਚ ਦੀ ਸੀ ਤੇ ਉਤੇ ਦੀਵਾਰ 9 ਇੰਚ ਦੀ ਬਣਾ ਕੇ ਕੰਪਨੀ ਵਲੋਂ ਕੰਮ ਚਲਾਉ ਕੰਮ ਕੀਤਾ ਜਾ ਰਿਹਾ ਹੈ।ਜਦੋਂ ਪੱਤਰਕਾਰਾਂ ਵਲੋਂ ਪੁਛਿਆ ਤਾਂ ਮਿਸਤਰੀ ਸਾਹਿਬ ਬੋਲੇ ਸਾਨੂੰ ਜੋ ਮਟੀਰੀਅਲ ਮਿਲਿਆ ਅਸੀਂ ਉਹੀ ਹੀ ਲਗਾਉਣਾ ਹੈ। ਜਦੋਂ ਪੱਤਰਕਾਰਾਂ ਵਲੋਂ ਦੂਜੇ ਦਿਨ ਵੀ ਉਸੀ ਥਾਂ ਦਾ ਦੌਰਾ ਕੀਤਾ ਤਾਂ ਪਹਿਲੇ ਵਾਲੀ ਦੀਵਾਰ ਜੋ 9 ਇੰਚ ਦੀ ਉਸਾਰੀ ਗਈ ਸੀ।

ਉਹ ਤੋੜ ਦਿੱਤੀ ਗਈ ਸੀ ਤੇ ਉਸ ਦੀ ਜਗਾ 13 ਇੰਚ ਦੀ ਦੀਵਾਰ ਉਸਾਰੀ ਜਾ ਰਹੀ ਰਹੀ ਸੀ ਉਹ ਭੀ ਉਸੇ ਪੁਰਾਣੇ ਮਾਟੀਰੀਅਲ ਨਾਲ।ਜਦੋਂ ਇਸ ਸੰਬੰਧੀ ਰੋਹਨ ਰਾਜਦੀਪ ਦੇ ਇੰਜੀਅਰ ਨਾਲ ਗੱਲਬਾਤ ਕੀਤੀ ਤਾਂ ਉਸ ਨੇ ਜਬਾਵ ਦੇਣਾ ਠੀਕ ਨਹੀਂ ਸਮਝਿਆ। ਕੀ ਇਨਾ ਕੰਪਣੀ ਵਾਲਿਆ ਤੇ ਕੋਈ ਸਰਕਾਰੀ ਸੁਪਰਵੀਜਨ ਨਹੀਂ ਹੈ। ਪੰਜਾਬ ਸਰਕਾਰ ਵਲੋਂ ਇਸ ਸੜਕ ਨੂੰ ਬਣਾਉਣ ਦਾ ਠੇਕਾ ਇਸ ਕੰਪਨੀ ਨੂੰ ਦਿੱਤਾ ਗਿਆ ਸੀ। ਸਰਕਾਰ ਅਤੇ ਪੰਜਾਬ ਸਰਕਾਰ ਦੇ ਪੀ ਡਬਲਯੂ ਡੀ ਵਿਭਾਗ ਦਾ ਫਰਜ ਬਣਦਾ ਹੈ ਕਿ ਕੰਪਨੀ ਵਲੋਂ ਲਗਾਏ ਜਾ ਰਹੇ ਇਸ ਤਰਾਂ ਦੇ ਮਟੀਰੀਅਲ ਦੀ ਜਾਂਚ ਕੀਤੀ ਜਾਵੇੇ ਤਾਂਕਿ ਕੋਈ ਵੱਡਾ ਹਾਦਸਾ ਨਾ ਵਾਪਰ ਸਕੇ।

News

Spread the love

Related posts

Leave a Comment