ਵੱਡਾ ਉਪਰਾਲਾ.. ਸਿੰਘਲੈੰਡ ਸੰਸਥਾ ਯੂ ਐਸ ਏ ਵਲੋਂ ਡੇਢ ਸਾਲ ਦੇ ਬੱਚੇ ਦੇ ਇਲਾਜ ਲਈ 90 ਹਾਜ਼ਰ ਰੁਪਏ ਦੀ ਆਰਥਿਕ ਮਦਦ ਭੇਂਟ

Spread the love

(ਬੱਚੇ ਦੇ ਪਰਿਵਾਰ ਨੂੰ 90 ਹਜਾਰ ਰੁਪਏ ਦੀ ਆਰਥਿਕ ਮਦਦ ਭੇਂਟ ਕਰਦੇ ਹੋਏ ਸੁਸਾਇਟੀ ਮੈਂਬਰ ਮਨਦੀਪ ਸਿੰਘ ਅਤੇ ਹੋਰ)

ਗੜ੍ਹਦੀਵਾਲਾ 27 ਜਨਵਰੀ (CHOUDHARY) : ਸਿੰਘਲੈਂਡ ਸੰਸਥਾ ਯੂ ਐਸ ਏ ਪ੍ਰਧਾਨ ਅੰਮ੍ਰਿਤ ਪਾਲ ਸਿੰਘ ਢਿੱਲੋਂ ਦੀ ਅਗਵਾਈ ਹੇਠ ਆਪਣੇ ਸਮਾਜ ਭਲਾਈ ਦੇ ਕੰਮਾਂ ਨੂੰ ਅੱਗੇ ਵਧਾਉਂਦੇ ਹੋਏ ਜਲੰਧਰ ਸ਼ਹਿਰ ਦੇ ਪਿੰਡ ਕਲੋਨੀ ਦੇ ਰਹਿਣ ਵਾਲੇ ਸੁਖਵਿੰਦਰ ਸਿੰਘ ਦੇ ਡੇਢ  ਸਾਲ ਦੇ ਬੱਚੇ ਦੇ ਇਲਾਜ ਲਈ 90 ਹਜ਼ਾਰ ਰੁਪਏ ਦੀ ਆਰਥਿਕ ਮਦਦ ਭੇਂਟ ਕੀਤੀ ਹੈ।ਇਸ ਮੌਕੇ ਸੰਸਥਾ ਮੈਂਬਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੁਖਵਿੰਦਰ ਸਿੰਘ ਦੇ ਬੱਚੇ ਦੇ ਜਨਮ ਸਮੇਂ ਤੋਂ ਹੀ ਫੂਡ ਪਾਇਪ ਵਿੱਚ ਪ੍ਰੋਬਲਮ ਸੀ।ਜਿਸਦਾ ਡਾਕਟਰਾਂ ਵਲੋਂ ਟੈਂਪਰੇਰੀ ਇਲਾਜ ਕੀਤਾ ਗਿਆ ਸੀ। ਡਾਕਟਰਾਂ ਨੇ ਬੱਚੇ ਦੇ ਇਲਾਜ ਦਾ ਖਰਚਾ ਡੇਢ ਲੱਖ ਰੁਪਏ ਦੱਸਿਆ ਸੀ। ਸੁਖਵਿੰਦਰ ਸਿੰਘ  ਪੇਸ਼ੇ ਤੋਂ ਡਰਾਈਵਰ ਦਾ ਕੰਮ ਕਰਦਾ ਹੈ।ਪਰਿਵਾਰ ਵਿੱਚ ਕਮਾਈ ਦਾ ਕੋਈ ਸਾਧਨ ਨਾ ਹੋਣ ਕਰਕੇ ਪਰਿਵਾਰ ਬੱਚੇ ਦੇ ਇਲਾਜ ਦਾ ਸਾਰਾ ਖਰਚ ਉਠਾਉਣ ਵਿਚ ਅਸਮਰਥ ਸੀ। ਸੁਸਾਇਟੀ ਵੱਲੋਂ ਹਸਪਤਾਲ ਪਹੁੰਚ ਕੇ ਹਸਪਤਾਲ ਦਾ 90 ਹਜ਼ਾਰ ਰੁਪਏ ਦਾ ਬਕਾਇਆ ਰਹਿੰਦਾ  ਬਿੱਲ ਦੇ ਕੇ ਪਰਿਵਾਰ ਦੀ ਆਰਥਿਕ ਮਦਦ ਕੀਤੀ ਹੈ। ਅੰਤ ਵਿੱਚ ਪਰਿਵਾਰ ਵੱਲੋਂ ਸਿੰਘਲੈਂਡ ਸੁਸਾਇਟੀ ਧੰਨਵਾਦ ਕੀਤਾ ਗਿਆ।ਇਸ ਮੌਕੇ ਮਨਦੀਪ ਸਿੰਘ,ਸਿਮਰਨ ਸਿੰਘ, ਇੰਦਰਜੀਤ ਸਿੰਘ, ਅਤੇ ਅਮਨ ਗਿੱਲ ਯੂ ਐਸ ਏ ਹਾਜਰ ਸਨ।

News

Spread the love

Related posts

Leave a Comment