ਪੰਜਾਬ ਨੂੰ ਮੁੜ ਖੁਸ਼ਹਾਲ ਕਰਣ ਦੀ ਮੁਹਿੰਮ ਹੈ “ਯੁੱਧ ਨਸ਼ਿਆਂ ਵਿਰੁੱਧ” –ਡਾ. ਇਸ਼ਾਂਕ ਕੁਮਾਰ
ਚੱਬੇਵਾਲ/ ਹੁਸ਼ਿਆਰਪੁਰ (ਆਦੇਸ਼ ) ਆਪਣੇ ਬੱਚਿਆਂ ਨੂੰ ਅਤੇ ਸਮਾਜ ਨੂੰ, ਆਪਣੇ ਭਵਿੱਖ ਨੂੰ ਬਚਾਉਣ ਲਈ ਆਉ ਮਿਲ ਕੇ ਪੰਜਾਬ ਨੂੰ ਨਸ਼ਾ ਮੁਕਤ ਕਰਣ ਵਿੱਚ ਸਰਕਾਰ ਦਾ ਸਾਥ ਦਈਏ।ਇਸ ਵੰਗਾਰ ਦੇ ਨਾਲ ਚੱਬੇਵਾਲ ਵਿਧਾਇਕ ਡਾ. ਇਸ਼ਾਂਕ ਕੁਮਾਰ ਨੇ ਪਿੰਡ ਨੌਨੀਤਪੁਰ, ਟੌਹਲੀਆਂ, ਚੱਕ ਮੂਸਾ ਅਤੇ ਚੇਲਾ ਵਿਖੇ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਤਹਿਤ ਲੋਕਾਂ ਨੂੰ ਜਾਗਰੂਕ ਕੀਤਾ।ਇਸ ਮੌਕੇ ‘ਤੇ ਉਹਨਾਂ ਨੇ ਹਾਜ਼ਰ ਇਕੱਠ ਨੂੰ ਜਾਣਕਾਰੀ ਦਿੱਤੀ ਕਿ ਨਸ਼ਾ ਮੁਕਤ ਪੰਜਾਬ ਦੇ ਸੁਪਨੇ ਨੂੰ ਹਕੀਕਤ ‘ਚ ਤਬਦੀਲ ਕਰਣ ਵੱਲ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇੱਕ ਹੋਰ ਠੋਸ ਕਦਮ ਚੱਕਿਆ ਗਿਆ ਹੈ। ਹੁਣ ਲੋਕ ਵਟਸਐਪ ਦੇ ਚੈਟਬੋਟ ਨੰਬਰ 9779100200 ‘ਤੇ ਮੈਸੇਜ ਕਰ ਕੇ ਨਸ਼ਾ ਤਸਕਰਾਂ ਦੀ ਜਾਣਕਾਰੀ ਭੇਜ ਕੇ ਉਹਨਾਂ ‘ਤੇ FIR ਕਰਵਾ ਸਕਦੇ ਹਨ।ਚੈਟਬੋਟ ਰਾਹੀ ਜਾਣਕਾਰੀ ਦੇਣ ਵਾਲੇ ਵਿਅਕਤੀ ਦੀ ਗੁਪਤਤਾ ਬਣਾ ਕੇ ਰੱਖੀ ਜਾਵੇਗੀ।ਉਹਨਾਂ ਦੱਸਿਆ ਕਿ ਵਟਸਐਪ ਚੈਟਬੋਟ ‘ਤੇ ਮਿਲੀ ਸੂਚਨਾ ਦੇ ਅਧਾਰ ‘ਤੇ ਹੁਣ ਤੱਕ 5000 ਤੋਂ ਵੱਧ ਐਫ.ਆਈ.ਆਂਰ. ਦਰਜ ਕੀਤੀਆਂ ਗਈਆਂ ਹਨ।ਡਾ. ਇਸ਼ਾਂਕ ਨੇ ਆਪਣੇ ਹਲਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਇਸ ਮੁਹਿੰਮ ਨੂੰ ਸਫਲ ਬਣਾ ਕੇ ਪੰਜਾਬ ਨੂੰ ਮੁੜ ਖੁਸ਼ਹਾਲੀ ਦੇ ਰਸਤੇ ‘ਤੇ ਲਿਆਂਉਣ ਵਿੱਚ ਸਰਕਾਰ ਦੀ ਮਦਦ ਕਰਣ।
ਹਲਕਾ ਚੱਬੇਵਾਲ ਦੇ ਵੱਖ-ਵੱਖ ਪਿੰਡਾਂ ਵਿੱਚ “ ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਤਹਿਤ ਵਿਧਾਇਕ ਡਾ. ਇਸ਼ਾਂਕ ਦੁਆਰਾ ਲੋਕਾਂ ਨਾਲ ਕੀਤੀਆ ਜਾ ਰਹੀਆਂ ਬੈਠਕਾਂ ਵਿੱਚ ਲੋਕਾਂ ਦਾ ਸਕਾਰਾਤਮਕ ਰੁਝਾਨ ਨਜ਼ਰ ਆ ਰਿਹਾ ਹੈ।ਚੇਲਾ ਦੀ ਸਰਪੰਚ ਬਲਜੀਤ ਕੌਰ ਅਤੇ ਚੱਕ ਮੂਸਾ ਦੀ ਸਰਪੰਚ ਸ਼ੀਲਾ ਰਾਣੀ ਨੇ ਕਿਹਾ ਕਿ ਡਾ. ਇਸ਼ਾਂਕ ਦੁਆਰਾ ਪਿੰਡ-ਪਿੰਡ ਤੱਕ ਪਹੁੰਚ ਕਰਕੇ ਲੋਕਾਂ ਨੂੰ ਜਾਗਰੂਕ ਕਰਣ ਦਾ ਸਾਡੇ ਨੌਜੁਆਨਾਂ ‘ਤੇ ਵੀ ਵਧੀਆ ਪ੍ਰਭਾਵ ਪੈ ਰਿਹਾ ਹੈ।ਨੌਜੁਆਨ ਉਹਨਾਂ ਦੀ ਗੱਲ ਨੂੰ ਅਹਿਮੀਅਤ ਦਿੰਦੇ ਹਨ ਅਤੇ ਨਹੀਜੇ ਵਜੋਂ ਉਹ ਆਪਣੇ ਪਿੰਡਾਂ ਵਿੱਚੋਂ ਨਸ਼ੇ ਖਤਮ ਕਰਣ ਲਈ ਕੋਸ਼ਿਸ਼ਾਂ ਕਰ ਰਹੇ ਹਨ।
- ਐਸ.ਆਈ.ਆਰ.-2026 ਤਹਿਤ ਵੋਟਰ ਸੂਚੀ ਦੀ ਹੋਈ ਮੁੱਢਲੀ ਪ੍ਰਕਾਸ਼ਨਾ: ਆਸ਼ਿਕਾ ਜੈਨ
- ਵਿਧਾਇਕ ਡਾ. ਇਸ਼ਾਂਕ ਕੁਮਾਰ ਵੱਲੋਂ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਸ਼ਰਧਾਲੂਆਂ ਦੀ ਬੱਸ ਰਵਾਨਾ
- MLA Dr. Ishank Kumar: Cloud University Bill Passed in Punjab Assembly, Major Milestone for Hoshiarpur
- ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਆਪ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਕਰਨਗੇ ਬੱਸਾਂ ਰਵਾਨਾ
- LATEST NEWS : ₹1.11 Crore Infrastructure Push Transforms Chandeli as MLA Dr. Ishank Kumar Unveils Key Projects
- Latest News : ਪ੍ਰਵੀਨ ਸੈਣੀ ਬਣੇ ਹੁਸ਼ਿਆਰਪੁਰ ਦੇ ਮੇਅਰ, ਸੁਰਿੰਦਰ ਕੁਮਾਰ ਸੀਨੀਅਰ ਡਿਪਟੀ ਮੇਅਰ ਅਤੇ ਸੰਦੀਪ ਚੇਚੀ ਬਣੇ ਡਿਪਟੀ ਮੇਅਰ

EDITOR
CANADIAN DOABA TIMES
Email: editor@doabatimes.com
Mob:. 98146-40032 whtsapp










