ਐਮ ਪੀ. ਅਤੇ ਵਿਧਾਇਕ ਨੇ ਪੀ.ਐਚ.ਸੀ.ਅਪਗ੍ਰੇਡ ਲਈ 3.32 ਕਰੋੜ ਦੀ ਗ੍ਰਾਟ ਨਾਲ ਕੰਮ ਦਾ ਅਗਾਜ਼ ਕਰਵਾਇਆ
ਅਤਿ ਆਧੁਨਿਕ ਬਿਲਡਿੰਗ ਅਤੇ ਉੱਘੀਆਂ ਸਿਹਤ ਸੰਭਾਲ ਸੇਵਾਵਾਂ 24 ਘੰਟੇ ਹੋਣਗੀਆਂ ਆਮ ਜਨਤਾ ਨੂੰ ਮੁਹੱਈਆ-ਸੰਸਦ ਮੈਬਰ ਡਾ. ਰਾਜ ਕੁਮਾਰ
-ਚੱਬੇਵਾਲ ਵਾਸੀਆਂ ਨੂੰ ਬਿਹਤਰ ਸਿਹਤ ਸੁਵਿਧਾਵਾਂ ਦਾ ਮੇਰਾ ਵਾਅਦਾ ਪੂਰਾ ਕਰਣ ਵੱਲ ਇੱਕ ਸਫਲ ਕਦਮ-ਡਾ. ਇਸ਼ਾਂਕ ਕੁਮਾਰ
ਹੁਸ਼ਿਆਰਪੁਰ (CDT NEWS) : ਲੋਕ ਸਭਾ ਦੇ ਮੈਬਰ ਡਾ. ਰਾਜ ਕੁਮਾਰ ਅਤੇ ਚੱਬੇਵਾਲ ਵਿਧਾਇਕ ਡਾ. ਇਸ਼ਾਂਕ ਕੁਮਾਰ ਵੱਲੋਂ ਆਮ ਜਨਤਾ ਨੂੰ ਬਿਹਤਰੀਨ ਸਿਹਤ ਸੰਭਾਲ ਸੇਵਾਵਾਂ ਮੁਹੱਈਆ ਕਰਵਾਉਣ ਲਈ ਪਿੰਡ ਚੱਬੇਵਾਲ ਦੇ ਪੀ.ਐਚ.ਸੀ. ਨੂੰ ਅਪਗ੍ਰੇਡ ਕਰਣ ਲਈ 3 ਕਰੋੜ 30 ਲਾਖ ਦੀ ਗ੍ਰਾਂਟ ਜਾਰੀ ਕਰਵਾਈ ਗਈ ਅਤੇ ਕੰਮ ਦੀ ਸ਼ੁਰੂਆਤ ਕਰਵਾਉਣ ਦਾ ਰਸਮੀ ਉਦਘਾਟਨ ਕੀਤਾ ਗਿਆ। ਇਸ ਪੀ.ਐਚ.ਸੀ. ਬਿਲਡਿੰਗ ਦਾ ਵਿਸਥਾਰ ਕੀਤਾ ਜਾਵੇਗਾ ਜਿਸ ਨਾਲ ਇਸ ਦੀ ਦੋ ਮੰਜ਼ਿਲਾ ਨਵੀਂ ਬਿਲਡਿੰਗ ਵਿੱਚ 4 ਉ.ਪੀ.ਡੀ., ਆਯੁਸ਼ ਉ.ਪੀ.ਡੀ., ਫਿਜ਼ੀਉਥੈਰੇਪੀ, 2 ਡਿਲੀਵਰੀ ਰੂਮ, ਮੈਡੀਕਲ ਸਟੋਰ, ਲਿਫਟ, ਆਪ੍ਰਸ਼ੇਨ ਥੀਏਟਰ, 2 ਵਾਰਡ, ਸਟਾਫ ਰੂਮ ਆਦਿ ਦੇ ਨਾਲ ਹੀ ਮਰੀਜ਼ਾ ਦੀ ਸੁਵਿਧਾ ਲਈ ਦੋਵਾਂ ਮੰਜ਼ਿਲਾ ‘ਤੇ ਪਖਾਨੇ ਵੀ ਬਣਾਏ ਜਾਣਗੇ। ਮੇਨ ਬਿਲਡਿੰਗ ਤੱਕ ਗੇਟ ਤੋਂ ਇੰਟਰਲਾਕ ਵਾਲੀ ਰੋਡ ਅਤੇ ਪਾਰਕਿੰਗ ਲਈ ਵੀ ਜਗਾ ਬਣਾਈ ਜਾਵੇਗੀ।ਕਿਸੇ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਤੋਂ ਬਚਾਅ ਲਈ ਫਾਇਰ ਫਾਈਟਿੰਗ ਪਾਈਪ ਲਾਈਨ ਅਤੇ ਅੱਗ ਨਿਰੋਧਕ ਯੰਤਰ ਵੀ ਪੀ.ਐਚ.ਸੀ. ਵਿੱਚ ਲਗਾਏ ਜਾਣਗੇ।

ਇਸ ਉਦਘਾਟਨੀ ਸਮਾਗਮ ਦੌਰਾਨ ਇਕੱਠ ਨੂੰ ਸੰਬੰਧੋਨ ਕਰਦਿਆਂ ਸੰਸਦ ਮੈਬਰ ਡਾ. ਰਾਜ ਕੁਮਾਰ ਨੇ ਕਿਹਾ ਕਿ ਪੰਜਾਬ ਸਰਕਾਰ ਦੁਆਰਾ ਸਿਹਤ ਅਤੇ ਸਿੱਖਿਆ ਦੇ ਖੇਤਰ ਵਿੱਚ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਨਾਲ ਪੰਜਾਬ ਦੇ ਹਰ ਨਿਵਾਸੀ ਨੂੰ ਇਹਨਾਂ ਜ਼ਰੂਰੀ ਖੇਤਰਾ ਵਿੱਚ ਹਰ ਤਰ੍ਹਾਂ ਦੀ ਸੁਵਿਧਾ ਮੁਹੱਈਆ ਕਰਵਾਈ ਜਾਵੇਗੀ।ਇਸ ਪੀ.ਐਚ.ਸੀ. ਦੀ ਨਵੀਂ ਇਮਾਰਤ ਬਨਣ ‘ਤੇ ਅਤੇ ਸਾਰੀਆਂ ਸਿਹਤ ਸੁਵਿਧਾਵਾਂ ਸ਼ੁਰੂ ਹੋਣ ‘ਤੇ ਸਾਡੇ ਹਲਕਾ ਵਾਸੀਆ ਨੂੰ ਲੋੜ ਪੈਣ ‘ਤੇ ਸ਼ਹਿਰ ਨੂੰ ਨਹੀ ਜਾਣਾ ਪਵੇਗਾ।24 ਘੰਟੇ ਹਸਪਤਾਲ ਖੁੱਲਾ ਹੋਵੇਗਾ ਤਾਂ ਜੋ ਲੋਕ ਰਾਤ-ਬੇਰਾਤ ਵੀ ਇੱਥੇ ਆ ਸਕਣਗੇ।ਇਸ ਮੌਕੇ ‘ਤੇ ਡਾ. ਇਸ਼ਾਂਕ ਕੁਮਾਰ ਵਿਧਾਇਕ ਚੱਬੇਵਾਲ ਨੇ ਵੀ ਸਮੂਹ ਹਾਜ਼ਰੀਨਾਂ ਨੂੰ ਸੰਬੋਧਨ ਕੀਤਾ।
ਉਹਨਾ ਕਿਹਾ ਕਿ ਇਹ ਉਹਨਾਂ ਦੇ ਚੁਣਾਵੀ ਵਾਅਦੇ ਪੂਰਾ ਕਰਣ ਵੱਲ ਇੱਕ ਹੋਰ ਕਦਮ ਹੈ ਅਤੇ ਆਪਣੇ ਹਲਕਾ ਵਾਸੀਆ ਨਾਲ ਕੀਤੇ ਹਰ ਵਾਅਦੇ ਨੂੰ ਪੂਰਾ ਕਰਣ ਲਈ ਮੈਂ ਪੂਰੀ ਤਰ੍ਹਾਂ ਸਮਰਪਿਤ ਭਾਵ ਨਾਲ ਕਾਰਜਰਤ ਹਾਂ।ਉਹਨਾਂ ਕਿਹਾ ਕਿ ਚੱਬੇਵਾਲ ਹਲਕੇ ਵਿੱਚ ਮੈਡੀਕਲ ਸੰਬੰਧੀ ਸੁਵਿਧਾਵਾਂ ਨੂੰ ਬਿਹਤਰ ਕਰਣਾ ਅਤੇ ਆਮ ਜਨਤਾ ਤੱਕ ਪਹੁੰਚਾਉਣਾ ਮੇਰੀ ਤਰਜੀਹ ‘ਤੇ ਹੈ।ਇਸ ਉਦਘਾਟਨੀ ਸਮਾਗਮ ਵਿੱਚ ਹੁਸ਼ਿਆਰਪੁਰ ਦੇ ਡੀ.ਸੀ. ਮੈਡਮ ਅੰਸ਼ਿਕਾ ਜੈਨ, ਸਿਵਲ ਸਰਜਨ ਡਾ, ਪਵਨ ਕੁਮਾਰ ਤੇ ਐਸ.ਐਮ. ਓ. ਡਾ. ਮਨਪ੍ਰੀਤ ਬੈਂਸ ਵੀ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ।ਸ਼ਿਵਰੰਜਨ ਸਿੰਘ ਰੋਮੀ, ਸਰਪੰਚ ਚਰਨਣਜੀਤ ਸਿੰਘ, ਗਗਨਦੀਪ ਚਾਣਥੂ, ਅਨਿਲ ਕੁਮਾਰ, ਨਰੇਸ਼ ਕੁਮਾਰ, ਨਰਿੰਦਰਪਾਲ ਆਦਿ ਦੇ ਨਾਲ ਪਿੰਡ ਚੱਬੇਵਾਲ ਅਤੇ ਆਲੇ -ਦੁਆਲੇ ਦੇ ਦਰਜਨਾਂ ਪਿੰਡਾਂ ਤੋਂ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਇਸ ਮੌਕੇ ਤੇ ਹਾਜ਼ਰ ਸਨ ।
News
- ਕਮਲ ਪਾਲ ਨੇ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਵਜੋਂ ਅਹੁਦਾ ਸੰਭਾਲਿਆ
- P.M Modi recently attended the 2nd WHO Global Summit on Traditional Medicine
- ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਨੇ ਕੰਢੀ ਖੇਤਰ ‘ਚ ਮੋਬਾਇਲ ਨੈੱਟਵਰਕ ਸਮੱਸਿਆਵਾਂ ਨੂੰ ਹੱਲ ਕਰਨ ਲਈ ਜਾਰੀ ਕੀਤੀਆਂ ਸਖ਼ਤ ਹਦਾਇਤਾਂ
- UPDATED #GARHDIWALA_PSPCL : ਸੀਨੀਅਰ ਕਾਰਜਕਾਰੀ ਇਜੀਨੀਅਰ ਸਿਟੀ ਡਵੀਜਨ PSPCL Hoshiarpur ਕੁਲਦੀਪ ਸਿੰਘ ਠਾਕੁਰ ਨੇ ਡਿਊਟੀ ਜੁਆਇਨ ਕੀਤੀ
- ਮੰਡਿਆਲਾ (ਹੁਸ਼ਿਆਰਪੁਰ) :: ਐਲ.ਪੀ.ਜੀ ਧਮਾਕਾ : ਮੌਤਾਂ ਦੀ ਗਿਣਤੀ 7 ਹੋਈ, ਮੈਜਿਸਟ੍ਰੇਟ ਜਾਂਚ ਦੇ ਹੁਕਮ
- Gas tanker catches fire in Mandiala, MP Dr. Raj expressed sorrow

EDITOR
CANADIAN DOABA TIMES
Email: editor@doabatimes.com
Mob:. 98146-40032 whtsapp