ਹਲਕਾ ਵਿਧਾਇਕ ਵੱਲੋਂ ਵੱਖ ਵੱਖ ਪਿੰਡਾਂ ਵਿੱਚ ਕਰੀਬ 61 ਲੱਖ ਰੁਪਏ ਦੇ ਵਿਕਾਸ ਕਾਰਜਾਂ ਦਾ ਕਰਵਾਇਆ ਸੁਭਾਅਰੰਭ

ਹਲਕਾ ਵਿਧਾਇਕ ਵੱਲੋਂ ਵੱਖ ਵੱਖ ਪਿੰਡਾਂ ਵਿੱਚ ਕਰੀਬ 61 ਲੱਖ ਰੁਪਏ ਦੇ ਵਿਕਾਸ ਕਾਰਜਾਂ ਦਾ ਕਰਵਾਇਆ ਸੁਭਾਅਰੰਭ

ਵਿਧਾਇਕ ਨੇ ਕਿਹਾ ਮਿਸ਼ਨ ਫਤਿਹ ਨੂੰ ਕਾਮਯਾਬ ਕਰਕੇ ਪੰਜਾਬ ਨੂੰ ਕਰੋਨਾ ਮੁਕਤ ਬਣਾਉਂਣਾ ਸਾਡਾ ਮੁੱਖ ਉਦੇਸ਼  

ਪਠਾਨਕੋਟ, 29 ਜੂਨ ( ਰਾਜਿੰਦਰ ਸਿੰਘ ਰਾਜਨ ਬਿਊਰੋ ਚੀਫ ) : ਪੰਜਾਬ ਸਰਕਾਰ ਵੱਲੋਂ ਪਿਛਲੇ ਕਰੀਬ ਤਿੰਨ ਮਹੀਨਿਆਂ ਤੋਂ ਕਰੋਨਾ ਵਾਈਰਸ ਦੇ ਵਿਸਥਾਰ ਦੇ ਚਲਦਿਆਂ ਪੰਜਾਬ ਸਰਕਾਰ ਵੱਲੋਂ ਵੱਖ ਵੱਖ ਸਮੇਂ ਤੇ ਆਦੇਸ ਦਿੱਤੇ ਗਏ ਸਨ, ਅਸੀਂ ਸਾਰਿਆਂ ਨੇ ਮਿਲ ਕੇ ਬਹੁਤ ਵਧੀਆ ਕਾਰਗੁਜਾਰੀ ਦਿਖਾਈ ਵੱਖ ਵੱਖ ਵਿਭਾਗਾਂ ਵੱਲੋਂਵੀ ਸਹਿਯੋਗ ਕੀਤਾ ਗਿਆ ਅਤੇ ਪਹਿਲਾ ਨਾਲੋ ਹੁਣ ਸਥਿਤੀ ਵਿੱਚ ਕਾਫੀ ਸੁਧਾਰ ਵੀ ਹੈ।ਭਾਵੇ ਕਿ ਪਿਛਲੇ ਕਰੀਬ ਤਿੰਨ ਮਹੀਨਿਆਂ ਤੋਂ ਵਿਕਾਸ ਕਾਰਜਾਂ ਵਿੱਚ ਠਹਿਰਾਓ ਆਇਆ ਸੀ ਪਰ ਹੁਣ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੇ ਆਦੇਸ਼ਾਂ ਨਾਲ ਫਿਰ ਤੋਂ ਵਿਕਾਸ ਕਾਰਜਾਂ ਨੂੰ ਸੁਰੂ ਕੀਤਾ ਗਿਆ ਹੈ।

ਇਹ ਪ੍ਰਗਟਾਵਾ ਸ੍ਰੀ ਅਮਿਤ ਵਿੱਜ ਵਿਧਾਇਕ ਹਲਕਾ ਪਠਾਨਕੋਟ ਨੇ ਵਿਧਾਨ ਸਭਾ ਹਲਕਾ ਪਠਾਨਕੋਟ ਦੇ ਵੱਖ ਵੱਖ ਪਿੰਡਾਂ ਵਿੱਚ ਵਿਕਾਸ ਕਾਰਜ ਸੁਰੂ ਕਰਵਾਉਂਣ ਮਗਰੋਂ ਕੀਤਾ। ਉਨਾਂ ਵੱਲੋਂ ਵੱਖ ਵੱਖ ਖੇਤਰਾਂ ਵਿੱਚ ਦੋਰਾ ਕੀਤਾ ਗਿਆ ਅਤੇ ਵਿਕਾਸ ਕਾਰਜਾਂ ਨੂੰ ਸੁਰੂ ਕੀਤਾ ਗਿਆ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਆਸੀਸ ਵਿੱਜ, ਗਗਨਦੀਪ ਸਰਪੰਚ, ਨਰਿੰਦਰ ਕਾਲਾ ਸਰਪੰਚ, ਵਿਕਰਮ,ਦਰਸ਼ਨ, ਨਰੇਸ ਮਹਾਜਨ, ਰਾਣਾ, ਪੱਪੂ ਮਹਾਜਨ, ਸੁਰਜੀਤ ਸਰਪੰਚ, ਨੀਲਮ, ਜਸਵੀਰ , ਰਾਮ ਸਵਰੂਪ ਅਤੇ ਹੋਰ ਪਾਰਟੀ ਕਾਰਜਕਰਤਾ ਹਾਜ਼ਰ ਸਨ।


ਸ੍ਰੀ ਅਮਿਤ ਵਿੱਜ ਵਿਧਾਇਕ ਹਲਕਾ ਪਠਾਨਕੋਟ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਧਾਨ ਸਭਾ ਹਲਕਾ ਪਠਾਨਕੋਟ ਦੇ ਅਬਾਦਗੜ ਵਿਖੇ 5 ਲੱਖ ਰੁਪਏ ਦੀ ਲਾਗਤ ਨਾਲ ਗਲੀਆਂ ਅਤੇ ਡ੍ਰੇਨ ਦੇ ਵਿਕਾਸ ਕਾਰਜ, ਛੋਟਾ ਆਬਾਦਗੜ ਵਿਖੇ 5.12 ਲੱਖ ਰੁਪਏ ਦੀ ਲਾਗਤ ਨਾਲ ਨਿਕਾਸੀ ਡ੍ਰੇਨ ਦਾ ਵਿਕਾਸ, ਰੇਲਵੇ ਕਾਲੋਨੀ ਮੀਰਥਲ ਵਿਖੇ 2 ਲੱਖ ਰੁਪਏ ਦੀ ਲਾਗਤ ਨਾਲ ਗਲੀਆਂ ਅਤੇ ਡ੍ਰੇਨ ਦਾ ਵਿਕਾਸ ਕਾਰਜ, ਨਾਲੂੰਗਾ ਵਿਖੇ 5.50 ਲੱਖ ਰੁਪਏ ਦੀ ਲਾਗਤ ਨਾਲ ਗਲੀਆਂ ਅਤੇ ਡ੍ਰੇਨ ਦਾ ਵਿਕਾਸ ਕਾਰਜ, 20 ਲੱਖ ਰੁਪਏ ਦੀ ਲਾਗਤ ਨਾਲ ਮੀਰਥਲ ਵਿਖੇ ਗਲੀਆਂ ਅਤੇ ਡ੍ਰੇਨ ਦਾ ਵਿਕਾਸ ਕਾਰਜ5.75 ਲੱਖ ਰੁਪਏ ਦੀ ਲਾਗਤ ਨਾਲ ਜੰਦਰੇਈ ਵਿਖੇ ਗਲੀਆਂ ਅਤੇ ਡ੍ਰੇਨ ਦਾ ਵਿਕਾਸ ਕਾਰਜ ਅਤੇ ਪਿੰਡ ਗੁੜਾਂ ਕਲਾ ਵਿਖੇ 17.5 ਲੱਖ ਰੁਪਏ ਦੀ ਲਾਗਤ ਨਾਲ ਗਲੀਆਂ ਅਤੇ ਡ੍ਰੇਨ ਦਾ ਵਿਕਾਸ ਕਾਰਜਾਂ ਦਾ ਸੁਭਾਅਰੰਭ ਕਰਵਾਇਆ ਗਿਆ ਹੈ। 

ਵਿਧਾਇਕ ਸ੍ਰੀ ਅਮਿਤ ਵਿੱਜ ਨੇ ਕਿਹਾ ਕਿ ਭਾਵੇ ਕਿ ਸਾਰਿਆਂ ਤੇ ਕੋਵਿਡ-19 ਦੇ ਚਲਦਿਆਂ ਅੋਖੀ ਘੜੀ ਸੀ ਪਰ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਹਰ ਤਰਾ ਦੇ ਲੋਕਾਂ ਦਾ ਧਿਆਨ ਰੱਖਿਆ ਗਿਆ ਹੈ ਮੋਕੇ ਤੇ ਸਾਰੀਆਂ ਸੁਵਿਧਾਵਾਂ ਦਿੱਤੀਆਂ ਗਈਆਂ ਹਨ ਅਤੇ ਹੁਣ ਵਿਕਾਸ ਕਾਰਜਾਂ ਨੂੰ ਸੁਰੂ ਕਰਵਾਇਆ ਗਿਆ ਹੈ। ਉਨਾਂ ਦੱਸਿਆ ਕਿ ਉਪਰੋਕਤ 7 ਕੰਮਾਂ ਨੂੰ ਸੁਰੂ ਕਰਵਾਇਆ ਗਿਆ ਹੈ ਅਤੇ ਸਬੰਧਤ ਅਧਿਕਾਰੀਆਂ ਨੂੰ ਵੀ ਹਦਾਇਤ ਕੀਤੀ ਗਈ ਹੈ ਕਿ ਵਿਕਾਸ ਕਾਰਜਾਂ ਦੇ ਨਿਰਮਾਣ ਸਮੇਂ ਕੋਵਿਡ 19 ਦੀਆਂ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ 

Related posts

Leave a Reply