ਅਮਿਤ ਵਿੱਜ ਵਿਧਾਇਕ ਹਲਕਾ ਪਠਾਨਕੋਟ ਵੱਲੋਂ ਤਲਵਾੜਾਂ ਜੱਟਾਂ ਸਿੰਬਲੀ ਪੂਲ ਦੇ ਚਲ ਰਹੇ ਨਿਰਮਾਣ ਕਾਰਜਾਂ ਦਾ ਲਿਆ ਜਾਇਜਾ

ਅਮਿਤ ਵਿੱਜ ਵਿਧਾਇਕ ਹਲਕਾ ਪਠਾਨਕੋਟ ਵੱਲੋਂ ਤਲਵਾੜਾਂ ਜੱਟਾਂ ਸਿੰਬਲੀ ਪੂਲ ਦੇ ਚਲ ਰਹੇ ਨਿਰਮਾਣ ਕਾਰਜਾਂ ਦਾ ਲਿਆ ਜਾਇਜਾ

ਸਿੰਬਲੀ ਪੁਲ ਉਨਾਂ ਦਾ ਡ੍ਰੀਮ ਪ੍ਰੋਜੈਕਟ,ਇਸ ਪੁਲ ਦੇ ਨਿਰਮਾਣ ਤੇ ਕਰੀਬ 100 ਪਿੰਡਾਂ ਦੇ ਲੋਕਾਂ ਨੂੰ ਹੋਵੇਗਾ ਫਾਇਦਾ : ਅਮਿਤ ਵਿੱਜ

ਪਠਾਨਕੋਟ,4 ਜੁਲਾਈ (ਰਾਜਿੰਦਰ ਸਿੰਘ ਰਾਜਨ ਬਿਊਰੋ ਚੀਫ)  : ਅੱਜ ਅਮਿਤ ਵਿੱਜ ਵਿਧਾਇਕ ਹਲਕਾ ਪਠਾਨਕੋਟ ਵੱਲੋਂ ਤਲਵਾੜਾਂ ਜੱਟਾਂ ਸਿੰਬਲੀ ਪੂਲ ਦੇ ਚਲ ਰਹੇ ਨਿਰਮਾਣ ਕਾਰਜਾਂ ਦਾ ਜਾਇਜਾ ਲੈਣ ਲਈ ਵਿਸ਼ੇਸ ਦੋਰਾ ਕੀਤਾ। ਇਸ ਮੋਕੇ ਤੇ ਉਨਾਂ ਵੱਲੋਂ ਪਠਾਨਕੋਟ ਵਿਧਾਨ ਸਭਾ ਵਿੱਚ ਚਲ ਰਹੇ ਵਿਕਾਸ ਕਾਰਜਾਂ ਵਿੱਚ ਤੇਜੀ ਲਿਆਉਂਣ ਲਈ ਵੀ ਕਿਹਾ। ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵਿਕਾਸ ਕਾਰਜਾਂ ਨੂੰ ਸੁਰੂ ਕੀਤਾ ਗਿਆ ਹੈ ਅਤੇ ਜਲਦੀ ਹੀ ਇਨਾਂ ਕਾਰਜਾਂ ਨੂੰ ਪੂਰਾ ਵੀ ਕੀਤਾ ਜਾਵੇਗਾ।

ਇਸ ਮੋਕੇ ਤੇ ਜਾਣਕਾਰੀ ਦਿੰਦਿਆਂ ਸ੍ਰੀ ਅਮਿਤ ਵਿੱਜ ਵਿਧਾਇਕ ਹਲਕਾ ਪਠਾਨਕੋਟ ਨੇ ਕਿਹਾ ਕਿ ਤਲਵਾੜਾ ਜੱਟਾਂ ਸਿੰਬਲੀ ਪੁਲ ਉਨਾਂ ਦਾ ਡ੍ਰੀਮ ਪ੍ਰੋਜੈਕਟ ਹੈ ਅਤੇ ਇਸ ਪੁਲ ਦੇ ਨਿਰਮਾਣ ਹੋਣ ਨਾਲ ਕਰੀਬ 100 ਪਿੰਡਾਂ ਦੇ ਲੋਕਾਂ ਨੂੰ ਇਸ ਦਾ ਲਾਭ ਹੋਵੇਗਾ। ਉਨਾਂ ਕਿਹਾ ਕਿ ਖੇਤਰ ਦੇ ਲੋਕਾਂ ਦੀ ਲੰਮੇ ਸਮੇਂ ਤੋਂ ਮੰਗ ਸੀ ਕਿ ਇਸ ਪੁਲ ਦਾ ਨਿਰਮਾਣ ਕਰਵਾਇਆ ਜਾਵੇ, ਉਨਾਂ ਕਿਹਾ ਕਿ ਲੋਕਾਂ ਦੀ ਮੰਗ ਤੇ ਪੰਜਾਬ ਸਰਕਾਰ ਵੱਲੋਂ 25 ਕਰੋੜ ਨਾਲ ਬਣਨ ਵਾਲੇ ਇਸ ਪੋ੍ਰਜੈਕਟ ਨੂੰ ਸੁਰੂ ਕੀਤਾ ਗਿਆ ਹੈ।

ਉਨਾਂ ਕਿਹਾ ਕਿ ਉਨਾਂ ਵੱਲੋਂ ਹਰ ਹਫਤੇ ਇਸ ਪ੍ਰੋਜੈਕਟ ਦਾ ਦੋਰਾ ਕੀਤਾ ਜਾਵੇਗਾ ਤਾਂ ਜੋ ਪੁਲ ਦਾ ਨਿਰਮਾਣ ਕਾਰਜ ਹੋਲੀ ਨਾ ਹੋਵੇ ਅਤੇ ਕੰਮ ਵਿੱਚ ਤੇਜੀ ਬਣੀ ਰਹੇ ਤਾਂ ਜੋ ਲੋਕਾਂ ਦਾ ਪੁਲ ਦਾ ਸੁਪਨਾ ਜਲਦੀ ਪੂਰਾ ਹੋ ਸਕੇ।ਉਨਾਂ ਇਸ ਪ੍ਰੋਜੈਕਟ ਲਈ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ, ਸ੍ਰੀ ਸੁਨੀਲ ਜਾਖੜ ਪ੍ਰਧਾਨ ਪੰਜਾਬ ਪ੍ਰਦੇਸ ਕਾਂਗਰਸ ਅਤੇ ਲੋਕ ਨਿਰਮਾਣ ਮੰਤਰੀ ਵਿਜੈ ਸਿੰਗਲਾ ਦਾ ਧੰਨਵਾਦ ਕੀਤਾ। ਇਸ ਮੋਕੇ ਤੇ ਸਰਵਸ੍ਰੀ ਆਸੀਸ ਵਿੱਜ, ਲੋਕ ਨਿਰਮਾਣ ਵਿਭਾਗ ਦੇ ਬੀ.ਡੀ.ਓ. ਹਰਪ੍ਰੀਤ,ਐਸ.ਡੀ.ਓ. ਨਰੇਸ ਕੁਮਾਰ, ਸਰਪੰਚ ਸਕਤੀ ਚੋਧਰੀ, ਬਲਾਕ ਸਮਿਤੀ ਮੈਂਬਰ ਪੁਰਸੋਤਮ ਅਤੇ ਹੋਰ ਪਿੰਡ ਨਿਵਾਸੀ ਹਾਜ਼ਰ ਸਨ।  

Related posts

Leave a Comment