ਪਿੰਡ ਭਟੋਆਂ ਵਿੱਚ ਕਰਵਾਇਆ ਗਲੀਆਂ ਨਾਲੀਆਂ ਦਾ ਨਿਰਮਾਣ, ਲੋਕਾਂ ਨੂੰ ਮਿਲੀ ਰਾਹਤ


ਪੰਜਾਬ ਸਰਕਾਰ ਵੱਲੋਂ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਨੇ ਬਦਲੀ ਪਿੰਡਾਂ ਦੀ ਨੁਹਾਰ

ਪਠਾਨਕੋਟ: 15 ਅਗਸਤ (  ਰਜਿੰਦਰ ਸਿੰਘ ਰਾਜਨ ਬਿਊਰੋ ਚੀਫ  ) ਪੰਜਾਬ ਸਰਕਾਰ ਵੱਲੋਂ ਪਿੰਡ ਪੱਧਰ ਤੇ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਨੇ ਜਿਲ•ਾ ਪਠਾਨਕੋਟ ਦੇ ਪਿੰਡਾਂ ਦੀ ਨੁਹਾਰ ਬਦਲ ਕੇ ਰੱਖ ਦਿੱਤੀ ਹੈ ਇਸ ਤਰ•ਾਂ ਦੀ ਮਿਸਾਲ ਦੇਖਣ ਨੂੰ ਮਿਲਦੀ ਹੈ ਜਿਲ•ਾ ਪਠਾਨਕੋਟ ਦੇ ਪਿੰਡ ਭਟੋਆ ਵਿਖੇ ਜਿੱਥੇ ਪੰਜਾਬ ਸਰਕਾਰ ਵੱਲੋਂ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਅਧੀਨ ਪਿੰਡ ਦੀਆਂ ਗਲੀਆਂ ਦੇ ਕਰਵਾਏ ਵਿਕਾਸ ਕਾਰਜਾਂ ਨੇ ਪਿੰਡ ਨੂੰ ਮਾਡਲ ਪਿੰਡਾਂ ਦੀ ਲਾਈਨ ਚੋਂ ਲਿਆ ਕੇ ਖੜਾ ਕਰ ਦਿੱਤਾ ਹੈ।
ਜਾਣਕਾਰੀ ਦਿੰਦਿਆਂ ਸ. ਬਲਰਾਜ ਸਿੰਘ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨੇ ਦੱਸਿਆ ਕਿ ਪਿੰਡ ਭਟੋਆ ਦੀਆਂ ਗਲੀਆਂ ਨਾਲੀਆਂ ਦੀ ਉਸਾਰੀ ਸਾਲ 2018-19 ਦੋਰਾਨ ਗ੍ਰਾਮ ਪੰਚਾਇਤ ਨੂੰ ਸਰਕਾਰ ਵੱਲੋਂ ਐਮ.ਪੀ.ਲੈਂਡ ਸਕੀਮ ਅਧੀਨ 3.00 ਲੱਖ ਰੁਪਏ ਅਤੇ ਬੀ.ਏ.ਡੀ.ਬੀ. ਸਕੀਮ ਅਧੀਨ 5 ਲੱਖ ਰੁਪਏ ਦੀ ਗ੍ਰਾਂਟ ਗਲੀਆਂ ਨਾਲੀਆਂ ਦੀ ਉਸਾਰੀ ਲਈ ਪ੍ਰਾਪਤ ਹੋਈ ਸੀ। ਸਾਮ ਪੰਚਾਇਤ ਵੱਲੋਂ ਇੱਕ ਵਧੀਆ ਉਪਰਾਲਾ ਕੀਤਾ ਗਿਆ ਜਿਸ ਅਧੀਨ ਉਪਰੋਕਤ ਮਿਲੀ ਗ੍ਰਾਂਟ ਰਾਸੀ ਨਾਲ ਪਿੰਡ ਦੀਆਂ ਗਲੀਆਂ ਅਤੇ ਨਾਲੀਆਂ ਦੀ ਅੰਡਰਗਰਾਉਂਡ ਉਸਾਰੀ ਕਰਵਾਈ ਗਈ।
ਪਿੰਡ ਸਮਾਰਟ ਵਿਲਜ ਕੰਪੇਨ ਦੀ ਲਾਈਨ ਚੋਂ – ਸਾਲ 2018-19 ਦੌਰਾਨ ਗ੍ਰਾਮ ਪੰਚਾਇਤ ਨੂੰ ਸਰਕਾਰ ਵੱਲੋਂ ਸਮਾਰਟ ਵਿਲੇਜ ਕੰਪੇਨ ਅਧੀਨ ਆਰ.ਡੀ.ਐਫ ਸਕੀਮ ਅਧੀਨ 1 ਲੱਖ ਅਤੇ 14 ਵਾਂ ਵਿੱਤ ਕਮਿਸਨ ਅਧੀਨ 2.14 ਲੱਖ ਰੁਪਏ ਦੀ ਗ੍ਰਾਂਟ ਗਲੀਆਂ ਨਾਲੀਆਂ ਦੀ ਉਸਾਰੀ ਲਈ ਪ੍ਰਾਪਤ ਹੋਈ ਸੀ। ਗ੍ਰਾਮ ਪੰਚਾਇਤ ਵੱਲੋਂ ਉਪਰੋਕਤ ਰਾਸੀ ਨਾਲ ਪਿੰਡ ਦੀਆਂ ਗਲੀਆਂ ਅਤੇ ਅੰਡਰਗਰਾਉਂਡ ਨਾਲਾ ਦੀ ਉਸਾਰੀ ਕਰਵਾਈ।
ਬੀ.ਏ.ਡੀ.ਪੀ ਅਤੇ ਆਰ.ਡੀ.ਐਫ. ਸਕੀਮ-ਸਾਲ 2019-20 ਦੋਰਾਨ ਗ੍ਰਾਮ ਪੰਚਾਇਤ ਨੂੰ ਸਰਕਾਰ ਵੱਲੋਂ ਆਰ.ਡੀ.ਐਫ. ਸਕੀਮ ਅਧੀਨ 0.40 ਲੱਖ ਅਤੇ ਬੀ.ਏ.ਡੀ.ਪੀ ਸਕੀਮ ਅਧੀਨ 10.10 ਲੱਖ ਰੁਪਏ ਦੀ ਗ੍ਰਾਂਟ ਗਲੀਆਂ ਨਾਲੀਆਂ ਦੀ ਉਸਾਰੀ ਲਈ ਪ੍ਰਾਪਤ ਹੋਈ ਸੀ। ਗ੍ਰਾਮ ਪੰਚਾਇਤ ਵੱਲੋਂ ਆਰ.ਡੀ.ਐਫ ਸਕੀਮ ਅਧੀਨ 0.40 ਲੱਖ ਅਤੇ ਬੀ.ਏ.ਡੀ.ਪੀ ਸਕੀਮ ਅਧੀਨ 10.10 ਲੱਖ ਰੁਪਏ ਅਤੇ ਮਗਨਰੇਗਾ ਸਕੀਮ ਵਿੱਚੋ 96400 ਰੁਪਏ ਲੇਬਰ ਤੇ ਖਰਚ ਕਰਕੇ ਪਿੰਡ ਵਿਚ ਗਲੀਆਂ ਅਤੇ ਅੰਡਰਗਰਾਉਂਡ ਨਾਲੇ ਦੀ ਉਸਾਰੀ ਕਰਵਾਈ

Related posts

Leave a Comment