ਗੁਰਦਾਸਪੁਰ 6 ਸਤੰਬਰ ( ਅਸ਼ਵਨੀ) : ਪੁਲਿਸ ਜਿਲਾ ਗੁਰਦਾਸਪੁਰ ਅਧੀਨ ਪੈਂਦੇ ਵੱਖ ਵੱਖ ਪੁਲਿਸ ਸਟੇਸ਼ਨਾਂ ਦੀ ਪੁਲਿਸ ਵਲੋ ਨਸ਼ੇ ਵਾਲੇ ਕੈਪਸੂਲਾਂ ਤੇ ਗੋਲੀਆਂ ਸਮੇਤ 3 ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ!
ਐਸ ਆਈ ਹਰਮੇਸ ਕੁਮਾਰ ਪੁਲਿਸ ਸਟੇਸ਼ਨ ਥਾਣਾ ਸਿਟੀ ਨੇ ਦਸਿਆ ਕਿ ਉਹ ਪੁਲਿਸ ਸਟੇਸ਼ਨ ਹਾਜਰ ਸੀ ਤਾਂ ਏ ਐਸ ਆਈ ਸੁਖਵਿੰਦਰ ਸਿੰਘ ਨਾਰਕੋਟਿਕ ਸੈਲ ਗੁਰਦਾਸਪੁਰ ਨੇ ਫੋਨ ਕਰਕੇ ਦੱਸਿਆ ਕਿ ਉਸਨੇ ਪੁਲਿਸ ਪਾਰਟੀ ਸਮੇਤ ਗਸਤ ਕਰਦੇ ਹੋਏ ਪੁਰਾਣੀ ਸਬਜੀ ਮੰਡੀ ਗੁਰਦਾਸਪੁਰ ਤੋਂ ਰਜੇਸ ਕੁਮਾਰ ਪੁੱਤਰ ਜੰਨਕ ਰਾਜ ਵਾਸੀ ਰੁਲੀਆ ਰਾਮ ਕਲੋਨੀ ਜੇਲ ਰੋਡ ਗੁਰਦਾਸਪੁਰ ਨੂੰ ਸਮੇਤ ਮੋਟਰਸਾਇਕਲ ਸ਼ੱਕ ਦੀ ਬਿਨਾ ਉਪਰ ਕਾਬੂ ਕੀਤਾ ਹੈ।
ਜਿਸਦੇ ਮੋਟਰਸਾਇਕਲ ਦੇ ਹੈਂਡਲ ਨਾਲ ਟੰਗੇ ਮੋਮੀ ਲਿਫਾਫੇ ਵਿੱਚ ਕੋਈ ਨਸ਼ੀਲਾ ਪਦਾਰਥ ਹੋਣ ਦਾ ਸ਼ੱਕ ਹੈ ਕਾਰਵਾਈ ਲਈ ਮੋਕਾ ਉਪਰ ਪਹੁੰਚੋ ਇਸ ਦੇ ਸਬੰਧ ਵਿੱਚ ਇੱਤਲਾਹ ਮਿਲਣ ਤੇ ਤਫਤੀਸੀ ਅਫਸਰ ਨੇ ਸਮੇਤ ਪੁਲਿਸ ਪਾਰਟੀ ਮੋਕਾ ਉਪਰ ਪੁੱਜ ਕੇ ਕਾਬੂ ਕੀਤੇ ਰਜੇਸ਼ ਕੁਮਾਰ ਦੇ ਮੋਟਰਸਾਇਕਲ ਦੇ ਹੈਂਡਲ ਨਾਲ ਟੰਗੇ ਮੋਮੀ ਲਿਫਾਫੇ ਨੂੰ ਚੈਕ ਕੀਤਾ ਜਿਸ ਵਿਚੋ 190 ਨਸ਼ੀਲੇ ਕੈਪਸੂਲ ਬ੍ਰਾਮਦ ਹੋਏ ਹਨ।
ਏ ਐਸ ਆਈ ਬਲਜਿੰਦਰ ਸਿੰਘ ਨੇ ਦਸਿਆ ਕਿ ਉਹ ਪੁਲਿਸ ਸਟੇਸ਼ਨ ਕਲਾਨੋਰ ਹਾਜਰ ਸੀ ਤਾਂ ਏ ਐਸ ਆਈ ਸ਼ਵਿੰਦਰ ਪਾਲ ਨੇ ਫੋਨ ਕਰਕੇ ਦੱਸਿਆ ਕਿ ਉਸਨੇ ਸਮੇਤ ਪੁਲਿਸ ਪਾਰਟੀ ਗਸਤ ਕਰਦੇ ਹੋਏ ਪੁੱਲ ਨਹਿਰ ਲਿੰਕ ਰੋਡ ਬਰੀਲਾ ਖੁਰਦ ਤੋਂ ਗੁਰਨਾਮ ਸਿੰਘ ਉਰਫ ਗਾਮੀ ਪੁੱਤਰ ਧੀਰ ਸਿੰਘ ਵਾਸੀ ਪੀਰੋ ਪਿੰਡੀ ਨੂੰ ਸ਼ੱਕ ਦੀ ਬਿਨਾ ਉਪਰ ਕਾਬੂ ਕੀਤਾ ਹੇ ਜਿਸ ਪਾਸ ਨਸ਼ੀਲਾ ਪਦਾਰਥ ਹੋਣ ਦਾ ਸ਼ੱਕ ਹੈ ਕਾਰਵਾਈ ਲਈ ਮੋਕਾ ਉਪਰ ਪਹੁੰਚੋ ਇਸ ਦੇ ਸਬੰਧ ਵਿੱਚ ਤਫਤੀਸੀ ਅਫਸਰ ਨੇ ਸਮੇਤ ਪੁਲਿਸ ਪਾਰਟੀ ਮੋਕਾ ਉਪਰ ਪੁੱਜ ਕੇ ਕਾਬੂ ਕੀਤੇ ਗੁਰਨਾਮ ਸਿੰਘ ਪਾਸੋਂ 130 ਨਸੀਲੀਆ ਗੋਲੀਆਂ ਕਬਜੇ ਵਿੱਚ ਲੈ ਕੇ ਮਾਮਲਾ ਦਰਜ ਕੀਤਾ ਗਿਆ ਹੈ।
ਐਸ ਆਈ ਕੁਲਜਿੰਦਰਜੀਤ ਸਿੰਘ ਨੇ ਦਸਿਆ ਕਿ ਉਹ ਪੁਲਿਸ ਸਟੇਸ਼ਨ ਧਾਰੀਵਾਲ ਹਾਜਰ ਸੀ ਤਾਂ ਏ ਐਸ ਆਈ ਵੈਸਨੋ ਦਾਸ ਨੇ ਫੋਨ ਕਰਕੇ ਦੱਸਿਆ ਕਿ ਉਸਨੇ ਪੁਲਿਸ ਪਾਰਟੀ ਨਾਲ ਗਸਤ ਕਰਦੇ ਹੋਏ ਅੱਡਾ ਮੋੜ ਪਿੰਡ ਸੰਘਰ ਤੋਂ ਦੀਪਕ ਕੁਮਾਰ ਪੁੱਤਰ ਜੁਗਲ ਕਿਸ਼ੋਰ ਵਾਸੀ ਅਖਲਾਸਪੁਰ ਨੂੰ ਮੋਟਰਸਾਇਕਲ ਸਮੇਤ ਸ਼ੱਕ ਪੈਣ ਉਪਰ ਕਾਬੂ ਕਰਕੇ ਦੀਪਕ ਕੁਮਾਰ ਦੇ ਮੋਮੀ ਲਿਫਾਫੇ ਨੂੰ ਚੈਕ ਕਰਨ ਤੇ ਉਸ ਵਿਚੋਂ ਨਸ਼ੀਲੀਆਂ ਗੋਲੀਆਂ ਅਤੇ ਕੈਪਸੂਲ ਬ੍ਰਾਮਦ ਹੋਏ ਹਨ, ਕਾਰਵਾਈ ਲਈ ਮੋਕਾ ਉਪਰ ਪਹੁੰਚੋ ਇਸ ਦੇ ਸਬੰਧ ਵਿੱਚ ਇਤਲਾਹ ਮਿਲਣ ਤੇ ਤਫਤੀਸੀ ਅਫਸਰ ਨੇ ਸਮੇਤ ਪੁਲਿਸ ਪਾਰਟੀ ਮੋਕਾ ਉਪਰ ਪੁੱਜ ਕੇ ਕਾਬੂ ਕੀਤੇ ਦੀਪਕ ਕੁਮਾਰ ਪਾਸੋ 100 ਨਸੀਲੀਆ ਗੋਲੀਆ ਅਤੇ 50 ਨਸੀਲੇ ਕੈਪਸੂਲ ਨੂੰ ਕਬਜਾ ਵਿੱਚ ਲੈ ਕੇ ਮਾਮਲਾ ਦਰਜ ਕੀਤਾ ਗਿਆ ਹੈ।
- UPDATED #GARHDIWALA_PSPCL : ਸੀਨੀਅਰ ਕਾਰਜਕਾਰੀ ਇਜੀਨੀਅਰ ਸਿਟੀ ਡਵੀਜਨ PSPCL Hoshiarpur ਕੁਲਦੀਪ ਸਿੰਘ ਠਾਕੁਰ ਨੇ ਡਿਊਟੀ ਜੁਆਇਨ ਕੀਤੀ
- ਮੰਡਿਆਲਾ (ਹੁਸ਼ਿਆਰਪੁਰ) :: ਐਲ.ਪੀ.ਜੀ ਧਮਾਕਾ : ਮੌਤਾਂ ਦੀ ਗਿਣਤੀ 7 ਹੋਈ, ਮੈਜਿਸਟ੍ਰੇਟ ਜਾਂਚ ਦੇ ਹੁਕਮ
- Gas tanker catches fire in Mandiala, MP Dr. Raj expressed sorrow
- ਮੁੱਖ ਮੰਤਰੀ ਵੱਲੋਂ ਹੁਸ਼ਿਆਰਪੁਰ ਦੇ ਪਿੰਡ ਮੰਡਿਆਲਾ ਵਿੱਚ ਵਾਪਰੇ ਭਿਆਨਕ ਹਾਦਸੇ ’ਤੇ ਗਹਿਰੇ ਦੁੱਖ ਦਾ ਪ੍ਰਗਟਾਵਾ, ਦੋ-ਦੋ ਲੱਖ ਰੁਪਏ ਦੀ ਵਿੱਤੀ ਸਹਾਇਤਾ ਅਤੇ ਜ਼ਖਮੀਆਂ ਦੇ ਮੁਫਤ ਇਲਾਜ ਦਾ ਐਲਾਨ
- ਹੁਸ਼ਿਆਰਪੁਰ ‘ਚ LPG ਟੈਂਕਰ ਵਿਸਫੋਟ, ਕਈ ਘਰ-ਦੁਕਾਨਾਂ ਜਲੀਆਂ, 2 ਦੀ ਮੌਤ, 50 ਤੋਂ ਵੱਧ ਝੁਲਸੇ
- ਮੁੱਖ ਮੰਤਰੀ ਨੇ ਕਾਮੇਡੀਅਨ ਜਸਵਿੰਦਰ ਭੱਲਾ ਦੇ ਦੇਹਾਂਤ ‘ਤੇ ਦੁੱਖ ਪ੍ਰਗਟਾਇਆ
- UPDATED #GARHDIWALA_PSPCL : ਸੀਨੀਅਰ ਕਾਰਜਕਾਰੀ ਇਜੀਨੀਅਰ ਸਿਟੀ ਡਵੀਜਨ PSPCL Hoshiarpur ਕੁਲਦੀਪ ਸਿੰਘ ਠਾਕੁਰ ਨੇ ਡਿਊਟੀ ਜੁਆਇਨ ਕੀਤੀ
- ਮੰਡਿਆਲਾ (ਹੁਸ਼ਿਆਰਪੁਰ) :: ਐਲ.ਪੀ.ਜੀ ਧਮਾਕਾ : ਮੌਤਾਂ ਦੀ ਗਿਣਤੀ 7 ਹੋਈ, ਮੈਜਿਸਟ੍ਰੇਟ ਜਾਂਚ ਦੇ ਹੁਕਮ
- Gas tanker catches fire in Mandiala, MP Dr. Raj expressed sorrow
- ਮੁੱਖ ਮੰਤਰੀ ਵੱਲੋਂ ਹੁਸ਼ਿਆਰਪੁਰ ਦੇ ਪਿੰਡ ਮੰਡਿਆਲਾ ਵਿੱਚ ਵਾਪਰੇ ਭਿਆਨਕ ਹਾਦਸੇ ’ਤੇ ਗਹਿਰੇ ਦੁੱਖ ਦਾ ਪ੍ਰਗਟਾਵਾ, ਦੋ-ਦੋ ਲੱਖ ਰੁਪਏ ਦੀ ਵਿੱਤੀ ਸਹਾਇਤਾ ਅਤੇ ਜ਼ਖਮੀਆਂ ਦੇ ਮੁਫਤ ਇਲਾਜ ਦਾ ਐਲਾਨ
- ਹੁਸ਼ਿਆਰਪੁਰ ‘ਚ LPG ਟੈਂਕਰ ਵਿਸਫੋਟ, ਕਈ ਘਰ-ਦੁਕਾਨਾਂ ਜਲੀਆਂ, 2 ਦੀ ਮੌਤ, 50 ਤੋਂ ਵੱਧ ਝੁਲਸੇ

EDITOR
CANADIAN DOABA TIMES
Email: editor@doabatimes.com
Mob:. 98146-40032 whtsapp