ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਨੇ ਜਾਰੀ ਕੀਤਾ ਸਾਈਕਲ ਗੀਤ ਦਾ ਪੋਸਟਰ

ਨੌਜਵਾਨਾਂ ਨੂੰ ਸਾਈਕਲ ਚਲਾਉਣ ਲਈ ਉਤਸ਼ਾਹਿਤ ਕਰਨ ਵੱਲ ਸਕਾਰਾਤਮਕ ਕਦਮ

ਗੁਰਦਾਸਪੁਰ,24 ਸਤੰਬਰ (ਅਸ਼ਵਨੀ) : ਯੁਵਕ ਸੇਵਾਵਾਂ ਵਿਭਾਗ  ਗੁਰਦਾਸਪੁਰ ਦੇ ਸਹਾਇਕ ਡਾਇਰੈਕਟਰ ਸ੍ਰੀ ਰਵੀ ਦਾਰਾ ਅਕਸਰ ਹੀ ਆਪਣੇ ਗੀਤਾਂ ਦੁਆਰਾ ਨੌਜਵਾਨਾਂ ਨੂੰ ਜਾਗਰੂਕ ਕਰਦੇ ਨਜ਼ਰ ਆਉਂਦੇ ਹਨ ਚਾਹੇ ਸ਼ੋਸਲ ਮੀਡੀਆ ਹੋਏ ਜਾਂ ਕੋਈ ਸਕੂਲ ਜਾਂ ਕਾਲਜ ਦਾ ਮੰਚ ਉਹ ਅਕਸਰ ਨੌਜਵਾਨਾਂ ਨੂੰ ਨਸ਼ੇ ਦੇ ਮਾਰੂ ਪ੍ਰਭਾਵਾਂ ਬਾਰੇ, ਨਾਰੀ  ਸ਼ਕਤੀਕਰਨ ਅਤੇ ਹੋਰ ਬਹੁਤ ਸਾਰੇ ਵਿਸ਼ਿਆਂ ਉਪਰ ਆਪਣੇ ਲੈਕਚਰ ਅਤੇ ਗੀਤਾਂ ਦੁਆਰਾ ਜਾਗਰੂਕ ਕਰਨ ਲਈ ਲਗਾਤਾਰ ਗਤੀਸ਼ੀਲ ਰਹਿੰਦੇ  ਹਨ। 

ਪਿਛਲੇ ਸਾਲ ਨਸ਼ੇ ਦੀ ਦਲਦਲ ਵਿੱਚ ਫੱਸ ਚੁੱਕੇ ਨੌਜਵਾਨਾਂ ਲਈ ਗਾਇਆ ਉਹਨਾਂ ਦਾ ਗੀਤ ‘ਟੀਕਾ’ ਸਕੂਲਾਂ ਅਤੇ ਕਾਲਜਾਂ ਵਿੱਚ ਵਿਦਿਆਰਥੀਆਂ ਨੂੰ ਪ੍ਰੋਜੈਕਟਰਾਂ ਉੱਪਰ ਦਿਖਾਇਆ ਗਿਆ ਸੀ।

ਇਸ ਵਾਰ ਫਿਰ ਤੋਂ ਸਹਾਇਕ ਡਾਇਰੈਕਟਰ ਰਵੀ ਦਾਰਾ ਨੌਜਵਾਨਾਂ  ਨੂੰ ਮਿਸ਼ਨ ਤੰਦਰੁਸਤ ਪੰਜਾਬ ਅਤੇ ਫਿੱਟ ਇੰਡੀਆ ਨਾਲ ਜੋੜਨ ਦੇ ਲਈ ਸਾਈਕਲ ਗੀਤ ਲੈ ਕੇ ਨੌਜਵਾਨਾਂ ਦੇ ਰੂਬਰੂ ਹੋਣ ਜਾ ਰਹੇ ਹਨ।

ਰਵੀ ਦਾਰਾ ਨੇ ਦੱਸਿਆ ਕਿ ਅੱਜ ਦਾ ਨੌਜਵਾਨ ਏਨਾ ਆਲਸੀ ਹੋ ਚੁੱਕਾ ਹੈ ਕਿ ਉਹ ਦੋ ਤਿੰਨ ਕਿਲੋਮੀਟਰ ਜਾਣ ਲਈ ਵੀ ਮੋਟਰਸਾਈਕਲ ਜਾਂ ਕਾਰ ਦਾ ਸਹਾਰਾ ਲੈਂਦਾ ਹੈ।ਸਾਈਕਲ ਗੀਤ ਜਿੱਥੇ ਅੱਜ ਦੇ ਤੇਜ਼  ਰਫਤਾਰ ਯੁੱਗ ਵਿੱਚ ਨੌਜਵਾਨਾਂ ਨੂੰ ਤੰਦਰੁਸਤੀ ਵੱਲ ਪ੍ਰੇਰਿਤ ਕਰੇਗਾ। ਉੱਥੇ ਇੱਕ ਵਾਰ ਫਿਰ ਸਾਈਕਲ ਯੁੱਗ ਦੀ ਸ਼ੁਰੂਆਤ ਲਈ ਇੱਕ ਮੀਲ ਪੱਥਰ ਸਾਬਿਤ ਹੋਏਗਾ।

ਡਿਪਟੀ ਕਮਿਸ਼ਨਰ ਗੁਰਦਾਸਪੁਰ ਵੱਲੋਂ ਅੱਜ ‘ਸਾਈਕਲ ਗੀਤ’ ਦਾ ਪੋਸਟਰ ਜਾਰੀ ਕਰਕੇ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਗੁਰਦਾਸਪੁਰ ਦਾ ਹੋਂਸਲਾ ਵਧਾਇਆ ਗਿਆ ਅਤੇ ਇਸ ਤਰਾਂ ਦੇ ਹੋਰ ਗੀਤ ਸਮਾਜ ਦੀ ਝੋਲੀ ਵਿੱਚ ਪਾਉਣ ਦੀ ਹਦਾਇਤ ਕੀਤੀ।

News

Related posts

Leave a Comment