ਜ਼ਿਲ੍ਹੇ ’ਚ ਪ੍ਰਧਾਨ ਮੰਤਰੀ ਇੰਟਰਨਸ਼ਿਪ ਸਕੀਮ ਨੂੰ ਕੀਤਾ ਜਾਵੇਗਾ ਲਾਗੂ
ਹੁਸ਼ਿਆਰਪੁਰ, 06 ਮਾਰਚ (CDT NEWS): ਜ਼ਿਲ੍ਹਾ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਈ ਅਫ਼ਸਰ ਰਮਨਦੀਪ ਕੌਰ ਨੇ ਦੱਸਿਆ ਕਿ ਸਰਕਾਰ ਵੱਲੋਂ ਪ੍ਰਾਈਮ ਮਨਿਸਟਰ ਇੰਨਟਰਨਸ਼ਿਪ ਸਕੀਮ (ਪੀ.ਐਮ.ਆਈ.ਐਸ.) ਦੇ ਅਧੀਨ 12 ਮਹੀਨੇ ਦੀ ਇੰਟਰਨਸ਼ਿਪ ਦੇਸ਼ ਦੀਆਂ ਟਾਪ 500 ਕੰਪਨੀਆਂ ਵਿੱਚ ਆਫ਼ਰ ਕੀਤੀ ਜਾ ਰਹੀ ਹੈ। ਸਕੀਮ ਅਧੀਨ ਇੰਟਰਨਸ਼ਿਪ ਕਰਨ ਵਾਲੇ ਪ੍ਰਾਰਥੀਆਂ ਨੂੰ ਵਨ ਟਾਈਮ ਵਿੱਤੀ ਸਹਾਇਤਾ 6000 ਰੁਪਏ ਅਤੇ ਮਹੀਨਾਵਾਰ ਭੱਤਾ 5000 ਰੁਪਏ ਦਿੱਤਾ ਜਾਵੇਗਾ। ਇਹ ਮੌਕਾ ਪ੍ਰਾਰਥੀਆਂ ਲਈ ਦੇਸ਼ ਦੀਆਂ ਟਾਪ ਕੰਪਨੀਆਂ ਵਿੱਚ ਤਜ਼ਰਬਾ ਲੈਣ ਲਈ ਬਹੁਤ ਲਾਹੇਵੰਦ ਹੈ।
ਇਸ ਸਕੀਮ ਅਧੀਨ ਅਪਲਾਈ ਕਰਨ ਵਾਲੇ ਪ੍ਰਾਰਥੀਆਂ ਵੱਲੋਂ ਧਿਆਨ ਰੱਖਿਆ ਜਾਵੇ ਕਿ ਪ੍ਰਾਰਥੀ ਦੀ ਉਮਰ 21 ਤੋਂ 24 ਸਾਲ ਹੋਣੀ ਚਾਹੀਦੀ ਹੈ, ਪ੍ਰਾਰਥੀ ਫੁੱਲ ਟਾਈਮ ਪੜ੍ਹਾਈ ਜਾਂ ਫੁੱਲ ਟਾਈਮ ਰੋਜ਼ਗਾਰ ਵਿੱਚ ਏਨਰੋਲਡ ਨਾ ਹੋਵੇ, ਕੋਈ ਵੀ ਹਾਈ ਸਕੂਲ, ਹਾਇਰ ਸਕੈਂਡਰੀ ਸਕੂਲ, ਆਈ.ਟੀ.ਆਈ., ਪੋਲੀਟੈਕਨੀਕ ਜਾਂ ਗ੍ਰੈਜੂਏਸ਼ਨ (ਬੀ.ਏ., ਬੀ.ਐ.ਸੀ., ਬੀ.ਕਾਮ., ਬੀ.ਸੀ.ਏ., ਬੀ.ਬੀ.ਏ. ਬੀ.ਫਾਰਮੇਸੀ ਆਦਿ) ਦੀ ਐਜੂਕੇਸ਼ਨਲ ਕੁਆਲੀਫੀਕੇਸ਼ਨ ਵਾਲਾ ਪ੍ਰਾਰਥੀ ਉਕਤ ਸਕੀਮ ਅਧੀਨ ਅਪਲਾਈ ਕਰ ਸਕਦਾ ਹੈ, ਪ੍ਰਾਰਥੀ ਦੀ ਪਰਿਵਾਰਕ ਆਮਦਨ 8 ਲੱਖ ਤੋਂ ਘੱਟ ਹੋਣੀ ਚਾਹੀਦੀ ਹੈ ਅਤੇ ਪਾਰਥੀ ਦੇ ਪਰਿਵਾਰ (ਖ਼ੁਦ, ਪਤੀ/ਪਤਨੀ, ਮਾਤਾ/ਪਿਤਾ) ਵਿੱਚ ਕੋਈ ਸਰਕਾਰੀ ਨੌਕਰੀ ’ਤੇ ਨਹੀਂ ਹੋਣਾ ਚਾਹੀਦਾ।
ਇਸ ਸਕੀਮ ਅਧੀਨ ਇੰਟਰਨਸ਼ਿਪ ਹਾਸਿਲ ਕਰਨ ਲਈ pminternshipscheme.com ਪੋਰਟਲ ’ਤੇ 12 ਮਾਰਚ ਤੱਕ ਅਪਲਾਈ ਕੀਤਾ ਜਾ ਸਕਦਾ ਹੈ। ਜ਼ਿਲ੍ਹਾ ਰੋਜ਼ਗਾਰ ਅਫ਼ਸਰ ਨੇ ਦੱਸਿਆ ਕਿ ਚਾਹਵਾਨ ਯੋਗ ਪ੍ਰਾਰਥੀ ਉਪਰੋਕਤ ਪੋਰਟਲ ਰਾਹੀਂ ਅਪਲਾਈ ਕਰ ਸਕਦੇ ਹਨ ਅਤੇ ਇਸ ਸਕੀਮ ਦਾ ਵੱਧ ਤੋਂ ਵੱਧ ਲਾਭ ਪ੍ਰਾਪਤ ਕਰ ਸਕਦੇ ਹਨ।
- ਐਸ.ਆਈ.ਆਰ.-2026 ਤਹਿਤ ਵੋਟਰ ਸੂਚੀ ਦੀ ਹੋਈ ਮੁੱਢਲੀ ਪ੍ਰਕਾਸ਼ਨਾ: ਆਸ਼ਿਕਾ ਜੈਨ
- ਵਿਧਾਇਕ ਡਾ. ਇਸ਼ਾਂਕ ਕੁਮਾਰ ਵੱਲੋਂ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਸ਼ਰਧਾਲੂਆਂ ਦੀ ਬੱਸ ਰਵਾਨਾ
- MLA Dr. Ishank Kumar: Cloud University Bill Passed in Punjab Assembly, Major Milestone for Hoshiarpur
- ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਆਪ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਕਰਨਗੇ ਬੱਸਾਂ ਰਵਾਨਾ
- LATEST NEWS : ₹1.11 Crore Infrastructure Push Transforms Chandeli as MLA Dr. Ishank Kumar Unveils Key Projects
- Latest News : ਪ੍ਰਵੀਨ ਸੈਣੀ ਬਣੇ ਹੁਸ਼ਿਆਰਪੁਰ ਦੇ ਮੇਅਰ, ਸੁਰਿੰਦਰ ਕੁਮਾਰ ਸੀਨੀਅਰ ਡਿਪਟੀ ਮੇਅਰ ਅਤੇ ਸੰਦੀਪ ਚੇਚੀ ਬਣੇ ਡਿਪਟੀ ਮੇਅਰ

EDITOR
CANADIAN DOABA TIMES
Email: editor@doabatimes.com
Mob:. 98146-40032 whtsapp





