ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਵਿੱਚ ਮਨਾਇਆ ਖੇਡ ਦਿਵਸ


ਗੜਸ਼ੰਕਰ, 31 ਅਗਸਤ(ਅਸ਼ਵਨੀ) – ਇੱਥੋਂ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਵਿੱਚ ਪ੍ਰਿੰਸੀਪਲ ਡਾ. ਜਸਪਾਲ ਸਿੰਘ ਦੀ ਅਗਵਾਈ ਹੇਠ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ।ਇਸ ਮੌਕੇ ਕਾਲਜ ਦੀ ਪ੍ਰਬੰਧਕੀ ਕਮੇਟੀ ਦੇ ਜਨਰਲ ਸਕੱਤਰ ਗੁਰਿੰਦਰ ਸਿੰਘ ਬੈਂਸ,ਮੀਤ ਪ੍ਰਧਾਨ ਵਿੰਗ ਕਮਾਂਡਰ ਹਰਦੇਵ ਸਿੰਘ ਢਿਲੋਂ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ।

ਇਸ ਮੌਕੇ ਪ੍ਰਿੰਸੀਪਲ ਜਸਪਾਲ ਸਿੰਘ ਨੇ ਕਿਹਾ ਕਿ ਦੇਸ਼ ਦੇ ਪ੍ਰਸਿੱਧ ਹਾਕੀ ਖਿਡਾਰੀ ਧਿਆਨ ਚੰਦ ਅਤੇ ਹੋਰ ਮਸ਼ਹੂਰ ਖਿਡਾਰੀਆਂ ਦੀ ਆਪਣੀ ਖੇਡ ਲਈ ਪ੍ਰਤੀਬੱਧਤਾ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਮਾਹਿਲਪੁਰ ਕਾਲਜ ਦੀਆਂ ਫੁੱਟਬਾਲ ਖੇਡ ਵਿੱਚ ਬੇਅੰਤ ਪ੍ਰਾਪਤੀਆਂ ਹਨ ਅਤੇ ਖੇਡ ਦਿਵਸ ਮਨਾ ਕੇ ਵਿਦਿਆਰਥੀਆਂ ਨੂੰ ਖੇਡ ਖੇਤਰ ਵਿੱਚ ਹੋਰ ਨਾਮਣਾ ਖੱਟਣਾ ਚਾਹੀਦਾ ਹੈ।

ਇਸ ਮੌਕੇ ਅੰਡਰ 14 ਉਮਰ ਵਰਗੇ ਦੇ ਬੱਚਿਆਂ ਦੀ ਦੌੜ ਦੇ ਜੇਤੂਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹਾਜ਼ਰ ਕਮੇਟੀ ਅਹੁਦੇਦਾਰਾਂ ਨੇ ਸਰੀਰਕ ਸਿੱਖਿਆ ਵਿਭਾਗ ਨੂੰ ਖੇਡ ਦਿਵਸ ਮਨਾਉਣ ‘ਤੇ ਵਧਾਈ ਦਿੱਤੀ। ਇਸ ਮੌਕੇ ਬੀਐੱਡ ਕਾਲਜ ਦੇ ਪ੍ਰਿੰ. ਡਾ.ਰੋਹਤਾਂਸ਼,ਵਿਭਾਗ ਦੇ ਮੁਖੀ ਡਾ. ਰਾਜ ਕੁਮਾਰ,ਪ੍ਰੋ ਜਸਵਿੰਦਰ ਸਿੰਘ,ਪ੍ਰੋ ਵਰਿੰਦਰ, ਸੁਖਜਿੰਦਰ ਸਿੰਘ, ਹਰਿੰਦਰ ਸੰਨੀ ਆਦਿ ਵੀ ਹਾਜ਼ਰ ਸਨ।

News

Related posts

Leave a Comment