ਡਾ. ਰਜਿੰਦਰ ਸਿੰਘ ਸੋਹਲ ਨੇ ਐਸ.ਐਸ.ਪੀ ਗੁਰਦਾਸਪੁਰ ਦਾ ਅਹੁਦਾ ਸੰਭਾਲਣ ਉਪੰਰਤ ਨਸ਼ਿਆਂ ਖਿਲਾਫ ਵਿੱਢੀ ਸੀ ‘ਕਲੀਨ ਸਵੀਪ’ ਮੁਹਿੰਮ

ਡਾ. ਰਜਿੰਦਰ ਸਿੰਘ ਸੋਹਲ ਨੇ ਐਸ.ਐਸ.ਪੀ ਗੁਰਦਾਸਪੁਰ ਦਾ ਅਹੁਦਾ ਸੰਭਾਲਣ ਉਪੰਰਤ ਨਸ਼ਿਆਂ ਖਿਲਾਫ ਵਿੱਢੀ ‘ਕਲੀਨ ਸਵੀਪ’ ਮੁਹਿੰਮ
ਨਸ਼ਿਆਂ ਵਿਰੁੱਧ ਕੀਤੀ ਗਈ ਸਮੇਂ ਸਿਰ ਕਾਰਵਾਈ ਨੇ ਜਾਨੀ ਨੁਕਸਾਨ ਹੋਣ ਤੋਂ ਕੀਤਾ ਬਚਾਅ
ਸ਼ਰਾਬ ਦਾ ਨਾਜਾਇਜ਼ ਕਾਰੋਬਾਰ ਕਰਨ ਵਾਲਿਆਂ ਵਿਰੁੱਧ 325 ਕੇਸ ਰਜਿਸਟਰਡ, 338 ਦੋਸ਼ੀ ਗ੍ਰਿਫਤਾਰ ਅਤੇ 70 ਲੱਖ 69 ਹਜ਼ਾਰ 860 ਮਿਲੀਲਿਟਰ ਨਾਜਾਇਜ ਸ਼ਰਾਬ ਬਰਾਮਦ ਕੀਤੀ

ਗੁਰਦਾਸਪੁਰ, 2 ਅਗਸਤ ( ਅਸ਼ਵਨੀ ) 

ਡਾ. ਰਜਿੰਦਰ ਸਿੰਘ ਸੋਹਲ ਵਲੋਂ 4 ਜੂਨ 2020 ਨੂੰ ਐਸ.ਐਸ.ਪੀ ਗੁਰਦਾਸਪੁਰ ਦਾ ਅਹੁਦਾ ਸੰਭਾਲਿਆ ਗਿਆ ਸੀ ਤੇ ਉਨਾਂ ਵਲੋਂ ਅਹੁਦਾ ਸੰਭਾਲਣ ਉਪਰੰਤ ਗੁਰਦਾਸਪੁਰ ਜ਼ਿਲੇ ਅੰਦਰ ਨਜਾਇਜ਼ ਸ਼ਰਾਬ ਦਾ ਕਾਰੋਬਾਰ ਕਰਨ ਵਾਲਿਆਂ ਵਿਰੁੱਧ ‘ਕਲੀਨ ਸਵੀਪ’ ਮੁਹਿੰਮ ਵਿੱਢੀ ਗਈ ਸੀ। ਜਿਸ ਦੇ ਚਲਦਿਆਂ ਜਿਲੇ ਅੰਦਰ (ਪੁਲਿਸ ਜ਼ਿਲਾ ਗੁਰਦਾਸਪੁਰ) ਅੰਦਰ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋਇਆ ਹੈ।  
                         ਨਸ਼ਿਆਂ ਵਿਰੁੱਧ ਸ਼ੁਰੂ ਕੀਤੀ ਮੁਹਿੰਮ ਤਹਿਤ ਐਸ.ਐਸ.ਪੀ ਡਾ. ਸੋਹਲ ਨੇ ਦੱਸਿਆ ਕਿ ਉਨਾਂ ਦੀ ਅਗਵਾਈ ਵਿਚ ਸ਼ੁਰੂ ਕੀਤੀ ਗਈ ‘ਕਲੀਨ ਸਵੀਪ’ ਮੁਹਿੰਮ ਤਹਿਤ ਹੁਣ ਤਕ ਸ਼ਰਾਬ ਦਾ ਨਜਾਇਜ਼ ਕਾਰੋਬਾਰ ਕਰਨ ਵਾਲਿਆਂ ਵਿਰੁੱਧ 325 ਕੇਸ ਰਜਿਸਟਰਡ ਕੀਤੇ ਗਏ ਹਨ ਅਤੇ 338 ਦੋਸ਼ੀ ਗ੍ਰਿਫਤਾਰ ਕੀਤੇ ਜਾ ਚੁੱਕੇ ਹਨ। ਉਨਾਂ ਦੱਸਿਆ ਕਿ 70 ਲੱਖ 69 ਹਜਾਰ 860 ਮਿਲੀਲਿਟਰ ਨਾਜਾਇਜ ਸ਼ਰਾਬ ਬਰਾਮਦ ਕੀਤੀ ਗਈ, 05 ਲੱਖ 16 ਹਜਾਰ ਠੇਕਾ ਸ਼ਰਾਬ ਤੇ 7 ਹਜ਼ਾਰ 85 ਕਿਲੋ ਲਾਹੁਣ ਬਰਾਮਦ ਕੀਤੀ ਗਈ ਹੈ। ਉਨਾਂ ਦੱਸਿਆ ਕਿ ਨਸ਼ਿਆਂ ਦੇ ਕਾਰੋਬਾਰ ਵਿਚ ਸ਼ਾਮਿਲ ਪੰਜਾਬ ਪੁਲਿਸ ਦਾ ਜਵਾਨ ਮਨਦੀਪ ਸਿੰਘ, ਪੁਲਿਸ ਸਟੇਸ਼ਨ ਧਾਰੀਵਾਲ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤੇ ਨੌਕਰੀ ਤੋਂ ਸਸਪੈਂਡ ਕੀਤਾ  ਜਾ ਚੁੱਕਾ ਹੈ।  
                 ਐਸ.ਐਸ. ਪੀ ਨੇ ਅੱਗੇ ਦੱਸਿਆ ਕਿ ਜਿਲੇ ਅੰਦਰ ਕੱਚੀ ਸ਼ਰਾਬ, ਸਪਰਿਟ ਤੇ ਗੈਰ ਕਾਨੂੰਨੀ ਢੰਗ ਨਾਲ ਕੀਤੇ ਜਾ ਰਹੇ ਨਜਾਇਜ਼ ਸ਼ਰਾਬ ਦੇ ਧੰਦੇ ਨੂੰ ਕਿਸੇ ਵੀ ਹਾਲਤ ਵਿਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਜਿਲੇ ਭਰ ਅੰਦਰ ਪੁਲਿਸ ਵਿਭਾਗ ਵਲੋਂ ਨਸ਼ਾ ਵਿਰੋਧੀ ਮੁਹਿੰਮ ਚਲਾਈ ਜਾ ਰਹੀ ਹੈ। ਉਨਾਂ ਕਿਹਾ ਕਿ ਦਰਿਆ ਦੇ ਕੰਢਿਆਂ ਦੇ ਨੇੜਲੇ ਪਾਸੇ ਵਸਦੇ ਪਿੰਡਾਂ ਅੰਦਰ ਵੀ ਪੁਲਿਸ ਸਰਚ ਅਭਿਆਨ ਚਲਾ ਕੇ ਨਸ਼ਿਆ ਦਾ ਲੱਕ ਤੋੜਨ ਲਈ ਅਭਿਆਨ ਚਲਾਇਆ ਜਾ ਰਿਹਾ ਹੈ ਅਤੇ ਇਹ ਮੁਹਿੰਮ ਲਗਾਤਾਰ ਜਾਰੀ ਰਹੇਗੀ।
           ਐਸ. ਐਸ. ਪੀ ਡਾ. ਸੋਹਲ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਇਸ ਅਭਿਆਨ ਵਿਚ ਪੁਲਿਸ ਦਾ ਸਹਿਯੋਗ ਕਰਨ ਅਤੇ ਨਸ਼ਿਆਂ ਦਾ ਕਾਰੋਬਾਰ ਕਰਨ ਵਾਲਿਆਂ ਦੀ ਇਤਲਾਹ ਦੇਣ। ਇਤਲਾਹ ਦੇਣ ਵਾਲੇ ਦਾ ਨਾਂਅ ਤੇ ਪਤਾ ਗੁਪਤ ਰੱਖਿਆ ਜਾਵੇਗਾ। ਉਨਾਂ ਕਿਹਾ ਕਿ ਨਸ਼ੇ ਸਾਡੇ ਸਮਾਜ ਵਿਚ ਬਹੁਤ ਵੱਡੀ ਬੁਰਾਈ ਹਨ ਅਤੇ ਇਸ ਨੂੰ ਖਤਮ ਕਰਨ ਲਈ ਸਾਨੂੰ ਸਾਰਿਆਂ ਨੂੰ ਹੰਭਲਾ ਮਾਰਨਾ ਚਾਹੀਦਾ ਹੈ। ਉਨ•ਾਂ ਕਿਹਾ ਕਿ ਨਸ਼ਿਆਂ ਦਾ ਧੰਦਾ ਕਰਨ ਵਾਲਿਆਂ ਖਿਲਾਫ ਇਹ ਕਾਰਵਾਈ ਇਸੇ ਤਰਾਂ ਜਾਰੀ ਰਹੇਗੀ।

Advertisements

Related posts

Leave a Reply