ਆਸ਼ਾ ਵਰਕਰਜ ਅਤੇ ਫੈਸੀਲੀਟੇਟਰਜ ਦੇ ਮਸਲੇ ਪਹਿਲ ਦੇ ਆਧਾਰ ਤੇ ਹੋਣਗੇ ਹੱਲ : ਸਿਵਲ ਸਰਜਨ

ਆਸ਼ਾ ਵਰਕਰਜ ਅਤੇ ਫੈਸੀਲੀਟੇਟਰਜ ਯੂਨੀਅਨ ਦੇ ਵਫ਼ਦ ਨੂੰ ਦਿੱਤਾ ਭਰੋਸਾ

ਗੁਰਦਾਸਪੁਰ 26 ਅਕਤੂਬਰ ( ਅਸ਼ਵਨੀ ) ਆਸ਼ਾ ਵਰਕਰਜ ਅਤੇ ਫੈਸੀਲੀਟੇਟਰਜ  ਨੂੰ ਮਹੀਨਾ ਵਾਰ ਤਨਖਾਹ ਅਤੇ ਮਾਨ ਭੱਤਾ ਦੀਆਂ ਸਮੇਂ ਸਿਰ ਅਦਾਇਗੀ  ਕੀਤੀ ਜਾਵੇਗੀ ਅਤੇ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਆਸ਼ਾ ਵਰਕਰਾਂ ਅਤੇ ਫੈਸੀਲੀਟੇਟਰਜ ਵਲੋਂ  ਲਿਆਂਦੇ ਗਏ ਮਰੀਜ਼ਾਂ ਦੀ ਖਜਲ ਖੁਆਰੀ ਨੂੰ ਰੋਕਣ ਲਈ ਉਚਿਤ ਕਦਮ ਚੁੱਕੇ ਜਾਣਗੇ। ਇਹ ਭਰੋਸਾ ਅੱਜ ਡਾਕਟਰ ਵਰਿੰਦਰ ਪਾਲ ਜਗਤ ਸਿਵਲ ਸਰਜਨ ਗੁਰਦਾਸਪੁਰ ਨੇ ਆਸ਼ਾ ਵਰਕਰ ਅਤੇ ਫੈਸੀਲੀਟੇਟਰਜ ਯੂਨੀਅਨ ਪੰਜਾਬ ਗੁਰਦਾਸਪੁਰ ਦੀ ਅਮਰਜੀਤ ਸ਼ਾਸਤਰੀ ਮੁੱਖ ਸਲਾਹਕਾਰ ਆਸ਼ਾ ਵਰਕਰਜ ਅਤੇ ਫੈਸੀਲੀਟੇਟਰਜ ਯੂਨੀਅਨ ਅਤੇ ਜ਼ਿਲ੍ਹਾ ਜਰਨਲ ਸਕੱਤਰ ਬਲਵਿੰਦਰ ਕੌਰ ਅਲੀ ਸ਼ੇਰ ਦੀ ਅਗਵਾਈ ਹੇਠ ਹੋਈ ਮੀਟਿੰਗ ਵਿੱਚ ਦਿੱਤਾ। 

ਜਥੇਬੰਦੀ ਵੱਲੋਂ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਉਨ੍ਹਾਂ ਵੱਲੋਂ ਲਿਆਂਦੇ ਜਾਂਦੇ ਮਰੀਜ਼ਾਂ ਦੀ ਖਜਲ ਖੁਆਰੀ ਦਾ ਮਾਮਲਾ ਸਾਹਮਣੇ ਲਿਆਉਂਦੇ ਹੋਏ ਦੱਸਿਆ ਕਿ ਗਰੀਬ ਗਰਭਵਤੀ ਔਰਤਾਂ ਨੂੰ ਬੇਲੋੜੇ ਟੈਸਟ ਲਈ ਪ੍ਰਾਈਵੇਟ ਲੈਬੋਰਟਰੀਆਂ ਵਿਚ ਭੇਜਿਆ ਜਾਂਦਾ ਹੈ ਅਤੇ ਬਹੁਤ ਸਾਰੇ ਕੇਸ ਇਥੇ ਹੋ ਰਹੀ ਖਜਲ ਖੁਆਰੀ ਤੋਂ  ਤੰਗ ਆਕੇ ਪ੍ਰਾਈਵੇਟ ਹਸਪਤਾਲਾਂ ਵਿਚ ਚਲੇ ਜਾਂਦੇ ਹਨ। ਜਿਸ ਕਰਕੇ ਆਮ ਲੋਕਾਂ ਦਾ ਵਿਸ਼ਵਾਸ ਸਰਕਾਰੀ ਸਿਹਤ ਸਹੂਲਤਾਂ ਤੋਂ ਉੱਠ ਰਿਹਾ। ਮੀਟਿੰਗ ਵਿੱਚ ਆਸ਼ਾ ਵਰਕਰ ਅਤੇ ਫੈਸੀਲੀਟੇਟਰਜ ਦੀਆਂ ਤਨਖ਼ਾਹਾਂ ਅਤੇ ਮਾਣ ਭੱਤਾ 7 ਤਾਰੀਖ਼ ਤੱਕ ਜਾਰੀ ਕਰਨ ਅਤੇ ਸੀ ਐਚ ਉ ਪੱਧਰ ਤੇ ਆਸ਼ਾ ਵਰਕਰਾਂ ਦਾ ਬਣਦਾ ਮਾਣ ਭੱਤਾ ਦੇਣ  ਕਰੋਨਾ ਮਹਾਂਮਾਰੀ ਫਤਿਹ ਮਿਸ਼ਨ ਭੱਤਾ ਜਾਰੀ ਕਰਨ ਦੀ ਮੰਗ ਕੀਤੀ।

ਸਿਵਲ ਸਰਜਨ ਗੁਰਦਾਸਪੁਰ ਨੇ ਅਕਾਊਂਟੈਂਟ ਦੀਪਿਕਾ ਭੱਲਾ ਅਤੇ ਸਾਰੇ  ਸੀਨੀਅਰ ਮੈਡੀਕਲ ਅਫਸਰਾਂ ਨੂੰ ਆਸ਼ਾ ਵਰਕਰਾਂ ਅਤੇ ਫੈਸੀਲੀਟੇਟਰਜ ਦੀਆਂ ਤਨਖ਼ਾਹਾਂ ਅਤੇ ਮਾਣ ਭੱਤਾ ਜਾਰੀ ਕਰਨ ਦੇ ਤੁੰਰਤ ਆਦੇਸ਼ ਦਿੱਤੇ। ਇਸ ਮੌਕੇ  ਗੁਰਵਿੰਦਰ ਕੌਰ ਦੁਰਾਗਲ, ਪਰਮਜੀਤ ਕੌਰ ਬਾਠਾਂ ਵਾਲਾ,ਕੁਲਜੀਤ ਕੌਰ ਅਤੇ ਦਵਿੰਦਰ ਕੌਰ ਨੇ ਜ਼ਿਲੇ ਦੀਆਂ ਆਸ਼ਾ ਵਰਕਰਾਂ ਅਤੇ ਫੈਸੀਲੀਟੇਟਰਜ ਨੂੰ ਤਿੰਨ ਨਵੰਬਰ ਨੂੰ ਕਾਦੀਆਂ ਵਿਖੇ ਜ਼ੋਨਲ ਰੈਲੀ ਵਿੱਚ ਪੁੱਜਣ ਦਾ ਸੱਦਾ ਦਿੱਤਾ।

Related posts

Leave a Comment