ਬਠਿੰਡਾ ‘ਚ CM ਭਗਵੰਤ ਮਾਨ ਨੂੰ ਬੰਬ ਨਾਲ ਉਡਾਉਣ ਦੀ ਧਮਕੀ

ਬਠਿੰਡਾ ‘ਚ CM ਭਗਵੰਤ ਮਾਨ ਨੂੰ ਬੰਬ ਨਾਲ ਉਡਾਉਣ ਦੀ ਧਮਕੀ

ਖਾਲਿਸਤਾਨ ਸੰਗਠਨਾਂ ਨੇ ਈਮੇਲ ਰਾਹੀਂ ਭੇਜੀ ਧਮਕੀ, ਸੁਰੱਖਿਆ ਏਜੰਸੀਆਂ ਚੌਕੰਨੀਆਂ


ਬਠਿੰਡਾ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (CM Bhagwant Mann) ਨੂੰ ਖਾਲਿਸਤਾਨ ਨੈਸ਼ਨਲ ਆਰਮੀ ਅਤੇ ਬੱਬਰ ਖਾਲਸਾ ਵਰਗੀਆਂ ਸੰਗਠਨਾਂ ਵੱਲੋਂ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ। ਇਹ ਧਮਕੀ ਈਮੇਲ ਰਾਹੀਂ ਭੇਜੀ ਗਈ, ਜਿਸ ਵਿੱਚ ਕਿਹਾ ਗਿਆ ਕਿ “ਭਗਵੰਤ ਮਾਨ ਅੱਜ ਦਾ ਬੇਅੰਤ ਸਿੰਘ ਹੈ, ਜਿਸਨੇ ਸਿੱਖ ਨੌਜਵਾਨਾਂ ਦਾ ਘਾਣ ਕੀਤਾ ਸੀ।”

ਈਮੇਲ ਵਿੱਚ ਇਹ ਵੀ ਦੱਸਿਆ ਗਿਆ ਕਿ 5 ਸਤੰਬਰ ਨੂੰ ਬਠਿੰਡਾ ਵਿੱਚ ਮੁੱਖ ਮੰਤਰੀ ਨੂੰ “ਸੋਧਾ” (ਕਤਲ) ਕੀਤਾ ਜਾਵੇਗਾ। ਇਸ ਤੋਂ ਇਲਾਵਾ ਅਦਾਲਤੀ ਕੰਪਲੈਕਸ ਅਤੇ ਹੋਰ ਸਰਕਾਰੀ ਇਮਾਰਤਾਂ ਨੂੰ ਨਿਸ਼ਾਨਾ ਬਣਾਉਣ ਦੀ ਵੀ ਧਮਕੀ ਦਿੱਤੀ ਗਈ ਹੈ।

ਧਮਕੀ ਭਰੀ ਈਮੇਲ ਵਿੱਚ ਖਾਲਿਸਤਾਨ ਨੈਸ਼ਨਲ ਆਰਮੀ ਅਤੇ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਕੁਝ ਆਗੂਆਂ ਦੇ ਨਾਂ ਵੀ ਦਰਜ ਹਨ। ਇਸ ਤੋਂ ਇਲਾਵਾ, ਦਿਲਾਵਰ ਸਿੰਘ (ਜਿਸਨੇ ਮਨੁੱਖੀ ਬੰਬ ਬਣ ਕੇ ਮੁੱਖ ਮੰਤਰੀ ਬੇਅੰਤ ਸਿੰਘ ਨੂੰ ਕਤਲ ਕੀਤਾ ਸੀ) ਦਾ ਵੀ ਜ਼ਿਕਰ ਕੀਤਾ ਗਿਆ ਹੈ, ਅਤੇ ਲੋਕਾਂ ਨੂੰ ਆਪਣੇ ਬੱਚਿਆਂ ਨੂੰ ਉਸ ਬਾਰੇ ਦੱਸਣ ਲਈ ਕਿਹਾ ਗਿਆ ਹੈ।

ਦਿਲਾਵਰ ਸਿੰਘ ਦਾ ਪਿਛੋਕੜ

ਜ਼ਿਕਰਯੋਗ ਹੈ ਕਿ ਦਿਲਾਵਰ ਸਿੰਘ ਦਾ ਪਿੰਡ ਜੈ ਸਿੰਘ ਵਾਲਾ ਬਠਿੰਡਾ ਜ਼ਿਲ੍ਹੇ ਵਿੱਚ ਪੈਂਦਾ ਹੈ। ਹਰ ਸਾਲ 31 ਅਗਸਤ ਨੂੰ ਕੁਝ ਸਿੱਖ ਜਥੇਬੰਦੀਆਂ ਵੱਲੋਂ ਉਸਦਾ “ਸ਼ਹੀਦੀ ਦਿਹਾੜਾ” ਮਨਾਇਆ ਜਾਂਦਾ ਹੈ।

ਸੁਰੱਖਿਆ ਏਜੰਸੀਆਂ ਚੌਕੰਨੀਆਂ

ਇਸ ਧਮਕੀ ਤੋਂ ਬਾਅਦ ਪੰਜਾਬ ਪੁਲਿਸ ਅਤੇ ਹੋਰ ਸੁਰੱਖਿਆ ਏਜੰਸੀਆਂ ਚੌਕੰਨੀਆਂ ਹੋ ਗਈਆਂ ਹਨ। ਮੁੱਖ ਮੰਤਰੀ ਦੀ ਸੁਰੱਖਿਆ ਵਿੱਚ ਵਾਧਾ ਕਰ ਦਿੱਤਾ ਗਿਆ ਹੈ, ਅਤੇ ਈਮੇਲ ਦੇ ਸਰੋਤ ਦਾ ਪਤਾ ਲਗਾਉਣ ਲਈ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਨੇ ਸ਼ਹਿਰ ਦੇ ਸੰਵੇਦਨਸ਼ੀਲ ਸਥਾਨਾਂ ‘ਤੇ ਵੀ ਸੁਰੱਖਿਆ ਕਡ਼ੀ ਕਰ ਦਿੱਤੀ ਹੈ।

5761

Related posts

Leave a Reply