ਪ੍ਰਸਾਸ਼ਨ ਨੇ ਸੀਨੀਅਰ ਸਿਟੀਜਨ ਦਿਵਸ ‘ਤੇ ਬਜ਼ੁਰਗਾਂ ਨੂੰ ਕਰਵਾਇਆ ਆਪਣੇਪਨ ਦਾ ਅਹਿਸਾਸ 

-ਵਧੀਕ ਡਿਪਟੀ ਕਮਿਸ਼ਨਰ ਨੇ ਬਜ਼ੁਰਗਾਂ ਨੂੰ ਵੰਡੇ ਗਰਮ ਲੋਈਆਂ ਅਤੇ ਸ਼ਾਲ
ਹੁਸ਼ਿਆਰਪੁਰ :
ਡਾਇਰੈਕਟਰ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਨਿਰਦੇਸ਼ਾਂ ਅਨੁਸਾਰ ਹੁਸ਼ਿਆਰਪੁਰ ਵਿਖੇ ਅੰਤਰ ਰਾਸ਼ਟਰੀ ਸੀਨੀਅਰ ਸਿਟੀਜਨ ਦਿਵਸ ਫੂਡ ਕਰਾਫਟ ਇੰਸਟੀਚਿਊਟ ਵਿਖੇ ਮਨਾਇਆ ਗਿਆ। ਇਸ ਸਮਾਰੋਹ ਵਿੱਚ ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀਮਤੀ ਅਨੁਪਮ ਕਲੇਰ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ। ਉਨ•ਾਂ ਇਸ ਮੌਕੇ ਓਲਡ ਏਜ਼ ਹੋਮ ਵਿੱਚ ਰਹਿ ਰਹੇ ਵਿਅਕਤੀਆਂ ਅਤੇ ਸੀਨੀਅਰ ਸਿਟੀਜ਼ਨਾਂ ਨੂੰ ਮਿਲਕੇ ਉਨ•ਾਂ ਨੂੰ ਆਪਣੇਪਨ ਦਾ ਅਹਿਸਾਸ ਦੁਆਇਆ। ਸੰਬੋਧਨ ਕਰਦੇ ਹੋਏ ਉਨ•ਾਂ ਕਿਹਾ ਕਿ ਅੱਜ ਦਾ ਦਿਨ ਬਜ਼ੁਰਗਾਂ ਦੇ ਮਾਣ ਅਤੇ ਖੁਸ਼ੀ ਲਈ ਮਨਾਇਆ ਜਾਂਦਾ ਹੈ, ਤਾਂ ਜੋ ਸਾਰੇ ਲੋਕ ਆਪਣੇ ਮਾਤਾ-ਪਿਤਾ ਦਾ ਮਾਣ ਅਤੇ ਸਤਿਕਾਰ ਕਰਨ। ਇਸ ਮੌਕੇ ਸਟੇਟ ਸੀਨੀਅਰ ਸਿਟੀਜਨ ਕੌਂਸਲ ਦੇ ਸ੍ਰੀ ਸੁਰਜੀਤ ਸਿੰਘ ਬ੍ਰਿਗੇਡੀਅਰ (ਰਿਟਾ:) ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।
ਇਸ ਮੌਕੇ ਹੋਮ ਫਾਰ ਏਜ਼ਡ ਰਾਮ ਕਲੋਨੀ ਕੈਂਪ, ਸੰਧਿਆ ਦੀਪ ਬਿਰਧ ਆਸ਼ਰਮ ਅਤੇ ਗੁਰੂ ਨਾਨਕ ਸੇਵਾ ਘਰ ਬਿਰਧ ਆਸ਼ਰਮ ਹੁਸ਼ਿਆਰਪੁਰ ਦੇ ਹੋਮ ਵਿੱਚ ਰਹਿ ਰਹੇ 45 ਬਿਰਧ ਵਿਅਕਤੀਆਂ ਨੂੰ ਗਰਮ ਲੋਈਆਂ ਅਤੇ 20 ਔਰਤਾਂ ਨੂੰ ਗਰਮ ਸ਼ਾਲ ਤੋਂ ਇਲਾਵਾ ਫ਼ਲ ਆਦਿ ਵਧੀਕ ਡਿਪਟੀ ਕਮਿਸ਼ਨਰ ਵਲੋਂ ਵੰਡੇ ਗਏ। ਇਸ ਮੌਕੇ ਜ਼ਿਲ•ਾ ਸਮਾਜਿਕ ਸੁਰੱਖਿਆ ਅਫ਼ਸਰ ਸ੍ਰੀ ਮੁਕੇਸ਼ ਗੌਤਮ, ਜਿਲ•ਾ ਬਾਲ ਸੁਰੱਖਿਆ ਅਫ਼ਸਰ ਸ੍ਰੀਮਤੀ ਹਰਪ੍ਰੀਤ ਕੌਰ, ਸ੍ਰੀ ਰਸ਼ਪਾਲ ਸਿੰਘ, ਸ੍ਰੀ ਜਰਨੈਲ ਸਿੰਘ ਧੀਰ, ਸ੍ਰੀ ਜਸਵਿੰਦਰ ਕੁਮਾਰ ਅਤੇ ਹੋਰ ਪਤਵੰਤੇ ਹਾਜ਼ਰ ਸਨ।

Related posts

Leave a Reply