BUREAU JASPAL DHATT ::> ਕਰਫ਼ਿਊ ਦੌਰਾਨ ਕਿਸਾਨਾਂ ਪ੍ਰਤੀ ਸਰਕਾਰ ਦੀ ਵਚਨਬੱਧਤਾ ਵਿੱਚ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ

ਮੰਡੀਆਂ ‘ਚੋਂ ਕਣਕ ਦਾ ਇਕ-ਇਕ ਦਾਣਾ ਖਰੀਦਣ ਲਈ ਪੰਜਾਬ ਸਰਕਾਰ ਵਚਨਬੱਧ : ਕੈਬਨਿਟ ਮੰਤਰੀ ਅਰੋੜਾ
-ਕੈਬਨਿਟ ਮੰਤਰੀ ਨੇ ਹੁਸ਼ਿਆਰਪੁਰ ਦਾਣਾ ਮੰਡੀ ‘ਚ ਕਣਕ ਖਰੀਦ ਦੀ ਕਰਵਾਈ ਸ਼ੁਰੂਆਤ
-ਮੰਡੀ ਬੋਰਡ ਅਧਿਕਾਰੀਆਂ ਅਤੇ ਆੜਤੀਆਂ ਨੂੰ ਸਮਾਜਿਕ ਦੂਰੀ ਦੇ ਨਾਲ-ਨਾਲ ਮਾਸਕ ਅਤੇ ਸੈਨੇਟਾਈਜਰ ਦਾ ਪ੍ਰਯੋਗ ਯਕੀਨੀ ਬਣਾਉਣ ਦੇ ਦਿੱਤੇ ਨਿਰਦੇਸ਼
-ਮੰਡੀਆਂ ‘ਚ ਕਿਸਾਨਾਂ ਲਈ ਕੀਤੇ ਗਏ ਪ੍ਰਬੰਧਾਂ ਦੀ ਕੀਤੀ ਸ਼ਲਾਘਾ
-ਕਿਹਾ, ਨਾਲ-ਨਾਲ ਹੀ ਕਰਵਾਈ ਜਾਵੇਗੀ ਕਣਕ ਦੀ ਲਿਫਟਿੰਗ
ਹੁਸ਼ਿਆਰਪੁਰ, 18 ਅਪ੍ਰੈਲ :
ਉਦਯੋਗ ਤੇ ਵਣਜ ਮੰਤਰੀ ਪੰਜਾਬ, ਸ਼੍ਰੀ ਸੁੰਦਰ ਸ਼ਾਮ ਅਰੋੜਾ ਨੇ ਅੱਜ ਅਨਾਜ ਮੰਡੀ ਹੁਸ਼ਿਆਰਪੁਰ ਵਿੱਚ ਇਸ ਸੀਜਨ ਦੀ ਕਣਕ ਖਰੀਦ ਦੀ ਸ਼ੁਰੁਆਤ ਕਰਵਾਈ। ਉਨ•ਾਂ ਕਿਹਾ ਕਿ ਕੋਵਿਡ-19 ਤਹਿਤ ਲੱਗੇ ਕਰਫ਼ਿਊ ਦੌਰਾਨ ਕਿਸਾਨਾਂ ਪ੍ਰਤੀ ਸਰਕਾਰ ਦੀ ਵਚਨਬੱਧਤਾ ਵਿੱਚ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਇਸ ਦੌਰਾਨ ਉਨ•ਾਂ ਨਾਲ ਡਿਪਟੀ ਕਮਿਸ਼ਨਰ ਸ਼੍ਰੀਮਤੀ ਅਪਨੀਤ ਰਿਆਤ ਵੀ ਮੌਜੂਦ ਸਨ। ਇਸ ਮੌਕੇ ‘ਤੇ ਉਨ•ਾਂ ਮੰਡੀ ਵਿੱਚ ਕਣਕ ਲੈ ਕੇ ਆਉਣ ਵਾਲੇ ਕਿਸਾਨ ਚਰਨਵਰਿੰਦਰ ਸਿੰਘ, ਜਸਵਿੰਦਰ ਸਿੰਘ, ਸਿਮਰਨਜੀਤ ਸਿੰਘ, ਸੁਰਿੰਦਰ ਸਿੰਘ ਅਤੇ ਜਸਵੀਰ ਸਿੰਘ ਦੀ ਢੇਰੀ ਦੀ ਬੋਲੀ ਆਪਣੀ ਹਾਜ਼ਰੀ ਵਿੱਚ ਲਗਵਾਈ। ਸਾਰੇ ਕਿਸਾਨਾਂ ਨੇ ਵੀ ਕਰਫ਼ਿਊ ਦੌਰਾਨ ਮੰਡੀ ਵਿੱਚ ਕੀਤੇ ਪ੍ਰਬੰਧਾਂ ‘ਤੇ ਖੁਸ਼ੀ ਜਾਹਿਰ ਕੀਤੀ।
ਕੈਬਨਿਟ ਮੰਤਰੀ ਨੇ ਕਿਹਾ ਕਿ ਮੰਡੀਆਂ ਵਿੱਚ ਕਣਕ ਦਾ ਇਕ-ਇਕ ਦਾਣਾ ਖਰੀਦਣ ਲਈ ਪੰਜਾਬ ਸਰਕਾਰ ਵਚਨਬੱਧ ਹੈ। ਉਨ•ਾਂ ਕਿਹਾ ਕਿ ਕਿਸਾਨਾਂ ਦੀ ਸੁਵਿਧਾ ਲਈ ਜ਼ਿਲ•ੇ ਵਿੱਚ ਮੰਡੀਆਂ ਦੀ ਗਿਣਤੀ ਵਧਾ ਕੇ 84 ਕੀਤੀ ਗਈ ਹੈ, ਤਾਂ ਜੋ ਉਨ•ਾਂ ਨੂੰ ਕਿਸੇ ਤਰਾਂ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਉਨ•ਾਂ ਕਿਹਾ ਕਿ ਮੰਡੀਆਂ ਵਿੱਚ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਕਿਸੇ ਤਰ•ਾਂ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਕਣਕ ਦੇ ਨਾਲ-ਨਾਲ ਲਿਫਟਿੰਗ ਕਰਵਾਈ ਜਾਵੇਗੀ। ਉਨ•ਾਂ ਇਸ ਮੌਕੇ ‘ਤੇ ਮੰਡੀ ਸਟਾਫ ਅਤੇ ਆੜਤੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਵਿਸ਼ਵ ਭਰ ਵਿੱਚ ਫੈਲੀ ਮਹਾਂਮਾਰੀ ਕੋਵਿਡ ਤੋਂ ਆਪਣੇ ਸਟਾਫ, ਖਰੀਦ ਏਜੰਸੀਆਂ ਅਤੇ ਕਿਸਾਨਾਂ ਨੂੰ ਬਚਾਉਣ  ਲਈ ਜਿਥੇ ਸਮਾਜਿਕ ਦੂਰੀ ‘ਤੇ ਧਿਆਨ ਦੇਣ, ਉਥੇ ਮੰਡੀਆਂ ਦੀ ਲਗਾਤਾਰ ਸੈਨੇਟਾਈਜੇਸ਼ਨ ਕਰਵਾਈ ਜਾਵੇ। ਉਨ•ਾਂ ਕਿਹਾ ਕਿ ਉਨ•ਾਂ ਨੂੰ ਖੁਸ਼ੀ ਹੈ ਕਿ ਮੰਡੀ ਵਿੱਚ ਲੱਗੀ ਸਾਰੇ ਲੇਬਰ ਮਾਸਕ ਪਾਏ ਹੋਏ ਸਮਾਜਿਕ ਦੂਰੀ ਅਪਣਾ ਕੇ ਆਪਣਾ ਕੰਮ ਕਰ ਰਹੀ ਹੈ।
ਸ਼੍ਰੀ ਸੁੰਦਰ ਸ਼ਾਮ ਅਰੋੜਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਖੁਰਾਕ ਸਪਲਾਈ ਮੰਤਰੀ, ਪੰਜਾਬ ਸ਼੍ਰੀ ਭਾਰਤ ਭੂਸ਼ਣ ਆਸ਼ੂ ਵਲੋਂ ਮੰਡੀਆਂ ਵਿੱਚ ਭੀੜ ਨਾ ਹੋਣ ਦੇਣ ਲਈ ਕੂਪਨ ਸਿਸਟਮ ਚਲਾਉਣ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਨਾਲ ਕਣਕ ਦੀ ਸੁਰੱਖਿਅਤ ਅਤੇ ਨਿਰਵਿਘਨ ਖਰੀਦ ਯਕੀਨੀ ਬਣੇਗੀ। ਉਨ•ਾਂ ਕਿਹਾ ਕਿ ਕਰਫ਼ਿਊ ਹੋਣ ਦੇ ਬਾਵਜੂਦ ਵੀ ਕਿਸਾਨਾਂ ਦੀ ਸੁਵਿਧਾ ਅਤੇ ਸੁਰੱਖਿਆ ਦਾ ਮੰਡੀ ਵਿੱਚ ਪੂਰਾ ਪ੍ਰਬੰਧ ਕੀਤਾ ਗਿਆ ਹੈ। ਉਨ•ਾਂ ਕਿਹਾ ਕਿ ਖਰੀਦ ਦੇ ਪਹਿਲੇ ਦਿਨ ਜ਼ਿਲ•ੇ ਦੀਆਂ ਵੱਖ-ਵੱਖ ਮੰਡੀਆਂ 390 ਟਰਾਲੀਆਂ ਰਾਹੀਂ ਕਣਕ ਦੀ ਆਮਦ ਹੋਈ ਹੈ, ਜਦਕਿ 19 ਅਪ੍ਰੈਲ ਨੂੰ 1380 ਟਰਾਲੀਆਂ ਸਹਿਤ ਕੁੱਲ 1770 ਕੂਪਨ ਉਕਤ ਦੋ ਦਿਨਾਂ ਲਈ ਜਨਰੇਟ ਕੀਤੇ ਗਏ ਹਨ।
ਡਿਪਟੀ ਕਮਿਸ਼ਨਰ ਸ਼੍ਰੀਮਤੀ ਅਪਨੀਤ ਰਿਆਤ ਨੇ ਕਿਹਾ ਕਿ ਕਣਕ ਦੀ ਸੁਚਾਰੂ ਢੰਗ ਨਾਲ ਖਰੀਦ ਕਰਨ ਲਈ ਕੋਈ ਕਮੀ ਨਹੀਂ ਆਉਣ ਦਿੱਤੀ ਜਾ ਰਹੀ ਹੈ। ਉਨ•ਾਂ ਕਿਹਾ ਕਿ ਕੋਵਿਡ-19 ਤਹਿਤ ਪਾਸ ਰਾਹੀਂ ਕਿਸਾਨਾਂ ਦੀ ਮੰਡੀਆਂ ਵਿੱਚ ਐਂਟਰੀ ਕੀਤੀ ਜਾ ਰਹੀ ਹੈ, ਇਸ ਲਈ ਇਹ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਕਿਸਾਨਾਂ ਨੂੰ ਕਿਸੇ ਤਰ•ਾਂ ਦੀ ਕੋਈ ਸਮੱਸਿਆ ਨਾ ਆਵੇ। ਉਨ•ਾਂ ਕਿਹਾ ਕਿ ਜ਼ਿਲ•ਾ ਮੰਡੀ ਅਫ਼ਸਰ ਅਤੇ ਆੜਤੀਆਂ ਰਾਹੀਂ ਕਿਸਾਨਾਂ ਨੂੰ ਨਿਸ਼ਚਿਤ ਸਮੇਂ ਤੋਂ ਪਹਿਲਾਂ ਹੀ ਕੂਪਨ ਪਹੁੰਚਾ ਦਿੱਤੇ ਗਏ ਹਨ। ਉਨ•ਾਂ ਕਿਹਾ ਕਿ ਕਿਸਾਨਾਂ ਦੀ ਮੰਗ ਅਨੁਸਾਰ ਹੀ ਕੂਪਨ ਮੁਹੱਈਆਂ ਕਰਵਾਏ ਜਾ ਰਹੇ ਹਨ, ਉਨ•ਾਂ ਕਿਸਾਨਾਂ ਨੂੰ ਮੰਡੀਆਂ ਵਿੱਚ ਅਸਲ ਕੂਪਨ ਨੂੰ ਹੀ ਨਾਲ ਲਿਆਉਣ ਦੀ ਅਪੀਲ  ਕਰਦਿਆਂ ਕਿਹਾ ਕਿ ਕੂਪਨ ਦੀ ਫੋਟੋ ਕਾਪੀ ਆਪਣੇ ਨਾਲ ਨਾ ਲਿਆਂਦੀ ਜਾਵੇ ਅਤੇ ਬਿਨ•ਾਂ ਕੂਪਨ ਦੇ ਮੰਡੀਆਂ ਵਿੱਚ ਐਂਟਰੀ ਨਹੀਂ ਹੋਵੇਗੀ। ਡਿਪਟੀ ਕਮਿਸ਼ਨਰ ਨੇ ਜਿਥੇ ਆੜਤੀਆਂ ਨੂੰ ਨਿਰਦੇਸ਼ ਦਿੱਤੇ ਕਿ ਕੂਪਨ ਦੇਣ ਦੌਰਾਨ ਛੋਟੇ ਕਿਸਾਨਾਂ ਨੂੰ ਪਹਿਲ ਦਿੱਤੀ ਜਾਵੇ, ਉਥੇ ਵੱਡੇ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਛੋਟੇ ਕਿਸਾਨਾਂ ਨੂੰ ਵੱਧ ਤੋਂ ਵੱਧ ਪਹਿਲ ਦਿੱਤੀ ਜਾਵੇ। ਉਨ•ਾਂ ਕਿਹਾ ਕਿ ਕਿਸਾਨਾਂ ਦੀ ਸੁਵਿਧਾ ਲਈ ਜ਼ਿਲ•ਾ ਕੰਟਰੋਲ ਰੂਮ ਵੀ ਸਥਾਪਿਤ ਕੀਤਾ ਗਿਆ ਹੈ, ਜੋ ਪੂਰਾ ਹਫ਼ਤਾ 24 ਘੰਟੇ ਖੁੱਲ•ਾ ਰਹੇਗਾ। ਉਨ•ਾਂ ਕਿਹਾ ਕਿ ਕਿਸਾਨ ਕਿਸੇ ਵੀ ਤਰ•ਾਂ ਦੀ ਜਾਣਕਾਰੀ ਜਾਂ ਸ਼ਿਕਾਇਤ ਲਈ ਕੰਟਰੋਲ ਰੂਮ ਨੰਬਰ 01882-22663 ‘ਤੇ ਸੰਪਰਕ ਕਰ ਸਕਦੇ ਹਨ। ਉਨ•ਾਂ ਕਿਹਾ ਕਿ ਮੰਡੀਆਂ ਵਿੱਚ ਮਾਸਕ ਅਤੇ ਸੈਨੇਟਾਈਜਰ ਤੋਂ ਇਲਾਵਾ ਰੋਗਾਣੂ ਮੁਕਤ ਛਿੜਕਾਅ ਦਾ ਵੀ ਪ੍ਰਬੰਧ ਕੀਤਾ ਗਿਆ ਹੈ ਅਤੇ ਮੰਡੀਆਂ ਵਿੱਚ ਇਹ ਛਿੜਕਾਅ ਦਿਨ ਵਿੱਚ ਦੋ ਬਾਰ ਕਰਵਾਇਆ ਜਾਵੇਗਾ।
ਇਸ ਮੌਕੇ ‘ਤੇ ਐਸ.ਪੀ. ਸ਼੍ਰੀ ਪਰਮਜੀਤ ਸਿੰਘ, ਐਸ.ਡੀ.ਐਮ ਸ਼੍ਰੀ ਅਮਿਤ ਮਹਾਜਨ, ਜ਼ਿਲ•ਾ ਮੰਡੀ ਅਫ਼ਸਰ ਸ਼੍ਰੀ ਤਜਿੰਦਰ ਸਿੰਘ, ਜ਼ਿਲ•ਾ ਖੁਰਾਕ ਅਤੇ ਸਪਲਾਈਜ਼ ਕੰਟਰੋਲਰ ਸ਼੍ਰੀਮਤੀ ਰਜਨੀਸ਼ ਕੌਰ ਤੋਂ ਇਲਾਵਾ ਹੋਰ ਅਧਿਕਾਰੀ ਵੀ ਹਾਜ਼ਰ ਸਨ।
+++++++++++


  138139/2020/O/o DPRO-HSR  
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply