BUREAU> RAJINDER RAJAN- PATHANKOT : : > ਕਿਸੇ ਪਿੰਡ ਵਿੱਚ ਕਿਸੇ ਵੀ ਵਿਅਕਤੀ ਵਿੱਚ ਕਰੋਨਾ ਵਾਈਰਸ ਦੇ ਲੱਛਣ ਵੇਖਣ ਨੂੰ ਮਿਲਣ ਤਾਂ ਤੁਰੰਤ ਉਸ ਵਿਅਕਤੀ ਦੇ ਕਰੋਨਾ ਟੈਸਟ ਕਰਵਾਏ ਜਾਣ – DC PATHANKOT> GURPREET SINGH KHEHRA

ਸ. ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਕੋਵਿਡ-19 (ਕਰੋਨਾ ਵਾਇਰਸ) ਨੂੰ ਲੈ ਕੇ ਸਿਹਤ ਵਿਭਾਗ ਨਾਲ ਕੀਤੀ ਵਿਸ਼ੇਸ ਮੀਟਿੰਗ
:: > ਸਿਹਤ ਵਿਭਾਗ ਨੂੰ ਦਿੱਤੀਆਂ ਹਦਾਇਤਾਂ ਕੋਈ ਵੀ ਵਿਅਕਤੀ ਜਿਸ ਵਿੱਚ ਦਿਖਾਈ ਦੇਣ ਕਰੋਨਾ ਦੇ ਲੱਛਣ ਤੁਰੰਤ ਕਰਵਾਏ ਜਾਣ ਟੈਸਟ ਅਤੇ ਕੀਤਾ ਜਾਵੇ ਏਕਾਂਤਵਾਸ

ਪਠਾਨਕੋਟ: 18 ਅਪ੍ਰੈਲ (RAJINDER RAJAN  (BUREAU  CHIEF)  ਕੋਵਿਡ-19 (ਕਰੋਨਾ ਵਾਇਰਸ) ਦੀ ਮੋਜੂਦਾ ਸਥਿਤੀ ਅਤੇ ਭਵਿੱਖ ਲਈ ਕੀਤੀਆਂ ਤਿਆਰੀਆਂ ਅਤੇ ਚਲ ਰਹੀਆਂ ਗਤੀਵਿਧੀਆਂ ਸਬੰਧੀ ਕੀਤੀ ਗਈ ਤਿਆਰੀਆਂ ਤੇ ਚਰਚਾ ਕਰਨ ਲਈ ਡਿਪਟੀ ਕਮਿਸ਼ਨਰ ਪਠਾਨਕੋਟ ਸ. ਗੁਰਪ੍ਰੀਤ ਸਿੰਘ ਖਹਿਰਾ ਵੱਲੋਂ ਇੱਕ ਵਿਸ਼ੇਸ ਮੀਟਿੰਗ ਜਿਲ•ਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਪਠਾਨਕੋਟ ਵਿਖੇ ਸਥਿਤ ਆਪਣੇ ਦਫਤਰ ਵਿਖੇ ਆਯੋਜਿਤ ਕੀਤੀ ਗਈ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਅਭਿਜੀਤ ਕਪਲਿਸ ਵਧੀਕ ਡਿਪਟੀ ਕਮਿਸ਼ਨਰ (ਜ), ਪਿਰਥੀ ਸਿੰਘ ਸਹਾਇਕ ਕਮਿਸ਼ਨਰ ਜਨਰਲ, ਅਰਸਦੀਪ ਸਿੰਘ ਐਸ.ਡੀ.ਐਮ. ਪਠਾਨਕੋਟ, ਸਿਵਲ ਸਰਜਨ ਡਾ. ਵਿਨੋਦ ਸਰੀਨ, ਡਾ. ਭੁਪਿੰਦਰ ਸਿੰਘ ਐਸ.ਐਮ. ਓ. ਪਠਾਨਕੋਟ, ਅਰਵਿੰਦ ਪ੍ਰਕਾਸ ਵਰਮਾ ਤਹਿਸੀਲਦਾਰ ਪਠਾਨਕੋਟ, ਰਾਮ ਲੁਭਾਇਆ ਸਹਾਇਕ ਲੋਕ ਸੰਪਰਕ ਅਫਸ਼ਰ ਪਠਾਨਕੋਟ ਅਤੇ ਹੋਰ ਵਿਭਾਗੀ ਅਧਿਕਾਰੀਆਂ ਤੋਂ ਇਲਾਵਾ ਸਿਹਤ ਸੈਂਟਰਾਂ ਦੇ ਸਾਰੇ ਐਸ.ਐਮ.ਓੁਜ ਵੀ ਹਾਜ਼ਰ ਸਨ।
ਮੀਟਿੰਗ ਦੋਰਾਨ ਸੰਬੋਧਤ ਕਰਦਿਆਂ ਸ. ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਕਿਹਾ ਕਿ ਭਾਵੇ ਕਿ ਸਿਹਤ ਵਿਭਾਗ ਵੱਲੋਂ ਜਿਲ•ਾ ਪਠਾਨਕੋਟ ਦੇ ਹਰੇਕ ਪਿੰਡ ਵਿੱਚ ਪਹੁੰਚ ਕੇ ਘਰ ਘਰ ਸਰਵੇ ਕੀਤਾ ਹੈ ਪਰ ਇਸ ਤੋਂ ਬਾਅਦ ਵੀ ਸਾਡੀ ਜਿਮ•ੇਦਾਰੀ ਬਣਦੀ ਹੈ ਕਿ ਅਗਰ ਕਿਸੇ ਪਿੰਡ ਵਿੱਚ ਕਿਸੇ ਵੀ ਵਿਅਕਤੀ ਵਿੱਚ ਕਰੋਨਾ ਵਾਈਰਸ ਦੇ ਲੱਛਣ ਵੇਖਣ ਨੂੰ ਮਿਲਣ ਤਾਂ ਤੁਰੰਤ ਉਸ ਵਿਅਕਤੀ ਦੇ ਕਰੋਨਾ ਟੈਸਟ ਕਰਵਾਏ ਜਾਣ। ਉਨ•ਾਂ ਕਿਹਾ ਕਿ ਜਿਲ•ਾ ਪਠਾਨਕੋਟ ਪ੍ਰਸਾਸਨ ਵੱਲੋਂ ਕਰੋਨਾ ਵਾਈਰਸ ਨਾਲ ਨਿਪਟਣ ਲਈ ਸਾਰੇ ਪ੍ਰਬੰਧ ਮੁਕੰਮਲ ਹਨ ਕੋਵਿਡ ਕੇਅਰ ਸੈਂਟਰ, ਕੋਵਿਡ ਹੈਲਥ ਸੈਂਟਰ ਅਤੇ ਕੋਵਿਡ ਹਸਪਤਾਲ ਆਦਿ ਵਿੱਚ ਸਾਰੇ ਪ੍ਰਬੰਧ ਮੁਕੰਮਲ ਹਨ। ਉਨ•ਾਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਜਿਲ•ਾ ਪਠਾਨਕੋਟ ਵਿੱਚ ਮਿਲੇ ਕਰੋਨਾ ਵਾਈਰਸ ਦੇ ਪਾਜੀਟਿਵ ਮਰੀਜ ਅਤੇ ਉਨ•ਾਂ ਨਾਲ ਸਬੰਧਤ 336 ਲੋਕਾਂ ਨੂੰ ਕੋਰਿਨਟਾਈਨ ਕੀਤਾ ਗਿਆ ਹੈ ਜਿਨ•ਾਂ ਵਿੱਚੋਂ 261 ਲੋਕਾਂ ਨੂੰ ਘਰ•ਾਂ ਅੰਦਰ ਕੋਰਿਨਟਾਈਨ ਕੀਤਾ ਗਿਆ ਹੈ, 52 ਲੋਕਾਂ ਨੂੰ ਚਿੰਤਪੂਰਨੀ ਮੈਡੀਕਲ ਕਾਲਜ ਜਿੱਥੇ ਕਰੋਨਾ ਆਈਸੋਲੇਟ ਹਸਪਤਾਲ ਬਣਾਇਆ ਹੈ ਵਿਖੇ ਕੋਰਿਨਟਾਈਨ ਕੀਤਾ ਗਿਆ ਹੈ ਅਤੇ 23 ਲੋਕ ਜੋ ਕਰੋਨਾ ਪਾਜੀਟਿਵ ਹਨ ਅਤੇ ਇਨ•ਾਂ ਲੋਕਾਂ ਨੂੰ ਸਿਵਲ ਹਸਪਤਾਲ ਵਿਖੇ ਬਣਾਏ ਸਪੈਸਲ ਆਈਸੋਲੇਟ ਵਾਰਡ ਵਿੱਚ ਕੋਰਿਨਟਾਈਨ ਕੀਤਾ ਗਿਆ ਹੈ।
ਉਨ•ਾਂ ਜਿਲ•ਾ ਪਠਾਨਕੋਟ ਦੇ ਸਾਰੇ ਐਸ.ਐਮ.ਓੁਜ ਨੂੰ ਹਦਾਇਤ ਕਰਦਿਆਂ ਕਿਹਾ ਕਿ ਆਪਣੇ ਖੇਤਰਾਂ ਅੰਦਰ ਇਹ ਯਕੀਨੀ ਬਣਾਉਂਣ ਕਿ ਕਿਸੇ ਵੀ ਤਰ•ਾਂ ਦਾ ਸੱਕੀ ਮਰੀਜ ਜਿਸ ਵਿੱਚ ਕਰੋਨਾਂ ਪਾਜੀਟਿਵ ਦੇ ਲੱਛਣ ਪਾਏ ਜਾਂਦੇ ਹਨ ਉਨ•ਾਂ ਦਾ ਸਮੇਂ ਰਹਿੰਦਿਆਂ ਹੀ ਇਲਾਜ ਸੁਰੂ ਕੀਤਾ ਜਾਵੇ ਅਤੇ ਉਸ ਦੇ ਟੈਸਟ ਕਰਵਾ ਕੇ ਵੱਖ ਤੋਂ ਕੋਰਿਨਟਾਈਨ ਵੀ ਕੀਤਾ ਜਾਵੇ।
ਉਨ•ਾਂ ਲੋਕਾਂ ਅੱਗੇ ਵੀ ਅਪੀਲ ਕਰਦਿਆਂ ਕਿਹਾ ਕਿ ਜੇਕਰ ਅਸੀਂ ਜਲਦੀ ਤੰਦਰੁਸਤ ਹੋਣਾ ਹੈ ਅਤੇ ਇਸ ਕਰੋਨਾ ਬੀਮਾਰੀ ਨੂੰ ਜੜ ਤੋਂ ਖਤਮ ਕਰਨਾ ਹੈ ਤਾਂ ਸਾਨੂੰ ਕਰਫਿਓ ਦੀ ਪਾਲਣਾ ਕਰਨੀ ਚਾਹੀਦੀ ਹੈ ਅਤੇ ਆਪਣੇ ਘਰ•ਾਂ ਅੰਦਰ ਬੰਦ ਰਹਿਣਾ ਹੈ ਤਾਂ ਜੋ ਲੋਕਾਂ ਨਾਲ ਮੇਲ ਜੋਲ ਨਾ ਹੋਵੇ ਅਤੇ ਇਸ ਕਰੋਨਾ ਵਾਈਰਸ ਦੇ ਵਿਸਥਾਰ ਨੂੰ ਰੋਕਿਆ ਜਾ ਸਕੇ।  

PLEASE NOTE ::> #
CONTACT FOR NEWS
RAJINDER RAJAN
(BUREAU CHIEF)


CANADIAN DOABA TIMES (Regd. Govt.Of India & WORD PRESS (COPY RIGHT ACT) # (INDIA)
PATHANKOT (off.)
MOB:- 94174-27656
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply