Updated :>>YOGESH, LALJI: ਲੋਕਾਂ ਨੂੰ ਵਿਦੇਸ਼ਾਂ ਚੋਂ ਖਿੱਚ ਲਿਆਉਂਦੀ ਹੈ ਜਿਲਾ ਹੁਸ਼ਿਆਰਪੁਰ ਦੇ ਦੇਸ਼ੀ ਅੰਬਾਂ ਦੀ ਖੂਸ਼ਬੂ ਤੇ ਮਿਠਾਸ


YOGESH GUPTA : STAFF REPORTER
SPL CORRESPONDENT :LALJI CHOUDHARY
CANADIAN DOABA TIMES


ਛੱਡ ਕੇ ਦੇਸ਼ ਦੋਆਬਾ ਅੰਬੀਆਂ ਨੂੰ ਤਰਸੇਗੀ ਕਹਾਵਤ ਦੀ ਚਰਚਾ ਅੱਜ ਵੀ 
ਗੜ੍ਹਦੀਵਾਲਾ : ਪੰਜਾਬ ਦਾ ਜਿਲਾ ਹੁਸ਼ਿਆਰਪੁਰ ਦੇਸੀ ਅੰਬਾਂ ਲਈ ਬਹੁਤ ਮਸ਼ਹੂਰ ਹੈ। ਜਿਸ ਦੀ ਚਰਚਾ ਅੱਜ ਵੀ ਪੂਰੇ ਸੰਸਾਰ ਵਿੱਚ ਹੰਦੀ ਹੈ। ਸ਼ਿਵਾਲਿਕ ਪਹਾੜੀਆਂ ਵਿੱਚ ਘਿਰਿਆ ਜਿਲਾ ਹੁਸ਼ਿਆਰਪੁਰ ਪੁਰਾਣੇ ਸਮੇਂ ਵਿੱਚ ਦੇਸੀ ਅੰਬਾਂ ਦਾ ਘਰ ਮੰਨਿਆਂ ਜਾਂਦਾ ਸੀ। ਮੌਜੂਦਾ ਸਮੇਂ ਵਿੱਚ ਵੀ ਇੱਥੇ ਦੇਸੀ ਅੰਬਾਂ ਨੂੰ ਖਾਣ ਦਾ ਸ਼ੌਕ ਅੱਜ ਭੀ ਲੋਕਾਂ ਵਿੱਚ ਪਾਇਆ ਜਾਂਦਾ ਹੈ। ਇਹ ਕਹਾਵਤ ਅੱਜ ਭੀ ਮਸ਼ਹੂਰ ਅੱਜ ਵੀ ਹੈ ਕਿ ਛੱਡ ਕੇ ਦੇਸ਼ ਦੋਆਬਾ ਅੰਬੀਆਂ ਨੂੰ ਤਰਸੇਗੀ। ਦੇਸ਼ੀ ਅੰਬਾਂ ਅਤੇ ਉਸ ਦੇ ਅਚਾਰ ਦੀ ਖੂਸ਼ਬੂ ਅੱਜ ਵਿਦੇਸ਼ਾ ਚੋਂ ਲੋਕਾਂ ਨੂੰ ਖਿੱਚ ਲਿਆਉਂਦੀ ਹੈ। ਦੇਸੀ ਕੱਚੇ ਅੰਬਾਂ ਦਾ ਅਚਾਰ ਦੀ ਧੂਮ ਅੱਜ ਵੀ ਪੂਰੇ ਵਿਸ਼ਵ ਦੇ ਨਾਲ ਨਾਲ ਪੂਰੇ ਭਾਰਤ ਵਿੱਚ ਹੈ। ਇਸ ਦੀ ਖੂਸ਼ਬੂ ਅਤੇ ਮਿਠਾਸ ਦੀਆਂ ਚਰਚਾਵਾਂ ਦਾ ਅੱਜ ਵੀ ਪੂਰਾ ਡੰਕਾ ਵੱਜਦਾ ਹੈ। ਪੂਰੇ ਪੰਜਾਬ ਦੀਆਂ ਮੰਡੀਆਂ ਵਿੱਚ ਅੱਜ ਵੀ ਜਿਲਾ ਹੁਸ਼ਿਆਰਪੁਰ ਦੇ ਦੇਸੀ ਅੰਬਾਂ ਦੀ ਭਾਲ ਬਣੀ ਰਹਿੰਦੀ ਹੈ।ਜਿਲਾ ਹੁਸ਼ਿਆਰਪੁਰ ਦਾ ਗੜਦੀਵਾਲਾ ਖੇਤਰ ਵੀ ਦੇਸੀ ਅੰਬਾਂ ਲਈ ਜਾਣਿਆ ਜਾਂਦਾ ਹੈ।ਕੱਚੇ ਦੇਸੀ ਅੰਬਾਂ ਦੀ ਚੱਟਣੀ, ਅੰਬਾਂ ਦਾ ਮਰਬਾ, ਆਚਾਰ ਅਤੇ ਪੱਕੇ ਅੰਬਾਂ ਦੀ ਵੱਖਰੀ ਮਿਠਾਸ ਲੋਕਾਂ ਦੇ ਦਿਲਾਂ ਵਿੱਚ ਘਰ ਕਰ ਚੁੱਕੀ ਹੈ। ਕੁਝ ਸਮੇਂ ਤੋਂ ਦੇਸ਼ੀ ਅੰਬਾਂ ਦੀ ਭਾਰੀ ਕਟਾਨ ਅਤੇ ਅੰਬਾਂ ਦੀਆਂ ਦੂਸਰੀ ਕਿਸਮਾਂ ਆਉਣ ਕਰਕੇ ਪਹਿਚਾਣ ਕੁਝ ਫਿੱਕੀ ਹੋ ਗਈ ਹੈ ਪ੍ਰੰਤੂ ਜਿਹੜੇ ਲੋਕਾਂ ਦੇਸੀ ਅੰਬਾਂ ਦੇ ਗੁਣਾਂ ਬਾਰੇ ਜਾਣਦੇ ਹਨ ਉਹ ਅੱਜ ਵੀ ਇਸਦੇ ਦੀਵਾਨੇ ਹਨ। ਜਿਲਾ ਹੁਸ਼ਿਆਰਪੁਰ ਦੇਸੀ ਅੰਬਾਂ  ਦੇ ਨਾਲ ਨਾਲ ਚੌਆਂ ਲਈ ਜਾਣਿਆਂ ਜਾਂਦਾ ਹੈ। 

SPL CORRESPONDENT :LALJI CHOUDHARY 
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply