ਸਾਰੀ ਰਾਤ DUTY ਦਿੰਦੇ ਰਹੇ ਏ.ਐੱਸ.ਆਈ. ਹਰਜੀਤ ਸਿੰਘ ਬੁੱਟਰ ਦੀ ਸਵੇਰੇ ਦਿਲ ਦਾ ਦੌਰਾ ਪੈਣ ਕਾਰਨ ਮੌਤ

ਕਰਤਾਰਪੁਰ (CDT NEWS) ਕਰਤਾਰਪੁਰ ਵਿਖੇ ਤਾਇਨਾਤ ਏ.ਐੱਸ.ਆਈ. ਹਰਜੀਤ ਸਿੰਘ ਬੁੱਟਰ ਦੀ ਮੰਗਲਵਾਰ ਸਵੇਰੇ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਇਸ ਸਬੰਧ ਵਿੱਚ  ਕਰਤਾਰਪੁਰ ਦੇ ਇੰਚਾਰਜ ਏ.ਐੱਸ.ਆਈ. ਲਖਵਿੰਦਰ ਸਿੰਘ ਨੇ ਦੱਸਿਆ ਕਿ ਕਰਤਾਰਪੁਰ ਦੇ ਪਿੰਡ ਤਲਵੰਡੀ ਭੀਲਾ ਵਿੱਚ ਕੋਰੋਨਾ ਪਾਜ਼ੀਟਿਵ ਹੋਣ ਦੀ ਪੁਸ਼ਟੀ ਹੋਣ ’ਤੇ ਪਿੰਡ ਨੂੰ ਸੀਲ ਕਰ ਦਿੱਤਾ ਗਿਆ ਸੀ। ਹਰਜੀਤ ਸਿੰਘ ਬੁੱਟਰ ਸਾਰੀ ਰਾਤ DUTY ਦਿੰਦੇ ਰਹੇ।

ਮੰਗਲਵਾਰ ਨੂੰ ਉਹ ਪਿੰਡ ਤਲਵੰਡੀ ਭੀਲਾ ਵਿਖੇ ਵੀ ਬਲਾਕ ‘ਤੇ DUTY ਦੇ ਰਿਏ ਸੀ ਕਿ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਕੇ‘ ਤੇ ਹੀ ਮੌਤ ਹੋ ਗਈ। ਉਸ ਦਾ ਅੰਤਿਮ ਸੰਸਕਾਰ ਪਿੰਡ ਬੂਟੜਾ ਵਿਖੇ ਕੀਤਾ ਗਿਆ ਹੈ। ਏ.ਐੱਸ.ਆਈ. ਹਰਜੀਤ ਸਿੰਘ ਦੇ ਪਿੱਛੇ ਦੋ ਬੇਟੇ ਅਤੇ ਇੱਕ ਬੇਟੀ ਹੈ ਜੋ ਕਨੇਡਾ ਚਲੇ ਗਏ ਹਨ। ਏ.ਐੱਸ.ਆਈ. ਹਰਜੀਤ ਸਿੰਘ ਅਗਸਤ 2019 ਤੋਂ ਕਰਤਾਰਪੁਰ ਸਾਂਝ ਕੇਂਦਰ ਵਿਖੇ ਤਾਇਨਾਤ ਸੀ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply