*ਆਪਣੇ ਅਧਿਆਪਕਾਂ ਦੀ ਪ੍ਰੇਰਨਾ ਸਦਕਾ ਖਾਲਸਾ ਕਾਲਜ ਗੜ੍ਹਦੀਵਾਲਾ ਦੀਆਂ ਵਿਦਿਆਰਥਣਾਂ ਨੇ ਲੋੜਵੰਦਾਂ ਨੂੰ ਮਾਸਕ ਬਣਾਕੇ ਵੰਡੇ


YOGESH GUPTA, LALJI CHAUDHARY
CANADIAN DOABA TIMES
GARHDHIWALA
*ਆਪਣੇ ਅਧਿਆਪਕਾਂ ਦੀ ਪ੍ਰੇਰਨਾ ਸਦਕਾ ਖਾਲਸਾ ਕਾਲਜ ਗੜ੍ਹਦੀਵਾਲਾ ਦੀਆਂ ਵਿਦਿਆਰਥਣਾਂ ਨੇ ਲੋੜਵੰਦਾਂ ਨੂੰ ਮਾਸਕ ਬਣਾਕੇ ਵੰਡੇ
ਗੜ੍ਹਦੀਵਾਲਾ : ਖਾਲਸਾ ਕਾਲਜ ਗੜ੍ਹਦੀਵਾਲਾ ਦੀਆਂ ਫ਼ੈਸ਼ਨ ਡਿਜਾਇਨਿੰਗ ਵਿਭਾਗ ਦੀਆਂ ਵਿਦਿਆਰਥਣਾਂ ਨੇ ਆਪਣੇ ਅਧਿਆਪਕਾਂ ਦੀ ਪ੍ਰੇਰਨਾ ਸਦਕਾ ਲੋੜਵੰਦ ਵਿਅਕਤੀਆਂ ਨੂੰ 500 ਮਾਸਕ ਬਣਾਕੇ ਮੁਫ਼ਤ ਵੰਡੇ ।

ਪ੍ਰਿਸੀਪਲ ਡਾ. ਸਤਵਿੰਦਰ ਸਿੰਘ ਢਿੱਲੋਂ
ਇਸ ਸੰਬੰਧੀ ਕਾਲਜ ਪ੍ਰਿਸੀਪਲ ਡਾ. ਸਤਵਿੰਦਰ ਸਿੰਘ ਢਿੱਲੋਂ ਨੇ ਜਾਣਕਾਰੀ ਦਿੱਤੀ ਕਿ ਦੇਸ਼ ਵਿੱਚ ਲਾਕਡਾਊਨ ਦੌਰਾਨ ਜਿੱਥੇ ਕਾਲਜ ਵਿਦਿਆਰਥੀ ਘਰ ਰਹਿਕੇ ਆਨਲਾਈਨ ਪੜ੍ਹਾਈ ਕਰ ਰਹੇ ਹਨ ,ਉਥੇ ਵਿਸ਼ਵ ਪੱਧਰ ਤੇ ਫੈਲੀ ਮਹਾਂਮਾਰੀ ਨਾਲ ਲੜਨ ਲਈ ਉਹ ਆਪਣੇ ਪੱਧਰ ਤੇ ਉਪਰਾਲੇ ਕਰ ਰਹੇ ਹਨ ।ਇਹਨਾਂ ਉਪਰਾਲਿਆਂ ਤਹਿਤ ਹੀ ਜਿੱਥੇ ਹਿਸਟਰੀ ਵਿਭਾਗ ਦੇ ਵਿਦਿਆਰਥੀਆਂ ਨੇ ਪੋਸਟਰ ਬਣਾਕੇ ਲੋਕਾਂ ਨੂੰ ਸਮਾਜਿਕ ਵਿੱਥ ਬਣਾਕੇ ਵਿਚਰਨ ਦਾ ਸੰਦੇਸ਼ ਦਿੱਤਾ ਹੈ,ਉਥੇ ਫ਼ੈਸ਼ਨ ਡਿਜਾਇਨਿੰਗ ਵਿਭਾਗ ਦੀਆਂ ਵਿਦਿਆਰਥਣਾਂ ਨੇ ਲੋੜਵੰਦ ਵਿਅਕਤੀਆਂ ਦੀ ਮੱਦਦ ਕਰਨ ਲਈ ਆਪਣੇ ਘਰਾਂ ਵਿੱਚ ਮਾਸਕ ਬਣਾਕੇ ਵੰਡਣ ਦਾ ਉਪਰਾਲਾ ਕੀਤਾ ਹੈ । ਪ੍ਰਿਸੀਪਲ ਡਾ. ਸਤਵਿੰਦਰ ਸਿੰਘ ਢਿੱਲੋਂ ਨੇ ਸੰਬੰਧਿਤ ਵਿਭਾਗ ਦੇ ਅਧਿਆਪਕਾਂ ਤੇ ਵਿਦਿਆਰਥੀਆਂ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ।
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply