ਕੈਨੇਡੀਅਨ ਫੌਜ ਦਾ ਹੈਲੀਕਾਪਟਰ ਗ੍ਰੀਸ ਦੇ ਤੱਟ ਤੋਂ ਲਾਪਤਾ

ਓਟਾਵਾ : ਕੈਨੇਡੀਅਨ ਫੌਜ ਦਾ ਹੈਲੀਕਾਪਟਰ ਗ੍ਰੀਸ ਦੇ ਤੱਟ ਤੋਂ ਲਾਪਤਾ ਹੋ  ਗਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਕੈਨੇਡੀਅਨ ਸਿਕੋਰਸਕੀ ਸੀਐਚ-124 ਸੀ ਕਿੰਗ ਐਂਟੀ ਸਬਮਰੀਨ ਲੜਾਕੂ ਹੈਲੀਕਾਪਟਰ ਛੇ ਵਿਅਕਤੀ ਸਣੇ ਲਾਪਤਾ ਹੋ ਗਿਆ ਹੈ। ਹੈਲੀਕਾਪਟਰ ਆਇਯੋਨਿਅਨ ਸੇਫਲੋਨੀਆ ਟਾਪੂ ਦੇ ਪੱਛਮ ਵੱਲ ਗਿਆ ਸੀ। ਇੱਕ ਮੈਂਬਰ ਦੀ ਮੌਤ ਹੋਣ ਦੀ ਪੁਸ਼ਟੀ ਹੋ ਗਈ ਹੈ ਜਦੋਂਕਿ ਪੰਜ ਲਾਪਤਾ ਹਨ।

ਮੀਡੀਆ ਰਿਪੋਰਟਾਂ ਦੇ ਅਨੁਸਾਰ, ਯੂਨਾਨ ਦੇ ਅਧਿਕਾਰੀ ਹੈਲੀਕਾਪਟਰ ਦੇ ਮਲਬੇ ਦੀ ਭਾਲ ਲਈ ਕੀਤੀ ਗਈ ਮੁਹਿੰਮ ਵਿੱਚ ਸ਼ਾਮਲ ਨਹੀਂ ਸਨ। ਨਾਟੋ ਦੀ ਇੱਕ ਟੁਕੜੀ ਨੇ ਹੈਲੀਕਾਪਟਰ ਦੇ ਮਲਬੇ ਦਾ ਪਤਾ ਲਾਇਆ ਹੈ ਪਰ ਚਾਲਕ ਦਲ ਦੇ ਹੋਰ ਮੈਂਬਰ ਅਜੇ ਵੀ ਲਾਪਤਾ ਹਨ।
ਟਵਿੱਟਰ ‘ਤੇ ਦੇਰ ਸ਼ਾਮ ਜਸਟਿਨ ਟਰੂਡੋ ਨੇ ਕਿਹਾ ਕਿ ਨਾਟੋ ਦੇ ਸਹਿਯੋਗੀ ਦੇਸ਼ਾਂ ਦੇ ਨਾਲ ਆਪ੍ਰੇਸ਼ਨ ਦੇ ਭਰੋਸੇ ਵਿਚ ਸ਼ਾਮਲ ਇੱਕ ਕੈਨੇਡੀਅਨ ਹੈਲੀਕਾਪਟਰ ਗ੍ਰੀਸ ਦੇ ਤੱਟ ਤੋਂ ਲਾਪਤਾ ਹੋ ਗਿਆ ਸੀ। ਉਸ ਨੇ ਅੱਗੇ ਕਿਹਾ ਕਿ ਫਿਲਹਾਲ ਬਚਾਅ ਅਤੇ ਭਾਲ ਦੀ ਕੋਸ਼ਿਸ਼ ਜਾਰੀ ਹੈ। ਉਸ ਨੇ ਅੱਗੇ ਕਿਹਾ ਕਿ ਮੈਂ ਮੰਤਰੀ ਹਰਜੀਤ ਸੱਜਣ (ਰਾਸ਼ਟਰੀ ਰੱਖਿਆ) ਨਾਲ ਗੱਲ ਕੀਤੀ ਹੈ ਤੇ ਫਿਲਹਾਲ ਭਾਲ ਤੇ ਬਚਾਅ ਦੀਆਂ ਕੋਸ਼ਿਸ਼ਾਂ ਜਾਰੀ ਹਨ।
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply