ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਵਲੋਂ ਸਰਕਾਰ ਖਿਲਾਫ ਪੰਜਾਬ ਭਰ ‘ਚ ਜ਼ੋਰਦਾਰ ਰੋਸ ਪ੍ਰਦਰਸ਼ਨ

ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਵਲੋਂ ਸਰਕਾਰ ਖਿਲਾਫ ਪੰਜਾਬ ਭਰ ‘ਚ ਜ਼ੋਰਦਾਰ ਰੋਸ ਪ੍ਰਦਰਸ਼ਨ

ਨਵੀਂ ਸਕੀਮ ‘ਚ ਕੋਈ ਸਮਾਜਿਕ ਸੁਰੱਖਿਆ ਪੱਖ ਨਹੀਂ

STAFF REPORTER: YOGESH GUPTA,
SPL CORRESPONDENT :LALJI CHOUDHARY

ਗੜ੍ਹਦੀਵਾਲਾ : ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਦੇ ਸੱਦੇ ਤੇ ਅੱਜ ਨਵੀ੍ ਪੈਨਸ਼ਨ ਸਕੀਮ ਤਹਿਤ ਆਉਦੇ ਸੂਬੇ ਭਰ ਦੇ ਕਰਮਚਾਰੀਆਂ ਨੇ ਮਜ਼ਦੂਰ ਦਿਵਸ ਤੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਦੇ ਨਾਲ ਨਾਲ ਨਵੀਂ ਪੈਨਸ਼ਨ ਸਕੀਮ ਦੇ ਵਿਰੋਧ ਚ ਆਪਣੇ ਘਰਾਂ ਤੋਂ ਵੱਖ ਵੱਖ ਨਾਅਰਿਆਂ ਦੀਆਂ ਤਖਤੀਆਂ, ਜੱਥੇਬੰਦੀ ਦੇ ਬੈਨਰ ਅਤੇ ਝੰਡੇ ਲਹਿਰਾ  ਅਤੇ ਨਵੀਂ ਪੈਨਸ਼ਨ ਸਕੀਮ ਰੱਦ ਕਰਕੇ ਪੁਰਾਣੀ ਪੈਨਸ਼ਨ ਬਹਾਲ ਕਰਨ ਦੀ ਜ਼ੋਰਦਾਰ ਮੰਗ ਵੀ ਕੀਤੀ। ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਜਿਲਾ  ਦੇ  ਕੋ-ਕਨਵੀਨਰ ਸੰਜੀਵ ਧੂਤ ਅਤੇ ਸਕੱਤਰ ਤਿਲਕ ਰਾਜ  ਦਾ ਕਹਿਣਾ ਹੈ ਕਿ ਪੁਰਾਣੀ ਪੈਨਸ਼ਨ ਸਕੀਮ ਕਰਮਚਾਰੀ ਨੂੰ ਸਮਾਜਿਕ ਸੁਰੱਖਿਆ ਪ੍ਰਦਾਨ ਕਰਦੀ ਸੀ ਜਦਕਿ ਨਵੀਂ ਸਕੀਮ ‘ਚ ਕੋਈ ਸਮਾਜਿਕ ਸੁਰੱਖਿਆ ਪੱਖ ਨਹੀਂ ਹੈ ।
ਨਵੀਂ ਪੈਨਸ਼ਨ ਸਕੀਮ ਨਾਲ ਰਾਜ ਦਾ ਪੈਸਾ ਪੰਜਾਬ ਤੋਂ ਬਾਹਰ ਜਾ ਰਿਹਾ ਹੈ।ਜਿਸ ਪੈਸੇ ਨਾਲ ਸਰਕਾਰ ਨੇ ਰਾਜ ਚ ਕਲਿਆਣਕਾਰੀ ਸਕੀਮਾਂ ਚਲਾਉਣੀਆਂ ਸਨ ,ਉਹ ਅਰਬਾਂ ਰੁਪਈਆ ਕੰਪਨੀਆਂ ਦੇ ਫੰਡ ਮੈਨੇਜਰ ਸ਼ੇਅਰ ਬਾਜ਼ਾਰ ਚ ਲਾ ਰਹੇ ਹਨ। ਅੰਦਾਜ਼ਨ 16000 ਕਰੋੜ  ਰੁਪਇਆ ਇਹਨਾ ਫੰਡ ਮੈਨੇਜਰਾਂ ਕੋਲੋਂ ਵਾਪਸ ਸਰਕਾਰੀ ਖਜ਼ਾਨੇ ਚੋਂ ਲਿਆਉਣ ਲਈ ਨਵੀਂ ਪੈਨਸ਼ਨ ਸਕੀਮ ਜਿਹੀ ਮੁਲਾਜ਼ਮ ਮਾਰੂ ਸਕੀਮ ਰੱਦ ਕਰਕੇ ਪੁਰਾਣੀ ਪੈਨਸ਼ਨ ਲਾਗੂ ਕੀਤੀ ਜਾਵੇ । ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਜ਼ਿਲਾ ਹੁਸ਼ਿਆਰਪੁਰ ਦੀ ਜੁਝਾਰੂ ਜਥੇਬੰਦੀ ਦੀ ਅਗਵਾਈ ਚ ਪੂਰੇ ਜ਼ਿਲ੍ਹੇ ਚੋਂ ਇਹ ਐਕਸ਼ਨ ਸਫਲ ਰਿਹਾ। ਇਸ ਸਮੇਂ ਸੂਬਾ ਕਨਵੀਨਰ ਜਸਵੀਰ ਤਲਵਾੜਾ ਵਲੋਂ ਵੀਡੀਓ ਕਾਨਫਰੰਸ ਰਾਹੀਂ ਵੱਖ-ਵੱਖ ਵਿਭਾਗਾਂ ਦੇ ਮੁਲਾਜ਼ਮਾਂ :
 
– ਗੁਰਕਿਰਪਾਲ ਬੋਦਲ, ਜਸਵੀਰ ਬੋਦਲ, ਕਰਮਜੀਤ ਸਿੰਘ, ਜਗਵਿੰਦਰ ਸਿੰਘ, ਰਜਤ ਮਹਾਜਨ ਅਤੇ ਹੋਰ ਆਗੂਆਂ ਨਾਲ ਵੀਡੀਓ ਕਾਨਫਰੰਸ ਰਾਹੀਂ ਜਾਣਕਾਰੀ ਦਿੰਦਿਆਂ ਕਿਹਾ ਕਿ ਕਰਮਚਾਰੀਆਂ ਨੂੰ ਸਰਕਾਰ ਤੇ ਰੋਸ ਹੈ ਕਿ ਕੋਰੋਨਾ ਦਾ ਬਹਾਨਾ ਲਾ ਕੇ ਕੇਂਦਰ ਤੇ ਰਾਜ ਸਰਕਾਰਾਂ ਮੁਲਾਜ਼ਮਾਂ ਦੇ ਮਹਿੰਗਾਈ ਭੱਤਾ ਰੋਕਣ ਅਤੇ ਤਨਖਾਹਾਂ ਘਟਾਉਣ ਦੇ ਰਾਹ ਚੱਲਣ ਪਈਆਂ ਹਨ। ਕੇਂਦਰ ਸਰਕਾਰ ਨੇ ਕੰਟਰੀਬਿਊਟਰੀ ਫੰਡ ਦਾ ਮੈਚਿੰਗ ਸ਼ੇਅਰ 14%ਤੋ  ਘਟਾ ਕੇ 10% ਕਰਨ ਦੀ ਸਿਫਾਰਸ਼ ਕਰ ਦਿੱਤੀ ਹੈ।
 
ਇਕ ਪਾਸੇ ਚੁਪੀਤੇ ਸਰਮਾਏਦਾਰਾਂ ਦਾ 68000 ਕਰੋੜ ਤੋਂ ਵੱਧ ਕਰਜਾ ਮੁਆਫ ਕਰ ਦਿੱਤਾ ਹੈ ਦੂਜੇ ਪਾਸੇ ਕੋਰੋਨਾ ਦਾ ਖਰਚਾ ਮੱਧ ਵਰਗ ਅਤੇ ਕਰਮਚਾਰੀਆ ਦੇ ਸਿਰ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ।ਹੋਰ ਖ਼ਜ਼ਾਨਾ ਦਫ਼ਤਰਾਂ ਨੇ ਤਨਖਾਹ ਬਿੱਲ ਫੜਨ ਤੋਂ ਇਨਕਾਰ ਕਰ ਦਿੱਤਾ ਹੈ । ਇਹਨਾਂ ਗੱਲਾਂ ਕਰਕੇ ਪੂਰੇ ਜ਼ਿਲ੍ਹੇ ਚੋਂ ਮੁਲਾਜ਼ਮਾਂ ਵਿਕਾਸ ਸ਼ਰਮਾ, ਸਤਪਾਲ ਸਿੰਘ, ਗੁਰਵਿੰਦਰ ਸਿੰਘ, ਪਰਮਜੀਤ ਸਿੰਘ, ਹਰਬਿਲਾਸ,ਬਲਦੇਵ ਸਿੰਘ ਟਾਂਡਾ, ਅਨਿਲ ਮਿਨਹਾਸ, , ਦਲਜੀਤ ਸਿੰਘ, ਸਤ ਪ੍ਰਕਾਸ਼, ਸੰਜੀਵ ਕੋਈ, ਦਿਲਬਾਗ ਸਿੰਘ, ਮਨਮੋਹਨ ਸਿੰਘ ਤਲਵਾੜਾ, ਵਿਪਨ ਕੁਮਾਰ, ਪੰਕਜ ਮਿੱਡਾ, ਗੁਰਭਜਨ ਸਿੰਘ, ਮਨਿੰਦਰ ਸਿੰਘ, ਸੁਖਵਿੰਦਰ ਸਿੰਘ, ਚਰਨਜੀਤ ਸਿੰਘ, ਪ੍ਰਿੰਸ, ਗੁਰਮਿੰਦਰ ਸਿੰਘ ਆਦਿ ਮੁਲਾਜ਼ਮਾਂ ਨੇ ਆਪਣੇ-ਆਪਣੇ ਘਰਾਂ ‘ਚ ਰਹਿ ਕੇ ਸਰਕਾਰ ਅਤੇ ਐਨ ਪੀ ਐੱਸ  ਵਿਰੁੱਧ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ।
 
 
ਫੋਟੋ :ਸਰਕਾਰ ਖਿਲਾਫ ਨਾਅਰੇਬਾਜ਼ੀ ਅਤੇ ਰੋਸ ਪ੍ਰਦਰਸ਼ਨ ਕਰਦੇ ਹੋਏ.  
Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply