ਬਾਬਾ ਦੀਪ ਸਿੰਘ ਸੇਵਾ ਸੁਸਾਇਟੀ ਵਲੋਂ ਪੂਰੇ ਪਿੰਡ ਭਾਨਾ ਨੂੰ ਕੀਤਾ ਸੈਨਾਟਾਈਜ

ਬਾਬਾ ਦੀਪ ਸਿੰਘ ਸੇਵਾ ਸੁਸਾਇਟੀ ਵਲੋਂ ਪੂਰੇ ਪਿੰਡ ਭਾਨਾ ਨੂੰ ਕੀਤਾ ਸੈਨਾਟਾਈਜ 

ਗੜ੍ਹਦੀਵਾਲਾ ( ਲਾਲਜੀ ਚੌਧਰੀ /ਯੋਗੇਸ਼ ਗੁਪਤਾ ) :ਅੱਜ ਬਾਬਾ ਦੀਪ ਸਿੰਘ ਸੇਵਾ ਦਲ ਸੁਸਾਇਟੀ ਅਤੇ ਵੈਲਫੇਅਰ ਸੁਸਾਇਟੀ ਵਲੋਂ ਪਿੰਡ ਭਾਨਾ ਨੂੰ ਸੈਨਾਟਾਈਜ ਕੀਤਾ ਗਿਆ। ਵਰਣਨਯੋਗ ਹੈ ਕਿ 2 ਜੂਨ ਨੂੰ ਕਰੋਨਾ ਪਾਜਿਟਿਵ ਮਰੀਜ ਸਾਹਮਣੇ ਆਇਆ ਸੀ ਦੇ ਚਲਦਿਆਂ ਬਾਬਾ ਦੀਪ ਸਿੰਘ ਸੇਵਾ ਦਲ ਅਤੇ ਵੈਲਫੇਅਰ ਸੁਸਾਇਟੀ ਵਲੋਂ ਪੂਰਾ ਪਿੰਡ ਸੈਨਾਟਾਈਜ ਕੀਤਾ ਗਿਆ।

ਇਸ ਤੋਂ ਪਹਿਲਾਂ ਪਿੰਡ ਰਮਦਾਸਪੁਰ ਚ ਇੱਕ ਕਰੋਨਾ ਪਾਜਿਟਿਵ ਮਰੀਜ ਆਇਆ ਸੀ ਉਸ ਮੌਕੇ ਵੀ ਸੋਸਾਇਟੀ ਨੇ ਪੂਰੇ ਪਿੰਡ ਨੂੰ ਸੈਨਟਾਈਜ ਅਤੇ ਮਾਸਕ ਵੰਡੇ ਸਨ। ਇਸ ਪਿੰਡ ਭਾਨਾ ਦੇ ਸਰਪੰਚ ਸੁਰਜੀਤ ਸਿੰਘ,ਪਿੰਡ ਰਮਦਾਸਪੁਰ ਦੇ ਸਰਪੰਚ ਸ਼ਮਿੰਦਰਜੀਤ ਸਿੰਘ ਅਤੇ ਜਸਦੀਪ ਸਿੰਘ ਨੇ ਸੋਸਾਇਟੀ ਦੇ ਮੁੱਖ ਸੇਵਾਦਾਰ ਮਨਜੋਤ ਸਿੰਘ ਤਲਵੰਡੀ ਦਾ ਧੰਨਵਾਦ ਕੀਤਾ। ਇਸ ਮੌਕੇ ਕੈਸ਼ੀਅਰ ਪ੍ਰਸ਼ੋਤਮ ਸਿੰਘ ਬਾਹਗਾ, ਮਨਿੰਦਰ ਸਿੰਘ, ਜਸਵਿੰਦਰ ਸਿੰਘ ਬਿੱਲਾ, ਨੀਰਜ ਸਿੰਘ, ਸੋਨੂੰ ਸਹਿਤ ਸੋਸਾਇਟੀ ਦੇ ਹੋਰ ਮੈਂਬਰ ਹਾਜ਼ਰ ਸਨ। 

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply