ਪਠਾਨਕੋਟ ਚ ਕਰੋਨਾ ਦਾ ਪ੍ਰਕੋਪ ਜਾਰੀ,4 ਹੋਰ ਕਰੋਨਾ ਪਾਜਿਟਿਵ ਆਏ,ਕੁਲ ਸੰਖਿਆ 81ਪੁੱਜੀ,3 ਦੀ ਹੋ ਚੁੱਕੀ ਹੈ ਮੌਤ

ਪਠਾਨਕੋਟ ਚ ਕਰੋਨਾ ਦਾ ਪ੍ਰਕੋਪ ਜਾਰੀ,4 ਹੋਰ ਕਰੋਨਾ ਪਾਜਿਟਿਵ ਆਏ,ਕੁਲ ਸੰਖਿਆ 81ਪੁੱਜੀ,3 ਦੀ ਹੋ ਚੁੱਕੀ ਹੈ ਮੌਤ

ਪਠਾਨਕੋਟ, 4 ਜੂਨ ( ਰਜਿੰਦਰ ਸਿੰਘ ਰਾਜਨ ਬਿਊਰੋ ਚੀਫ)   ਜਿਲਾ ਪਠਾਨਕੋਟ ਵਿੱਚ ਅੱਜ ਵੀਰਵਾਰ ਨੂੰ ਜਿਲਾ ਪਠਾਨਕੋਟ ਵਿੱਚ 4 ਲੋਕਾਂ ਦੀ ਹੋਰ ਮੈਡੀਕਲ ਰਿਪੋਰਟ ਕਰੋਨਾ ਪਾਜੀਟਿਵ ਆਈ ਹੈ ਜਿਸ ਦੇ ਨਾਲ ਹੀ ਜਿਲਾ ਪਠਾਨਕੋਟ ਵਿੱਚ ਕਰੋਨਾ ਪਾਜੀਟਿਵ ਲੋਕਾਂ ਦੀ ਸੰਖਿਆ 81 ਹੋ ਗਈ ਹੈ ਜਦ ਕਿ 3 ਲੋਕਾਂ ਦੀ ਕਰੋਨਾ ਪਾਜੀਟਿਵ  ਹੋਣ ਕਾਰਨ ਮੋਤ ਹੋ ਚੁੱਕੀ ਹੈ। ਇਹ ਜਾਣਕਾਰੀ ਸ. ਗੁਰਪ੍ਰੀਤ ਸਿੰਘ  ਖਹਿਰਾ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਦਿੱਤੀ।

ਉਨਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਲਾ ਪਠਾਨਕੋਟ ਦੇ ਹੁਣ ਤੱਕ 81 ਲੋਕ ਕਰੋਨਾ ਪਾਜੀਟਿਵ ਪਾਏ ਗਏ ਹਨ ਜਿਨਾ ਵਿੱਚੋਂ ਤਿੰਨ ਲੋਕਾਂ ਦੀ ਮੋਤ ਹੋ ਚੁੱਕੀ ਹੈ,ਉਨਾਂ ਦੱਸਿਆ ਕਿ ਹੁਣ ਤੱਕ 43 ਲੋਕ ਕਰੋਨਾ ਵਾਈਰਸ ਤੋਂ ਰਿਕਵਰ ਹੋ ਚੁੱਕੇ ਹਨ ਅਤੇ ਆਪਣੇ ਘਰਾਂ ਵਿੱਚ ਆਪਣੇ ਪਰਿਵਾਰ ਦੇ ਨਾਲ ਰਹਿ ਰਹੇ ਹਨ,35 ਲੋਕ ਇਸ ਸਮੇਂ ਜਿਲਾ ਪਠਾਨਕੋਟ ਵਿੱਚ ਕਰੋਨਾ ਪਾਜੀਟਿਵ ਮਰੀਜ ਹਨ ਜਿਨ੍ਰਾਂ ਵਿੱਚੋਂ 30 ਲੋਕਾਂ ਦਾ ਇਲਾਜ ਪਠਾਨਕੋਟ ਵਿਖੇ ਕੀਤਾ ਜਾ ਰਿਹਾ ਹੈ।

Advertisements
Advertisements
Advertisements

 ਉਨਾਂ ਦੱਸਿਆ ਕਿ ਅੱਜ ਵੀਰਵਾਰ ਨੂੰ ਜੋ ਲੋਕ ਕਰੋਨਾ ਪਾਜੀਟਿਵ ਆਏ ਹਨ ਉਨਾਂ ਵਿੱਚੋਂ ਦੋ ਲੋਕ ਇੱਕ ਕਰੋਨਾ ਮਰੀਜ ਦੇ ਸੰਪਰਕ ਵਿੱਚ ਸਨ ਉਹ ਹਨ ਅਤੇ ਇੱਕ ਮਰੀਜ ਨੂੰ ਕਰੋਨਾ ਦੇ ਲੱਛਣ ਸਨ ਜਦ ਮੈਡੀਕਲ ਕਰਵਾਇਆ ਗਿਆ ਤਾਂ ਉਹ ਕਰੋਨਾ ਪਾਜੀਟਿਵ ਪਾਇਆ ਗਿਆ। ਉਨਾਂ ਦੱਸਿਆ ਕਿ ਇੱਕ ਵਿਅਕਤੀ ਪ੍ਰਵਾਸੀ ਮਜਦੂਰ ਹੈ।

Advertisements

  ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕਰੋਨਾ ਦੀ ਇਸ ਕੜੀ ਨੂੰ ਤੋੜਨ ਲਈ ਪੰਜਾਬ ਸਰਕਾਰ ਵੱਲੋਂ ਮਿਸ਼ਨ ਫਤਿਹ ਸੁਰੂ ਕੀਤਾ ਗਿਆ ਹੈ । ਜਿਸ ਦਾ ਮੁੱਖ ਉਦੇਸ ਪੰਜਾਬ ਨੂੰ ਕਰੋਨਾ ਮੁਕਤ ਕਰਨਾ ਹੈ,ਸਾਨੂੰ ਚਾਹੀਦਾ ਹੈ ਕਿ ਪੰਜਾਬ ਸਰਕਾਰ ਦੇ ਮਿਸਨ ਨੂੰ ਲੈ ਕੇ ਪੂਰੀ ਤਰਾਂ ਨਾਲ ਜਾਗਰੁਕ ਰਹੀਏ,ਭੀੜ ਵਾਲੀਆਂ ਸਥਾਨਾਂ ਤੇ ਜਾਣ ਤੋਂ ਗੁਰੇਜ ਕੀਤਾ ਜਾਵੇ ਅਤੇ ਮਾਸਕ ਆਦਿ ਦਾ ਪ੍ਰਯੋਗ ਅਤਿ ਜਰੂਰੀ ਕੀਤਾ ਜਾਵੇ। ਉਨਾਂ ਕਿਹਾ ਕਿ ਆਪਣੇ ਘਰ ਅਤੇ ਪਰਿਵਾਰ ਨੂੰ ਸੁਰੱਖਿਅਤ ਰੱਖਣ ਲਈ ਸੋਸਲ ਡਿਸਟੈਂਸ ਬਣਾ ਕੇ ਰੱਖੋ।

Advertisements

ਜਾਣਕਾਰੀ ਦਿੰਦਿਆਂ ਡਾ. ਵਿਨੋਦ ਸਰੀਨ ਸਿਵਲ ਸਰਜਨ ਪਠਾਨਕੋਟ ਨੇ ਕਿਹਾ ਕਿ ਜੋ 30 ਮਰੀਜ ਪਠਾਨਕੋਟ ਵਿੱਚ ਹਨ ਉਨਾਂ ਦਾ ਇਲਾਜ ਆਈਸੋਲੇਸ਼ਨ ਹਸਪਤਾਲ ਚਿੰਤਪੂਰਨੀ ਮੈਡੀਕਲ ਕਾਲਜ ਵਿੱਚ ਕੀਤਾ ਜਾ ਰਿਹਾ ਹੈ,ਉਨਾਂ ਕਿਹਾ ਕਿ ਜਦ ਕਿ 5 ਲੋਕ ਜਿਨਾਂ ਵਿੱਚੋਂ 3 ਲੋਕਾਂ ਦਾ ਇਲਾਜ ਅੰਮਿ੍ਰਤਸਰ,1 ਕਰੋਨਾ ਪਾਜੀਟਿਵ ਦਾ ਇਲਾਜ ਫੋਰਟਿਸ ਹਸਪਤਾਲ ਅਤੇ ਇੱਕ ਦਾ ਸੀ.ਐਮ.ਸੀ. ਵਿਖੇ ਚਲ ਰਿਹਾ ਹੈ,ਉਨਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਾਵਧਾਨੀ ਬਹੁਤ ਜਰੂਰੀ ਹੈ ਇਸ ਲਈ ਸਿਹਤ ਵਿਭਾਗ ਵੱਲੋਂ ਦਿੱਤੀਆਂ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ।

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply