ਉਸਮਾਨ ਸ਼ਹੀਦ ਕਲੱਬ ਵੱਲੋਂ ਪਰਾਲੀ ਨੂੰ ਅੱਗ ਨਾ ਲਾਉਣ ਦੀ ਅਪੀਲ

DASUYA :  (DOABA TIMES) : ਗੁਰਬਾਣੀ ਦੇ ਮਹਾਂਵਾਕ “ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ” ਦੇ ਤਹਿਤ ਯੁਵਕ ਸੇਵਾਵਾਂ ਕਲੱਬ ਉਸਮਾਨ ਸ਼ਹੀਦ ਸਾਰੇ ਕਿਸਾਨ ਵੀਰਾਂ ਨੂੰ  ਪਰਾਲੀ ਨੂੰ ਅੱਗ ਨਾ ਲਾਉਣ ਦੀ ਅਪੀਲ ਕਰਦਾ ਹੈ ਕਿਉਕਿ ਇਸ ਨਾਲ ਪੈਦਾ ਹੋਏ ਪ੍ਰਦੂਸ਼ਣ ਨਾਲ ਹਵਾ, ਭੂਮੀ, ਜੀਵ ਜੰਤੂਆਂ ਦਾ ਬਹੁਤ ਨੁਕਸਾਨ ਹੁੰਦਾ ਹੈ, ਨਾਲ ਹੀ ਮਨੁੱਖ ਲਈ ਸਾਹ,ਅੱਖਾਂ,ਚਮੜੀ ਆਦਿ ਰੋਗਾਂ ਦਾ ਕਾਰਨ ਵੀ ਬਣਦਾ ਹੈ। ਇਸ ਲਈ ਜਿਨ੍ਹਾਂ ਸੰਭਵ ਹੋ ਸਕੇ ਪਰਾਲੀ ਦਾ ਨਿਪਟਾਰਾ ਬਦਲਵੇਂ ਢੰਗਾਂ ਨਾਲ ਕੀਤਾ ਜਾਣਾ ਚਾਹੀਦਾ ਹੈ। ਕਲੱਬ ਵੱਲੋਂ ਸਰਕਾਰ ਨੂੰ ਵੀ ਬੇਨਤੀ ਹੈ ਕਿ ਇਸ ਸੰਬੰਧੀ ਕਿਸਾਨਾਂ ਦੀ ਵੱਧ ਤੋਂ ਵੱਧ ਮੱਦਦ ਕੀਤੀ ਜਾਵੇ ਤੇ ਉਹਨਾਂ ਤੇ ਸਖਤੀ ਕਰਨ ਦੀ ਬਜਾਏ ਇਸਦਾ ਸਥਾਈ ਹੱਲ ਲੱਭਿਆ ਜਾਵੇ। ਪਹਿਲਾਂ ਹੀ ਆਰਥਿਕ ਮੁਸ਼ਕਲਾਂ ਝੱਲ ਰਹੇ ਕਿਸਾਨ ਲਈ ਖੇਤੀ ਰਹਿੰਦ-ਖੂੰਦ ਦਾ ਨਿਪਟਾਰਾ ਕਰਨਾ ਸੰਭਵ ਨਹੀਂ। ਕਿਸਾਨਾਂ ਨਾਲ ਗੱਲਬਾਤ ਕਰਨ ਤੇ ਉਹਨਾਂ ਵੱਲੋਂ ਇਹ ਮੰਗ ਵੀ ਰੱਖੀ ਜਾਂਦੀ ਹੈ ਕੇ ਸਰਕਾਰ ਨੂੰ ਵਾਤਾਵਰਨ ਨੂੰ ਦੂਸ਼ਿਤ ਕਰਨ ਵਾਲੇ ਬਾਕੀ ਸਾਧਨ ਜਿਵੇਂ ਕੇ ਫੈਕਟਰੀਆਂ, ਆਵਾਜਾਈ ਦੇ ਸਾਧਨ, ਪਟਾਕੇ ਅਤੇ ਪੌਣ ਪਾਣੀ ਨੂੰ ਦੂਸ਼ਿਤ ਕਰਨ ਵਾਲੇ ਧਾਰਮਿਕ ਰੀਤੀ ਰਿਵਾਜਾਂ ਤੇ ਵੀ ਰੋਕ ਲਗਾਉਣੀ ਚਾਹੀਦੀ ਹੈ। ਇਸ ਮੌਕੇ ਮਨਜਿੰਦਰ ਚੀਮਾਂ, ਪਰਮਜੀਤ ਸਿੰਘ ਘੁੰਮਣ, ਬਲਵਿੰਦਰ ਸਿੰਘ, ਸ਼ੇਰ ਸਿੰਘ ਸ਼ੇਰਾ, ਜੱਗੂ, ਦਿਲਬਾਗ ਸਿੰਘ, ਤਰਲੋਕ ਸਿੰਘ, ਦਰਸ਼ਨ ਸਿੰਘ, ਜਸਕਰਨ ਸਿੰਘ, ਯੁਵਰਾਜ ਸਿੰਘ, ਜੁਗਰਾਜ ਚੀਮਾਂ, ਅਕਾਸ਼ ਬਾਜਵਾ, ਸਨੀ ਆਦਿ ਹਾਜ਼ਿਰ ਰਹੇ।

  • PARAMJIT SINGH (DASUYA)

Related posts

Leave a Reply