ਲਵ ਕੁਮਾਰ ਗੋਲਡੀ ਦੇ ਅਸ਼ੀਰਵਾਦ ਨਾਲ ਪਿੰਡ ਦੇ ਵਿਕਾਸ ‘ਚ ਕੋਈ ਕਮੀ ਨਹੀਂ ਆਉਣ ਦਿਤੀ ਜਾਵੇਗੀ : ਸਰਪੰਚ ਨੈਨਵਾ 

ਲਵ ਕੁਮਾਰ ਗੋਲਡੀ ਦੇ ਅਸ਼ੀਰਵਾਦ ਨਾਲ ਪਿੰਡ ਦੇ ਵਿਕਾਸ ‘ਚ ਕੋਈ ਕਮੀ ਨਹੀਂ ਆਉਣ ਦਿਤੀ ਜਾਵੇਗੀ : ਸਰਪੰਚ ਨੈਨਵਾ

ਗੜ੍ਹਸ਼ੰਕਰ 7 ਜੂਨ ( ਅਸ਼ਵਨੀ ਸ਼ਰਮਾ ) : ਕਰੋਨਾ ਵਾਇਰਸ ਮਹਾਮਾਰੀ ਕਾਰਨ ਜਿਥੇ ਪਿੰਡਾਂ ਦੇੇ ਵਿਕਾਸ ਠੱਪ ਹੋ ਕੇ ਰਹਿ ਗਏ ਸਨ ਪਰ ਹੁਣ ਸਰਕਾਰ ਵਲੋ ਦਿਤੀਆਂ ਗਈਆ ਛੋਟਾ ਤੋ ਬਾਅਦ ਸਰਕਾਰੀ ਨਿਰਦੇਸ਼ਾ ਦੀ ਪਾਲਣਾ ਕਰਦੇ ਹੋਏ ਪਿੰਡ ਦੇ ਵਿਕਾਸ ਦੇ ਕਾਰਜ ਅਰੰਭ ਕੀਤੇ ਗਏ ਹਨ। ਉਪਰੋਕਤ ਸ਼ਬਦ ਪਿੰਡ ਨੈਨਵਾ ਬੀਤ ਦੇ ਮੌਜੂਦਾ ਸਰਪੰਚ ਰੋਸ਼ਨ ਲਾਲ ਨੇ ਸਾਡੇ ਪੱਤਰਕਾਰ ਨਾਲ ਸਾਂਝੇ ਕਰਦੇ ਹੋਏ ਕਹੇ। ਉਹਨਾਂ ਨੇ ਕਿਹਾ ਕਿ ਮਹਾਮਾਰੀ ਤੋ ਪਹਿਲਾ ਸਾਬਕਾ ਵਿਧਾਇਕ ਲਵ ਕੁਮਾਰ ਗੋਲਡੀ ਨੇ ਵਿਧਾਨ ਸਭਾ ਹਲਕੇ ਦੇ ਹਰੇਕ ਪਿੰਡ ਨੂੰ ਕਰੌੜਾਂ ਰੁਪਏ ਪੰਜਾਬ ਸਰਕਾਰ ਤੋ ਮਨਜੂਰ ਕਰਵਾਕੇ ਦਿਤੇ ਸਨ ਪਰ ਮਹਾਮਾਰੀ ਕਾਰਨ ਕਾਰਜ ਬੰਦ ਪਏ ਸਨ ਪਰ ਹੁਣ ਦੁਬਾਰਾ ਸਰਕਾਰੀ ਆਦੇਸ਼ਾ ਅਨੁਸਾਰ ਵਿਕਾਸ ਦੇ ਕਾਰਜ ਅਰੰਭ ਕੀਤੇ ਗਏ ਹਨ।

ਸਰਪੰਚ ਰੋਸ਼ਨ ਲਾਲ ਨੇ ਦੱਸਿਆ ਕਿ ਲਵ ਕੁਮਾਰ ਗੋਲਡੀ ਦੇ ਯਤਨਾ ਸਦਕਾ ਮੇਰੇ ਪਿੰਡ ਨੂੰ ਆਈ ਗਰਾਟ ‘ਚ ਗਲੀਆਂ ਦੇ ਕੰਮ ਚਾਲੂ ਕੀਤੇ ਗਏ । ਸਰਪੰਚ ਰੋਸ਼ਨ ਲਾਲ ਨੇ ਸਾਬਕਾ ਵਿਧਾਇਕ ਲਵ ਕੁਮਾਰ ਗੋਲਡੀ ਦੇ ਨਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਪਿੰਡ ਦੀ ਨੁਹਾਰ ਬਦਲਣ ਲਈ ਦਿਤੀ ਗਈ ਗਰਾਟ ਲਈ ਧੰਨਵਾਦ ਕੀਤਾ। ਉਹਨਾ ਨੇ ਬੀਤ ਦੇ ਬਾਕੀ ਪਿੰਡਾ ਦੇ ਸਰਪੰਚਾਂ ਨੂੰ ਵੀ ਅਪੀਲ ਕੀਤੀ ਕਿ ਆਪਣੇ-ਆਪਣੇ ਪਿੰਡਾ ‘ਚ ਰੁਕੇ ਹੋਏ ਕੰਮਾਂ ਨੂੰ ਸ਼ੁਰੂ ਕਰਵਾਉ ਤਾਂ ਕਿ ਪਿੰਡ ਵਾਸੀ ਤੰਗੀ ਵਿੱਚੋ ਨਿਕਲ ਸਕਣ।

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply