Latest-Dasuya: 1ਪਿਸਤੋਲ  50 ਕਾਰਤੂਸ ਸਮੇਤ ਨੌਜਵਾਨ ਗ੍ਰਿਫਤਾਰ

Youth arrested with 1 pistol 50 rounds of ammunition
     
ਦਸੂਹਾ : (ਕੁਲਵਿੰਦਰ ਹੈਪੀ ) ਦਸੂਹਾ ਦੇ ਸੀ ਆਈ ਏ ਸਟਾਫ ਉਸ ਸਮੇਂ ਸਫਲਤਾ ਹਾਸਲ ਹੋਈ ਜਦ ਪੁਲਿਸ ਪਾਰਟੀ ਨੇ ਦਸੂਹਾ ਤੋਂ ਮਿਆਣੀ ਰੋਡ ਤੇ ਮਿਆਣੀ ਨੇੜੇ ਕਿਸੇ ਖਾਸ ਮੁਖਵਰ ਦੀ ਇਤਲਾਹ ਤੇ ਨਜਾਇਜ ਪਿਸਤੋਲ ਤੇ ਕਾਰਤੂਸ ਸਮੇਤ ਇੱਕ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਜਿਸ ਦੇ ਖਿਲਾਫ ਥਾਣਾ ਟਾਂਡਾ ਵਿਖੇ ਮਾਮਲਾ ਦਰਜ ਕਰਾਉਣ ਤੋ ਬਾਅਦ ਉਕਤ ਨੋਜਵਾਨ ਮੁਲਜਮ ਨੂੰ ਪੁੱਛਗਿੱਛ ਵਾਸਤੇ ਸੀ ਆਈ ਏ ਦਫਤਰ ਦਸੂਹਾ ਵਿਖੇ ਲੈ ਗਏ।
 
ਮੁਲਜਮ ਦੀ ਪਹਿਚਾਣ ਜਸਵੀਰ ਸਿੰਘ ਉਰਫ ਜੱਸੀ ਪੁੱਤਰ ਸਤਨਾਮ ਸਿੰਘ ਵਾਸੀ ਵੱਡੀ ਮਿਆਣੀ ਵਜੋਂ ਹੋਈ। ਜਾਣਕਾਰੀ ਦਿੰਦੇ ਹੋਏ ਸੀ ਆਈ ਏ ਸਟਾਫ ਦਸੂਹਾ ਦੇ ਇੰਚਾਰਜ ਇੰਸਪੈਕਟਰ ਬਲਜੀਤ ਸਿੰਘ ਨੇ ਦੱਸਿਆ ਕਿ ਏ ਐਸ ਆਈ ਸਤਵਿੰਦਰ ਸਿੰਘ ਨੇ ਸੀ ਆਈ ਸਟਾਫ ਦੇ ਮੁਲਾਜਮਾ ਨਾਲ ਮਿਆਣੀ ਦਸੂਹਾ ਮਾਰਗ ਤੇ ਪੈਂਦੇ ਪਿੰਡ ਗਿਲਜੀਆਂ ਨਾਕਾ ਬੰਦੀ ਕੀਤੀ ਸੀ ਇਸ ਦੌਰਾਨ ਇੱਕ ਪਲਸਰ ਮੋਟਰਸਾਈਕਲ ਸਵਾਰ ਨੌਜਵਾਨ ਨੂੰ ਸੱਕ ਦੀ ਗੁਨਾਹ ਤੇ ਰੋਕਣ ਦਾ ਇਸਾਰਾ ਕੀਤਾ ਤਾ  ਉਕਤ ਮੌਟਰਸਾਈਕਲ ਸਵਾਰ ਨੇ ਮੋਟਰਸਾਈਕਲ ਵਾਪਸ ਮੌੜ ਕੇ ਭੱਜਣ ਦੀ ਕੋਸਿਸ ਕੀਤੀ ਤਾ ਸੀ ਆਈ ਏ ਸਟਾਫ ਦੇ ਮੁਲਾਜਮਾ ਨੇ ਮੋਟਰਸਾਈਕਲ ਸਵਾਰ ਨੂੰ ਕਾਬੂ ਕਰ ਲਿਆ.
 
 ਤਲਾਸੀ ਦੌਰਾਨ ਉਸ ਕੋਲੋ ਨਜਾਇਜ ਪਿਸਤੋਲ ਤੇ ੫੦ ਨਜਾਇਜ ਕਾਰਤੂਸ ਬਰਾਮਦ ਹੋਏ ਸੀਏ ਸਟਾਫ ਮੁਲਾਜਮਾ ਨੇ ਉਕਤ ਮੋਟਰਸਾਈਕਲ ਸਵਾਰ ਨੌਜਵਾਨ ਸਮੇਤ ਪਿਸਤੋਲ਼ ਤੇ ਕਾਰਤੂਸ ਥਾਣਾ ਟਾਂਡਾ ਲਿਆਦਾ ਤੇ ਮਾਮਲਾ ਦਰਜ ਕਰਨ ਤੌਂ ਬਾਅਦ ਅਗਲੀ ਪੁੱਛਗਿਛ ਲਈ ਦਸੂਹਾ ਥਾਣਾ ਵਿਖੇ ਲੈ ਗਏ। ਜਿਸ ਦੇ ਕਿਲ਼ਾਫ ਕਾਰਵਾਈ ਕਰਦਿਆ ਦੋ ਦਿ ਦਾ ਰਿਮਾਡ ਲਿਆ ਗਿਆ ਹੈ।
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply